ਚਹੇੜੂ ਦਾ ਪੁਲ ਬਲੀ ਮੰਗਦਾ

ਅੰਜੂਜੀਤ ਸ਼ਰਮਾ ਜਰਮਨੀ

ਜਦੋਂ ਅਸੀਂ ਪੰਜਾਬੀ ਲੋਕ ਬਹੁਤ ਜ਼ਿਆਦਾ ਖ਼ੁਸ਼ ਹੁੰਦੇ ਹਾਂ ਤਾਂ ਸਾਡੀਆਂ ਸੋਚਾਂ ਵਿੱਚ ਉਸ ਖ਼ੁਸ਼ੀ ਦੀਆਂ ਨਜ਼ਰਾਂ ਉਤਾਰਨ ਆਸਤੇ ਧਾਰਮਿਕ ਸਥਾਨ ਸ਼ਾਮਿਲ ਹੋ ਜਾਂਦੇ ਨੇ ।ਅਸੀਂ ਕਿਸੇ ਨਾ ਕਿਸੇ ਤਰੀਕੇ ਧਾਰਮਿਕ ਸਥਾਨ ਵੱਲ ਜਾਣ ਦਾ ਰੁਖ਼ ਕਰ ਲੈਂਦੇ ਹਾਂ ਕਿ ਚੱਲੋ ਫਲਾਣੇ ਦੇਵੀ ਦੇਵਤੇ ਜਾਂ ਫਲਾਣੇ ਧਾਰਮਿਕ ਸਥਾਨ ਤੇ ਜਾ ਕੇ ਮੱਥਾ ਟੇਕ ਆਈਏ।ਅਸੀਂ ਜਦ ਦੁਖੀ ਹੁੰਦੇ ਹਾਂ ਫਿਰ ਵੀ ਅਸੀਂ ਇਸੇ ਤਰਾਂ ਕਰਦੇ ਹਾਂ।
ਜਾਣੀ ਅਸੀਂ ਲੋਕ ਜੰਮਣ ਮਰਨ ਤੱਕ ਆਪਣੀਆਂ ਸੋਚਾਂ ਵਿੱਚ ਧਰਮ ਅਤੇ ਧਾਰਮਿਕ ਸਥਾਨ ਸ਼ਾਮਿਲ ਰੱਖਦੇ ਹਾਂ। ਸ਼ਾਇਦ ਇਸੇ ਕਰ ਕੇ ਅੱਜ ਸਾਡੇ ਦੇਸ਼ ਵਿੱਚ ਹਰ ਨੁੱਕਰ ਤੇ ਹਰ ਸੜਕ ਤੇ ਭਗਵਾਨ ਜੀ ਬੈਠੇ ਹਨ।

ਅਸੀਂ ਘਰੋਂ ਬਾਹਰ ਆਉਂਦੇ ਜਾਂਦੇ ਉਸ ਦਿਸ਼ਾ ਵੱਲ ਜਿੰਦਰ ਧਾਰਮਿਕ ਜਗ੍ਹਾ ਹੋਵੇ ,ਆਪਣੀ ਧੋਣ ਨੂੰ ਝੁਕਾ ਕੇ ਨਮਸਕਾਰ ਕਰ ਕੇ ਲੰਘਦੇ ਹਾਂ।ਇਹ ਸੋਚ ਤੇ ਡਰ ਨਾਲ ਕਿਧਰੇ ਭਗਵਾਨ ਜੀ ਸਾਡੇ ਨਾਲ ਨਾਰਾਜ਼ ਨਾ ਹੋ ਜਾਣ ਜੇਕਰ ਉਨ੍ਹਾਂ ਨੂੰ ਨਮਸਕਾਰ ਨਾ ਕੀਤਾ।ਫਿਰ ਕੀ ਕਾਰਨ ਹੈ ਜਿੰਨੇ ਧਾਰਮਿਕ ਸਥਾਨ ਸਾਡੇ ਦੇਸ਼ ਵਿੱਚ ਹਨ,ਜਿੰਨੇ ਅਸੀਂ ਧਰਮ ਖ਼ਿਆਲੀ ਲੋਕ ਹਾਂ ਉਨ੍ਹਾਂ ਹੀ ਅਸੀਂ ਡਰ ਵਹਿਮ ਝੂਠ ਬੇਈਮਾਨੀ ਵਾਲੀ ਜ਼ਿੰਦਗੀ ਜੀ ਰਹੇ ਹਾਂ?
