ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਇੰਡਸਟਰੀ ਗਠਜੋੜ ਤਹਿਤ ਪਲੇਸਮੈਂਟ ਦੀ ਗਰੰਟੀ ਨਾਲ ਐਮ.ਬੀ.ਏ ਡਿਗਰੀ ਦੀ ਸ਼ੁਰੂਆਤ

ਚੰਡੀਗੜ੍ਹ : ਤਕਨੀਕੀ ਸਿੱਖਿਆ ਹਾਸਲ ਕਰਨ ਤੋਂ ਬਾਅਦ ਰੋਜ਼ਗਾਰ ਪ੍ਰਾਪਤੀ ਸਬੰਧੀ ਦਰਪੇਸ਼ ਆ ਰਹੀਆਂ ਚਣੌਤੀਆਂ ਦੇ ਚਲਦੇ ਚੰਡੀਗੜ੍ਹ ਯੂਨੀਵਰਸਿਟੀ ਘੜੂੰਆਂ ਨੇ ਰੋਜ਼ਗਾਰ ਗਰੰਟੀ ਨਾਲ ਐਮ.ਬੀ.ਏ ਡਿਗਰੀ ਕਰਵਾਉਣ ਦੀ ਵਿਲੱਖਣ ਸ਼ੁਰੂਆਤ ਕੀਤੀ ਹੈ। ਵੱਡੇ ਕਾਰਪੋਰੇਟਾਂ ਦੀ ਭਾਈਵਾਲੀ ਨਾਲ ਪਹਿਲੀ ਵਾਰ ਸ਼ੁਰੂ ਕੀਤੀ ਐਮ.ਬੀ.ਏ ਡਿਗਰੀ ਵਿੱਚ ਦਾਖ਼ਲੇ ਦੇ ਸਮੇਂ ਹੀ ਵਿਦਿਆਰਥੀਆਂ ਨੂੰ ਨੌਕਰੀ ਸਬੰਧੀ ਨਿਯੁਕਤੀ ਪੱਤਰ ਦਿੱਤੇ ਜਾਣਗੇ। ਇਹ ਜਾਣਕਾਰੀ ਚੰਡੀਗੜ੍ਹ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਆਰ.ਐਸ ਬਾਵਾ ਨੇ ਪੱਤਰਕਾਰਾਂ ਨਾਲ ਸਾਂਝੀ ਕੀਤੀ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਡਾ. ਬਾਵਾ ਨੇ ਦੱਸਿਆ ਕਿ ਚੰਡੀਗੜ੍ਹ ਯੂਨੀਵਰਸਿਟੀ ਵੱਲੋਂ ਵਿਸ਼ਵ ਪੱਧਰ ‘ਤੇ ਨਾਮਵਰ ਸੰਸਥਾ ‘ਅਪਗ੍ਰੇਡ’ ਨਾਲ ਗਠਜੋੜ ਤਹਿਤ ਇਹ ਦੋ ਸਾਲਾ ‘ਐਮ.ਬੀ.ਏ ਅਪਗ੍ਰੇਡ’ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ, ਜਿਸ ਤਹਿਤ ਦੇਸ਼-ਵਿਦੇਸ਼ ਦੀਆਂ ਪ੍ਰਸਿੱਧ ਕੰਪਨੀਆਂ ਦਾਖ਼ਲੇ ਸਮੇਂ ਹੀ ਰੋਜ਼ਗਾਰ ਪ੍ਰਾਪਤੀ ਲਈ ਪਲੇਸਮੈਂਟ ਆਫ਼ਰਾਂ ਦੀ ਪੇਸ਼ਕਸ਼ ਕਰਨਗੀਆਂ। ਉਨ੍ਹਾਂ ਦੱਸਿਆ ਕਿ ਇਸ ਨਿਵੇਕਲੀ ਪਹਿਲਕਦਮੀ ਨਾਲ ਚੰਡੀਗੜ੍ਹ ਯੂਨੀਵਰਸਿਟੀ ਉੱਤਰ ਭਾਰਤ ਦੀ ਪਹਿਲੀ ਯੂਨੀਵਰਸਿਟੀ ਬਣ ਗਈ ਹੈ, ਜਿਸ ਨੇ ਐਮ.ਬੀ.ਏ ਦੀ ਸ਼ੁਰੂਆਤ ਤੋਂ ਹੀ ਪਲੇਸਮੈਂਟ ਯਕੀਨੀ ਬਣਾਉਣ ਲਈ ‘ਅਪਗ੍ਰੇਡ’ ਨਾਲ ਭਾਈਵਾਲੀ ਕੀਤੀ ਹੈ। ਡਾ. ਬਾਵਾ ਨੇ ਦੱਸਿਆ ਕਿ ਗਠਜੋੜ ਅਧੀਨ ਕਰਵਾਇਆ ਜਾ ਰਿਹਾ 2 ਸਾਲਾ ਐਮ.ਬੀ.ਏ ਪ੍ਰੋਗਰਾਮ ਇੱਕ ਅਨੌਖਾ ਤਜ਼ਰਬੇਕਾਰ ਸਿਖਲਾਈ ਆਧਾਰਿਤ ਕੋਰਸ ਹੈ, ਜੋ ਪ੍ਰੀ-ਪਲੇਸਮੈਂਟ ਦੇ ਨਾਲ-ਨਾਲ ਵਿਦਿਆਰਥੀਆਂ ਨੂੰ 9 ਮਹੀਨੇ ਦੀ ਪੇਡ ਇੰਟਰਨਸ਼ਿਪ ਦੀ ਸਹੂਲਤ ਵੀ ਮੁਹੱਈਆ ਕਰਵਾ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਪ੍ਰੋਗਰਾਮ ਅਧੀਨ ‘ਅਪਗ੍ਰੇਡ’ ਅਤੇ ‘ਵਰਸਿਟੀ ਤੋਂ 70 ਫ਼ੀਸਦੀ ਉਦਯੋਗਿਕ ਤਜ਼ਰਬਾ ਪ੍ਰਾਪਤ ਫੈਕਲਟੀ ਵਿਦਿਆਰਥੀਆਂ ਨਾਲ ਕੋਰਸ ਚੋਣ ਪ੍ਰੀਕਿਰਿਆ, ਪਾਠਕ੍ਰਮ ਡਿਜ਼ਾਇਨ, ਪ੍ਰੋਗਰਾਮ ਲਈ ਫੈਕਲਟੀ ਅਤੇ ਇੰਟਰਨਸ਼ਿਪ ਡਿਜ਼ਾਇਨ ਆਦਿ ਲਈ ਦਾਖ਼ਲੇ ਦੀ ਸ਼ੁਰੂਆਤ ਵੇਲੇ ਤੋਂ ਜੁੜੇਗੀ ਅਤੇ ਨਾ ਕੇਵਲ ਇੰਡਸਟਰੀ ਦੀ ਮੰਗ ਅਨੁਸਾਰ ਵਿਦਿਆਰਥੀਆਂ ਨੂੰ ਪਾਠਕ੍ਰਮ ਅਤੇ ਤਜ਼ਰਬਾ ਮੁਹੱਈਆ ਕਰਵਾਏਗੀ ਬਲਕਿ ਬਤੌਰ ਮਾਰਗ ਦਰਸ਼ਕ ਵੀ ਕੰਮ ਕਰੇਗੀ।

