ਜਲੰਧਰ— ਭਿੱਜੇ ਹੋਏ ਛੋਲਿਆਂ ‘ਚ ਪ੍ਰੋਟੀਨ ਭਰਪੂਰ ਮਾਤਰਾ ‘ਚ ਹੁੰਦੇ ਹਨ, ਜੋ ਸਾਨੂੰ ਸਿਹਤਮੰਦ ਰੱਖਦੇ ਹਨ। ਭਿੱਜੇ ਕਾਲੇ ਛੋਲੇ ਖਾਣ ਨਾਲ ਸਰੀਰ ‘ਚ ਤਾਕਤ ਵਧਦੀ ਹੈ। ਇਸ ਨਾਲ ਖਾਫੀ ਲਾਭ ਹੁੰਦਾ ਹੈ ਅੱਜ ਅਸੀਂ ਤੁਹਾਨੂੰ ਭਿੱਜੇ ਹੋਏ ਕਾਲੇ ਛੋਲੇ ਖਾਣ ਦੇ ਫਾਇਦਿਆਂ ਬਾਰੇ ਦੱਸਣ ਜਾ ਰਹੇ ਹਾਂ ਆਓ ਜਾਣਦੇ ਹਾਂ ਇਨ੍ਹਾਂ ਫਾਇਦਿਆਂ ਬਾਰੇ…
ਖੂਨ ਦੀ ਕਮੀ ਕਰੇ ਦੂਰ
ਛੋਲੇ ਆਇਰਨ ਦਾ ਬਹੁਤ ਵੱਡਾ ਉਪਾਅ ਹਨ। ਇਹ ਖੂਨ ਦੀ ਕਮੀ ਤਾਂ ਦੂਰ ਕਰਦੇ ਹੀ ਹਨ ਖੂਨ ਨੂੰ ਸਾਫ ਵੀ ਕਰਦੇ ਹਨ।
ਤਾਕਤ ਅਤੇ ਉੂਰਜਾ ਵਧਾਏ
ਭਿਓਂ ਕੇ ਛੋਲੇ ਖਾਣ ਨਾਲ ਤਾਕਤ ਅਤੇ ਊਰਜਾ ਮਿਲਦੀ ਹੈ। ਇਸ ਨੂੰ ਰੇਗੂਲਰ ਖਾਣ ਨਾਲ ਕਮਜ਼ੋਰੀ ਦੂਰ ਹੋ ਜਾਂਦੀ ਹੈ।
ਸਿਹਤਮੰਦ ਦਿਲ
ਛੋਲੇ ਕੋਲੈਸਟਰੌਲ ਨੂੰ ਕੰਟਰੋਲ ਕਰਦੇ ਹਨ। ਇਸ ਨਾਲ ਦਿਲ ਸਿਹਤਮੰਦ ਰਹਿੰਦਾ ਹੈ ਅਤੇ ਦਿਲ ਦੇ ਨਾਲ ਜੁੜੀਆਂ ਬੀਮਾਰੀਆਂ ਦੂਰ ਰਹਿੰਦੀਆਂ ਹਨ।
ਕਬਜ਼ ਤੋਂ ਰਾਹਤ
ਭਿੱਜੇ ਛੋਲੇ ਖਾਣ ਨਾਲ ਪੇਟ ਸਾਫ ਰਹਿੰਦਾ ਹੈ ਅਤੇ ਇਹ ਪਾਚਨ ਕ੍ਰਿਰਿਆ ਨੂੰ ਵੀ ਸਹੀ ਕਰਦੇ ਹਨ।
ਯੂਰਿਨ ਦੀ ਸਮੱਸਿਆ
ਭਿਓਂ ਕੇ ਛੋਲਿਆਂ ਦੇ ਨਾਲ ਗੁੜ ਖਾਣ ਨਾਲ ਬਾਰ-ਬਾਰ ਯੂਰਿਨ ਜਾਣ ਦੀ ਸਮੱਸਿਆ ਦੂਰ ਰਹਿੰਦੀ ਹੈ। ਇਸ ਨਾਲ ਬਵਾਸੀਰ ਤੋਂ ਵੀ ਰਾਹਤ ਮਿਲਦੀ ਹੈ।
ਸਿਹਤਮੰਦ ਚਮੜੀ
ਬਿਨ੍ਹਾਂ ਨਮਕ ਪਾਏ ਚਬਾ ਕੇ ਛੋਲੇ ਖਾਣ ਨਾਲ ਚਮੜੀ ਸਿਹਤਮੰਦ ਹੁੰਦੀ ਹੈ ਅਤੇ ਖਾਰਸ਼ ਅਤੇ ਰੈਸ਼ਸ ਵਰਗੀਆਂ ਸਮੱਸਿਆਵਾਂ ਦੂਰ ਰਹਿੰਦੀਆਂ ਹਨ।
ਭਾਰ ਵਧਾਉਂਣ ‘ਚ ਲਾਭਦਾਇਦ
ਛੋਲੇ ਭਾਰ ਵਧਾਉਣ ‘ਚ ਮਦਦ ਕਰਦੇ ਹਨ। ਇਸ ਨੂੰ ਰੋਜ਼ਾਨਾ ਖਾਣ ਨਾਲ ਭਾਰ ਵਧਦਾ ਹੈ। ਸਰੀਰ ਤਾਕਤਵਰ ਬਣਦਾ ਹੈ।
ਸ਼ੂਗਰ ਕੰਟਰੋਲ ਹੋਣਾ
ਭਿਓਂ ਕੇ ਛੋਲੇ ਖਾਣ ਨਾਲ ਮੇਟਾਬੋਲੀਜ਼ਮ ਤੇਜ਼ ਹੁੰਦਾ ਹੈ। ਸ਼ੂਗਰ ਕੰਟਰੋਲ ਹੁੰਦੀ ਹੈ ਅਤੇ ਇਸ ਦੇ ਹੋਣ ਦਾ ਖਤਰਾ ਵੀ ਘੱਟ ਜਾਂਦਾ ਹੈ।
ਸਰਦੀ ਜੁਕਾਮ ਤੋਂ ਰਾਹਤ
ਛੋਲੇ ਸਰਦੀ ‘ਚ ਰੋਗਾਂ ਨਾਲ ਲੜਣ ਦੀ ਤਾਕਤ ਨੂੰ ਵਧਾਉਂਦੇ ਹਨ। ਇਨ੍ਹਾਂ ਦੀ ਵਰਤੋ ਨਾਲ ਸਰਦੀ ਜੁਕਾਮ ਵਰਗੀਆਂ ਸਮੱਸਿਆਵਾਂ ਤੋਂ ਬਚਾਅ ਰਹਿੰਦਾ ਹੈ।