ਛੁਟੀਆ ਤੋਂ ਬਾਅਦ ਹੁਣ ਸਕੂਲੀ ਪੜਾਈ ਵਿੱਚ ਹੋਣਗੇ ਬਦਲਾਅ,ਜਿਸ ਬਾਰੇ ਮਾਪਿਆ ਦਾ ਜਾਨਣਾ ਬਹੁਤ ਜਰੂਰੀ ਹੈ

ਲੁਧਿਆਣਾ— ਗਰਮੀਆਂ ਦੀਆਂ ਛੁੱਟੀਆਂ ਤੋਂ ਬਾਅਦ ਜੁਲਾਈ ਦੇ ਪਹਿਲੇ ਹਫਤੇ ‘ਚ ਹੀ ਜ਼ਿਆਦਾਤਰ ਸਕੂਲ ਖੁੱਲ੍ਹਣ ਵਾਲੇ ਹਨ। ਹੁਣ ਵਿਦਿਆਰਥੀ ਵਾਪਸ ਸਕੂਲ ਜਾਣ ਦੀਆਂ ਤਿਆਰੀਆਂ ‘ਚ ਹਨ ਤੇ ਵੋਕੇਸ਼ਨ ਦੇ ਹੋਮਵਰਕ ਨੂੰ ਰਿਵਿਊ ਕਰਨਾ ਸ਼ੁਰੂ ਕਰ ਦਿੱਤਾ ਹੈ। ਹੁਣ ਛੁੱਟੀਆਂ ਤੋਂ ਬਾਅਦ ਸਕੂਲਾਂ ‘ਚ ਪੜ੍ਹਾਈ ‘ਤੇ ਧਿਆਨ ਹੋਣ ਨਾਲ ਕਈ ਗਤੀਵਿਧੀਆਂ ਵੀ ਸ਼ੁਰੂ ਹੋਣ ਵਾਲੀਆਂ ਹਨ। ਨਾਲ ਹੀ ਪਿਛਲੇ ਕੁੱਝ ਸਮੇਂ ‘ਚ ਸੈਂਟ੍ਰਲ ਬੋਰਡ ਆਫ ਸੈਕੰਡਰੀ ਐਜੂਕੇਸ਼ਨ ਨੇ ਕਈ ਨਵੀਆਂ ਪਹਿਲਕਦਮੀਆਂ ਕੀਤੀਆਂ ਹਨ, ਜੋ ਇਸੇ ਸੈਸ਼ਨ ਤੋਂ ਲਾਗੂ ਹੋ ਜਾਣਗੀਆਂ। ਵਿਦਿਆਰਥੀਆਂ ਦੇ ਨਾਲ ਮਾਪਿਆਂ ਲਈ ਵੀ ਇਨ੍ਹਾਂ ਸਬੰਧੀ ਜਾਣਨਾ ਅਤਿ-ਜ਼ਰੂਰੀ ਹੈ ਤਾਂ ਕਿ ਨਵੇਂ ਬਦਲਾਵਾਂ ਦੇ ਰੂ-ਬ-ਰੂ ਹੋ ਸਕਣ। ਇਨ੍ਹਾਂ ਵਿਚ ਆਰਟ ਇੰਟੈਗ੍ਰੇਟਿਡ ਲਰਨਿੰਗ ਦੇ ਨਾਲ ਹੀ ਆਰਟੀਫੀਸ਼ੀਅਲ ਇੰਟੈਲੀਜੈਂਸ ਅਤੇ ਯੋਗ ਨੂੰ ਕਰੀਕੁਲਮ ਵਿਚ ਸ਼ਾਮਲ ਹੋਣਾ ਅਜਿਹੀਆਂ ਹੀ ਕਈ ਪਹਿਲਕਦਮੀਆਂ ਹਨ, ਜੋ ਵਿਦਿਆਰਥੀਆਂ ਦੀ ਲਰਨਿੰਗ ਨੂੰ ਸੌਖਾ ਬਣਾਉਣਗੀਆਂ, ਨਾਲ ਹੀ ਪੜ੍ਹਾਈ ਨੂੰ ਵੀ ਦਿਲਚਸਪ ਬਣਾਉਣਗੀਆਂ।
ਹਬਸ ਆਫ ਲਰਨਿੰਗ
