ਚੰਡੀਗੜ੍ਹ : ਦੇਸ਼ ਵਿੱਚ ਕਰੋਨਾ ਦਾ ਕਹਿਰ ਦਿਨ ਬਾ ਦਿਨ ਵੱਧਦਾ ਹੀ ਨਜ਼ਰ ਆ ਰਿਹਾ ਹੈ। ਇਸੇ ਤਹਿਤ ਚੰਡੀਗੜ੍ਹ ਦੀ ਰੈੱਡ ਜ਼ੋਨ ਐਲਾਨੀ ਗਈ ਬਾਪੂਧਾਮ ਕਾਲੋਨੀ ਵਿੱਚ ਕਰੋਨਾ ਮਹਾਮਾਰੀ ਦੇ ਅੱਜ ਸੱਜਰੇ 3 ਮਾਮਲੇ ਨਵੇਂ ਸਾਹਮਣੇ ਆਉਣ ਤੋਂ ਬਾਅਦ ਚੰਡੀਗੜ੍ਹ ਵਿਚ ਇਸ ਲਾਗ ਤੋਂ ਪੀੜਤ ਮਰੀਜ਼ਾਂ ਦੀ ਗਿਣਤੀ ਦਾ ਅੰਕੜਾ ਵੱਧਕੇ 222 ਹੋ ਗਿਆ ਹੈ।
ਜ਼ਿਕਰਯੋਗ ਹੈ ਕਿ ਜਿਹੜੇ ਤਿੰਨ ਸੱਜਰੇ ਮਾਮਲੇ ਸਾਹਮਣੇ ਆਏ ਹਨ ਉਨ੍ਹਾਂ ਵਿਚੋਂ ਦੋ ਵਿਅਕਤੀ ਤਾਂ ਇੱਕ ਹੀ ਪਰਿਵਾਰ ਨਾਲ ਸਬੰਧਤ ਹਨ ਅਤੇ ਇਕ ਹੋਰ ਹੈ। ਬੀਤੇ ਦਿਨੀਂ 58 ਲੋਕਾਂ ਦਾ ਕਰੋਨਾ ਟੈਸਟ ਹੋਇਆ ਸੀ ਜਿਸ ਵਿੱਚੋਂ 31 ਲੋਕਾਂ ਦੀ ਰੀਪੋਰਟ ਨੈਗੇਟਿਵ ਆਈ ਹੈ ਅਤੇ ਤਿੰਨ ਪਾਜ਼ੇਟਿਵ ਰੀਪੋਰਟਾਂ ਆਈਆਂ ਅਤੇ 24 ਲੋਕਾਂ ਦੀ ਰੀਪੋਰਟ ਦਾ ਹਾਲੇ ਇੰਤਜ਼ਾਰ ਕੀਤਾ ਜਾ ਰਿਹਾ ਹੈ। ਰੋਡ ਜ਼ੋਨ ਵਜੋਂ ਜਾਣੀ ਜਾਂਦੀ ਚੰਡੀਗੜ੍ਹ ਦੀ ਬਾਪੂਧਾਮ ਕਾਲੋਨੀ ਵਿੱਚ ਬੀਤੇ ਸ਼ੁੱਕਰਵਾਰ ਨੂੰ ਇਕ ਸੱਜਰਾ ਮਾਮਲੇ ਸਾਹਮਣੇ ਆਇਆ ਸੀ ਜਿਸ ਦੀ ਪਛਾਣ 35 ਸਾਲਾ ਦੀ ਇਕ ਔਰਤ ਵਜੋਂ ਹੋਈ ਸੀ।