ਖੁਸ਼ਪ੍ਰੀਤ ਕੌਰ ਮਾਲੇਰਕੋਟਲਾ ਦੇ ਸਿਰ ਸਜਿਆ ”ਮਿਸ ਪੀ. ਟੀ. ਸੀ. ਪੰਜਾਬੀ” ਦਾ ਤਾਜ

0
144

ਜਲੰਧਰ :ਨਾ ਸਿਰਫ ਪੰਜਾਬੀ ਗੱਭਰੂ ਸਗੋਂ ਮੁਟਿਆਰਾਂ ਵੀ ਦੁਨੀਆ ਭਰ ‘ਚ ਆਪਣੀ ਵੱਖਰੀ ਪਛਾਣ ਰੱਖਦੀਆਂ ਹਨ। ਉਨ੍ਹਾਂ ਦੇ ਹੁਨਰ ਨੂੰ ਦੁਨੀਆ ਸਾਹਮਣੇ ਲਿਆਉਣ ਅਤੇ ਜ਼ਰੂਰੀ ਪਛਾਣ ਅਤੇ ਸਟਾਰਡਮ ਦਿਵਾਉਣ ਲਈ ਪੀ. ਟੀ. ਸੀ. ਪੰਜਾਬੀ ਨੇ ‘ਮਿਸ ਪੀ. ਟੀ. ਸੀ. ਪੰਜਾਬੀ’ ਟੇਲੈਂਟ ਹੰਟ ਦਾ ਆਗਾਜ਼ ਕੀਤਾ ਹੈ। ਇਹ ਉਪਰਾਲਾ ਕੁੜੀਆਂ ਨੂੰ ਭਰੂਣ ਹੱਤਿਆ ਤੋਂ ਲਈ ਸਮਰਪਿਤ ਹੈ। ‘ਮਿਸ ਪੀ. ਟੀ. ਸੀ. ਪੰਜਾਬੀ’ ਪੰਜਾਬੀ ਮਨੋਰੰਜਨ ਜਗਤ ਦੇ ਸਭ ਤੋਂ ਪ੍ਰਮੁੱਖ ਚੈਨਲ ਪੀ. ਟੀ. ਸੀ. ਪੰਜਾਬੀ ਦਾ ਇਕ ਬਹੁਤ ਉੱਤਮ ਉਪਰਾਲਾ ਹੈ। ਇਹ ਇਕ ਅਜਿਹਾ ਪਲੇਟਫਾਰਮ ਹੈ, ਜੋ ਪੰਜਾਬੀ ਮੁਟਿਆਰਾਂ ਦੇ ਹੁਨਰ ਅਤੇ ਖੂਬਸੂਰਤੀ ਨੂੰ ਉਜਾਗਰ ਕਰਦਾ ਹੈ ਤੇ ਵਿਸ਼ਵ ਪੱਧਰ ‘ਤੇ ਪੇਸ਼ ਕਰਦਾ ਹੈ। ਚੈਨਲ ਵਲੋਂ ‘ਮਿਸ ਪੀ. ਟੀ. ਸੀ. ਪੰਜਾਬੀ 2018’ ਲਈ ਪੰਜਾਬ, ਚੰਡੀਗੜ੍ਹ ਅਤੇ ਦਿੱਲੀ ਤੋਂ ਐਂਟਰੀਜ਼ ਮੰਗੀਆਂ ਗਈਆਂ। ਮੁਟਿਆਰਾਂ ਦੇ ਹੁਨਰ ਨੂੰ ਪਰਖਣ ਲਈ ‘ਮਿਸ ਪੀ. ਟੀ. ਸੀ. ਪੰਜਾਬੀ 2018’ ਦੇ ਆਡੀਸ਼ਨ ਵੱਖ-ਵੱਖ ਜ਼ਿਲਿਆਂ ‘ਚ ਕਰਵਾਏ ਗਏ। ਚੁਣੀਆਂ ਗਈਆਂ ਮੁਟਿਆਰਾਂ ਦੇ ਸੋਲੋ ਐਕਟਿੰਗ, ਕੁਕਿੰਗ, ਡਾਂਸਿੰਗ, ਥੀਮ ਐਕਟਿੰਗ, ਆਊਟਡੋਰ ਟਾਸਕ, ਹਾਊਸ ਹੋਲਡ ਟਾਸਕ ਮੁਕਾਬਲੇ ਕਰਵਾਏ ਗਏ।