ਸੀ.ਬੀ.ਐੱਸ.ਈ. ਵੱਲੋਂ ਲਏ ਗਏ ਇਨ੍ਹਾਂ ਬਦਲਾਵਾਂ ਤਹਿਤ ਹਬਸ ਆਫ ਲਰਨਿੰਗ ਦਾ ਫਾਰਮੂਲਾ ਤਿਆਰ ਕੀਤਾ ਗਿਆ ਹੈ। ਇਸ ਵਿਚ ਆਲੇ-ਦੁਆਲੇ ਦੇ 4 ਤੋਂ 5 ਸਕੂਲ ਮਿਲ ਕੇ ਇਕ ਲਰਨਿੰਗ ਹੱਬ ਬਣਾਉਣਗੇ। ਗਰੁੱਪ ਦੇ ਸਕੂਲਸ ਇਕ ਦੂਜੇ ਦੇ ਲਈ ਗਿਵਰਸ ਅਤੇ ਰਸੀਵਰਸ ਦਾ ਕੰਮ ਕਰਨਗੇ। ਆਈਡਿਆਜ਼ ਸ਼ੇਅਰ ਕਰਨ ਅਤੇ ਇਕ-ਦੂਜੇ ਦੀ ਪ੍ਰੈਕਟਸਿਜ਼ ਨੂੰ ਅਡਾਪਟ ਕਰਨ ਦੇ ਨਾਲ ਹੀ ਇਨ੍ਹਾਂ ਵਿਚ ਟੀਚਰ ਅਤੇ ਵਿਦਿਆਰਥੀਆਂ ਲਈ ਵੀ ਸਿੱਖਣ ਦੇ ਨਵੇਂ ਮੌਕੇ ਹੋਣਗੇ ਅਤੇ ਕਈ ਸਾਂਝੀਆਂ ਗਤੀਵਿਧੀਆਂ ਵੀ ਹੋਣਗੀਆਂ।
ਆਰਟ ਇੰਟੈਗ੍ਰੇਟਿਡ ਲਰਨਿੰਗ
ਬੋਰਡ ਦਾ ਇਹ ਆਪਣੀ ਤਰ੍ਹਾਂ ਦਾ ਪਹਿਲਾ ਕਦਮ ਹੈ, ਜਿਸ ਦੇ ਤਹਿਤ ਪਹਿਲੀ ਤੋਂ ਲੈ ਕੇ 12ਵੀਂ ਕਲਾਸ ਤੱਕ ਹਰ ਸਬਜੈਕਟ ਵਿਚ ਆਰਟ ਨੂੰ ਸ਼ਾਮਲ ਕਰਦੇ ਹੋਏ ਪੜ੍ਹਾਇਆ ਜਾਵੇਗਾ। ਇਸ ਦਾ ਮਕਸਦ ਪੜ੍ਹਾਉਣ ਦੇ ਰਵਾਇਤੀ ਤਰੀਕਿਆਂ ‘ਚ ਬਦਲਾਅ ਕਰ ਕੇ ਪੜ੍ਹਾਈ ਨੂੰ ਇੰਟਰਸਟਿੰਗ ਬਣਾਉਣਾ ਹੈ। ਬੋਰਡ ਨੇ ਸਕੂਲ ਪ੍ਰਿੰਸੀਪਲ, ਟੀਚਰਾਂ, ਪ੍ਰੋਫੈਸ਼ਨਲਜ਼ ਅਤੇ ਵਿਦਿਆਰਥੀਆਂ ਦੇ ਨਾਲ ਡਿਸਕੱਸ ਕਰ ਕੇ ਇਹ ਫੈਸਲਾ ਲਿਆ।
ਬੋਰਡ ਨੇ ਦੱਸੇ 113 ਕਰੀਅਰ ਆਪਸ਼ਨਜ਼
