ਗੁਰਦਿਆਂ ਦੀਆਂ ਬਿਮਾਰੀਆਂ ਅਤੇ ਡਾਇਲਸਿਸ

0
132

ਆਧੁਨਿਕਤਾ ਦੀ ਚਕਾਚੌਂਧ ਵਿਚ ਸਾਡੇ ਖਾਣ-ਪੀਣ, ਅਹਾਰ-ਵਿਹਾਰ ਅਤੇ ਜੀਵਨ ਸ਼ੈਲੀ ‘ਤੇ ਬੜਾ ਹੀ ਡੂੰਘਾ ਪ੍ਰਭਾਵ ਪਿਆ ਹੈ। ਵਧੇਰੇ ਧਨ ਦੀ ਭੁੱਖ ਨੇ ਸਾਡੀ ਰੋਜ਼ਮਰਾ ਦੀ ਜ਼ਿੰਦਗੀ ‘ਤੇ ਬਹੁਤ ਬੁਰਾ ਪ੍ਰਭਾਵ ਪਾਇਆ ਹੈ। ਨਾ ਕੋਈ ਸੌਣ ਦਾ ਸਮਾਂ ਹੈ ਅਤੇ ਨਾ ਹੀ ਉੱਠਣ ਦਾ। ਖਾਣਾ ਖਾਣ ਦਾ ਵੀ ਕੋਈ ਸਮਾਂ ਨਹੀਂ ਹੈ। ਜਦੋਂ ਸਮਾਂ ਮਿਲਿਆ, ਖਾ ਲਿਆ ਜਾਂ ਬਾਹਰ ਦੇ ਸਮੋਸੇ, ਪਕੌੜੇ, ਬਰਗਰ, ਪੈਟੀਜ਼, ਚਉਮੀਨ ਅਤੇ ਚਾਹ-ਕੌਫੀ ਨਾਲ ਕੰਮ ਚਲਾਉਣ ਦੀ ਆਦਤ ਪੈ ਗਈ ਹੈ।
ਪਰ ਤੰਦਰੁਸਤ ਸਰੀਰ ਲਈ ਜ਼ਰੂਰੀ ਹੈ ਕਿ ਅਸੀਂ ਸਵੇਰੇ ਉੱਠੀਏ, ਹਰ ਰੋਜ਼ ਨਸ਼ਤਾ ਕਰਕੇ ਕੰਮਕਾਜ ‘ਤੇ ਜਾਈਏ, ਦੁਪਹਿਰ ਅਤੇ ਸ਼ਾਮ ਦਾ ਭੋਜਨ ਸਮੇਂ ਸਿਰ ਖਾਣ ਦੀ ਆਦਤ ਪਾਈਏ।
ਗੁਰਦਿਆਂ ਵਿਚ ਰੋਗਾਂ ਦੇ ਮੁੱਖ ਤਿੰਨ ਕਾਰਨ ਹਨ-ਸਾਡਾ ਖਾਣ-ਪੀਣ, ਰਹਿਣ-ਸਹਿਣ, ਜਿਸ ਨਾਲ ਗੁਰਦਿਆਂ ਵਿਚ ਪੱਥਰੀਆਂ ਬਣਦੀਆਂ ਹਨ ਅਤੇ ਗੁਰਦੇ ਖਰਾਬ ਹੁੰਦੇ ਹਨ। ਯੂਰੀਆ ਕਰੈਟੀਨਿਨ ਵਧ ਜਾਂਦਾ ਹੈ। ਬਹੁਤ ਜ਼ਿਆਦਾ ਮਾਤਰਾ ਵਿਚ ਅੰਗਰੇਜ਼ੀ ਦਵਾਈਆਂ ਅਤੇ ਦਰਦ-ਨਿਵਾਰਕ ਗੋਲੀਆਂ ਦੀ ਵਰਤੋਂ ਨਾਲ ਵੀ ਗੁਰਦਿਆਂ ‘ਤੇ ਬੁਰਾ ਅਸਰ ਪੈਂਦਾ ਹੈ, ਜਿਸ ਨਾਲ ਗੁਰਦੇ ਖਰਾਬ ਹੋ ਜਾਂਦੇ ਹਨ।
