ਗੋਬਿੰਦਗੜ ਕਿਲ੍ਹਾ ਅਤੇ ਜਲ੍ਹਿਆਂ ਵਾਲਾ ਬਾਗ

0
116

ਜਨਰਲ ਡਾਇਰ ਨੇ 1919 ਦੀ ਵਿਸਾਖੀ ਤੋਂ ਪਹਿਲਾਂ ਹੁਕਮ ਦਿੱਤਾ ਸੀ ਕਿ ਅਮ੍ਰਿਤਸਰ ਸ਼ਹਿਰ ‘ਚ ਵੱਸ ਰਿਹਾ ਹਰੇਕ ਅੰਗਰੇਜ ਗੋਬਿੰਦਗੜ੍ਹ ਕਿਲ੍ਹੇ ਵਿੱਚ ਸ਼ਰਨ ਲੈ ਲਵੇ।
ਭੰਗੀ ਮਿਸਲ ਵਲੋਂ ਬਣਾਏ ਗਏ ਕਿਲ੍ਹੇ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਗੋਬਿੰਦਗੜ ਦਾ ਨਾਮ ਦਿੱਤਾ ਸੀ। 1849 ਤੱਕ ਇਹ ਕਿਲ੍ਹਾ ਖਾਲਸਾ ਫੌਜ ਦੇ ਕੋਲ ਰਿਹਾ। ਇਹ ਇਕ ਜੰਗੀ ਕਿਲ੍ਹਾ ਸੀ ਅਤੇ ਪੰਜਾਬ ਦੇ ਹਰ ਹਿੰਦੂ, ਮੁਸਲਮਾਨ, ਸਿੱਖ , ਜੋ ਸਦੀਆਂ ਤੱਕ ਵਿਦੇਸ਼ੀ ਹਮਲਾਵਰਾਂ ਦੇ ਹੱਲਿਆਂ ਨੂੰ ਝੱਲ੍ਹਦੇ ਆਏ ਸਨ, ਨੂੰ ਇਹ ਕਿਲ੍ਹਾ ਹਿੰਮਤ ਦਿੰਦਾ ਸੀ। ਇਹ ਕਿਲ੍ਹਾ ਪੰਜਾਬੀਆਂ ਦੇ ਰਾਜ ਅਤੇ ਰੱਖਿਆ ਦਾ ਚਿੰਨ ਸੀ।
ਪਰ 1849 ਤੋਂ ਬਾਅਦ ਇਸ ਕਿਲ੍ਹੇ ‘ਤੇ ਗੈਰ-ਪੰਜਾਬੀ ਫੌਜ ਦਾ ਕਬਜਾ ਹੋ ਗਿਆ। ਫੇਰ ਉਹ ਦਿਨ ਵੀ ਆਇਆ ਜਦੋਂ 1919 ਦੀ ਵਿਸਾਖੀ ਵਾਲੇ ਦਿਨ ਜਨਰਲ ਡਾਇਰ ਇਸੇ ਕਿਲ੍ਹੇ ਚੋਂ ਫੌਜ ਦੀ ਟੁਕੜੀ ਲੈ ਕੇ ਬਾਹਰ ਆਇਆ ਅਤੇ ਜਲ੍ਹਿਆਂ ਵਾਲੇ ਬਾਗ ਪਹੁੰਚ ਪੰਜਾਬੀ ਹਿੰਦੂ, ਸਿੱਖ ਅਤੇ ਮੁਸਲਮਾਨਾਂ ‘ਤੇ ਗੋਲੀਆਂ ਵਰ੍ਹਾਈਆਂ ਅਤੇ ਵਾਪਸ ਕਿਲ੍ਹੇ ਅੰਦਰ ਚਲਾ ਗਿਆ।
ਇਸ ਦੌਰਾਨ 1984 ਵਿੱਚ ਫੇਰ ਇਕ ਵਾਰ ਫੇਰ ਫੌਜ ਜਲ੍ਹਿਆਂ ਵਾਲੇ ਬਾਗ ਤੱਕ ਆਈ ਅਤੇ ਇਸ ਵਾਰ ਘੇਰਾ ਦਰਬਾਰ ਸਾਹਬ ਨੂੰ ਪਿਆ।
ਆਖਰਕਾਰ 2006 ਵਿੱਚ ਦਿੱਲੀ ਸਰਕਾਰ ਨੇ ਇਹ ਕਿਲ੍ਹਾ ਵਾਪਸ, 1849 ਤੋਂ ਬਾਅਦ ਪਹਿਲੀ ਵਾਰ, ਪੰਜਾਬ ਸਰਕਾਰ ਨੂੰ ਸੌਂਪਿਆ ਅਤੇ 2017 ਵਿੱਚ ਜਾ ਕੇ ਕਿਤੇ ਇਕ ਵਾਰ ਫੇਰ ਆਮ ਪੰਜਾਬੀ ਇਸ ਕਿਲ੍ਹੇ ‘ਚ ਵਿੱਚ ਵੜ੍ਹਣ ਜੋਗੇ ਹੋਏ, ਚਾਹੇ ਟਿਕਟ ਲੈ ਕੇ ਹੀ ਸਹੀ।
1849 ਤੋਂ 2006 ਤੱਕ 157 ਸਾਲਾਂ ਦੌਰਾਨ ਫੌਜੀ ਸਖਤੀ ਕਰਕੇ ਆਮ ਪੰਜਾਬੀਆਂ ਦੀਆਂ ਕਿੰਨੀਆਂ ਪੀੜੀਆਂ ਵਾਸਤੇ ਗੋਬਿੰਦਗੜ੍ਹ ਕਿਲ੍ਹਾ ਜਿਵੇਂ ਹੋਂਦ ਵਿਂਚ ਹੀ ਨਹੀਂ ਸੀ। ਉਨ੍ਹਾਂ ਨੂੰ ਕਿਲ੍ਹੇ ਵੱਲ ਝਾਕਣ ਦੀ ਇਜਾਜਤ ਹੀ ਨਹੀਂ ਸੀ।