ਜਦੋੋਂ ਸੁਭਾਸ਼ ਚੰਦਰ ਬੋਸ ਨੇ ਕਿਹਾ–ਤੂੰ ਮੇਰੇ ਦਿਲ ਦੀ ਰਾਣੀ ਐਂ

ਸੁਭਾਸ਼ ਚੰਦਰ ਬੋਸ

ਸਾਲ 1934 ਸੀ। ਸੁਭਾਸ਼ ਚੰਦਰ ਬੋਸ ਉਸ ਵੇਲੇ ਆਸਟਰੀਆ ਦੀ ਰਾਜਧਾਨੀ ਵਿਏਨਾ ਵਿੱਚ ਸਨ। ਉਸ ਸਮੇਂ ਤੱਕ ਉਨ੍ਹਾਂ ਦੀ ਪਛਾਣ ਕਾਂਗਰਸ ਦੇ ਯੋਧੇ ਦੇ ਰੂਪ ਵਿੱਚ ਹੋਣ ਲੱਗੀ ਸੀ।

‘ਸਵਿਨਯ ਅਵੱਗਿਆ ਅੰਦੋਲਨ’ ਦੌਰਾਨ ਜੇਲ੍ਹ ਵਿੱਚ ਬੰਦ ਸੁਭਾਸ਼ ਚੰਦਰ ਬੋਸ ਦੀ ਤਬੀਅਤ ਫਰਵਰੀ, 1932 ਵਿੱਚ ਖਰਾਬ ਹੋਣ ਲੱਗੀ ਸੀ। ਇਸ ਤੋਂ ਬਾਅਦ ਬਰਤਾਨਵੀ ਸਰਕਾਰ ਉਨ੍ਹਾਂ ਦੇ ਇਲਾਜ ਲਈ ਯੂਰਪ ਭੇਜਣ ਲਈ ਮੰਨ ਗਈ ਸੀ। ਹਾਲਾਂਕਿ ਇਲਾਜ ਦਾ ਖਰਚਾ ਉਨ੍ਹਾਂ ਦੇ ਪਰਿਵਾਰ ਨੇ ਹੀ ਚੁੱਕਣਾ ਸੀ।

ਵਿਏਨਾ ਵਿੱਚ ਇਲਾਜ ਕਰਾਉਣ ਦੇ ਨਾਲ ਹੀ ਉਨ੍ਹਾਂ ਨੇ ਤੈਅ ਕੀਤਾ ਕਿ ਯੂਰਪ ਰਹਿ ਰਹੇ ਭਾਰਤੀ ਵਿਦਿਆਰਥੀਆਂ ਨੂੰ ਆਜ਼ਾਦੀ ਦੀ ਲੜਾਈ ਲਈ ਇੱਕਜੁਟ ਕਰਨਗੇ। ਇਸ ਦੌਰਾਨ ਉਨ੍ਹਾਂ ਨੂੰ ਇੱਕ ਯੂਰਪ ਪ੍ਰਕਾਸ਼ਕ ਨੇ ‘ਦਿ ਇੰਡੀਅਨ ਸਟਰੱਗਲ’ ਕਿਤਾਬ ਲਿਖਣ ਦਾ ਕੰਮ ਸੌਂਪਿਆ। ਜਿਸ ਤੋਂ ਬਾਅਦ ਉਨ੍ਹਾਂ ਨੂੰ ਇੱਕ ਸਹਿਯੋਗੀ ਦੀ ਲੋੜ ਮਹਿਸੂਸ ਹੋਈ ਜਿਸ ਨੂੰ ਅੰਗਰੇਜ਼ੀ ਦੇ ਨਾਲ-ਨਾਲ ਟਾਈਪਿੰਗ ਵੀ ਆਉਂਦੀ ਹੋਵੇ।

ਬੋਸ ਦੇ ਦੋਸਤ ਡਾ. ਮਾਥੁਰ ਨੇ ਉਨ੍ਹਾਂ ਨੂੰ ਦੋ ਲੋਕਾਂ ਦਾ ਰੈਫਰੰਸ ਦਿੱਤਾ। ਬੋਸ ਨੇ ਦੋਹਾਂ ਬਾਰੇ ਮਿਲੀ ਜਾਣਕਾਰੀ ਦੇ ਆਧਾਰ ‘ਤੇ ਬਿਹਤਰ ਉਮੀਦਵਾਰ ਨੂੰ ਸੱਦਿਆ ਪਰ ਇੰਟਰਵਿਊ ਦੇ ਦੌਰਾਨ ਉਹ ਉਸ ਤੋਂ ਸੰਤੁਸ਼ਟ ਨਹੀਂ ਹੋਏ। ਉਦੋਂ ਦੂਜੇ ਉਮੀਦਵਾਰ ਨੂੰ ਸੱਦਿਆ ਗਿਆ।

ਇਹ ਦੂਜੀ ਉਮੀਦਵਾਰ ਸੀ 23 ਸਾਲ ਦੀ ਐਮਿਲੀ ਸ਼ੈਂਕਲ। ਬੋਸ ਨੇ ਇਸ ਖੂਬਸੂਰਤ ਆਸਟਰੀਆਈ ਕੁੜੀ ਨੂੰ ਨੌਕਰੀ ਦੇ ਦਿੱਤੀ। ਐਮਿਲੀ ਨੇ ਜੂਨ, 1934 ਤੋਂ ਸੁਭਾਸ਼ ਚੰਦਰ ਬੋਸ ਦੇ ਨਾਲ ਕੰਮ ਕਰਨਾ ਸ਼ੁਰੂ ਕਰ ਦਿੱਤਾ।

1934 ਵਿੱਚ ਸੁਭਾਸ਼ ਚੰਦਰ ਬੋਸ 37 ਸਾਲ ਦੇ ਸਨ ਅਤੇ ਇਸ ਮੁਲਾਕਾਤ ਤੋਂ ਪਹਿਲਾਂ ਉਨ੍ਹਾਂ ਦਾ ਸਾਰਾ ਧਿਆਨ ਆਪਣੇ ਦੇਸ ਨੂੰ ਅੰਗਰੇਜ਼ਾਂ ਤੋਂ ਆਜ਼ਾਦ ਕਰਵਾਉਣ ‘ਤੇ ਸੀ ਪਰ ਸੁਭਾਸ਼ ਚੰਦਰ ਬੋਸ ਨੂੰ ਅੰਦਾਜ਼ਾ ਵੀ ਨਹੀਂ ਸੀ ਕਿ ਐਮਿਲੀ ਉਨ੍ਹਾਂ ਦੀ ਜ਼ਿੰਦਗੀ ਵਿੱਚ ਨਵਾਂ ਤੂਫਾਨ ਲੈ ਕੇ ਆ ਚੁੱਕੀ ਹੈ।

ਸੁਭਾਸ਼ ਦੀ ਜ਼ਿੰਦਗੀ ਵਿੱਚ ਪਿਆਰ ਦਾ ਤੂਫਾਨ

ਸੁਭਾਸ਼ ਚੰਦਰ ਬੋਸ ਦੇ ਵੱਡੇ ਭਰਾ ਸ਼ਰਤ ਚੰਦਰ ਬੋਸ ਦੇ ਪੋਤੇ ਸੁਗਤ ਬੋਸ ਨੇ ਸੁਭਾਸ਼ ਬੋਸ ਦੀ ਜ਼ਿੰਦਗੀ ‘ਤੇ ‘ਹਿਜ਼ ਮੈਜੇਸਟੀ ਅਪੋਨੇਂਟ-ਸੁਭਾਸ਼ ਚੰਦਰ ਬੋਸ ਐਂਡ ਇੰਡੀਆਜ਼ ਸਟਰੱਲ ਅਗੇਂਸਟ ਅੰਪਾਇਰ’ ਕਿਤਾਬ ਲਿਖੀ ਹੈ।

ਇਸ ਵਿੱਚ ਉਨ੍ਹਾਂ ਨੇ ਲਿਖਿਆ ਹੈ ਕਿ ਐਮਿਲੀ ਨਾਲ ਮੁਲਾਕਾਤ ਤੋਂ ਬਾਅਦ ਸੁਭਾਸ਼ ਦੀ ਜ਼ਿੰਦਗੀ ਵਿੱਚ ਨਾਟਕੀ ਬਦਲਾਅ ਆਇਆ।

ਸੁਗਤ ਬੋਸ ਮੁਤਾਬਕ ਇਸ ਤੋਂ ਪਹਿਲਾਂ ਸੁਭਾਸ਼ ਚੰਦਰ ਬੋਸ ਨੂੰ ਪ੍ਰੇਮ ਅਤੇ ਵਿਆਹ ਦੇ ਕਈ ਆਫ਼ਰ ਮਿਲੇ ਸਨ ਪਰ ਉਨ੍ਹਾਂ ਨੇ ਕਿਸੇ ਵਿੱਚ ਦਿਲਚਸਪੀ ਨਹੀਂ ਲਈ ਸੀ ਪਰ ਐਮਿਲੀ ਦੀ ਖੂਬਸੂਰਤੀ ਨੇ ਸੁਭਾਸ਼ ‘ਤੇ ਮੰਨੋ ਜਾਦੂ ਜਿਹਾ ਕਰ ਦਿੱਤਾ ਸੀ।

ਸੁਗਤ ਬੋਸ ਨੇ ਆਪਣੀ ਕਿਤਾਬ ਐਮਿਲੀ ਦੇ ਹਵਾਲੇ ਨਾਲ ਲਿਖਿਆ ਹੈ, “ਪਿਆਰ ਦੀ ਪਹਿਲ ਸੁਭਾਸ਼ ਚੰਦਰ ਬੋਸ ਵੱਲੋਂ ਹੋਈ ਸੀ ਅਤੇ ਹੌਲੀ-ਹੌਲੀ ਸਾਡੇ ਰਿਸ਼ਤੇ ਰੋਮਾਂਟਿਕ ਹੁੰਦੇ ਗਏ। 1934 ਦੇ ਮੱਧ ਤੋਂ ਲੈ ਕੇ ਮਾਰਚ 1936 ਵਿਚਾਲੇ ਆਸਟਰੀਆ ਅਤੇ ਚੇਕੇਸਲੋਵਾਕਿਆ ਵਿੱਚ ਰਹਿਣ ਦੌਰਾਨ ਸਾਡੇ ਰਿਸ਼ਤੇ ਮਧੁਰ ਹੁੰਦੇ ਗਏ।”

26 ਜਨਵਰੀ, 1910 ਨੂੰ ਆਸਟਰੀਆ ਦੇ ਇੱਕ ਕੈਥੋਲਿਕ ਪਰਿਵਾਰ ਵਿੱਚ ਜਨਮੀ ਐਮਿਲੀ ਦੇ ਪਿਤਾ ਨੂੰ ਇਹ ਪਸੰਦ ਨਹੀਂ ਸੀ ਕਿ ਉਨ੍ਹਾਂ ਦੀ ਧੀ ਕਿਸੇ ਭਾਰਤੀ ਕੋਲ ਕੰਮ ਕਰੇ ਪਰ ਜਦੋਂ ਉਹ ਲੋਕ ਸੁਭਾਸ਼ ਚੰਦਰ ਬੋਸ ਨੂੰ ਮਿਲੇ ਤਾਂ ਉਨ੍ਹਾਂ ਦੀ ਸ਼ਖਸੀਅਤ ਦੇ ਕਾਇਲ ਹੋਏ ਬਿਨਾਂ ਨਾ ਰਹੇ।

