ਜਹਾਜ਼ ਸਮੁੰਦਰ ਵਿਚ ਡਿੱਗਿਆ 189 ਮੁਸਾਫਰਾਂ ਦੀ ਹੋਣੀ ਦਾ ਕੋਈ ਪਤਾ ਨਹੀਂ

0
127
ਇੰਡੋਨੇਸ਼ੀਆ ਕਰੈਸ਼

ਸੁਨੇਜਾ ਦੇ ਲਿੰਕਡਿਨ ਪ੍ਰੋਫਾਈਲ ਅਨੁਸਾਰ ਉਹ 2011 ਵਿੱਚ ਇਸ ਏਅਰਲਾਈਨਜ਼ ਨਾਲ ਜੁੜੇ ਸਨ। ਸੁਨੇਜਾ ਨੂੰ 2009 ਵਿੱਚ ਬੇਲ ਏਅਰ ਇੰਟਰਨੈਸ਼ਨਲ ਤੋਂ ਪਾਇਲਟ ਦਾ ਲਾਈਸੈਂਸ ਮਿਲਿਆ ਸੀ।ਏ ਲੋਇਨ ਦੇ ਅਧਿਕਾਰੀਆਂ ਨੇ ਬੀਬੀਸੀ ਨੂੰ ਦੱਸਿਆ ਕਿ ਅਜੇ ਤੱਕ ਇਹ ਨਹੀਂ ਪਤਾ ਨਹੀਂ ਲੱਗਾ ਕਿ ਇਹ ਹਾਦਸਾ ਕਿਉਂ ਹੋਇਆ।ਇਹ ਜਹਾਜ਼ ਬੋਇੰਗ 737 ਮੈਕਸ 8, ਬਿਲਕੁੱਲ ਨਵੇਕਲਾ ਏਅਰਕ੍ਰਾਫਟ ਸੀ।ਇੰਡੋਨੇਸ਼ੀਆ ਆਪਦਾ ਏਜੰਸੀ ਦੇ ਮੁੱਖੀ ਸੁਤੋਪੋ ਪੁਰਵੋ ਨੁਗਰੋਹੋ ਨੇ ਕੁਝ ਤਸਵੀਰਾਂ ਟਵੀਟ ਕਰ ਕੇ ਦੱਸਿਆ ਕਿ ਜਹਾਜ਼ ਦਾ ਮਲਬਾ ਅਤੇ ਮੁਸਾਫ਼ਰਾਂ ਦਾ ਸਾਮਾਨ ਸਮੁੰਦਰ ਵਿੱਚ ਤੈਰਦਾ ਮਿਲਿਆ ਹੈ।ਯੁਸੁਫ਼ ਨੇ ਏਐਫਪੀ ਨਿਊਜ਼ ਏਜੰਸੀ ਨੂੰ ਦੱਸਿਆ, “ਜਹਾਜ਼ ਪਾਣੀ 30 ਤੋਂ 40 ਮੀਟਰ ਅੱਦਰ ਜਾ ਕੇ ਕ੍ਰੈਸ਼ ਹੋਇਆ ਹੈ। ਅਸੀਂ ਅਜੇ ਵੀ ਜਹਾਜ਼ ਦੇ ਮਲਬੇ ਦੀ ਭਾਲ ਕਰ ਰਹੇ ਹਾਂ।”