ਜਲੰਧਰ-ਗੀਤਾਂ ਦੀ ਮਸ਼ੀਨ ਯਾਨੀ ਕਿ ਕਰਨ ਔਜਲਾ ਦਾ ਨਵਾਂ ਗੀਤ ‘ਡੌਂਟ ਲੁੱਕ’ ਰਿਲੀਜ਼ ਹੋ ਗਿਆ ਹੈ। ਹਰ ਵਾਰ ਕੁਝ ਵੱਖਰਾ ਕਰਦੇ ਆਏ ਕਰਨ ਔਜਲਾ ਦਾ ਇਹ ਗੀਤ ਵੀ ਹੱਟ ਕੇ ਹੈ। ‘ਡੌਂਟ ਲੁੱਕ’ ਗੀਤ ਨੂੰ ਆਵਾਜ਼ ਦੇਣ ਦੇ ਨਾਲ ਇਸ ਦੇ ਬੋਲ ਵੀ ਖੁਦ ਕਰਨ ਔਜਲਾ ਨੇ ਲਿਖੇ ਹਨ। ਗੀਤ ਦਾ ਮਿਊਜ਼ਿਕ ਜੇ ਟਰੈਕ ਨੇ ਦਿੱਤਾ ਹੈ, ਜਦਕਿ ਵੀਡੀਓ ਰੁਪਨ ਬਲ ਤੇ ਰੁਬਲ ਜੀ. ਟੀ. ਆਰ. ਵਲੋਂ ਬਣਾਈ ਗਈ ਹੈ।
ਗੀਤ ਨੂੰ ਸੰਦੀਪ ਰਿਹਾਨ ਨੇ ਪ੍ਰੋਡਿਊਸ ਕੀਤਾ ਹੈ, ਜਿਨ੍ਹਾਂ ਦਾ ਅੱਜ ਜਨਮਦਿਨ ਵੀ ਹੈ। ਕਰਨ ਔਜਲਾ ਦਾ ਇਹ ਗੀਤ ਸੰਦੀਪ ਰਿਹਾਨ ਲਈ ਵੀ ਬਰਥਡੇ ਗਿਫਟ ਵਾਂਗ ਸਾਬਿਤ ਹੋਇਆ ਹੈ।
‘ਡੌਂਟ ਲੁੱਕ’ ਗੀਤ ਯੂਟਿਊਬ ‘ਤੇ ਰਿਹਾਨ ਰਿਕਾਰਡਸ ਦੇ ਬੈਨਰ ਹੇਠ ਰਿਲੀਜ਼ ਹੋਇਆ ਹੈ, ਜਿਸ ‘ਤੇ ਪਹਿਲਾਂ ਵੀ ਕਰਨ ਔਜਲਾ ਦੇ ਹਿੱਟ ਗੀਤ ਰਿਲੀਜ਼ ਹੋ ਚੁੱਕੇ ਹਨ।