ਅਸੀਂ ਲੋਕ ਆਪਣੀ ਜ਼ਿੰਦਗੀ ਜੀਨ ਦੇ ਢੰਗ ਵਿੱਚ ਇੰਨਾ ਕੁ ਡਰ ਪੈਦਾ ਕਰ ਲੈਂਦੇ ਹਾਂ ਕਿ ਘਰੋਂ ਬਾਹਰ ਨਿਕਲਣ ਲੱਗੇ,ਸੜਕ ਪਾਰ ਕਰਨ ਲੱਗੇ,ਕਾਰ ਸਟਾਟ ਕਰਨ ਲੱਗੇ ਕਿਸੇ ਸਫ਼ਰ ਵਿੱਚ ਜਾਣ ਲੱਗੇ ਜੋੜਦਿਆਂ ਕਰ ਕੇ ਘਰੋਂ ਨਿਕਲਦੇ ਹਾਂ।
ਅਸੀਂ ਲੋਕ ਇੰਨੇ ਕੁ ਵਹਿਮੀ ਹਾਂ ਕਿ ਹਰ ਕਾਰਜ ਦੀ ਸ਼ੁਰੂਆਤ ਵੇਲੇ ਛੋਟੇ ਛੋਟੇ ਵਹਿਮ ਪਾਲ ਕੇ ਵਹਿਮ ਦਾ ਓਟ ਆਸਰਾ ਲੈ ਕੇ ਚੰਦ ਤਾਰਿਆਂ ਦੀਆਂ ਰਜਾਮੰਦੀਆਂ ਲੈ ਕੇ ਦਿਸ਼ਾਵਾਂ ਰੇਖਾਵਾਂ ਦੀਆਂ ਸੂਰਤਾਂ ਦੇਖ ਕੇ ਕਿਸੇ ਕਾਰਜ ਨੂੰ ਕਰਦੇ ਹਾਂ।
ਅਸੀਂ ਲੋਕ ਜਿੰਨਾ ਜ਼ਿਆਦਾ ਮੰਤਰਾਂ ਦਾ ਉਚਾਰਨ ਕਰਦੇ ਹਾਂ ਧਾਰਮਿਕ ਸ਼ਬਦਾਂ ਨੂੰ ਰਸਣਾ ਤੇ ਰਚਦੇ ਹਾਂ ਉਨ੍ਹਾਂ ਹੀ ਝੂਠ ਬੋਲਦੇ ਹਾਂ ਜਾਂ ਉਸ ਹੀ ਪਲ ਝੂਠ ਬੋਲਦੇ ਬੇਈਮਾਨੀ ਕਰਦੇ ਹਾਂ।
ਕਦੇ ਕਦੇ ਮੈਂ ਸੋਚਦੀ ਹਾਂ ਸ਼ਾਇਦ ਹੱਦ ਤੋਂ ਵੱਧ ਧਾਰਮਿਕ ਹੋਣ ਦੇ ਇਸੇ ਬੋਝ ਅਤੇ ਡਰ ਕਰ ਕੇ ਅਸੀਂ ਲੋਕ ਆਪਣੇ ਆਪ ਨੂੰ ਬਜ਼ੁਰਗ ਅਤੇ ਜ਼ਿੰਦਗੀ ਖ਼ਤਮ ਹੋਣ ਦੀ ਦੁਹਾਈ ਸਭ ਤੋਂ ਪਹਿਲਾਂ ਦਿੰਦੇ ਹਾਂ।ਕਿਉਂਕਿ ਸਾਡੇ ਅੰਦਰਲਾ ਬ੍ਰਹਿਮੰਡ ਜੱਗ ਮੱਗ ਕਰਨ ਦੀ ਬਜਾਏ ਸਾਡੀਆਂ ਸਿਆਹੀ ਸੋਚਾਂ ਨਾਲ ਸਿਆਹ ਹੋਇਆ ਹੁੰਦਾ ਹੈ।