ਰੋਮ (ਬਿਊਰੋ)— ਇਟਲੀ ਦੀ ਗੋਤਾਖੋਰ ਐਲੀਸਾ ਜ਼ੇਚੀਨੀ (26) ਨੇ ਅਦਭੁੱਤ ਬਹਾਦੁਰੀ ਦਿਖਾਉਂਦੇ ਹੋਏ ਨਵਾਂ ਵਰਲਡ ਰਿਕਾਰਡ ਬਣਾਇਆ। ਉਸ ਨੇ ਬਹਾਮਾ ਵਿਚ ਸਾਢੇ 3 ਮਿੰਟ ਤੋਂ ਜ਼ਿਆਦਾ ਦੇਰ ਤੱਕ ਸਾਹ ਰੋਕਣ ਦੇ ਬਾਅਦ 351 ਫੁੱਟ ਦੀ ਡੂੰਘਾਈ ਤੱਕ ਤੈਰਨ ਦਾ ਰਿਕਾਰਡ ਬਣਾਇਆ। ਜ਼ੇਚੀਨੀ ਦੀ ਉਪਲਬਧੀ ਦਾ ਅੰਦਾਜ਼ਾ ਇਸ ਗੱਲ ਨਾਲ ਲਗਾਇਆ ਜਾ ਸਕਦਾ ਹੈ ਕਿ ਉਸ ਨੇ ਜੋ ਦੂਰੀ ਤੈਅ ਕੀਤੀ, ਉਹ ਇਕ ਫੁਟਬਾਲ ਦੇ ਮੈਦਾਨ ਦੇ ਬਰਾਬਰ ਹੈ। ‘ਵੀ.ਬੀ. 2018 ਡਾਈਵਿੰਗ ਚੈਂਪੀਅਨਸ਼ਿਪ’ ਵਿਚ ਡੂੰਘਾਈ ਤੱਕ ਉਤਰਨ ਲਈ ਜ਼ੇਚੀਨੀ ਨੂੰ ਇਕ ਰੱਸੀ ਨਾਲ ਸਹਾਰਾ ਵੀ ਦਿੱਤਾ ਗਿਆ ਸੀ ਤਾਂ ਜੋ ਐਮਰਜੈਂਸੀ ਸਥਿਤੀ ਵਿਚ ਚੀਜ਼ਾਂ ਨੂੰ ਸੰਭਾਲਿਆ ਜਾ ਸਕੇ। ਉਹ ਸ਼ਾਂਤ ਅਤੇ ਆਰਾਮਦਾਇਕ ਤਰੀਕੇ ਨਾਲ ਹੇਠਾਂ ਵੱਲ ਚੱਲੀ ਗਈ। ਇਸ ਤਰ੍ਹਾਂ ਦੀ ਗੋਤਾਖੋਰੀ ਲਈ ‘ਫ੍ਰੀਡਾਈਵਰ’ ਆਪਣੀਆਂ ਬਾਹਾਂ ਨੂੰ ਜ਼ਿਆਦਾ ਤੋਂ ਜ਼ਿਆਦਾ ਫੈਲਾ ਕੇ ਤੈਰਨ ਦੀ ਕੋਸ਼ਿਸ਼ ਕਰਦੇ ਹਨ। ਜ਼ੇਚੀਨੀ ਜਿਹੜੀਆਂ ਡੂੰਘਾਈਆਂ ਤੱਕ ਪਹੁੰਚੀ ਉੱਥੇ ਤੱਕ ਸੂਰਜ ਦੀ ਰੋਸ਼ਨੀ ਵੀ ਨਹੀਂ ਪਹੁੰਚ ਰਹੀ ਸੀ। ਇਸ ਦੌਰਾਨ ਐਲੀਸਾ ਜ਼ੇਚੀਨੀ ਲਈ ਸਾਹ ਰੋਕੇ ਰੱਖਣਾ ਵੱਡੀ ਚੁਣੌਤੀ ਸੀ। ਉਹ ਜਿੰਨੀ ਤੇਜ਼ੀ ਨਾਲ ਹੇਠਾਂ ਗਈ, ਉਨੀ ਹੀ ਤੇਜ਼ੀ ਨਾਲ ਉੱਪਰ ਵੱਲ ਵਾਪਸ ਆਉਣਾ ਸ਼ੁਰੂ ਕਰ ਦਿੱਤਾ ਤਾਂ ਜੋ ਖੁੱਲ੍ਹੇ ਵਿਚ ਸਾਹ ਲੈ ਸਕੇ। ਇਸ ਦੌਰਾਨ ਇਕ ਸਪੋਰਟ ਸਟਾਫ ਉਸ ਦਾ ਮਾਰਗ ਦਰਸ਼ਨ ਕਰਦਾ ਰਿਹਾ।
Related Posts
ਭਾਰਤੀ ਖਿਡਾਰਨ ਸਪਵਪਨਾ ਬਰਮਨ ਨੂੰ ਮਿਲੇ 6 ਉਂਗਲੀਆਂ ਵਾਲੇ ਬੂਟ
ਨਵੀਂ ਦਿੱਲੀ : ਏਸ਼ੀਆਈ ਖੇਡਾਂ ਦੇ ਹੇਪਟਾਥਲਾਨ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਖਿਡਾਰਨ ਸਪਵਪਨਾ ਬਰਮਨ ਨੂੰ 6 ਉਂਗਲੀਆਂ ਵਾਲੇ…
ਮੈਡਲ ਜਿੱਤ ਕੇ ਵੀ ਮੋਗੇ ਦੇ ਖੇਤਾਂ ‘ਚ ਝੋਨਾ ਲਾ ਰਹੀਆਂ ਕੁੜੀਆਂ
“ਪੰਜਾਬ ਪੱਧਰ ‘ਤੇ ਕੁਸ਼ਤੀ ਕਰਕੇ 10 ਵਾਰ ਸੋਨ ਤਮਗੇ ਜਿੱਤੇ ਹਨ। ਪੰਜ ਵਾਰ ਕੌਮੀ ਪੱਧਰ ਦੀ ਕੁਸ਼ਤੀ ਲੜ ਕੇ ਕਾਂਸੀ…
5 ਜੂਨ ਨੂੰ ਅਮਰਿੰਦਰ ਗਿੱਲ ਤੇ ਸਲਮਾਨ ਖ਼ਾਨ ਦੀ ਫਿਲਮ ਹੋਵੇਗੀ ਰਿਲੀਜ਼
ਜਲੰਧਰ : ਵੱਖ-ਵੱਖ ਗੀਤਾਂ ਤੇ ਅਦਾਕਾਰੀ ਦੇ ਸਦਕਾ ਪੰਜਾਬੀ ਫਿਲਮ ‘ਚ ਵੱਖਰੀ ਛਾਪ ਛੱਡਣ ਵਾਲੇ ਗਾਇਕ ਤੇ ਅਦਾਕਾਰ ਅਮਰਿੰਦਰ ਗਿੱਲ…