ਮੰਨੇ-ਪ੍ਰਮੰਨੇ ਅਕਾਦਮਿਕ ਵਿਦਵਾਨ ਰੁਦਾਂਸ਼ੁ ਮੁਖਰਜੀ ਨੇ ਸੁਭਾਸ਼ ਚੰਦਰ ਬੋਸ ਅਤੇ ਜਵਾਹਰ ਲਾਲ ਨਹਿਰੂ ਦੀ ਜ਼ਿੰਦਗੀ ਨੂੰ ਤੁਲਨਾ ਦੇ ਰੂਪ ਵਿੱਚ ਪੇਸ਼ ਕਰਦੇ ਹੋਏ ਇੱਕ ਕਿਤਾਬ ਲਿਖੀ ਹੈ-‘ਨਹਿਰੂ ਐਂਡ ਬੋਸ, ਪੈਰਲਲ ਲਾਈਵਸ’। ਪੈਂਗੁਈਨ ਇੰਡੀਆ ਤੋਂ ਪ੍ਰਕਾਸ਼ਿਤ ਇਸ ਪੁਸਤਕ ਵਿੱਚ ਇੱਕ ਚੈਪਟਰ ਹੈ, ‘ਟੂ ਵੂਮੈਨ ਐਂਡ ਟੂ ਬੁਕਸ’। ਇਸ ਵਿੱਚ ਬੋਸ ਅਤੇ ਨਹਿਰੂ ਦੀ ਜ਼ਿੰਦਗੀ ਤੇ ਉਨ੍ਹਾਂ ਦੀਆਂ ਪਤਨੀਆਂ ਦੀ ਭੂਮੀਕਾ ਨੂੰ ਰੇਖਾਂਕਿਤ ਕੀਤਾ ਗਿਆ ਹੈ।

ਸੁਭਾਸ਼ ਚੰਦਰ ਬੋਸ ਦਾ ਲਿਖਿਆ ਲਵ ਲੈਟਰ

ਮੁਖਰਜੀ ਨੇ ਇਸ ਵਿੱਚ ਲਿਖਿਆ ਹੈ, “ਸੁਭਾਸ਼ ਅਤੇ ਐਮਿਲੀ ਨੇ ਸ਼ੁਰੂਆਤ ਤੋਂ ਹੀ ਮਨਜ਼ੂਰ ਕਰ ਲਿਆ ਸੀ ਕਿ ਉਨ੍ਹਾਂ ਦਾ ਰਿਸ਼ਤਾ ਬੇਹੱਦ ਵੱਖ ਅਤੇ ਮੁਸ਼ਕਿਲ ਰਹਿਣ ਵਾਲਾ ਹੈ। ਇੱਕ-ਦੂਜੇ ਨੂੰ ਲਿਖੇ ਖਤਾਂ ਵਿੱਚ ਦੋਨੋਂ ਇੱਕ ਦੂਜੇ ਦੇ ਲਈ ਜਿਸ ਸੰਬੋਧਨ ਦੀ ਵਰਤੋਂ ਕਰਦੇ ਹਨ, ਉਸ ਤੋਂ ਇਹ ਜ਼ਾਹਿਰ ਹੁੰਦਾ ਹੈ। ਐਮਿਲੀ ਉਨ੍ਹਾਂ ਨੂੰ ਮਿਸਟਰ ਬੋਸ ਲਿਖਦੀ ਹੈ ਜਦੋਂਕਿ ਬੋਸ ਉਨ੍ਹਾਂ ਨੂੰ ਮਿਸ ਸ਼ੇਂਕਲ ਜਾਂ ਪਰਲ ਸ਼ੇਂਕਲ।”

ਐਮਿਲੀ ਲਈ ਉਨ੍ਹਾਂ ਅੰਦਰ ਕਿਹੋ ਜਿਹੇ ਭਾਵ ਸਨ ਇਸ ਨੂੰ ਉਸ ਪੱਤਰ ਤੋਂ ਸਮਝਿਆ ਜਾ ਸਕਦਾ ਹੈ ਜਿਸ ਨੂੰ ਅਸੀਂ ਸੁਭਾਸ਼ ਚੰਦਰ ਬੋਸ ਦਾ ਲਿਖਿਆ ਲਵ ਲੈਟਰ ਕਹਿ ਸਕਦੇ ਹਾਂ।

ਇਹ ਨਿੱਜੀ ਪੱਤਰ ਪਹਿਲਾਂ ਤਾਂ ਸੁਭਾਸ਼ ਚੰਦਰ ਬੋਸ ਦੇ ਐਮਿਲੀ ਨੂੰ ਲਿਖੇ ਖਤਾਂ ਦੇ ਸੰਗ੍ਰਿਹ ਵਿੱਚ ਸ਼ਾਮਿਲ ਨਹੀਂ ਸੀ। ਇਸ ਖਤ ਨੂੰ ਐਮਿਲੀ ਨੇ ਖੁਦ ਸ਼ਰਤ ਚੰਦਰ ਬੋਸ ਦੇ ਪੁੱਤਰ ਸ਼ਿਸ਼ਰ ਕੁਮਾਰ ਬੋਸ ਦੀ ਪਤਨੀ ਕ੍ਰਿਸ਼ਣਾ ਬੋਸ ਨੂੰ ਸੌਂਪਿਆ ਸੀ। 5 ਮਾਰਚ, 1936 ਨੂੰ ਲਿਖਿਆ ਇਹ ਖਤ ਇਸ ਤਰ੍ਹਾਂ ਸ਼ੁਰੂ ਹੁੰਦਾ ਹੈ।

“ਮਾਈ ਡਾਰਲਿੰਗ, ਸਮਾਂ ਆਉਣ ‘ਤੇ ਹਿਮਪਰਬਤ ਵੀ ਪਿਘਲਦਾ ਹੈ, ਅਜਿਹੀ ਭਾਵਨਾ ਮੇਰੇ ਅੰਦਰ ਹਾਲੇ ਵੀ ਹੈ। ਮੈਂ ਤੁਹਾਨੂੰ ਕਿੰਨਾ ਪਿਆਰ ਕਰਦਾ ਹਾਂ ਇਹ ਦੱਸਣ ਲਈ ਖੁਦ ਨੂੰ ਲਿਖਣ ਤੋਂ ਰੋਕ ਨਹੀਂ ਪਾ ਰਿਹਾ ਹਾਂ। ਜਿਵੇਂ ਕਿ ਅਸੀਂ ਇੱਕ-ਦੂਜੇ ਨੂੰ ਕਹਿੰਦੇ ਹਾਂ, ਮਾਈ ਡਾਰਲਿੰਗ, ਤੂੰ ਮੇਰੇ ਦਿਲ ਦੀ ਰਾਣੀ ਹੈ ਪਰ ਕੀ ਤੂੰ ਮੈਨੂੰ ਪਿਆਰ ਕਰਦੀ ਹੈਂ।”

ਬੋਸ ਨੇ ਅੱਗੇ ਲਿਖਿਆ, “ਮੈਨੂੰ ਨਹੀਂ ਪਤਾ ਕਿ ਭਵਿੱਖ ਵਿੱਚ ਕੀ ਹੋਵੇਗਾ। ਹੋ ਸਕਦਾ ਹੈ ਪੂਰੀ ਜ਼ਿੰਦਗੀ ਜੇਲ੍ਹ ਵਿੱਚ ਕੱਟਣੀ ਪਏ, ਮੈਨੂੰ ਗੋਲੀ ਮਾਰ ਦਿੱਤੀ ਜਾਵੇ ਜਾਂ ਮੈਨੂੰ ਫਾਂਸੀ ‘ਤੇ ਲਟਕਾ ਦਿੱਤਾ ਜਾਵੇ। ਹੋ ਸਕਦਾ ਹੈ ਮੈਂ ਤੈਨੂੰ ਕਦੇ ਦੇਖ ਨਾ ਸਕਾਂ, ਹੋ ਸਕਦਾ ਹੈ ਕਦੇ ਖਤ ਨਾ ਲਿਖ ਸਕਾਂ ਪਰ ਭਰੋਸਾ ਰੱਖੋ ਤੁਸੀਂ ਹਮੇਸ਼ਾ ਮੇਰੇ ਦਿਲ ਵਿੱਚ ਰਹੇਗੀ, ਮੇਰੀ ਸੋਚ ਅਤੇ ਮੇਰੇ ਸੁਪਨਿਆਂ ਵਿੱਚ ਰਹੇਗੀ। ਜੇ ਅਸੀਂ ਇਸ ਜ਼ਿੰਦਗੀ ਵਿੱਚ ਨਹੀਂ ਮਿਲੇ ਤਾਂ ਅਗਲੇ ਜੀਵਨ ਵਿੱਚ ਮੈਂ ਤੁਹਾਡੇ ਨਾਲ ਰਹਾਂਗਾ।”

ਆਤਮਾ ਨਾਲ ਪਿਆਰ ਦਾ ਵਾਅਦਾ

ਇਸ ਖਤ ਦੇ ਅਖੀਰ ਵਿੱਚ ਸੁਭਾਸ਼ ਨੇ ਲਿਖਿਆ ਹੈ ਕਿ ਮੈਂ ਤੁਹਾਡੇ ਅੰਦਰ ਦੀ ਔਰਤ ਨੂੰ ਪਿਆਰ ਕਰਦਾ ਹਾਂ, ਤੁਹਾਡੀ ਆਸਤਾ ਨਾਲ ਪਿਆਰ ਕਰਦਾ ਹਾਂ। ਤੂੰ ਪਹਿਲੀ ਔਰਤ ਹੈਂ ਜਿਸ ਨਾਲ ਮੈਂ ਪਿਆਰ ਕੀਤਾ। ਪੱਤਰ ਦੇ ਅਖੀਰ ਵਿੱਚ ਸੁਭਾਸ਼ ਨੇ ਇਸ ਪੱਤਰ ਨੂੰ ਨਸ਼ਟ ਕਰਨ ਦੀ ਵਿਨਤੀ ਵੀ ਕੀਤੀ ਸੀ ਪਰ ਐਮਿਲੀ ਨੇ ਇਸ ਪੱਤਰ ਨੂੰ ਸੰਭਾਲ ਕੇ ਰਖਿਆ।

SUBHASH
ਸੁਭਾਸ਼ ਚੰਦਰ ਬੋਸ ਦੀ ਆਖਿਰੀ ਨਿਸ਼ਾਨੀ ਆਪਣੀ ਧੀ ਅਨੀਤਾ ਬੋਸ ਨੂੰ ਅਰਥਸ਼ਾਸ਼ਤਰੀ ਬਣਾਇਆ

ਜ਼ਾਹਿਰ ਹੈ ਐਮਿਲੀ ਦੇ ਪਿਆਰ ਵਿੱਚ ਸੁਭਾਸ਼ ਚੰਦਰ ਬੋਸ ਪੂਰੀ ਤਰ੍ਹਾਂ ਗ੍ਰਿਫ਼ਤਾਰ ਹੋ ਚੁੱਕੇ ਸਨ। ਇਸ ਬਾਰੇ ਸੁਭਾਸ਼ ਚੰਦਰ ਬੋਸ ਦੇ ਕਰੀਬੀ ਦੋਸਤ ਅਤੇ ਸਿਆਸੀ ਸਹਿਯੋਗੀ ਏਸੀਐਨ ਨਾਂਬਿਆਰ ਨੇ ਸੁਗਤ ਬੋਸ ਨੂੰ ਦੱਸਿਆ ਸੀ, “ਸੁਭਾਸ਼ ਇੱਕ ਆਈਡੀਆ ਵਾਲੇ ਸ਼ਖਸ ਸਨ। ਉਨ੍ਹਾਂ ਦਾ ਧਿਆਨ ਸਿਰਫ਼ ਭਾਰਤ ਨੂੰ ਆਜ਼ਾਦੀ ਦਿਵਾਉਣ ‘ਤੇ ਸੀ ਪਰ ਭਟਕਾਉ ਦੀ ਗੱਲ ਕਰੀਏ ਤਾਂ ਸਿਰਫ਼ ਇੱਕ ਮੌਕਾ ਆਇਆ ਜਦੋਂ ਉਨ੍ਹਾਂ ਨੂੰ ਐਮਿਲੀ ਨਾਲ ਮੁਹੱਬਤ ਹੋਈ। ਉਹ ਉਨ੍ਹਾਂ ਨਾਲ ਬੇਹੱਦ ਪਿਆਰ ਕਰਦੇ ਸਨ, ਡੁੱਬ ਕੇ ਮੁਹੱਬਤ ਕਰਨ ਵਰਗਾ ਸੀ ਉਨ੍ਹਾਂ ਦਾ ਪਿਆਰ।”