ਅੰਦਰਲੀ ਖ਼ੁਸ਼ੀ,ਅੰਦਰਲਾ ਨੂਰ ਝੁੰਬ ਮਾਰ ਕੇ ਗ਼ਰਕ ਹੋਣ ਦਾ ਹੋਕਾ ਦੇ ਦਿੰਦਾ ਹੈ ਅਤੇ ਉਹੀ ਹੋਕਾ ਆਸ ਰੋਜ਼ ਉੱਠਦੇ ਬੈਠ ਦੇ ਦੇਣ ਲੱਗ ਜਾਂਦੇ ਹਾਂ ।ਅਸੀਂ 50 -55 ਸਾਲ ਦੀ ਉਮਰ ਮਗਰੋਂ ਰਟ ਰਟ ਕੇ ਜ਼ਿੰਦਗੀ ਡਰੂ ਅਤੇ ਬਜ਼ੁਰਗ ਬਣਾ ਕੇ ਜੀਨ ਤੋਂ ਪਹਿਲਾਂ ਖ਼ਤਮ ਕਰ ਕੇ ਟੁਰ ਜਾਂਦੇ ਹਾਂ।ਜਾਂ ਮੈਂ ਇਹ ਕਹਿ ਦਵਾ ਹੱਦ ਤੋਂ ਵੱਧ ਧਾਰਮਿਕ ਖ਼ਿਆਲ ਸਾਨੂੰ ਬਜ਼ੁਰਗ ਅਤੇ ਨਰਕ ਸਵਰਗ ਵਾਲੀ ਸੋਚ ਪੈਦਾ ਕਰ ਦਿੰਦੇ ਹਨ।
ਗੱਲ ਤਾਂ ਬਹੁਤੀ ਪੁਰਾਣੀ ਨਹੀਂ ਹੈ ਮੈਂ ਇੰਡੀਆ ਗਈ ਹੋਈ ਸੀ ਕਿਸੇ ਪਰਿਵਾਰ ਮੈਂਬਰ ਨੇ ਮੈਨੂੰ ਕਿਹਾ ਕਿ ‘ਅੰਜੂ ਜਰਮਨੀ ਵਿੱਚ ਇੰਨੇ ਧਾਰਮਿਕ ਸਥਾਨ ਨਹੀਂ ਹਨ। ਤੂੰ ਹੁਣ ਆਈ ਹੋਈਂ ਐ ਚੱਲ ਕਿਸੇ ਧਾਰਮਿਕ ਸਥਾਨ ਤੇ ਜਾਣ ਦਾ ਪ੍ਰੋਗਰਾਮ ਬਣਾ ਲੈ ਬਹਾਨੇ ਨਾਲ ਅਸੀਂ ਵੀ ਤੇਰੇ ਨਾਲ ਚਲੇ ਜਾਵਾਂਗੇ।ਮੈਂ ਆਪਣੇ ਸੁਭਾਅ ਮੁਤਿਬਕ ਕਹਿ ਬੈਠੀ ਕਿ ਮੈਨੂੰ ਜਰਮਨ ਤੋਂ ਆ ਕੇ ਇਹ ਮਿੱਥ ਕੇ ਕਿਸੇ ਧਾਰਮਿਕ ਸਥਾਨ ਤੇ ਜਾਣ ਦੀ ਜ਼ਰੂਰਤ ਨਹੀਂ ਕਿ ਉੱਥੇ ਰੱਬ ਨਹੀਂ ਵੱਸਦਾ ,ਰੱਬ ਤਾਂ ਸਿਰਫ਼ ਭਾਰਤ ਦੀ ਧਰਤੀ ਤੇ ਗਲੀਆਂ ਵਿੱਚ ਵੱਸਦਾ ਹੈ।ਮੈਂ ਸੱਚ ਦੱਸਾਂ ਮੈਂ ਉਸ ਨੂੰ ਮਿਲਣ ਵਾਸਤੇ ਚਰਚ ਵੀ ਚਲੇ ਜਾਂਦੀ ਹਾਂ, ਉਹ ਹਰ ਥਾਂ ਤੇ ਹਰ ਰੂਪ ਵਿਚ ਹੈ ।