ਡਾ. ਬਾਵਾ ਦੱਸਿਆ ਕਿ ਐਮ.ਬੀ.ਏ ਅਪਗ੍ਰੇਡ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਐਮ.ਬੀ.ਏ ਦੇ ਸੇਲਜ਼ ਐਂਡ ਮਾਰਕਟਿੰਗ ਮੈਨੇਜਮੈਂਟ, ਅਪਲਾਈਡ ਹਿਊਮਨ ਰਿਸੋਰਸ ਮੈਨੇਜਮੈਂਟ, ਲੋਜਿਸਟਿਕਸ ਐਂਡ ਸਪਲਾਈ ਚੇਨ ਮੈਨੇਜਮੈਂਟ, ਇਨਵੈਸਟਮਂੈਟ ਬੈਕਿੰਗ ਅਤੇ ਡੇਟਾ ਸਾਇੰਸ ਐਂਡ ਡੇਟਾ ਐਨਾਲੇਟਿਕਸ ਖੇਤਰਾਂ ਦੀ ਚੋਣ ਕਰ ਸਕਣਗੇ। ਉਨ੍ਹਾਂ ਦੱਸਿਆ ਕਿ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਪਹਿਲੇ ਸਮੈਸਟਰ ਦੌਰਾਨ ਵਿਦਿਆਰਥੀਆਂ ਨੂੰ ਇੰਡਸਟਰੀ ਤਜ਼ਰਬੇਕਾਰ ਅਧਿਆਪਕਾਂ ਦੁਆਰਾ ਖੇਤਰ ਸਬੰਧੀ ਮੁਹਾਰਤ ਮੁਹੱਈਆ ਕਰਵਾਈ ਜਾਵੇਗੀ ਅਤੇ ਦੂਜੇ ਸਮੈਸਟਰ ਦੌਰਾਨ ਅਪਗ੍ਰੇਡ ਟ੍ਰੇਨਿੰਗ ਪ੍ਰੋਗਰਾਮ ਅਧੀਨ ਵਿਦਿਆਰਥੀਆਂ ਨੂੰ ਉਦਯੋਗਿਕ ਮਾਹਿਰਾਂ ਦੁਆਰਾ ਸਿਖਲਾਈ ਦਿੱਤੀ ਜਾਵੇਗੀ ਜਦਕਿ ਤੀਜਾ ਅਤੇ ਚੌਥਾ ਸਮੈਸਟਰ ਇੰਟਰਨਸ਼ਿਪ ਪ੍ਰੋਗਰਾਮ ਅਧੀਨ ਅਪਗ੍ਰੇਡ ਦੀ ਨਿਗਰਾਨੀ ਹੇਠ ਉਦਯੋਗਿਕ ਸਿਖਲਾਈ ਦੇ ਨਾਲ-ਨਾਲ ਸੰਗਠਿਤ ਸਿਖਲਾਈ ‘ਤੇ ਆਧਾਰਿਤ ਹੋਵੇਗਾ। ਦਾਖ਼ਲਾ ਪ੍ਰੀਕਿਰਿਆ ਸਬੰਧੀ ਗੱਲਬਾਤ ਕਰਦੇ ਹੋਏ ਉਪ-ਕੁਲਪਤੀ ਨੇ ਦੱਸਿਆ ਕਿ ਯੋਗਤਾ ਦੇ ਮਾਪਦੰਡ ਤਹਿਤ ਦਾਖ਼ਲੇ ਲਈ ਵਿਦਿਆਰਥੀਆਂ ਦੇ ਬੈਚਲਰ ਡਿਗਰੀ ‘ਚ 60 ਫ਼ੀਸਦੀ (ਐਸ.ਸੀ ਅਤੇ ਐਸ.ਟੀ ਮਾਮਲੇ ‘ਚ 55 ਫ਼ੀਸਦੀ) ਅੰਕ ਹੋਣੇ ਲਾਜ਼ਮੀ ਹੋਣਗੇ ਅਤੇ ਦਾਖ਼ਲਾ ਪ੍ਰੀਖਿਆ ਸਮੇਤ ਗਰੁੱਪ ਡਿਸਕਸ਼ਨ, ਵਿਅਕਤੀਗਤ ਇੰਟਰਵਿਊ ਅਤੇ ਸਾਈਕੋਮੈਟਰਿਕ ਟੈਸਟ ਪੜਾਅ ਵਿਚੋਂ ਗੁਜ਼ਰਨਾ ਹੋਵੇਗਾ। ਉਨ੍ਹਾਂ ਕਿਹਾ ਕਿ ਪ੍ਰੋਗਰਾਮ ਸਬੰਧੀ ਵਧੇਰੇ ਜਾਣਕਾਰੀ ਲਈ ‘ਵਰਸਿਟੀ ਦੀ ਵੈਬਸਾਈਟ ਮਮਮ.ਫਚਫੀਦ.ਜਅ/ਠ ‘ਤੇ ਸੰਪਰਕ ਕੀਤਾ ਜਾ ਸਕਦਾ ਹੈ।