ਸੁਭਾਸ਼ ਦੀ ਮਨੋਦਸ਼ਾ ਉਸ ਦੌਰਾਨ ਕਿਸ ਤਰ੍ਹਾਂ ਦੀ ਸੀ, ਇਹ ਅਪ੍ਰੈਲ ਜਾਂ ਮਈ, 1937 ਵਿੱਚ ਐਮਿਲੀ ਨੂੰ ਭੇਜੇ ਇੱਕ ਖਤ ਤੋਂ ਜ਼ਾਹਿਰ ਹੁੰਦਾ ਹੈ ਜੋ ਉਨ੍ਹਾਂ ਨੇ ਕੈਪਿਟਲ ਅੱਖਰਾਂ ਵਿੱਚ ਲਿਖਿਆ ਹੈ।

ਉਨ੍ਹਾਂ ਨੇ ਲਿਖਿਆ ਸੀ, “ਪਿਛਲੇ ਕੁਝ ਦਿਨਾਂ ਤੋਂ ਤੁਹਾਨੂੰ ਲਿਖਣ ਬਾਰੇ ਸੋਚ ਰਿਹਾ ਸੀ ਪਰ ਤੁਸੀਂ ਸਮਝ ਸਕਦੇ ਹੋ ਕਿ ਮੇਰੇ ਲਈ ਤੁਹਾਡੇ ਬਾਰੇ ਆਪਣੇ ਮਨੋਭਾਵਾਂ ਨੂੰ ਲਿਖਣਾ ਕਿੰਨਾ ਮੁਸ਼ਕਿਲ ਸੀ। ਮੈਂ ਤੁਹਾਨੂੰ ਸਿਰਫ਼ ਇਹ ਦੱਸਣਾ ਚਾਹੁੰਦਾ ਹਾਂ ਕਿ ਜਿਵੇਂ ਮੈਂ ਪਹਿਲਾਂ ਸੀ, ਉਸੇ ਤਰ੍ਹਾਂ ਹੁਣ ਵੀ ਹਾਂ।”

“ਇੱਕ ਵੀ ਦਿਨ ਅਜਿਹਾ ਨਹੀਂ ਲੰਘਿਆ ਹੈ ਜਦੋਂ ਮੈਂ ਤੁਹਾਡੇ ਬਾਰੇ ਨਾ ਸੋਚਿਆ ਹੋਵੇ। ਤੂੰ ਹਮੇਸ਼ਾ ਮੇਰੇ ਨਾਲ ਹੈ। ਮੈਂ ਕਿਸੇ ਹੋਰ ਬਾਰੇ ਸੋਚ ਵੀ ਨਹੀਂ ਸਕਦਾ। ਮੈਂ ਤੁਹਾਨੂੰ ਇਹ ਵੀ ਨਹੀਂ ਦੱਸ ਸਕਦਾ ਕਿ ਇਨ੍ਹਾਂ ਮਹੀਨਿਆਂ ਵਿੱਚ ਮੈਂ ਕਿੰਨਾ ਦੁਖੀ ਰਿਹਾ, ਇਕੱਲਾਪਨ ਮਹਿਸੂਸ ਕੀਤਾ। ਸਿਰਫ਼ ਇੱਕ ਚੀਜ਼ ਮੈਨੂੰ ਖੁਸ਼ ਰੱਖ ਸਕਦੀ ਹੈ ਪਰ ਮੈਂ ਨਹੀਂ ਜਾਣਦਾ ਕਿ ਕੀ ਇਹ ਸੰਭਵ ਹੋਵੇਗਾ। ਇਸ ਤੋਂ ਬਾਅਦ ਵੀ ਦਿਨ-ਰਾਤ ਮੈਂ ਇਸ ਬਾਰੇ ਸੋਚ ਰਿਹਾ ਹਾਂ ਅਤੇ ਪ੍ਰਾਰਥਨਾ ਕਰਦਾ ਹਾਂ ਕਿ ਮੈਨੂੰ ਸਹੀ ਰਾਹ ਦਿਖਾਏ।”

ਉਹ ਵਿਆਹ ਜਿਸ ਦਾ ਪਤਾ ਨਹੀਂ ਚੱਲਿਆ

ਇਨ੍ਹਾਂ ਪੱਤਰਾਂ ਵਿੱਚ ਜ਼ਾਹਿਰ ਬੇਚੈਨੀ ਕਾਰਨ ਜਦੋਂ ਦੋਵੇਂ ਅਗਲੀ ਵਾਰੀ ਮਿਲੇ ਤਾਂ ਸੁਭਾਸ਼ ਅਤੇ ਐਮੀਲੀ ਨੇ ਆਪਸ ਵਿੱਚ ਵਿਆਹ ਕਰਾ ਲਿਆ। ਇਹ ਵਿਆਹ ਕਿੱਥੇ ਹੋਇਆ ਇਸ ਬਾਰੇ ਐਮੀਲੀ ਨੇ ਕ੍ਰਿਸ਼ਨਾ ਬੋਸ ਨੂੰ ਦੱਸਿਆ ਕਿ 26 ਦਸੰਬਰ, 1937 ਨੂੰ ਉਨ੍ਹਾਂ ਦੇ 27 ਵੇਂ ਜਨਮਦਿਨ ‘ਤੇ ਉਨ੍ਹਾਂ ਦਾ ਵਿਆਹ ਆਸਟਰੀਆ ਦੇ ਬਾਗੀਸਤੀਨ ਵਿਚ ਹੋਇਆ ਸੀ, ਜੋ ਦੋਹਾਂ ਦਾ ਪਸੰਦੀਦਾ ਰਿਜ਼ੋਰਟ ਸੀ।