ਨਾਲੇ ਅਸੀਂ ਜਿਸ ਨੂੰ ਪਿਆਰ ਕਰਦੇ ਹੁੰਦੇ ਹਾਂ ਨਾ ,,,,,ਉਸ ਨੂੰ ਕੈਦ ਨੀ ਕਰਦੇ ਕੇ ਇਹ ਸਿਰਫ਼ ਇਸ ਦਾਇਰੇ ਵਿਚ ਕੈਦ ਹੈ ਉਸ ਦੇ ਪਿਆਰ ਦਾ ਅਨੰਦ ਉਸ ਦੀ ਆਜ਼ਾਦੀ ਵਿਚ ਅਸੀਂ ਮਹਿਸੂਸ ਕਰ ਸਕਦੇ ਹਾਂ ।ਸੋ ਅਸੀਂ ਕੌਣ ਹੁੰਦੇ ਹਾਂ ਆਪਣੇ ਮਹਿਬੂਬ ਨੂੰ ਇੱਕ ਥਾਂ ਤੇ ਇੱਕ ਧਰਤੀ ਤੇ ਇੱਟਾਂ ਪੱਥਰਾਂ ਵਿਚ ਕੈਦ ਕਰ ਕੇ ਮੇਰਾ ਮੇਰਾ ਕਹਿਣ ਵਾਲੇ ।,, ਸੋ ਮੈਂ ਆਪਣੀ ਸੋਚ ਮੁਤਾਬਿਕ ਕਿਧਰੇ ਹੋਰ ਘੁੰਮਣ ਫਿਰਨਾ ਦਾ ਪ੍ਰੋਗਰਾਮ ਬਣਾ ਲਿਆ (ਇਤਿਹਾਸਕ ਇਮਾਰਤਾਂ ਸੋਹਣੇ ਨਜ਼ਾਰੇ ਦੇਖਣ ਦਾ),,,ਚੱਲੋ ਜੀ ਮੇਰੀ ਗੱਲ ਦਾ ਉਸ ਪਰਿਵਾਰ ਨੇ ਥੋੜ੍ਹੀ ਦੇਰ ਗ਼ੁੱਸਾ ਕੀਤਾ ਕਿ ਮੈਂ ਧਾਰਮਿਕ ਸਥਾਨ ਤੇ ਜਾਣ ਤੋਂ ਮਨਾ ਕਰ ਦਿੱਤਾ। ਮੇਰੇ ਕਹਿਣ ਤੇ ਨਾਲ
ਚੱਲਣ ਵਾਸਤੇ ਸਾਡੇ ਨਾਲ ਉਹ ਮੰਨੇ ਅਣਮੰਗੇ ਮਨ ਨਾਲ ਦੇ ਨਾਲ ਕਾਰ ਵਿੱਚ ਬੈਠ ਕੇ ਸਫ਼ਰ ਨੂੰ ਨਿਕਲ ਗਏ।ਸਫ਼ਰ ਲੰਬਾ ਹੋਣ ਕਰ ਕੇ ਅਸੀਂ ਕੁੱਝ ਫ਼ਿਲਮੀ ਗਾਣਿਆਂ ਦੀਆਂ ਸੀ ਡੀ ਕੋਲ ਰੱਖ ਲਈਆਂ ਇਹ ਸੋਚ ਕੇ ਕਿ ਸਫ਼ਰ ਰੁਮਾਂਚਿਤ ਅਤੇ ਛੇਤੀ ਖ਼ਤਮ ਕਰ ਵਾਲਾ ਹੋਵੇਗਾ । ਪਰ ਕਿੱਥੋਂ,,,,,,, ਉਸ ਧਾਰਮਿਕ ਖ਼ਿਆਲੀ ਜੋੜੇ ਨੇ ਫਗਵਾੜੇ ਤੋਂ ਲੈ ਚਹੇੜੂ ਦੇ ਪੁਲ ਤੱਕ ਸ਼ਬਦ,ਭਜਨ,ਧਾਰਮਿਕ ਪ੍ਰਵਚਨ ਇਸ ਕਰ ਕੇ ਸੁਣਨ ਦਾ ਹੁਕਮ ਦਿੱਤਾ ਕਿ ਚਹੇੜੂ ਦਾ ਪੁਲ ਬਲੀ ਮੰਗਦਾ ਹੁੰਦਾ ਹੈ । ਉੱਥੇ ਕੁੱਝ ਉੱਚ ਨੀਚ ਨਾ ਹੋਵੇ ਧਾਰਮਿਕ ਸ਼ਬਦਾਂ ਦਾ ਪ੍ਰਵਚਨਾਂ ਦਾ ਧਿਆਨ ਕਰਨਾ ਜ਼ਰੂਰੀ ਹੈ।