ਇਸ ਮੌਕੇ ਚੰਡੀਗੜ੍ਹ ਯੂਨੀਵਰਸਿਟੀ ਦੇ ਚਾਂਸਲਰ ਸ. ਸਤਨਾਮ ਸਿੰਘ ਸੰਧੂ ਨੇ ਕਿਹਾ ਕਿ ‘ਅਪਗ੍ਰੇਡ’ ਨਾਲ ਸਾਡੀ ਭਾਈਵਾਲੀ ਉਚ ਅਤੇ ਮਿਆਰੇ ਹੁਨਰਾਂ ਤੱਕ ਪਹੁੰਚ ਨੂੰ ਬਿਹਤਰ ਬਣਾ ਕੇ ਵਿਦਿਆਰਥੀਆਂ ਲਈ ਰੋਜ਼ਗਾਰ ਤੇ ਕਰੀਅਰ ਵਿਕਾਸ ਦੇ ਮੌਕੇ ਪੈਦਾ ਕਰਨ ‘ਤੇ ਆਧਾਰਿਤ ਹੈ, ਜੋ ਸਿੱਖਿਆ ਸੰਸਥਾਵਾਂ ਲਈ ਆਨਲਾਈਨ ਸਿਖਲਾਈ ਪਲੇਟਫ਼ਾਰਮਾਂ ਦੇ ਮਾਧਿਅਮ ਰਾਹੀਂ ਮੁਹੱਈਆ ਕਰਵਾਉਣਾ ਸਮੇਂ ਦੀ ਲੋੜ ਹੈ। ਸ. ਸੰਧੂ ਨੇ ਕਿਹਾ ਕਿ ਐਮ.ਬੀ.ਏ ਅਪਗ੍ਰੇਡ ਪ੍ਰੋਗਰਾਮ ਕੇਸ ਅਧਿਐਨ ਅਤੇ ਪ੍ਰੋਜੈਕਟਾਂ ਦੇ ਨਾਲ-ਨਾਲ ਹੱਥੀ ਤਜ਼ਰਬਿਆਂ ਅਤੇ ਸਿਖਲਾਈ ਦਾ ਮਿਸ਼ਰਣ ਹੈ, ਜਿਸ ਦੇ ਅੰਤਰਗਤ ਪ੍ਰੋਗਰਾਮ ਵਿੱਚ ਦਾਖ਼ਲ ਹੋਏ ਹਰ ਵਿਦਿਆਰਥੀ ਦੀ ਪਲੇਸਮੈਂਟ ਯਕੀਨੀ ਬਣਾ ਕੇ ਉਨ੍ਹਾਂ ਦੀ ਸਿਖਲਾਈ ਨੂੰ ਠੋਸ ਕਰੀਅਰ ਦੇ ਨਤੀਜਿਆਂ ‘ਚ ਬਦਲਿਆ ਜਾਵੇਗਾ।

Leave a Reply

Your email address will not be published. Required fields are marked *