ਹਾਲਾਂਕਿ ਦੋਨਾਂ ਨੇ ਆਪਣੇ ਵਿਆਹ ਨੂੰ ਗੁਪਤ ਰੱਖਣ ਦਾ ਫੈਸਲਾ ਕੀਤਾ ਸੀ। ਕ੍ਰਿਸ਼ਨਾ ਬੋਸ ਨੇ ਕਿਹਾ ਕਿ ਐਮੀਲੀ ਨੇ ਵਿਆਹ ਦਾ ਦਿਨ ਦੱਸਣ ਤੋਂ ਇਲਾਵਾ ਹੋਰ ਕੋਈ ਜਾਣਕਾਰੀ ਸਾਂਝਾ ਨਹੀਂ ਕੀਤੀ। ਹਾਂ, ਅਨੀਤਾ ਬੋਸ ਨੇ ਉਨ੍ਹਾਂ ਨੂੰ ਇਹ ਜ਼ਰੂਰ ਦੱਸਿਆ ਸੀ ਕਿ ਉਨ੍ਹਾਂ ਦੀ ਮਾਂ ਨੇ ਇਹ ਦੱਸਿਆ ਸੀ ਕਿ ਵਿਆਹ ਦੇ ਮੌਕੇ ਉਨ੍ਹਾਂ ਨੇ ਆਮ ਭਾਰਤੀ ਦੁਲਹਣਾਂ ਦੀ ਤਰ੍ਹਾਂ ਮੰਥੇ ਤੇ ਸੰਦੂਰ ਲਾਇਆ ਸੀ।

ਇਹ ਵਿਆਹ ਤਾਂ ਇੰਨਾ ਚੁੱਪ-ਚਾਪ ਹੋ ਗਿਆ ਸੀ ਕਿ ਉਹਨਾਂ ਦੇ ਗੱਭੇ ਅਗਵਾਕਾਰ ਹੀ ਉਨ੍ਹਾਂ ਦੇ ਨਾਲ ਸਨ।

ਇਸ ਵਿਆਹ ਨੂੰ ਗੁਪਤ ਰੱਖਣ ਦੇ ਸੰਭਵ ਕਾਰਨਾਂ ਬਾਰੇ ਰੁਦਰਾਂਸ਼ੂ ਮੁਖਰਜੀ ਲਿੱਖਦੇ ਹਨ ਕਿ ਬਹੁਤ ਸੰਭਵ ਰਿਹਾ ਹੋਵੇਗਾ ਕਿ ਸੁਭਾਸ਼ ਇਸ ਦਾ ਅਸਰ ਆਪਣੇ ਸਿਆਸੀ ਕਰੀਅਰ ‘ਤੇ ਨਹੀਂ ਪੈਣ ਦੇਣਾ ਚਾਹੁੰਦੇ ਹੋਣਗੇ। ਕਿਸੇ ਵਿਦੇਸ਼ੀ ਮਹਿਲਾ ਨਾਲ ਵਿਆਹ ਦੀ ਗੱਲ ਸਾਹਮਣੇ ਆਉਣ ‘ਤੇ ਉਨ੍ਹਾਂ ਦੇ ਅਕਸ ‘ਤੇ ਅਸਰ ਪੈ ਸਕਦਾ ਸੀ।

ਰੁਦਾਂਸ਼ੂ ਦੇ ਇਸ ਖਦਸ਼ੇ ਨੂੰ ਇਸ ਤਰ੍ਹਾਂ ਵੀ ਦੇਖਣਾ ਚਾਹੀਦਾ ਹੈ ਕਿ 1938 ਵਿੱਚ ਸੁਭਾਸ਼ ਚੰਦਰ ਬੋਸ ਕਾਂਗਰਸ ਦੇ ਪ੍ਰਧਾਨ ਚੁਣੇ ਗਏ ਸਨ। ਸ਼ਰਤ ਚੰਦਰ ਬੋਸ ਦੇ ਸਕੱਤਰ ਰਹੇ ਅਤੇ ਅੰਗਰੇਜ਼ ਦੇ ਮਸ਼ਹੂਰ ਲੇਖਕ ਨੀਰਦ ਸਨ।

ਚੌਧਰੀ ਨੇ 1989 ਵਿੱਚ ‘ਦਾਈ ਹੈਂਡ, ਗ੍ਰੇਟ ਐਨਾਰਕ: ਇੰਡੀਆ 1921-1951’ ਵਿੱਚ ਲਿਖਿਆ ਹੈ, “ਇਹ ਉਨ੍ਹਾਂ ਦੀ ਨਿੱਜੀ ਜ਼ਿੰਦਗੀ ਨਾਲ ਜੁੜਿਆ ਹਿੱਸਾ ਸੀ ਪਰ ਜਦੋਂ ਮੈਨੂੰ ਜਾਣਕਾਰੀ ਮਿਲੀ ਤਾਂ ਮੈਨੂੰ ਝਟਕਾ ਲੱਗਿਆ।”

ਬਹਿਰਹਾਲ, ਤਿੰਨ ਵਾਰੀ ਸੰਸਦ ਮੈਂਬਰ ਰਹੀ ਅਤੇ ਸ਼ਰਤ ਚੰਦਰ ਬੋਸ ਦੀ ਧੀ ਸ਼ਿਸ਼ਿਰ ਕੁਮਾਰ ਬੋਸ ਦੀ ਪਤਨੀ ਕ੍ਰਿਸ਼ਣਾ ਬੋਸ ਨੇ ਸੁਭਾਸ਼ ਅਤੇ ਐਮਿਲੀ ਦੀ ਪ੍ਰੇਮ ਕਹਾਣੀ ‘ਤੇ ‘ਏ ਟਰੂ ਲਵ ਸਟੋਰੀ- ਐਮਿਲੀ ਐਂਡ ਸੁਭਾਸ਼’ ਲਿਖੀ ਹੈ, ਜਿਸ ਵਿੱਚ ਸੁਭਾਸ਼ ਅਤੇ ਸ਼ੇਂਕਲ ਵਿਚਾਲੇ ਪ੍ਰੇਮ ਸਬੰਧਾਂ ਦਾ ਦਿਲਚਸਪ ਵੇਰਵਾ ਮਿਲਦਾ ਹੈ।

