ਜਬਰ ਜਨਾਹ ਦੇ ਦੋਸ਼ੀਆਂ ਦੀਆਂ ਮੂਰਤਾਂ ਲੋਕਾਂ ਸਾਹਮਣੇ ਰੱਖੀਆਂ

ਲੁਧਿਆਣਾ , ਮੁੱਲਾਂਪੁਰ-ਦਾਖਾ, 12 ਫਰਵਰੀ-ਲੁਧਿਆਣਾ ਦਿਹਾਤੀ ਪੁਲਿਸ ਜ਼ਿਲ੍ਹੇ ਦੇ ਮਾਡਲ ਥਾਣਾ ਦਾਖਾ ਇਲਾਕੇ ‘ਚ ਸਿੱਧਵਾਂ ਕਨਾਲ ਨਹਿਰ ਕਿਨਾਰੇ ਈਸੇਵਾਲ ਨੇੜੇ ਹੋਏ ਸਮੂਹਿਕ ਜਬਰ ਜਨਾਹ ਦੇ ਦੋਸ਼ੀਆਂ ਦੇ ਅਸਲ ਚਿਹਰੇ ਸਾਹਮਣੇ ਲਿਆਉਣ ‘ਚ ਲੱਗੀ ਪੁਲਿਸ ਵਲੋਂ ਅੱਜ ਦੇਰ ਸ਼ਾਮ ਸਾਦਿਕ ਅਲੀ ਸਪੁੱਤਰ ਅਬਦੁਲ ਖਾਨ ਦੀ ਗਿ੍ਫ਼ਤਾਰੀ ਬਾਰੇ ਸਪੱਸ਼ਟ ਕਰਦਿਆਂ ਰੇਂਜ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ ਨੇ ਦੱਸਿਆ ਕਿ ਪੁਲਿਸ ਨੇ ਨਹਿਰ ਕਿਨਾਰੇ ਜਨਪਥ, ਅਸਟੇਟ, ਕਈ ਹੋਰ ਥਾਵਾਂ ‘ਤੇ ਸੀ.ਸੀ.ਟੀ.ਵੀ. ਕੈਮਰੇ ਅਤੇ ਫੋਨ ਕਾਲ ਡਿਟੇਲ ਰਾਹੀਂ ਸਾਦਿਕ ਅਲੀ ਸਪੁੱਤਰ ਅਬਦੁਲ ਖਾਨ ਨੂੰ ਗਿ੍ਫ਼ਤਾਰ ਕਰ ਲਿਆ ਗਿਆ | ਪੁਲਿਸ ਨੂੰ ਲੋੜੀਂਦੇ ਮੁੱਖ ਕਥਿਤ ਦੋਸ਼ੀ ਜਗਰੂਪ ਸਿੰਘ ਪੁੱਤਰ ਮਲਕੀਤ ਸਿੰਘ ਵਾਸੀ ਪਿੰਡ ਜਸਪਾਲ ਬਾਂਗਰ ਨੇ ਵੀ ਲੁਧਿਆਣਾ ਪੁਲਿਸ ਦੇ ਅਧਿਕਾਰੀਆਂ ਸਾਹਮਣੇ ਅੱਜ ਦੇਰ ਰਾਤ ਆਤਮ ਸਮਰਪਣ ਕਰ ਦਿੱਤਾ | ਇਸ ਸਬੰਧੀ ਡੀ. ਆਈ. ਜੀ. ਖੱਟੜਾ ਨੇ ਦੱਸਿਆ ਕਿ ਪੁਲਿਸ ਵਲੋਂ ਬੀਤੇ ਦਿਨ ਤੋਂ ਹੀ ਇਨ੍ਹਾਂ ਕਥਿਤ ਦੋਸ਼ੀਆਂ ‘ਤੇ ਦਬਾਅ ਬਣਾਇਆ ਹੋਇਆ ਸੀ ਤੇ ਇਸ ਦੇ ਚੱਲਦਿਆਂ ਜਗਰੂਪ ਸਿੰਘ ਵਲੋਂ ਆਤਮ ਸਮਰਪਣ ਕੀਤਾ ਗਿਆ ਹੈ | ਜਗਰੂਪ ਕੋਲੋਂ ਜਾਂਚ ਅਧਿਕਾਰੀ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਹੈ | ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਇਸ ਕੇਸ ‘ਚ ਲੋੜੀਂਦੇ ਪੰਜ ਕਥਿਤ ਦੋਸ਼ੀਆਂ ਦੀ ਵੀ ਸ਼ਨਾਖ਼ਤ ਕਰ ਲਈ ਗਈ ਹੈ, ਜਿਨ੍ਹਾਂ ਵਿਚ ਲੁਧਿਆਣਾ ਜ਼ਿਲ੍ਹੇ ‘ਚ ਪਿੰਡ ਟਿੱਬਾ ਦੇ ਸਈਅਦ ਅਲੀ, ਅਜੇ, ਸੁਰਮੂ ਅਤੇ ਚਾਰ ਹੋਰਨਾਂ ਦੀ ਸ਼ਮੂਲੀਅਤ ਸਾਹਮਣੇ ਆਈ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕਥਿਤ ਦੋਸ਼ੀਆਂ ਨੂੰ ਵੀ ਜਲਦੀ ਹੀ ਗਿ੍ਫ਼ਤਾਰ ਕੀਤਾ ਜਾਵੇਗਾ | ਐਸ.ਐਸ.ਪੀ. (ਲੁਧਿਆਣਾ ਦਿਹਾਤੀ) ਵਰਿੰਦਰਪਾਲ ਸਿੰਘ ਬਰਾੜ, ਡੀ. ਸੀ. ਪੀ. ਗਗਨਅਜੀਤ ਸਿੰਘ ਤੇ ਉਪ ਪੁਲਿਸ ਕਪਤਾਨ ਹਰਕੰਵਲ ਕੌਰ ਵੀ ਹਾਜ਼ਰ ਸਨ | ਡੀ.ਆਈ.ਜੀ. ਖੱਟੜਾ ਨੇ ਦੱਸਿਆ ਕਿ ਪੁਲਿਸ ਵਲੋਂ ਪਹਿਲਾਂ 6 ਸ਼ੱਕੀ ਨੌਜਵਾਨਾਂ ਦੇ ਸਕੈਚ (ਪਹਿਚਾਣ ਚਿੱਤਰ) ਜਾਰੀ ਕਰਕੇ ਵੱਖ-ਵੱਖ ਟੀਮਾਂ ਦੋਸ਼ੀਆਂ ਦੀ ਗਿ੍ਫ਼ਤਾਰੀ ਲਈ ਭੇਜੀਆਂ ਗਈਆਂ | ਈ.ਓ. ਵਿੰਗ ਇੰਚਾਰਜ ਇੰਸਪੈਕਟਰ ਜਸਪਾਲ ਸਿੰਘ ਦੀ ਪੁਲਿਸ ਪਾਰਟੀ ਵਲੋਂ ਪੁਲਿਸ ਸੂਤਰਾਂ ਦੇ ਆਧਾਰ ‘ਤੇ ਘਟਨਾ ਵਿਚ ਸ਼ਾਮਿਲ ਸਾਦਿਕ ਅਲੀ ਨੂੰ ਗਿ੍ਫ਼ਤਾਰ ਕੀਤਾ ਗਿਆ | ਪਿਛਲੇ 60 ਘੰਟਿਆਂ ਤੋਂ ਦੋਸ਼ੀਆਂ ਨੂੰ ਗਿ੍ਫ਼ਤਾਰ ਕਰਨ ‘ਚ ਲੱਗੀ ਪੁਲਿਸ ਨੇ ਇਕ ਦੋਸ਼ੀ ਨੂੰ ਗਿ੍ਫ਼ਤਾਰ ਕਰ ਲਿਆ ਸੀ ਅਤੇ ਮੁੱਖ ਸਰਗਣੇ ਵਲੋਂ ਆਤਮ ਸਮਰਪਣ ਕਰਨ ਨਾਲ ਇਸ ਕੇਸ ‘ਚ ਹੁਣ ਤੱਕ ਦੋ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਪੁਲਿਸ ਅਨੁਸਾਰ ਚੰਬਾ (ਹਿਮਾਚਲ ਪ੍ਰਦੇਸ਼) ਮੂਲ ਦਾ ਸਾਦਿਕ ਅਲੀ ਪਿੰਡ ਰੈਂਪਾ ਥਾਣਾ ਮੁਕੰਦਪੁਰ ਨਵਾਂਸ਼ਹਿਰ ਪਹਿਲਾਂ-ਪਹਿਲ ਲੁਧਿਆਣਾ ਜ਼ਿਲ੍ਹੇ ‘ਚ ਪਿੰਡ ਟਿੱਬਾ ਵਿਖੇ ਰਹਿੰਦਾ ਰਿਹਾ ਹੈ | ਇਸ ਤੋਂ ਪਹਿਲਾਂ ਥਾਣਾ ਦਾਖਾ ਰੇਂਜ ਦੇ ਡੀ.ਆਈ.ਜੀ. ਰਣਬੀਰ ਸਿੰਘ ਖੱਟੜਾ, ਐੱਸ.ਐੱਸ.ਪੀ. ਲੁਧਿਆਣਾ ਦਿਹਾਤੀ ਵਰਿੰਦਰ ਸਿੰਘ ਬਰਾੜ ਨੇ ਆਪਣੀ ਹੇਠਲੀ ਪੁਲਿਸ ਰਾਹੀਂ ਗਿ੍ਫ਼ਤ ‘ਚ ਦਰਜਨ ਸ਼ੱਕੀਆਂ ਕੋਲੋਂ ਘੰਟਿਆਂ-ਬੱਧੀ ਪੁੱਛਗਿੱਛ ਕੀਤੀ | ਘਟਨਾ ਵਿਚ ਸ਼ਾਮਿਲ ਬਹੁਤਾਤ ਨੌਜਵਾਨ ਗੁੱਜਰ ਭਾਈਚਾਰੇ ਨਾਲ ਸਬੰਧਿਤ ਹੋਣ ਕਰ ਕੇ ਫਿਰੌਤੀ ਦੀ ਨੀਅਤ ਨਾਲ ਦੋਵਾਂ ਨੂੰ ਅਗਵਾ ਕਰਨ ਵਾਲੀ ਗੱਲ ਵੀ ਹੁਣ ਸਹੀ ਜਾਪਣ ਲੱਗ ਪਈ ਹੈ | ਵਰਨਣਯੋਗ ਹੈ ਕਿ 9 ਫਰਵਰੀ ਦੀ ਦੇਰ ਸ਼ਾਮ ਲੁਧਿਆਣਾ ਗਿੱਲ ਰੋਡ ਵਾਸੀ ਇਕ ਨੌਜਵਾਨ ਆਪਣੀ ਦੋਸਤ ਲੜਕੀ ਨਾਲ ਜਿਉਂ ਹੀ ਈਸੇਵਾਲ ਨਹਿਰ ਪੁਲ ਤੋਂ ਅੱਗੇ ਚੰਗਣਾਂ ਪੁਲ ਵੱਲ ਵਧੇ ਤਾਂ ਮੋਟਰਸਾਈਕਲ ਸਵਾਰ ਬਦਮਾਸ਼ਾਂ ਨੇ ਲੜਕੀ ਅਤੇ ਉਸ ਦੇ ਦੋਸਤ ਨੂੰ ਜ਼ਬਰਦਸਤੀ ਕਾਰ ‘ਚੋਂ ਬਾਹਰ ਕੱਢ ਲਿਆ ਅਤੇ ਨਹਿਰ ਕਿਨਾਰੇ ਚਾਰਦੀਵਾਰੀ ਵਾਲੇ ਖਾਲੀ ਪਲਾਟ ‘ਚ ਲੜਕੀ ਨੂੰ ਲੈ ਗਏ, ਜਿਥੇ ਉਸ ਨੂੰ ਕਈ ਬਦਮਾਸ਼ਾਂ ਨੇ ਵਾਰ-ਵਾਰ ਆਪਣੀ ਹਵਸ ਦਾ ਸ਼ਿਕਾਰ ਬਣਾਇਆ |

Leave a Reply

Your email address will not be published. Required fields are marked *