ਬੋਰਡ ਨੇ ਵਿਦਿਆਰਥੀਆਂ ਨੂੰ ਕਰੀਅਰ ਚੋਣ ਵਿਚ ਗਾਈਡ ਕਰਨ ਲਈ ਇਸ ਵਾਰ ਵੈੱਬਸਾਈਟ ‘ਤੇ 113 ਕਰੀਅਰ ਆਪਸ਼ਨਜ਼ ਸੁਝਾਏ ਹਨ। ਸਾਇੰਸ, ਕਾਮਰਸ ਅਤੇ ਹਿਊਮੈਨਿਟੀਜ਼ ਦੇ ਨਾਲ ਹੀ ਸਕਿੱਲ ਬੇਸਡ ਕਰੀਅਰ ਆਪਸ਼ਨਜ਼ ਦੀ ਜਾਣਕਾਰੀ ਦੇ ਨਾਲ ਹੀ ਉਨ੍ਹਾਂ ਨਾਲ ਸਬੰਧਤ ਕਾਲਜਾਂ ਅਤੇ ਹੋਰਨਾਂ ਸਿੱਖਿਆ ਸੰਸਥਾਵਾਂ ਦੀ ਜਾਣਕਾਰੀ ਵੀ ਦਿੱਤੀ ਹੈ। ਬੋਰਡ ਦੇ ਇਸ ਕਦਮ ਨਾਲ ਵਿਦਿਆਰਥੀਆਂ ਨੂੰ ਭਵਿੱਖ ‘ਚ ਕਰੀਅਰ ਸਬੰਧੀ ਬਿਹਤਰ ਸੰਭਾਵਨਾਵਾਂ ਮਿਲ ਸਕਦੀਆਂ ਹਨ।
ਏ.ਆਈ. ਅਤੇ ਯੋਗਾ ਦੀ ਹੋਵੇਗੀ ਪੜ੍ਹਾਈ
ਆਰਟੀਫੀਸ਼ੀਅਲ ਇੰਟੈਲੀਜੈਂਸ, ਯੋਗਾ ਅਤੇ ਅਰਲੀ ਚਾਇਲਡਹੁੱਡ ਕੇਅਰ ਨੂੰ ਸਕਿੱਲ ਸਬਜੈਕਟਾਂ ਵਜੋਂ ਇਸ ਸੈਸ਼ਨ ਤੋਂ ਕਰੀਕੁਲਮ ‘ਚ ਸ਼ਾਮਲ ਕੀਤਾ ਜਾਵੇਗਾ। ਏ.ਆਈ. ਨੂੰ ਨੌਵੀਂ ਕਲਾਸ ‘ਚ ਆਪਸ਼ਨਲ ਅਤੇ ਹੋਰਨਾਂ ਦੋ ਨੂੰ ਸੀਨੀਅਰ ਸੈਕੰਡਰੀ ਪੱਧਰ ‘ਤੇ ਇਲੈਕਟਿਵ ਸਬਜੈਕਟ ਵਜੋਂ ਰੱਖਿਆ ਜਾਵੇਗਾ। ਯੋਗ ਐਨੁਅਲ ਫੰਕਸ਼ਨ ‘ਚ ਸ਼ਾਮਲ ਕਰਨ ਦਾ ਪ੍ਰਸਤਾਵ ਹੈ।
ਮੈਥ ਦੇ ਦੋ ਪੇਪਰ
ਇਸ ਸੈਸ਼ਨ ਤੋਂ 10ਵੀਂ ਕਲਾਸ ਵਿਚ ਮੈਥਸ ਦੇ ਦੋ ਵੱਖ-ਵੱਖ ਪੇਪਰ ਹੋਣਗੇ। ਇਸ ਵਾਰ ਬੇਸਿਕ ਅਤੇ ਸਟੈਂਡਰਡ ਪੇਪਰ ਹੋਣਗੇ, ਜਿਸ ਦੀ ਚੋਣ ਵਿਦਿਆਰਥੀ ਖੁਦ ਕਰਨਗੇ, ਜਿਨ੍ਹਾਂ ਨੂੰ 11ਵੀਂ ਵਿਚ ਪੀ.ਸੀ.ਐੱਮ. ਲੈਣਾ ਹੈ, ਉਨ੍ਹਾਂ ਲਈ ਬੇਸਿਕ, ਜਦੋਂਕਿ ਮੈਥਸ ਲੈਣ ਵਾਲਿਆਂ ਲਈ ਸਟੈਂਡਰਡ ਪੇਪਰ ਹੋਵੇਗਾ।