ਸੁਭਾਸ਼ ਚੰਦਰ ਬੋਸ, ਐਮਿਲੀ ਨੂੰ ਪਿਆਰ ਨਾਲ ਬਾਘਿਣੀ ਕਹਿ ਕੇ ਬੁਲਾਇਆ ਕਰਦੇ ਸੀ। ਹਾਲਾਂਕਿ ਇਸ ਦੇ ਉਦਾਹਰਨ ਮਿਲਦੇ ਹਨ ਕਿ ਐਮਿਲੀ ਇੰਟੇਲੇਕਟ ਮਾਮਲਿ ਵਿੱਚ ਸੁਭਾਸ਼ ਦੇ ਨੇੜੇ-ਤੇੜ ਨਹੀਂ ਸੀ ਅਤੇ ਸੁਭਾਸ਼ ਇਹ ਕਦੇ-ਕਦੇ ਜ਼ਾਹਿਰ ਵੀ ਕਰ ਦਿੰਦੇ ਸੀ।

ਸੁਭਾਸ਼-ਸ਼ੇਂਕਲ ਦੀ ਨਿਸ਼ਾਨੀ

ਕ੍ਰਿਸ਼ਣਾ ਬੋਸ ਮੁਤਾਬਿਕ ਸੁਭਾਸ਼ ਚਾਹੁੰਦੇ ਸਨ ਕਿ ਐਮਿਲੀ ਭਾਰਤ ਦੇ ਉਦੋਂ ਦੇ ਕੁਝ ਅਖਬਾਰਾਂ ਅਤੇ ਮੈਗਜ਼ੀਨਾਂ ਲਈ ਵਿਏਨਾ ਤੋਂ ਰਿਪੋਰਟ ਲਿਖਣ ਦਾ ਕੰਮ ਕਰਨ। ਸੁਭਾਸ਼ ਦੇ ਕਹਿਣ ‘ਤੇ ਐਮਿਲੀ ਨੇ ਦਿ ਹਿੰਦੂ ਅਤੇ ਮਾਰਡਨ ਰਿਵਿਊ ਲਈ ਕੁਝ ਲੇਖ ਲਿਖੇ ਸਨ ਪਰ ਉਹ ਖਬਰਾਂ ਦਾ ਵਿਸ਼ਲੇਸ਼ਣ ਕਰਨ ਵਿੱਚ ਸਹਿਜ ਨਹੀਂ ਸੀ। ਸੁਭਾਸ਼ ਕਈ ਵਾਰੀ ਕਿਹਾ ਕਰਦੇ ਸੀ, “ਤੁਹਾਡਾ ਲੇਖ ਠੀਕ ਨਹੀਂ ਸੀ, ਉਸ ਨੂੰ ਛਾਪਿਆ ਨਹੀਂ ਗਿਆ ਹੈ।”

ਸੁਭਾਸ਼ ਚੰਦਰ ਬੋਸ

26 ਦਸੰਬਰ, 1937 ਨੂੰ ਐਮਿਲੀ ਦੇ 27 ਵੇਂ ਜਨਮਦਿਨ ‘ਤੇ ਦੋਹਾਂ ਦਾ ਵਿਆਹ ਆਸਟਰੀਆ ਦੇ ਬਾਗੀਸਤੀਨ ਵਿਚ ਹੋਇਆ ਸੀ

ਇਸ ਦੀ ਝਲਕ ਇੱਕ ਹੋਰ ਥਾਂ ਦੇਖੀ ਜਾ ਸਕਦੀ ਹੈ। 12 ਅਗਸਤ, 1937 ਨੂੰ ਲਿਖੇ ਇੱਕ ਖਤ ਵਿੱਚ ਸੁਭਾਸ਼ ਐਮਿਲੀ ਨੂੰ ਲਿਖਦੇ ਹਨ, “ਤੂੰ ਭਾਰਤ ਬਾਰੇ ਕੁਝ ਕਿਤਾਬਾਂ ਮੰਗਵਾਈਆਂ ਹਨ ਪਰ ਮੈਨੂੰ ਨਹੀਂ ਲਗਦਾ ਹੈ ਕਿ ਇਨ੍ਹਾਂ ਕਿਤਾਬਾਂ ਨੂੰ ਤੈਨੂੰ ਦੇਣ ਦਾ ਕੋਈ ਮਤਲਬ ਹੈ। ਤੁਹਾਡੇ ਕੋਲ ਜੋ ਵੀ ਕਿਤਾਬਾਂ ਹਨ ਉਹ ਵੀ ਤੂੰ ਨਹੀਂ ਪੜ੍ਹੀਆਂ ਹਨ।”

” ਜਦੋਂ ਤੱਕ ਤੂੰ ਗੰਭੀਰ ਨਹੀਂ ਹੋਵੇਂਗੀ ਉਦੋਂ ਤੱਕ ਪੜ੍ਹਣ ਵਿੱਚ ਤੁਹਾਡੀ ਦਿਲਚਸਪੀ ਨਹੀਂ ਹੋਵੇਗੀ। ਵਿਏਨਾ ਵਿੱਚ ਤੇਰੇ ਕੋਲ ਕਿੰਨੇ ਹੀ ਵਿਸ਼ਿਆਂ ‘ਤੇ ਕਿਤਾਬਾਂ ਜਮ੍ਹਾਂ ਹੋ ਗਈਆਂ ਹਨ ਪਰ ਮੈਨੂੰ ਪਤਾ ਹੈ ਕਿ ਤੂੰ ਉਨ੍ਹਾਂ ਸਾਰਿਆਂ ਨੂੰ ਪਲਟ ਕੇ ਨਹੀਂ ਦੇਖਿਆ ਹੋਵੇਗਾ।”

