ਵਾਸ਼ਿੰਗਟਨ — ਅਮਰੀਕਾ ਦੇ ਅਰੀਜ਼ੋਨਾ ਵਿਚ ਸਥਿਤ ਗ੍ਰੈਂਡ ਕੈਨੀਅਨ ਨੈਸ਼ਨਲ ਪਾਰਕ ਨੂੰ ਬਣੇ 100 ਸਾਲ ਹੋ ਚੁੱਕੇ ਹਨ। ਦੁਨੀਆ ਵਿਚ ਲੋਕਾਂ ਵੱਲੋਂ ਜੇਕਰ ਕਿਸੇ ਪਹਾੜਾਂ ਦੀਆਂ ਸਭ ਤੋ ਵੱਧ ਤਸਵੀਰਾਂ ਲਈਆਂ ਗਈਆਂ ਹਨ ਤਾਂ ਉਹ ਗ੍ਰੈਂਡ ਕੈਨੀਅਨ ਦੀਆਂ ਪਹਾੜੀਆਂ ਹੀ ਹਨ। ਕੋਲੋਰਾਡੋ ਨਦੀ ਇਸ ਦੇ ਵਿਚਕਾਰੋਂ ਦੀ ਡੂੰਘੀ ਖੱਡ ਬਣਾਉਂਦੇ ਹੋਏ ਲੰਘਦੀ ਹੈ ਪਰ ਬੀਤੇ ਕੁਝ ਸਾਲਾਂ ਤੋਂ ਇੱਥੇ ਵਿਕਾਸ ਕੰਮ ਹੋ ਰਹੇ ਹਨ, ਜਿਸ ਕਾਰਨ ਇਸ ਵਿਰਾਸਤ ਦੇ ਨਸ਼ਟ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਅਜਿਹੇ ਵਿਚ ਇਸ ਨੂੰ ਬਚਾਉਣ ਦਾ ਸੰਦੇਸ਼ ਦੇਣ ਦੇ ਇਰਾਦੇ ਨਾਲ ਐਡਵੈਂਚਰ ਫਿਲਮ ਨਿਰਮਾਤਾ, ਫੋਟੋਗ੍ਰਾਫਰ ਅਤੇ ਲੇਖਕ ਪੀਟ ਮੈਕਬ੍ਰਿਜ ਅਤੇ ਉਨ੍ਹਾਂ ਦੇ ਦੋਸਤ ਕੇਵਿਨ ਫੇਦਾਰਕੋ ਇਨ੍ਹਾਂ ਪਹਾੜੀਆਂ ‘ਤੇ ਚੜ੍ਹਦੇ ਹੋਏ 1200 ਕਿਲੋਮੀਟਰ ਦਾ ਸਫਰ ਪੂਰਾ ਕਰ ਰਹੇ ਹਨ।
ਮੈਕਬ੍ਰਿਜ 75 ਦੇਸ਼ ਘੁੰਮ ਚੁੱਕੇ ਹਨ ਅਤੇ 20 ਸਾਲਾਂ ਵਿਚ ਕਈ ਪ੍ਰਾਜੈਕਟ ਚਲਾ ਚੁੱਕੇ ਹਨ। ਉਹ ਮਾਊਂਟ ਐਵਰੈਸਟ ‘ਤੇ ਚੜ੍ਹਨ ਦੇ ਨਾਲ-ਨਾਲ ਅੰਟਾਰਟਿਕਾ ‘ਤੇ ਫਿਲਮ ਬਣਾ ਚੁੱਕੇ ਹਨ। ਉਹ ਦੱਸਦੇ ਹਨ ਕਿ ਇਸ ਦੇ ਵਿਚਕਾਰੋਂ ਦੀ ਲੰਘਣ ਵਾਲੀ ਕੋਲੋਰਾਡੋ ਨਦੀ 60 ਲੱਖ ਸਾਲ ਤੱਕ ਸਮੁੰਦਰ ਵਾਂਗ ਪਾਣੀ ਨਾਲ ਭਰਪੂਰ ਸੀ ਪਰ 20 ਸਾਲ ਪਹਿਲਾਂ ਇਸ ਦੇ ਪਾਣੀ ਦਾ ਪੱਧਰ ਘਟਣਾ ਸ਼ੁਰੂ ਹੋ ਗਿਆ। ਮੈਕਬ੍ਰਿਜ ਮੁਤਾਬਕ ਮੈਂ ਮਹਿਸੂਸ ਕਰਦਾ ਹਾਂ ਕਿ ਗ੍ਰੈਂਡ ਕੈਨੀਅਨ ਪੂਰੀ ਧਰਤੀ ‘ਤੇ ਸਭ ਤੋਂ ਸੁਰੱਖਿਅਤ ਥਾਵਾਂ ਵਿਚੋਂ ਇਕ ਹੈ।
ਗ੍ਰੈਂਡ ਕੈਨੀਅਨ ਦਾ ਇਤਿਹਾਸ
ਗ੍ਰੈਂਡ ਕੈਨੀਅਨ ਕਰੀਬ 60 ਲੱਖ ਸਾਲ ਪੁਰਾਣਾ ਹੈ ਪਰ ਕੈਨੀਅਨ ਦੀ ਤਲਹਟੀ ਦੀਆਂ ਚੱਟਾਨਾਂ ਕਰੀਬ 2 ਅਰਬ ਸਾਲ ਪੁਰਾਣੀਆਂ ਹਨ। ਇਹ ਦੁਨੀਆ ਦੇ 7 ਕੁਦਰਤੀ ਦ੍ਰਿਸ਼ਾਂ ਵਿਚੋਂ ਇਕ ਹੈ ਅਤੇ ਯੂਨੇਸਕੋ ਦੀ ਵਿਸ਼ਵ ਵਿਰਾਸਤ ਵਿਚ ਸ਼ਾਮਲ ਹੈ। ਅਮਰੀਕੀ ਸਰਕਾਰ ਨੇ ਸਾਲ 1893 ਵਿਚ ਇਸ ਨੂੰ ਬਚਾਉਣ ਦੀ ਜ਼ਿੰਮਵਾਰੀ ਲਈ ਸੀ। ਕਾਂਗਰਸ (ਅਮਰੀਕੀ ਸੰਸਦ) ਨੇ ਗ੍ਰੈਂਡ ਕੈਨੀਅਨ ਨੂੰ ਨੈਸ਼ਨਲ ਪਾਰਕ ਐਲਾਨ ਕਰਨ ਦਾ ਵਿਰੋਧ ਕੀਤਾ ਤਾਂ ਉਸ ਸਮੇਂ ਦੇ ਰਾਸ਼ਟਰਪਤੀ ਥਿਓਡੋਰ ਰੂਜ਼ਵੈਲਟ ਨੇ ਸਾਲ 1908 ਵਿਚ ਇਸ ਨੂੰ ਰਾਸ਼ਟਰੀ ਸਮਾਰਕ ਐਲਾਨ ਕਰ ਦਿੱਤਾ। 26 ਫਰਵਰੀ 1919 ਨੂੰ ਇਸ ਨੂੰ ਰਾਸ਼ਟਰੀ ਪਾਰਕ ਐਲਾਨਿਆ ਗਿਆ।
ਰੂਜ਼ਵੈਲਟ ਨੇ ਕਿਹਾ ਸੀ,”ਗ੍ਰੈਂਡ ਕੈਨੀਅਨ ਦੇ ਰੂਪ ਵਿਚ ਅਰੀਜ਼ੋਨਾ ਕੋਲ ਇਕ ਅਜਿਹਾ ਕੁਦਰਤੀ ਅਜੂਬਾ ਹੈ ਜੋ ਦੁਨੀਆ ਵਿਚ ਕਿਤੇ ਹੋਰ ਨਹੀਂ ਹੈ।” ਉਨ੍ਹਾਂ ਨੇ ਇਹ ਵੀ ਕਿਹਾ ਸੀ,”ਮੈਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿਚ ਇੱਥੇ ਕਿਸੇ ਤਰ੍ਹਾਂ ਦੀ ਨਾ ਕੋਈ ਇਮਾਰਤ, ਨਾ ਕਾਟੇਜ ਅਤੇ ਨਾ ਹੀ ਕੋਈ ਹੋਟਲ ਬਣਾਇਆ ਜਾਵੇਗਾ। ਮੀਲਾਂ ਤੱਕ ਫੈਲੀ ਖਾਮੋਸ਼ੀ ਅਤੇ ਇਕ ਤਰ੍ਹਾਂ ਦਾ ਇਕੱਲਾਪਨ ਹੀ ਇੱਥੇ ਦੀ ਖੂਬਸੂਰਤੀ ਰਹੇਗੀ। ਇਸ ਨੂੰ ਅਜਿਹਾ ਹੀ ਰਹਿਣ ਦਿਓ। ਤੁਸੀਂ ਉਸ ਵਿਚ ਵਾਧਾ ਨਹੀਂ ਕਰ ਸਕਦੇ।”
ਆਰਥਿਕ ਵਿਕਾਸ ਕਾਰਨ ਪੈਦਾ ਹੋਇਆ ਖਤਰਾ
ਮੈਕਬ੍ਰਿਜ ਮੁਤਾਬਕ,”ਜਦੋਂ ਮੈਂ ਲੋਕਾਂ ਤੋਂ ਸੁਣਿਆ ਕਿ ਇੱਥੇ ਵਿਕਾਸ ਕੰਮ ਹੋ ਰਹੇ ਹਨ ਤਾਂ ਮੇਰੀ ਹੈਰਾਨੀ ਦਾ ਕੋਈ ਠਿਕਾਣਾ ਨਹੀਂ ਰਿਹਾ। ਇੱਥੇ ਹੈਲੀਕਾਪਟਰ ਦੀ ਆਵਾਜਾਈ ਵੱਧ ਰਹੀ ਹੈ। ਕੈਨੀਅਨ ਉੱਪਰ ਟਰਾਮ ਬਣਾਇਆ ਜਾਣਾ ਵੀ ਪ੍ਰਸਤਾਵਿਤ ਹੈ। ਬੀਤੇ ਦੋ ਦਹਾਕਿਆਂ ਵਿਚ ਇੱਥੋਂ ਯੂਰੇਨੀਅਮ ਵੀ ਕੱਢਿਆ ਜਾ ਚੁੱਕਾ ਹੈ। ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ। ਮੈਕਬ੍ਰਿਜ ਕਹਿੰਦੇ ਹਨ ਕਿ ਇੱਥੇ ਆਉਣ ਵਾਲੇ ਜ਼ਿਆਦਾਤਰ ਸੈਲਾਨੀ ਕੁਝ ਘੰਟੇ ਲਈ ਆਉਂਦੇ ਹਨ ਅਤੇ ਤਸਵੀਰ ਖਿੱਚ ਕੇ ਲਿਜਾਂਦੇ ਹਨ। ਉਨ੍ਹਾਂ ਨੂੰ ਇਹ ਪਤਾ ਹੀ ਨਹੀਂ ਕਿ ਕੈਨੀਅਨ ਪੁਰਾਣੇ ਲੋਕਾਂ, ਜਾਨਵਰਾਂ ਦੇ ਸਮੂਹਾਂ ਅਤੇ ਦੁਰਲੱਭ ਰੁੱਖਾਂ ਦੀ ਜਗ੍ਹਾ ਹੈ। ਆਰਥਿਕ ਵਿਕਾਸ ਦੀ ਦੌੜ ਵਿਚ ਇਲਾਕੇ ‘ਤੇ ਖਤਰਾ ਵੱਧਦਾ ਜਾ ਰਿਹਾ ਹੈ।