ਜਿਵੇਂ ਹੀ ,,,,,,,,,,,,,,ਚਹੇੜੂ ਦਾ ਪੁਲ ਆਇਆ ਅੰਟੀ ਅੰਕਲ ਨੇ ਹੱਥ ਜੋੜ ਲਏ।ਪਤਾ ਨੀ ਦੁਨੀਆ ਜਹਾਨ ਦੇ ਦੇਵੀ ਦੇਵਤੇ ਧਿਆ ਛੱਡੇ।
ਜਦ ਅਸੀਂ ਪੁਲ ਲੰਘੇ ਮੈਂ ਸੀ ਡੀ ਬਦਲਣ ਨੂੰ ਕਿਹਾ ਤੇ ਨਾਲ ਹੱਸਦੀ ਨੇ ਕਿਹਾ ਹੁਣ ਖ਼ਤਰਾ ਲੰਘ ਗਿਆ ਹੁਣ ਖ਼ੁਸ਼ੀ ਮਨਾਊ ਗਾਣੇ ਸੁਣੋ ,,,,ਪਰ ਕਿੱਥੇ ,,,,,,,,,,,,,,,,,,,,,,,,ਅੰਟੀ ਦਾ ਇੱਕ ਐਸਾ ਸ਼ਬਦ/ਭਜਨ ਸੀ ਜਿਸ ਨੂੰ ਸੁਣਨਾ ਸਾਡੇ ਅਸਤੇ ਲਾਜ਼ਮੀ ਸੀ।ਕਿਉਂਕਿ ਉਸ ਸ਼ਬਦ ਰਾਹੀਂ ਬੰਦੇ ਨੂੰ ਜੀਨ ਮਰਨ ਦੀ ਮੁਕਤੀ ਦਾ ਮੰਤਰ ਸੀ।
ਮੈਂ ਅੰਟੀ ਨੂੰ ਸਮਝਾਉਣ ਦੀ ਖੇਚਲ ਨਾ ਕਰਦਿਆਂ ਸੌਣ ਦਾ ਡਰਾਮਾਂ ਕਰ ਕੇ,,,ਅੱਖਾਂ ਬੰਦ ਕਰ ਲਈਆਂ,,,,ਹੁਣ ਅੰਕਲ ਅੰਟੀ ਨੂੰ ਮੇਰਾ ਇਹ ਵੀ ਬਰਦਾਸ਼ਤ ਨਾ ਹੋਇਆ ਕਿ ਧਾਰਮਿਕ ਵਿਚਾਰ ਚੱਲ ਰਹੇ ਨੇ ਮੈਂ ਸੁੱਤੀ ਪਈਂ ਹਾਂ।ਉਨ੍ਹਾਂ ਦਾ ਮਤਲਬ ਸੀ ਕਿ ਮੈਂ ਹਰ ਵਿਚਾਰ ਤੇ ਸਿਰ ਹਿਲਾ ਕੇ ਹਾਂ ਹਾਂ ਕਰਾਂ ਤੇ ਕਹਾਂ,,,ਵਾਹ ਵਾਹ ਇਸੇ ਨੂੰ ਤਾਂ ਮੁਕਤੀ ਕਹਿੰਦੇ ਨੇ ।ਅੰਟੀ ਨੇ ਆਪਣੇ ਖੁਰਦਰੇ ਜਿਹੇ ਹੱਥਾਂ ਨਾਲ ਮੈਨੂੰ ਝੰਜੋੜ ਕੇ ਕਹਿੰਦੀ,,,,ਸੌਣਾ ਤਾਂ ਸਾਰੀ ਉਮਰ ਹੀ ਆ,,,,ਆਹ ਵਿਚਾਰ ਜੋ ਬਾਬਾ ਬੋਲ ਰਿਹਾ ਹੈ ਇਹ ਨੀ ਸੁਣਨ ਨੂੰ ਮਿਲਣੇ।