ਹੁਣ ਮਾਰਕਸ਼ੀਟ ਨੂੰ ਪ੍ਰਮਾਣਿਤ ਕਰਨਗੇ ਪ੍ਰਿੰਸੀਪਲ ਤੇ ਮਾਪੇ
ਸੀ.ਬੀ.ਐੱਸ.ਈ. ਆਪਣੀ ਕਾਰਜਸ਼ੈਲੀ ਵਿਚ ਲਗਾਤਾਰ ਬਦਲਾਅ ਕਰ ਰਿਹਾ ਹੈ। ਇਸ ਦਾ ਮਕਸਦ ਵਿਦਿਆਰਥੀਆਂ ਨੂੰ ਬੋਰਡ ਸਬੰਧੀ ਕਿਸੇ ਵੀ ਕਾਰਵਾਈ ਵਿਚ ਆਉਣ ਵਾਲੀਆਂ ਸਮੱਸਿਆਵਾਂ ਨੂੰ ਦੂਰ ਕਰਨਾ ਹੈ। 10ਵੀਂ ਦਾ ਮਾਕਰਸ਼ੀਟ ਸਰਟੀਫਿਕੇਟ ਪੂਰੀ ਤਰ੍ਹਾਂ ਦਰੁਸਤ ਦੇਣ ਲਈ ਬੋਰਡ ਨੇ ਨਵੀਂ ਵਿਵਸਥਾ ਕੀਤੀ ਹੈ। ਹੁਣ ਇਹ ਦਸਤਾਵੇਜ਼ ਸਕੂਲ ਤੋਂ ਵਿਦਿਆਰਥੀਆਂ ਨੂੰ ਦੇਣ ਸਮੇਂ ਹੀ ਉਸ ‘ਤੇ ਮਾਪੇ ਅਤੇ ਪ੍ਰਿੰਸੀਪਲ ਦੇ ਦਸਤਖ਼ਤ ਲਏ ਜਾਣਗੇ ਤਾਂਕਿ ਇਹ ਯਕੀਨੀ ਬਣਾਇਆ ਜਾਵੇਗਾ ਕਿ ਮਾਰਕਸ਼ੀਟ ਅਤੇ ਸਰਟੀਫਿਕੇਟ ਵਿਚ ਦਿੱਤੀਆਂ ਗਈਆਂ ਸਾਰੀਆਂ ਜਾਣਕਾਰੀਆਂ ਦਰੁਸਤ ਹਨ। ਵਿਦਿਆਰਥੀਆਂ ਦੀ ਬਿਹਤਰੀ ਲਈ ਇਹ ਵਿਵਸਥਾ ਬੋਰਡ ਨੇ ਪਹਿਲੀ ਵਾਰ ਸ਼ੁਰੂ ਕੀਤੀ ਹੈ। ਇਸ ਦੇ ਲਈ ਉਸ ਨੇ ਹੁਣ ਪ੍ਰੀਖਿਆ ਦੇ ਪ੍ਰਵੇਸ਼ ਪੱਤਰ ਅਤੇ ਅੰਕ ਸੂਚੀ-ਕਮ ਸਰਟੀਫਿਕੇਟ ‘ਤੇ ਅੰਡਰਟੇਕਿੰਗ ਲੈਣਾ ਸ਼ੁਰੂ ਕਰ ਦਿੱਤਾ ਹੈ। ਇਸ ਨਾਲ ਸਬੰਧਤ ਵਿਦਿਆਰਥੀਆਂ ਨੂੰ ਸਹੀ ਦਸਤਾਵੇਜ਼ ਜਾਰੀ ਹੋ ਸਕਣਗੇ ਅਤੇ ਉਸ ਵਿਚ ਗਲਤੀ ਹੋਣ ਦੀ ਸੰਭਾਵਨਾ ਨਹੀਂ ਰਹੇਗੀ।

Leave a Reply

Your email address will not be published. Required fields are marked *