ਚਾਹੇ ਤੁਹਾਡੇ ਕੋਲ ਖੋਤਾ ਚਾਹੇ ਪੀਟਰ ਰੇਹੜਾ, ਹੁਣ ਅਮਰੀਕਾ ਕਰੂ ਨਿਬੇੜਾ

ਵਾਸ਼ਿੰਗਟਨ — ਮੰਗਲਵਾਰ ਨੂੰ ਜਾਰੀ ਇਕ ਰਿਪੋਰਟ ਮੁਤਾਬਕ ਅਮਰੀਕਾ ਵਿਚ ਪੜ੍ਹਾਈ ਕਰਨ ਲਈ ਜਾਣ ਵਾਲੇ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਿਚ ਬੀਤੇ ਸਾਲ ਦੀ ਤੁਲਨਾ ਵਿਚ 5.4 ਫੀਸਦੀ ਦਾ ਵਾਧਾ ਦਰਜ ਕੀਤਾ ਗਿਆ ਹੈ। ਇਕ ਸਮਾਚਾਰ ਏਜੰਸੀ ਮੁਤਾਬਕ ਸਾਲ 2018 ਦੀ ਓਪਨ ਡੋਰਸ ਰਿਪੋਰਟ ਆਨ ਇੰਟਰਨੈਸ਼ਨਲ ਐਜੁਕੇਸ਼ਨ ਐਕਸਚੇਂਜ ਰਿਪੋਰਟ ਜਾਰੀ ਕੀਤੀ ਗਈ। ਇਸ ਰਿਪੋਰਟ ਮੁਤਾਬਕ ਅਮਰੀਕਾ ਵਿਚ ਇਸ ਸਮੇਂ ਕੁੱਲ 1,96,271 ਭਾਰਤੀ ਵਿਦਿਆਰਥੀ ਪੜ੍ਹਾਈ ਕਰ ਰਹੇ ਹਨ ਅਤੇ ਲਗਾਤਾਰ 5ਵੇਂ ਸਾਲ ਭਾਰਤੀ ਵਿਦਿਆਰਥੀਆਂ ਦੀ ਗਿਣਤੀ ਵਧੀ ਹੈ। ਰਿਪੋਰਟ ਜਾਰੀ ਕਰਨ ਦੇ ਮੌਕੇ ‘ਤੇ ਵਣਜ ਦੂਤਘਰ ਮਾਮਲਿਆਂ ਦੇ ਮੰਤਰੀ ਜੋਸਫ ਪੋਂਪਰ ਨੇ ਕਿਹਾ,”ਬੀਤੇ 10 ਸਾਲ ਦੇ ਅੰਕੜੇ ਦੱਸਦੇ ਹਨ ਕਿ ਅਮਰੀਕਾ ਜਾ ਕੇ ਪੜ੍ਹਨ ਵਾਲਿਆਂ ਦੀ ਗਿਣਤੀ ਦੁਗਣੀ ਹੋ ਗਈ ਹੈ। ਰਿਪੋਰਟ ਮੁਤਾਬਕ ਅਮਰੀਕਾ ਵਿਚ ਪੜਨ ਵਾਲੇ ਕੌਮਾਂਤਰੀ ਵਿਦਿਆਰਥੀਆਂ ਵਿਚ ਭਾਰਤੀਆਂ ਦੀ ਗਿਣਤੀ 18 ਫੀਸਦੀ ਹੈ। ਸਭ ਤੋਂ ਜ਼ਿਆਦਾ ਗਿਣਤੀ ਚੀਨੀ ਵਿਦਿਆਰਥੀਆਂ ਦੀ ਹੈ। ਸਾਲ 2017 ਦੀ ਰਿਪੋਰਟ ਦੱਸਦੀ ਹੈ ਕਿ ਬੀਤੇ ਸਾਲ ਅਮਰੀਕਾ ਵਿਚ ਆਉਣ ਵਾਲੇ ਸਭ ਤੋਂ ਜ਼ਿਆਦਾ ਵਿਦੇਸ਼ੀ ਵਿਦਿਆਰਥੀ ਭਾਰਤ ਤੇ ਚੀਨ ਦੇ ਸਨ ਪਰ ਪਹਿਲੀ ਵਾਰ ਰਜਿਸਟਰੇਸ਼ਨ ਕਰਵਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਬਿਊਰੋ ਵੱਲੋਂ ਜਾਰੀ ਰਿਪੋਰਟ ਵਿਚ ਕਿਹਾ ਗਿਆ ਹੈ ਕਿ ਅਮਰੀਕਾ ਵਿਚ ਅਧਿਐਨ ਕਰ ਰਹੇ ਕੁੱਲ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਤਾਂ ਵਾਧਾ ਹੋਇਆ ਹੈ ਪਰ ਪਹਿਲੀ ਵਾਰੇ ਕਿਸੇ ਅਮਰੀਕੀ ਸੰਸਥਾ ਵਿਚ ਦਾਖਲਾ ਲੈਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਵਿਚ ਕਮੀ ਆਈ ਹੈ। ਅਮਰੀਕਾ ਵਿਚ ਪੜ੍ਹਨ ਲਈ ਆਉਣ ਵਾਲੇ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਦੂਜੇ ਸਾਲ ਗਿਰਾਵਟ ਦਰਜ ਕੀਤੀ ਗਈ ਹੈ। ਅਮਰੀਕਾ ਦੇ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਅਕਾਦਮਿਕ ਸੈਸ਼ਨ 2017-18 ਵਿਚ ਪਿਛਲੇ ਸੈਸ਼ਨ ਦੀ ਤੁਲਨਾ ਵਿਚ 6.6 ਫੀਸਦੀ ਘੱਟ ਵਿਦਿਆਰਥੀਆਂ ਨੇ ਦਾਖਲਾ ਲਿਆ। ਗੈਰ ਲਾਭਕਾਰੀ ਸੰਸਥਾ ਇੰਸਟੀਚਿਊਟ ਆਫ ਇੰਟਰਨੈਸ਼ਨਲ ਐਜੁਕੇਸ਼ਨ (ਆਈ.