ਜਨਾਬ ਸਾਡੇ ਵੱਲ ਵੀ ਲਉ ਤੱਕ, ਅਸੀਂ ਬਸ ਮੰਗਦੇ ਹਾਂ ਦੋ ਘੜੀ ਬੈਠਣ ਦਾ ਹੱਕ

ਤ੍ਰਿਵੇਂਦਰਮ : ਕੇਰਲ ਵਿੱਚ ਸਿਲਕ ਦੀਆਂ ਸਾੜ੍ਹੀਆਂ ਦੇ ਵੱਡੇ-ਵੱਡੇ ਸ਼ੋਅਰੂਮ ਅਤੇ ਉਨ੍ਹਾਂ ਵਿੱਚ ਸੋਹਣੀਆਂ ਸਾੜ੍ਹੀਆਂ ਪਾ ਕੇ ਖੜ੍ਹੀਆਂ ਸੇਲਜ਼ਵੂਮੈਨ ਇੱਕ ਆਮ ਨਜ਼ਾਰਾ ਹੈ। ਇੱਥੇ ਖਰੀਦਦਾਰੀ ਕਰਨ ਆਉਣ ਵਾਲਿਆਂ ਨੂੰ ਸ਼ਾਇਦ ਇਹ ਅੰਦਾਜ਼ਾ ਨਾ ਹੋਵੇ ਕਿ ਇਨ੍ਹਾਂ ਸੇਲਜ਼ਵੂਮੈਨ ਨੂੰ 10-11 ਘੰਟੇ ਦੀ ਲੰਬੀ ਡਿਊਟੀ ਦੌਰਾਨ ਕੁਝ ਦੇਰ ਵੀ ਬੈਠਣ ਦਾ ਅਧਿਕਾਰ ਨਹੀਂ ਹੈ। ਇੱਥੋਂ ਤੱਕ ਕਿ ਜੇਕਰ ਕੰਮ ਵਿਚਾਲੇ ਥਕਾਵਟ ਹੋਣ ਕਰਕੇ ਕੰਧ ਨਾਲ ਪਿੱਠ ਲਗਾ ਕੇ ਖੜ੍ਹੀਆਂ ਹੋ ਜਾਣ, ਤਾਂ ਦੁਕਾਨ ਦੇ ਮਾਲਕ ਜ਼ੁਰਮਾਨਾ ਲਗਾ ਦਿੰਦੇ ਹਨ।ਉੱਤਰ-ਭਾਰਤ ਦੀਆਂ ਦੁਕਾਨਾਂ ਤੋਂ ਵੱਖ, ਇੱਥੇ ਜ਼ਿਆਦਾਤਰ ਔਰਤਾਂ ਹੀ ਸਾਮਾਨ ਦਿਖਾਉਣ ਦਾ ਕੰਮ ਕਰਦੀਆਂ ਹਨ। ਮਰਦ ਇਨ੍ਹਾਂ ਤੋਂ ਉੱਚੇ ਅਹੁਦਿਆਂ ‘ਤੇ ਕੰਮ ਕਰਦੇ ਹਨ।
ਇਸ ਲਈ ਇਹ ‘ਰਾਈਟ ਟੂ ਸਿਟ’ ਔਰਤਾਂ ਦਾ ਮੁੱਦਾ ਬਣ ਗਿਆ, ਅਤੇ ਜਿਨ੍ਹਾਂ ਵੱਲੋਂ ਆਵਾਜ਼ ਚੁੱਕੀ ਜਾਂਦੀ ਹੈ, ਉਨ੍ਹਾਂ ਨੂੰ ਨੌਕਰੀ ਜਾਣ ਦਾ ਖ਼ਤਰਾ ਪੈ ਜਾਂਦਾ ਹੈ। ਜਦੋਂ ਮਾਇਆ ਦੇਵੀ ਨੇ ਵੀ ਇਹ ਅਧਿਕਾਰ ਮੰਗਿਆ ਤਾਂ ਉਨ੍ਹਾਂ ਦੀ ਨੌਕਰੀ ਚਲੀ ਗਈ। ਚਾਰ ਸਾਲ ਪਹਿਲਾਂ ਉਹ ਸਾੜ੍ਹੀ ਦੇ ਇੱਕ ਨਾਮੀ ਸ਼ੋਅਰੂਮ ਵਿੱਚ ਕੰਮ ਕਰਦੀ ਸੀ। ਮਾਇਆ ਦੇਵੀ ਅਜੇ ਵੀ ਆਪਣੀ ਨੌਕਰੀ ਵਾਪਿਸ ਹਾਸਲ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਨੌਕਰੀ ਥਕਾਵਟ ਵਾਲੀ ਸੀ ਪਰ ਉਨ੍ਹਾਂ ਦਾ ਗ਼ਰੂਰ ਸੀ ਅਤੇ ਬਾਕੀ ਸੇਲਜ਼ਵੂਮੈਨ ਦੀ ਤਰ੍ਹਾਂ ਹੀ ਉਨ੍ਹਾਂ ਨੂੰ ਟਾਇਲਟ ਦੀ ਸਹੂਲਤ ਤੱਕ ਨਸੀਬ ਨਹੀਂ ਸੀ।ਮਾਇਆ ਨੇ ਦੱਸਿਆ ਕਿ ਉਹ ਪਾਣੀ ਵੀ ਘੱਟ ਪੀਂਦੀ ਸੀ। ਉਨ੍ਹਾਂ ਨੂੰ ਪੈਰਾਂ ਵਿੱਚ ਦਰਦ, ‘ਵੈਰੀਕੋਜ਼ ਵੇਨਸ’, ਬੱਚੇਦਾਨੀ ਸਬੰਧੀ ਸ਼ਿਕਾਇਤਾਂ, ਯੂਰੀਨਰੀ ਇਨਫੈਕਸ਼ਨ ਅਤੇ ਸਿਹਤ ਸਬੰਧੀ ਕਈ ਹੋਰ ਦਿੱਕਤਾਂ ਹੋ ਰਹੀਆਂ ਸਨ।ਉਹ ਕਹਿੰਦੀ ਹੈ, “ਮੈਂ ‘ਰਾਈਟ ਟੂ ਸਿਟ’ ਦਾ ਹਿੱਸਾ ਇਸ ਲਈ ਬਣੀ ਕਿਉਂਕਿ ਮੈਨੂੰ ਲੱਗਿਆ ਕਿ ਆਪਣੇ ਅਧਿਕਾਰਾਂ ਲਈ ਖੜ੍ਹਾ ਹੋਣਾ ਜ਼ਰੂਰੀ ਹੈ।”

 

Leave a Reply

Your email address will not be published. Required fields are marked *