ਪੈਰਨਕਾਈਮਲ ਡੀਜੀਜ਼ ਨਾਲ ਵੀ ਗੁਰਦੇ ਖਰਾਬ ਹੁੰਦੇ ਹਨ ਅਤੇ ਯੂਰੀਆ ਕਰੈਟੀਨਿਨ ਵਧਦਾ ਹੈ। ਹੋਮਿਓਪੈਥੀ ਵਿਚ ਗੁਰਦਿਆਂ ਨੂੰ ਠੀਕ ਕਰਨ ਦਾ ਸਥਾਈ ਤੇ ਪੱਕਾ ਇਲਾਜ ਹੈ ਹੋਮਿਓਪੈਥੀ ਦਵਾਈਆਂ ਦੀ ਮਦਦ ਨਾਲ ਰੋਗੀ ਨੂੰ ਡਾਇਲਸਿਸ ਤੋਂ ਬਚਾਇਆ ਜਾ ਸਕਦਾ ਹੈ ਅਤੇ ਯੂਰੀਆ ਕਰੈਟੀਨਿਨ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਗੁਰਦਿਆਂ ਵਿਚ ਵਾਰ-ਵਾਰ ਪੱਥਰੀਆਂ ਬਣਨ ਨਾਲ ਵੀ ਗੁਰਦੇ ਖਰਾਬ ਹੋ ਜਾਂਦੇ ਹਨ।
ਪੱਥਰੀਆਂ ਦੀਆਂ ਕਿਸਮਾਂ : ਕੈਲਸ਼ੀਅਮ ਔਕਸਾਲੇਟ-65 ਫੀਸਦੀ, ਕੈਲਸ਼ੀਅਮ ਫਾਸਫੇਟ-15 ਫੀਸਦੀ, ਮੈਗਨੀਸ਼ੀਅਮ ਅਮੋਨੀਅਮ ਫਾਸਫੇਟ-15 ਫੀਸਦੀ।
ਲੱਛਣ : ਢਿੱਡ ਅਤੇ ਪਿੱਠ ਵਿਚ ਨਾ ਸਹਿਣਯੋਗ ਦਰਦ ਦਾ ਹੋਣਾ ਅਤੇ ਪਿਸ਼ਾਬ ਦਾ ਰੁਕ-ਰੁਕ ਕੇ ਆਉਣਾ, ਦਰਦ ਦੇ ਨਾਲ ਉਲਟੀ ਦਾ ਆਉਣਾ ਅਤੇ ਮਨ ਖੱਟਾ ਹੋਣਾ ਆਦਿ ਲੱਛਣ ਨਜ਼ਰ ਆਉਂਦੇ ਹਨ। ਹੋਮਿਓਪੈਥੀ ਦਵਾਈਆਂ ਦੀ ਮਦਦ ਨਾਲ ਗੁਰਦਿਆਂ ਸਬੰਧੀ ਬਿਮਾਰੀਆਂ ਨੂੰ ਜੜ੍ਹ ਤੋਂ ਖ਼ਤਮ ਕੀਤਾ ਜਾਂਦਾ ਹੈ।
ਗੁਰਦਿਆਂ ਲਈ ਬਰਬਰਿਸ ਬੁਲਗੇਰਿਸ, ਹਾਈਡਰੈਂਜਿਆ, ਲਾਈਕੋ ਪੋਡਿਯਮ, ਮੈਗਫਾਸ, ਸਰਪਾਪਰਿਲਾ, ਕੈਂਥਰਿਸ ਆਦਿ ਦਵਾਈਆਂ ਬਹੁਤ ਲਾਭਕਾਰੀ ਹਨ।
ਪ੍ਰਹੇਜ਼ :-ਹੋਮਿਓਪੈਥੀ ਦਵਾਈਆਂ ਦੀ ਵਰਤੋਂ ਕਰਦੇ ਸਮੇਂ ਬੈਂਗਣ, ਚੌਲ, ਪਾਲਕ, ਟਮਾਟਰ, ਸੋਇਆਬੀਨ ਅਤੇ ਬੀਜਾਂ ਵਾਲੀਆਂ ਸਬਜ਼ੀਆਂ ਦਾ ਸੇਵਨ ਘੱਟ ਤੋਂ ਘੱਟ ਕੀਤਾ ਜਾਵੇ ਅਤੇ ਪਾਣੀ ਵੱਧ ਤੋਂ ਵੱਧ ਮਾਤਰਾ ਵਿਚ ਲਿਆ ਜਾਵੇ।