ਕਹਿ ਕੇ ਅੰਟੀ ਨੇ ਮੇਰੇ ਗਰਮ ਦਿਮਾਗ਼ ਨੂੰ ਹੋਰ ਤੱਤਾ ਕਰ ਦਿੱਤਾ।ਖ਼ੈਰ ਅਸੀਂ ਪਠਾਨਕੋਟ ਤੱਕ ਧਾਰਮਿਕ ਢੋਲਕੀਆਂ ਦੀਆਂ ਆਵਾਜ਼ਾਂ ,ਛੈਣੇ ਦੀਆਂ ਆਵਾਜ਼ਾਂ ਨਾਲ ਜੈਕਾਰੇ ਲਾਉਂਦੇ ਗਏ ।
ਜਿੱਥੇ ਮਾੜੀ ਜਿਹੀ ਕਾਰ ਟੇਢੀ ਮੇਢੀ ਹੋਇਆ ਕਰੇ ਅੰਟੀ ਅੰਕਲ ਦੇ ਤੇਰੇ ਦੀ ਰੱਬ ਨੂੰ ਧਿਆ ਧਿਆ ਅਸਮਾਨੋਂ ਖਿੱਚ ਕੇ ਕਾਰ ਬਿਠਾ ਲਿਆ ਕਰਨ,,,,,ਕੁੱਲ ਮਿਲਾ ਕੇ ਮੇਰੀ ਜ਼ਿੰਦਗੀ ਦਾ ਉਹ ਸਫ਼ਰ ਅੱਤ ਦਰਜੇ ਦਾ ਡਰੂ,ਤਣਾਅ ਭਰਿਆ,ਹਾਸੇ ਖੇਡੇ ਰਹਿਤ,,,,ਚੁੱਪ ਚਾਂ ਵਾਲਾ ਸੀ।ਜਿਸ ਸਫ਼ਰ ਨੂੰ ਤਹਿ ਕਰਨਾ ਖ਼ਾਸ ਕਰ ਕੇ ਮੇਰੇ ਆਸਤੇ ਬਹੁਤ ਮੁਸ਼ਕਲ ਤਾਂ ਸੀ ਪਰ ਜਾਂਦਾ ਹੋਇਆ ਤਜਰਬਾ ਦੇ ਗਿਆ ਕੇ ਧਾਰਮਿਕ ਲੋਕ ਕਿਸ ਤਰਾਂ ਦੀ ਜ਼ਿੰਦਗੀ ਜਿਉਂਦੇ ਹਨ।
ਕੀ ਐਸਾ ਸਭ ਕੁੱਝ ਹੋਣ ਦੀਆਂ ਨਿਸ਼ਾਨਿਆਂ ਜ਼ਿਆਦਾ ਧਾਰਮਿਕ ਖ਼ਿਆਲੀ ਹੋਣ ਹਾਂ ਜਾਂ ਧਰਮ ਦੀ ਪਾਲਨਾ ਕਰਦੇ ਕਰਦੇ ਡਰਦੇ ਰਹਿਣਾ ਕਿ ਕਿਧਰੇ ਸਾਥੋਂ ਕੁੱਝ ਗ਼ਲਤ ਨਾ ਹੋ ਜਾਵੇ ਧਰਮ ਪ੍ਰਤੀ ?ਬੰਦੇ ਨੂੰ ਹਾਸੇ ਰਹਿਤ ,,ਕਮਜ਼ੋਰ ਡਰੂ ਛੋਟੀ ਸੋਚ ਵਾਲਾ ਬਣਾ ਦਿੰਦਾ ਹੈ `?

 

Leave a Reply

Your email address will not be published. Required fields are marked *