ਰੋਮ (ਬਿਊਰੋ)— ਇਟਲੀ ਦੀ ਗੋਤਾਖੋਰ ਐਲੀਸਾ ਜ਼ੇਚੀਨੀ (26) ਨੇ ਅਦਭੁੱਤ ਬਹਾਦੁਰੀ ਦਿਖਾਉਂਦੇ ਹੋਏ ਨਵਾਂ ਵਰਲਡ ਰਿਕਾਰਡ ਬਣਾਇਆ। ਉਸ ਨੇ ਬਹਾਮਾ ਵਿਚ ਸਾਢੇ 3 ਮਿੰਟ ਤੋਂ ਜ਼ਿਆਦਾ ਦੇਰ ਤੱਕ ਸਾਹ ਰੋਕਣ ਦੇ ਬਾਅਦ 351 ਫੁੱਟ ਦੀ ਡੂੰਘਾਈ ਤੱਕ ਤੈਰਨ ਦਾ ਰਿਕਾਰਡ ਬਣਾਇਆ। ਜ਼ੇਚੀਨੀ ਦੀ ਉਪਲਬਧੀ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਜੋ ਦੂਰੀ ਤੈਅ ਕੀਤੀ, ਉਹ ਇਕ ਫੁਟਬਾਲ ਦੇ ਮੈਦਾਨ ਦੇ ਬਰਾਬਰ ਹੈ। ‘ਵੀ.ਬੀ. 2018 ਡਾਈਵਿੰਗ ਚੈਂਪੀਅਨਸ਼ਿਪ’ ਵਿਚ ਡੂੰਘਾਈ ਤੱਕ ਉਤਰਨ ਲਈ ਜ਼ੇਚੀਨੀ ਨੂੰ ਇਕ ਰੱਸੀ ਨਾਲ ਸਹਾਰਾ ਵੀ ਦਿੱਤਾ ਗਿਆ ਸੀ ਤਾਂ ਜੋ ਐਮਰਜੈਂਸੀ ਸਥਿਤੀ ਵਿਚ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ। ਉਹ ਸ਼ਾਂਤ ਅਤੇ ਆਰਾਮਦਾਇਕ ਤਰੀਕੇ ਨਾਲ ਹੇਠਾਂ ਵੱਲ ਚੱਲੀ ਗਈ। ਇਸ ਤਰ੍ਹਾਂ ਦੀ ਗੋਤਾਖੋਰੀ ਲਈ ‘ਫ੍ਰੀਡਾਈਵਰ’ ਆਪਣੀਆਂ ਬਾਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾ ਕੇ ਤੈਰਨ ਦੀ ਕੋਸ਼ਿਸ਼ ਕਰਦੇ ਹਨ। ਜ਼ੇਚੀਨੀ ਜਿਹੜੀਆਂ ਡੂੰਘਾਈਆਂ ਤੱਕ ਪਹੁੰਚੀ ਉੱਥੇ ਤੱਕ ਸੂਰਜ ਦੀ ਰੋਸ਼ਨੀ ਵੀ ਨਹੀਂ ਪਹੁੰਚ ਰਹੀ ਸੀ। ਇਸ ਦੌਰਾਨ ਐਲੀਸਾ ਜ਼ੇਚੀਨੀ ਲਈ ਸਾਹ ਰੋਕੇ ਰੱਖਣਾ ਵੱਡੀ ਚੁਣੌਤੀ ਸੀ। ਉਹ ਜਿੰਨੀ ਤੇਜ਼ੀ ਨਾਲ ਹੇਠਾਂ ਗਈ, ਉਨੀ ਹੀ ਤੇਜ਼ੀ ਨਾਲ ਉੱਪਰ ਵੱਲ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਖੁੱਲ੍ਹੇ ਵਿਚ ਸਾਹ ਲੈ ਸਕੇ। ਇਸ ਦੌਰਾਨ ਇਕ ਸਪੋਰਟ ਸਟਾਫ ਉਸ ਦਾ ਮਾਰਗ ਦਰਸ਼ਨ ਕਰਦਾ ਰਿਹਾ।
Related Posts
ਮੇਰੀ ਮਾਂ ਵਿਲਕਦੀ ਸੀ ਕਿ ਸਾਡੇ ਘਰ ਕੀ ਜੰਮ ਪਿਆ, ਬਿਨਾਂ ਬਾਹਾਂ ਤੋਂ ਕਿਸ ਤਰ੍ਹਾਂ ਦੀ ਹੁੰਦੀ ਹੈ ਜ਼ਿੰਦਗੀ
“ਕਦੇ ਵੀ ਮੈਂ ਰੱਬ ਨੂੰ ਮਾੜਾ ਨਹੀਂ ਆਖਿਆ ਅਤੇ ਖ਼ੁਦ ਨੂੰ ਬਦਕਿਸਮਤ ਨਹੀਂ ਸਮਝਿਆ। ਕਾਰਨ ਕਿ ਮੈਨੂੰ ਪ੍ਰਮਾਤਮਾਂ ਨੇ ਸਭ…
7 ਖਾੜੀ ਮਾਰਗਾਂ ਤੋਂ ਸੇਵਾ ਬੰਦ ਕਰੇਗੀ ਜੈੱਟ ਏਅਰਵੇਜ਼
ਨਵੀਂ ਦਿੱਲੀ— ਪਿਛਲੀਆਂ ਤਿੰਨ ਤਿਮਾਹੀਆਂ ‘ਚ ਕਮਜ਼ੋਰ ਵਿੱਤੀ ਪ੍ਰਦਰਸ਼ਨ ਕਾਰਨ ਲਗਾਤਾਰ ਸੰਘਰਸ਼ ਕਰ ਰਹੀ ਨਿੱਜੀ ਖੇਤਰ ਦੀ ਜਹਾਜ਼ ਕੰਪਨੀ ਜੈੱਟ…
ਕੋਵਿਡ-19 : ਪੰਜਾਬ ‘ਚ ਨਿਰਧਾਰਤ ਬਿਜਲੀ ਦਰਾਂ ‘ਚ ਕਟੌਤੀ ਦਾ ਐਲਾਨ
ਬਿੱਲਾਂ ਦੀ ਅਦਾਇਗੀ ਦੀ ਤਰੀਕ ਅੱਗੇ ਪਾਈ, ਅਦਾਇਗੀ ਨਾ ਹੋਣ ਕਾਰਨ ਕੁਨੈਕਸ਼ਨ ਨਾ ਕੱਟਣ ਦੇ ਹੁਕਮ ਕੋਵਿਡ-19 ਦੇ ਸੰਕਟ ਦੌਰਾਨ…