ਖੁਸ਼ ਰਹਿਣ ਦੇ ਮਾਮਲੇ ‘ਚ ਭਾਰਤ 140ਵੇਂ ਸਥਾਨ ‘ਤੇ

ਸੰਯੁਕਤ ਰਾਸ਼ਟਰ- ਭਾਰਤੀ ਲੋਕ 2019 ਦੇ ਮੁਕਾਬਲੇ 2018 ਦੌਰਾਨ ਵਧੇਰੇ ਖੁਸ਼ ਸਨ, ਇਸ ਸਾਲ ਖੁਸ਼ ਰਹਿਣ ਦੇ ਮਾਮਲੇ ‘ਚ ਵਿਸ਼ਵ ਵਿਆਪੀ ਸੂਚੀ ‘ਚ 7 ਸਥਾਨਾਂ ਦੀ ਕਮੀ ਨਾਲ ਭਾਰਤ 140ਵੇਂ ਸਥਾਨ ‘ਤੇ ਪੁੱਜ ਗਿਆ ਹੈ | ਸੰਯੁਕਤ ਰਾਸ਼ਟਰ ਵਲੋਂ 2012 ‘ਚ ਪਹਿਲੀ ਵਾਰ ਯੂ.ਐਨ. ਜਨਰਲ ਅਸੰਬਲੀ ‘ਚ 20 ਮਾਰਚ ਨੂੰ ‘ਵਰਲਡ ਹੈਪੀਨਿਸ ਡੇ’ ਐਲਾਨਿਆ ਗਿਆ ਸੀ ਅਤੇ ਇਹ ਰਿਪੋਰਟ ਤਿਆਰ ਕਰਨ ਲਈ 6 ਅਸਥਿਰ ਸਾਧਨਾਂ ਨੂੰ ਆਧਾਰ ਬਣਾਇਆ ਜਾਂਦਾ ਹੈ, ਜਿਸ ‘ਚ- ਆਮਦਨ, ਆਜ਼ਾਦੀ, ਭਰੋਸਾ, ਸਿਹਤਮੰਦ ਜੀਵਨ ਆਸ਼ਾ, ਸਮਾਜਿਕ ਮਦਦ ਅਤੇ ਉਦਾਰਤ (ਖੁੱਲ੍ਹਦਿਲੀ) ਸ਼ਾਮਿਲ ਹਨ | 156 ਦੇਸ਼ਾਂ ਦੀ ਇਸ ਸੂਚੀ ‘ਚ ਫਿਨਲੈਂਡ ਪਹਿਲੇ ਸਥਾਨ ‘ਤੇ ਹੈ ਅਤੇ ਉਸ ਤੋਂ ਬਾਅਦ ਕ੍ਰਮਵਾਰ ਡੈਨਮਾਰਕ, ਨਾਰਵੇ, ਆਇਸਲੈਂਡ ਤੇ ਨੀਦਰਲੈਂਡ ਦੇਸ਼ ਆਉਂਦੇ ਹਨ | ਭਾਰਤ 2018 ਦੌਰਾਨ 133ਵੇਂ ਸਥਾਨ ‘ਤੇ ਸੀ ਤੇ ਇਸ ਸਾਲ 140ਵੇਂ ਸਥਾਨ ‘ਤੇ ਪੁੱਜ ਗਿਆ ਹੈ | ਇਸ ਸੂਚੀ ‘ਚ ਪਾਕਿਸਤਾਨ 67ਵੇਂ, ਬੰਗਲਾਦੇਸ਼ 125ਵੇਂ, ਚੀਨ 93ਵੇਂ ਅਤੇ ਅਮਰੀਕਾ 19ਵੇਂ ਸਥਾਨ ‘ਤੇ ਹਨ |

Leave a Reply

Your email address will not be published. Required fields are marked *