ਬਾਵਜੂਦ ਇਸ ਕੇ ਹਕੀਕਤ ਇਹੀ ਹੈ ਕਿ ਸੁਭਾਸ਼ ਚੰਦਰ ਬੋਸ ਅਤੇ ਐਮਿਲੀ ਇੱਕ ਦੂਜੇ ਤੋਂ ਬੇਪਨਾਹ ਮੁਹੱਬਤ ਕਰਦੇ ਸਨ। 1934 ਤੋਂ 1945 ਵਿਚਾਲੇ ਦੋਹਾਂ ਦਾ ਸਾਥ ਸਿਰਫ਼ 12 ਸਾਲਾਂ ਦਾ ਰਿਹਾ ਅਤੇ ਇਸ ਵਿੱਚ ਵੀ ਦੋਹਾਂ ਦੇ ਸਾਥ ਲਿੱਚ ਤਿੰਨ ਸਾਲਾਂ ਤੋਂ ਵੀ ਘੱਟ ਰਹਿ ਗਏ।

ਸਿਰਫ਼ ਤਿੰਨ ਸਾਲਾਂ ਤੱਕ ਰਹੇ ਨਾਲ

ਇਨ੍ਹਾਂ ਦੋਹਾਂ ਦੀ ਪ੍ਰੇਮ ਦੀ ਨਿਸ਼ਾਨੀ ਦੇ ਤੌਰ ‘ਤੇ 29 ਦਿਸੰਬਰ, 1942 ਨੂੰ ਧੀ ਦਾ ਜਨਮ ਹੋਇਆ ਜਿਸ ਦਾ ਨਾਮ ਅਨੀਤਾ ਰੱਖਿਆ ਗਿਆ। ਇਟਲੀ ਦੇ ਕ੍ਰਾਂਤੀਕਾਰੀ ਨੇਤਾ ਗੈਰੀਬਾਲਡੀ ਦੀ ਬ੍ਰਾਜ਼ੀਲੀ ਮੂਲ ਦੀ ਪਤਨੀ ਅਨੀਤਾ ਗੈਰੀਬਾਲਡੀ ਦੇ ਸਨਮਾਨ ਵਿੱਚ।

ਅਨੀਤਾ ਆਪਣੇ ਪਤੀ ਦੇ ਨਾਲ ਕਈ ਜੰਗਾਂ ਵਿੱਚ ਸ਼ਾਮਿਲ ਹੋਈ ਸੀ ਅਤੇ ਉਨ੍ਹਾਂ ਦੀ ਪਛਾਣ ਬਹਾਦਰ ਲੜਾਕੇ ਦੀ ਰਹੀ ਹੈ।

ਸੁਭਾਸ਼ ਆਪਣੀ ਧੀ ਨੂੰ ਦੇਖਣ ਲਈ ਦਿਸੰਬਰ, 1942 ਵਿੱਚ ਵਿਏਨਾ ਪਹੁੰਚਦੇ ਹਨ ਅਤੇ ਇਸ ਤੋਂ ਬਾਅਦ ਆਪਣੇ ਭਰਾ ਸ਼ਰਤ ਚੰਦਰ ਬੋਸ ਨੂੰ ਬੰਗਾਲੀ ਵਿੱਚ ਲਿਖੇ ਖਤ ਵਿੱਚ ਆਪਣੀ ਪਤਨੀ ਅਤੇ ਧੀ ਦੀ ਜਾਣਕਾਰੀ ਦਿੰਦੇ ਹਨ। ਇਸ ਤੋਂ ਬਾਅਦ ਸੁਭਾਸ਼ ਉਸ ਮਿਸ਼ਨ ‘ਤੇ ਨਿਕਲ ਜਾਂਦੇ ਹਨ ਜਿੱਥੋਂ ਉਹ ਫਿਰ ਐਮਿਲੀ ਅਤੇ ਅਨੀਤਾ ਦੇ ਕੋਲ ਕਦੇ ਵੀ ਵਾਪਸ ਨਹੀਂ ਆਏ।

ਪਰ ਐਮਿਲੀ ਸੁਭਾਸ਼ ਚੰਦਰ ਬੋਸ ਦੀਆਂ ਯਾਦਾਂ ਦੇ ਸਹਾਰੇ 1996 ਤੱਕ ਜ਼ਿੰਦਾ ਰਹੀ ਅਤੇ ਉਨ੍ਹਾਂ ਨੇ ਇੱਕ ਛੋਟੇ ਜਿਹੇ ਤਾਰ ਘਰ ਵਿੱਚ ਕੰਮ ਕਰਦੇ ਹੋਏ ਸੁਭਾਸ਼ ਚੰਦਰ ਬੋਸ ਦੀ ਆਖਿਰੀ ਨਿਸ਼ਾਨੀ ਆਪਣੀ ਧੀ ਅਨੀਤਾ ਬੋਸ ਨੂੰ ਪਾਲ ਕੇ ਵੱਡਾ ਕਰ ਕੇ ਜਰਮਨੀ ਦਾ ਮਸ਼ਹੂਰ ਅਰਥਸ਼ਾਸਤਰੀ ਬਣਾਇਆ।

ਇਸ ਮੁਸ਼ਕਿਲ ਸਫ਼ਰ ਵਿੱਚ ਉਨ੍ਹਾਂ ਨੇ ਸੁਭਾਸ਼ ਚੰਦਰ ਬੋਸ ਦੇ ਪਰਿਵਾਰ ਨੂੰ ਕਿਸੇ ਤਰ੍ਹਾਂ ਦੀ ਮਦਦ ਲੈਣ ਤੋਂ ਇਨਕਾਰ ਕਰ ਦਿੱਤਾ। ਇੰਨਾ ਹੀ ਨਹੀਂ ਸੁਭਾਸ਼ ਚੰਦਰ ਬੋਸ ਨੇ ਜਿਸ ਗੁਪਤਾਤਾ ਨਾਲ ਆਪਣੇ ਰਿਸ਼ਤੇ ਦੀ ਭਣਕ ਦੁਨੀਆ ਨੂੰ ਨਹੀਂ ਲੱਗਣ ਦਿੱਤੀ ਸੀ ਉਸ ਦੀ ਮਰਿਆਦਾ ਨੂੰ ਵੀ ਪੂਰੀ ਤਰ੍ਹਾਂ ਨਿਭਾਇਆ।

Leave a Reply

Your email address will not be published. Required fields are marked *