ਆਈ.ਈ.) ਦੇ ਸਰਵੇ ਵਿਚ ਇਹ ਜਾਣਕਾਰੀ ਸਾਹਮਣੇ ਆਈ ਹੈ। ਸਾਲ 2005 ਤੋਂ ਹਰੇਕ ਸਾਲ ਕਰਵਾਏ ਜਾ ਰਹੇ ਇਸ ਸਰਵੇ ਲਈ ਅਮਰੀਕੀ ਵਿਦੇਸ਼ ਮੰਤਰਾਲੇ ਆਈ.ਆਈ.ਈ. ਨੂੰ ਫੰਡ ਦਿੰਦਾ ਹੈ। ਸੈਸ਼ਨ 2016-17 ਵਿਚ ਵਿਦੇਸ਼ੀ ਵਿਦਿਆਰਥੀਆਂ ਦੀ ਗਿਣਤੀ ਵਿਚ 3.3 ਫੀਸਦੀ ਦੀ ਗਿਰਾਵਟ ਦਰਜ ਕੀਤੀ ਗਈ ਸੀ। ਇਨ੍ਹਾਂ ਦੋ ਸੈਸ਼ਨਾਂ ਤੋਂ ਪਹਿਲਾਂ ਅਮਰੀਕੀ ਅਦਾਰਿਆਂ ਵਿਚ ਨਾਮਜ਼ਦਗੀ ਕਰਾਉਣ ਵਾਲੇ ਵਿਦਿਆਰਥੀਆਂ ਦੀ ਗਿਣਤੀ ਹਰੇਕ ਸਾਲ ਵੱਧਦੀ ਸੀ। ਕਾਲਜ ਪ੍ਰਬੰਧਕਾਂ ਅਤੇ ਇਮੀਗ੍ਰੇਸ਼ਨ ਵਿਸ਼ਲੇਸ਼ਕਾਂ ਮੁਤਾਬਕ ਵਿਦਿਆਰਥੀਆਂ ਦੀ ਗਿਣਤੀ ਵਿਚ ਲਗਾਤਾਰ ਆ ਰਹੀ ਗਿਰਾਵਟ ਦਾ ਮੁੱਖ ਕਾਰਨ ਟਰੰਪ ਪ੍ਰਸ਼ਾਸਨ ਦੀ ਸਖਤ ਵੀਜ਼ਾ ਅਤੇ ਇਮੀਗ੍ਰੇਸ਼ਨ ਨੀਤੀ ਹੈ। ਹੋਰ ਕਾਰਨਾਂ ਵਿਚ ਉਨ੍ਹਾਂ ਨੇ ਅਮਰੀਕਾ ਤੋਂ ਅਕਸਰ ਹੋਣ ਵਾਲੇ ਗੋਲੀ ਕਾਂਡ ਤੋਂ ਵਿਦੇਸ਼ੀ ਵਿਦਿਆਰਥੀਆਂ ਦਾ ਡਰਨਾ ਦੱਸਿਆ। ਉਨ੍ਹਾਂ ਮੁਤਾਬਕ ਮਜ਼ਬੂਤ ਹੋ ਰਹੀ ਡਾਲਰ ਕਰੰਸੀ ਕਾਰਨ ਵੀ ਵਿਦੇਸ਼ੀ ਵਿਦਿਆਰਥੀਆਂ ਲਈ ਫੀਸ ਦੇਣਾ ਪਹਿਲਾਂ ਨਾਲੋਂ ਜ਼ਿਆਦਾ ਮਹਿੰਗਾ ਹੋ ਗਿਆ ਹੈ। ਮੁਕਾਬਲੇ ਦੇ ਇਸ ਮਾਹੌਲ ਵਿਚ ਕੈਨੇਡਾ ਅਤੇ ਯੂਰਪੀ ਦੇਸ਼ ਇਨ੍ਹਾਂ ਵਿਦਿਆਰਥੀਆਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਵਿਚ ਕੋਈ ਕਮੀ ਨਹੀਂ ਛੱਡ ਰਹੇ। ਆਈ.ਆਈ.ਈ. ਦੇ ਪ੍ਰਧਾਨ ਐਲਨ ਗੁੱਡਮੈਨ ਨੇ ਕਿਹਾ,”ਅਜਿਹਾ ਨਹੀਂ ਹੈ ਕਿ ਵਿਦੇਸ਼ੀ ਵਿਦਿਆਰਥੀ ਹੁਣ ਅਮਰੀਕਾ ਨਹੀਂ ਆਉਣਾ ਚਾਹੁੰਦੇ ਪਰ ਉਨ੍ਹਾਂ ਕੋਲ ਅਮਰੀਕਾ ਆਉਣ ਦੇ ਇਲਾਵਾ ਹੋਰ ਵਿਕਲਪ ਵੀ ਹਨ। ਵਿਦਿਆਰਥੀਆਂ ਦੀ ਗਿਣਤੀ ਵਿਚ ਗਿਰਾਵਟ ਅਮਰੀਕਾ ਵਿਚ ਸੁਰੱਖਿਆ, ਪੜ੍ਹਾਈ ਦੇ ਖਰਚ ਅਤੇ ਵੀਜ਼ਾ ਨਿਯਮਾਂ ਕਾਰਨ ਪੈਦਾ ਹੋਇਆ ਮਾਹੌਲ ਹੈ।”

Leave a Reply

Your email address will not be published. Required fields are marked *