ਸਾਲ 2015 ਵਿਚ ਸ਼ੁਰੂ ਕੀਤੀ ਚੜ੍ਹਾਈ
ਗ੍ਰੈਂਡ ਕੈਨੀਅਨ ਵਿਚ ਤਾਪਮਾਨ 8 ਤੋਂ 44 ਡਿਗਰੀ ਸੈਲਸੀਅਮ ਤੱਕ ਘੱਟਦਾ-ਵੱਧਦਾ ਰਹਿੰਦਾ ਹੈ। ਮੈਕਬ੍ਰਿਜ ਅਤੇ ਫੇਦਾਰਕੋ ਨੇ ਸਾਲ 2015 ਵਿਚ ਕੈਨੀਅਨ ‘ਤੇ ਚੜ੍ਹਨਾ ਸ਼ੁਰੂ ਕੀਤਾ ਸੀ। ਦੋਵੇਂ ਦੋਸਤ ਕੈਮਰੇ ਲੈ ਕੇ ਪਹਾੜੀ ਰਸਤੇ ਤੋਂ ਕੈਨੀਅਨ ਦੀ ਚੜ੍ਹਾਈ ਕਰ ਰਹੇ ਹਨ। ਹਾਲ ਹੀ ਵਿਚ ਗਰਮੀ ਕਾਰਨ ਮੈਕਬ੍ਰਿਜ ਦੇ ਸਰੀਰ ਵਿਚ ਲੂਣ ਅਤੇ ਖਣਿਜ ਦੀ ਕਮੀ ਹੋ ਗਈ ਸੀ। ਉਨ੍ਹਾਂ ਨੂੰ ਭਰਤੀ ਹੋਣਾ ਪਿਆ ਸੀ। ਹੁਣ ਮੈਕਬ੍ਰਿਜ ਅਤੇ ਫੇਦਾਰਕੋ ਨੇ ਚੜ੍ਹਨ ਦੀ ਨਵੀਂ ਯੋਜਨਾ ਬਣਾਈ ਹੈ। ਉਹ 25 ਕਿਲੋਮੀਟਰ ਰੋਜ਼ਾਨਾ ਦੇ ਹਿਸਾਬ ਨਾਲ ਹਰ ਟ੍ਰਿਪ ਵਿਚ 300 ਕਿਲੋਮੀਟਰ ਤੱਕ ਚੜ੍ਹਾਈ ਕਰ ਰਹੇ ਹਨ। ਦੋਹਾਂ ਨੂੰ ਉਮੀਦ ਹੈ ਕਿ ਗਰਮੀਆਂ ਦੇ ਪਹਿਲਾਂ ਕਰੀਬ 950 ਕਿਲੋਮੀਟਰ ਤੁਰ ਲੈਣਗੇ।
ਅਕਤੂਬਰ 2016 ਵਿਚ ਉਨ੍ਹਾਂ ਨੇ ਚੜ੍ਹਾਈ ਬੰਦ ਕਰ ਦਿੱਤੀ ਸੀ। ਮੈਕਬ੍ਰਿਜ ਮੁਤਾਬਕ ਇੱਥੇ ਚੜ੍ਹਨਾ ਆਸਾਨ ਕੰਮ ਨਹੀਂ ਹੈ। ਪਹਾੜਾਂ ਵਿਚਾਲੇ ਤੁਹਾਨੂੰ ਰਸਤਾ ਵੀ ਖੁਦ ਹੀ ਬਣਾਉਣਾ ਪੈਂਦਾ ਹੈ। ਪਾਣੀ ਵੀ ਖੁਦ ਲੱਭਣਾ ਪੈਂਦਾ ਹੈ। ਤੁਹਾਨੂੰ ਇਹ ਯਕੀਨੀ ਕਰਨਾ ਹੁੰਦਾ ਹੈ ਕਿ ਕਿਸੇ ਪਹਾੜ ਦੇ ਉੱਪਰ ਫਸ ਨਾ ਜਾਈਏ। ਜਿਉਂਦੇ ਰਹਿਣ ਤਰੀਕੇ ਵੀ ਖੁਦ ਹੀ ਲੱਭਣੇ ਪੈਂਦੇ ਹਨ