ਖੂਨਦਾਨ ਅਤੇ ਅੱਖਾਂ ਦਾ ਮੁਫਤ ਜਾਂਚ ਕੈਂਪ ਆਯੋਜਿਤ

0
139

ਜੀਰਕਪੁਰ : ਸਹੀਦ ਊਧਮ ਸਿੰਘ ਯੂਥ ਕਲੱਬ ਪਿੰਡ ਭਬਾਤ ਵੱਲੋ ਗੁਰਮਤਿ ਪ੍ਰਚਾਰ ਸੇਵਾ ਸੁਸਾਇਟੀ ਅਤੇ ਭਗਤ ਸਿੰਘ ਸਪੋਰਟਸ ਕਲੱਬ ਦੇ ਸਹਿਯੋਗ ਨਾਲ ਸਹੀਦ ਊਧਮ ਸਿੰਘ ਦੇ ਸਹੀਦੀ ਦਿਹਾੜੇ ਨੂੰ ਸਮਰਪਿਤ ਨੌਵਾਂ ਖੂਨਦਾਨ ਕੈਂਪ ਅਤੇ ਅੱਖਾਂ ਦਾ ਮੁਫਤ ਜਾਂਚ ਕੈਂਪ ਆਯੋਜਿਤ ਕੀਤਾ ਗਿਆ। ਇਸ ਮੌਕੇ ਹਲਕਾ ਵਿਧਾਇਕ ਐਨ ਕੇ ਸਰਮਾ ਨੇ ਮੁੱਖ ਮਹਿਮਾਨ ਵੱਜੋ ਸ਼ਿਰਕਤ ਕੀਤੀ। ਉਨਾ ਕਲੱਬ ਦੇ ਸਮਾਜ ਸੇਵੀ ਕੰਮਾਂ ਦੀ ਸਲਾਘਾ ਕਰਦਿਆਂ ਕਿਹਾ ਕਿ ਖੂਨਦਾਨ ਇੱਕ ਮਹਾਨ ਦਾਨ ਹੈ ਜਿਸ ਨਾਲ ਕਿਸੇ ਦੀ ਕੀਮਤੀ ਜਿੰਦਗੀ ਨੂੰ ਬਚਾਇਆ ਜਾ ਸਕਦਾ ਹੈ। ਇਸ ਮੌਕੇ ਸੈਕਟਰ 32 ਚੰਡੀਗੜ• ਤੋ ਪੁੱਜੀ ਟੀਮ ਵੱਲੋ 54 ਯੂਨਿਟ ਖੂਨ ਇਕੱਤਰ ਕੀਤਾ ਗਿਆ। ਇਸ ਤੋ ਇਲਾਵਾ ਸੈਕਟਰ 34 ਚੰਡੀਗੜ ਤੋ ਵਿਰਦੀ ਆਈ ਹਸਪਤਾਲ ਦੀ ਟੀਮ ਵੱਲੋ 165 ਮੀਰਜਾਂ ਦੀਆਂ ਅੱਖਾਂ ਦੀ ਜਾਂਚ ਕੀਤੀ ਗਈ ਅਤੇ 53 ਮੀਰਜਾਂ ਨੂੰ ਲੈਂਜ ਪਾਉਣ ਲਈ ਚੁਣਿਆ ਗਿਆ। ਇਸ ਮੌਕੇ ਹੋਰਨਾ ਤੋ ਇਲਾਵਾ ਨਗਰ ਕੌਸਲ ਪ੍ਰਧਾਨ ਕੁਲਵਿੰਦਰ ਸੋਹੀ, ਮੀਤ ਪ੍ਰਧਾਨ ਨਛੱਤਰ ਸਿੰਘ, ਬੀ ਐਸ ਪੰਨੂ, ਕੌਂਸਲਰ ਸੁਰਿੰੰਦਰ ਸਿੰਘ ਛਿੰਦਾ­ ਠੇਕੇਦਾਰ ਰਣਜੀਤ ਸਿੰਘ, ਗੁਰਮਿਤ ਪ੍ਰਚਾਰ ਸੇਵਾ ਸੁਸਾਇਟੀ ਦੇ ਜਨਰਲ ਸਕੱਤਰ ਜਗਦੇਵ ਸਿੰਘ, ਲੱਕੀ ਭਬਾਤ­ ਕ੍ਰਿਸ਼ਨ ਧੀਮਾਨ­ ਹਰਬੰਸ ਸਿੰਘ, ਗੁਰਚਰਨ ਸਿੰਘ, ਜਰਨੈਲ ਸਿੰਘ, ਮਨਦੀਪ ਸਿੰਘ, ਮਾਸਟਰ ਸਿੰਘ ਤੋ ਇਲਾਵਾ ਸਹੀਦ ਊਧਮ ਸਿੰਘ ਕਲੱਬ ਦੇ ਪ੍ਰਧਾਨ ਸੁਖਵਿੰਦਰ ਸਿੰਘ ਭੂਰਾ ਅਤੇ ਜਨਰਲ ਸਕੱਤਰ ਜਸਪਾਲ ਸਿੰਘ ਪੱਪੀ ਵੀ ਹਾਜਿਰ ਸਨ।