ਜਦੋਂ ਹੈ ਨੀ ਕਿਤੇ ਕੋਈ ‘ਸੁੰਡਾ’ ਫਿਰ ਕੀ ਕਰਨਾ ਕੁੰਡਾ

ਅਹਿਮਦਨਗਰ – ਮਾਹਾਰਾਸਟਰ ਦੇ ਜਿਲ੍ਹੇ ਅਹਿਮਦਨਗਰ ਦਾ ਇੱਕ ਸ਼ਹਿਰ ਸ਼ਨੀ ਸ਼ਿਗਨਾਪੁਰ ਜਿੱਥੇ ਕਿ 200 ਘਰ ਹਨ ਤੇ ਇਹ ਇੱਕ ਕਿਲੋਮੀਟਰ ਵਿੱਚ ਫੈਲਿਆ ਹੋਇਆ ਹੈ। ਜਿੱਥੇ ਬਹੁਤ ਸਾਰੇ ਧਾਰਮਿਕ ਯਾਤਰੀ ਹਿੰਦੂ ਦੇਵਤੇ ਸ਼ਨੀ ਦੀ ਪੂਜਾ ਕਰਨ ਵਾਸਤੇ ਪਹੁੰਚਦੇ ਹਨ ।ਇੱਥੇ ਤੁਸੀ ਸ਼ਨੀ ਦੇਵਤਾ ਦਾ ਦੇਸ਼ ਭਰ ‘ਚੋਂ ਇਕ ਸ਼ਾਨਦਾਰ ਮੰਦਰ ਦੇਖ ਸਕਦੇ ਹੋ ।ਸ਼ਨੀ ਸ਼ਿਗਨਾਪੁਰ ਦੇ ਵਾਸੀ ਸ਼ਨੀ ਦੇਵਤੇ ਨੂੰ ਅਪਣਾ ਰਾਖਾ ਮੰਨਦੇ ਹਨ ।ਪਿਛਲੇ ੩੦੦ ਸਾਲ ਤੋਂ ਇਸ ਪਿੰਡ ਦੇ ਕਿਸੇ ਘਰ ਨੂੰ ਕੋਈ ਦਰਵਾਜ਼ਾ ਨਹੀਂ ਹੈ ।ਇਹ ਵਿਸ਼ਵਾਸ਼ ਹੁਣ ਨੇੜਲੇ ਸ਼ਹਿਰਾਂ ਵਿਚ ਵੀ ਪਹੁੰਚ ਗਿਆ ਹੈ।ਇਸ ਸ਼ਹਿਰ ਵਿੱਚ ਸ਼ਨੀ ਦੇਵਤੇ ਦੀ ਕਾਲੇ ਰੰਗ ਦੀ ਮੂਰਤੀ 1.5 ਮੀਟਰ ਲੰਬੀ ਹੈ। ਉਸਨੂੰ ਇੱਕ ਚਬੂਤਰੇ ਤੇ ਸਥਾਪਤ ਕੀਤਾ ਗਿਆ ਹੈ। ਇਸ ਦੇ ਆਲੇ ਦੁਆਲੇ ਕੋਈ ਕੰਧ ਨਹੀਂ ਹੈ।ਇੱਥੇ ਆਉਣ ਵਾਲੇ ਸ਼ਰਧਾਲੂਆ ਵਲੋਂ ਸ਼ਨੀ ਦੇਵਤੇ ਨੂੰ ਸਰ੍ਹੋਂ ਦੇ ਤੇਲ ਨਾਲ ਇਸ਼ਨਾਨ ਕਰਵਾਇਆ ਜਾਂਦਾ ਹੈ। ਇਹ ਮੰਦਰ ਸਾਰਾ ਸਾਲ 24 ਘੰਟੇ ਖੁੱਲਾ ਰਹਿੰਦਾ ਹੈ।ਮੰਦਰ ਦੀ ਦੇਖਭਾਲ ਲਈ ਇੱਕ ਟਰੱਸਟ ਬਣ ਗਿਆ ਹੈ ਜੋ ਕਿ ਸਰਧਾਲੂਆਂ ਵਲੋਂ ਦਿੱਤੇ ਜਾਂਦੇ ਚੜ੍ਹਾਵੇ ਦੀ ਸਹਾਇਤਾ ਨਾਲ ਮੰਦਰ ਦਾ ਪ੍ਰਬੰਧ ਚਲਾਉਂਦਾ ਹੈ।

Leave a Reply

Your email address will not be published. Required fields are marked *