ਖਾਲਸਾਈ ਰੰਗ ਚ ਰੰਗੀ ਸ੍ਰੀ ਅਨੰਦਪੁਰ਼ ਸਾਹਿਬ ਦੀ ਧਰਤੀ

  1. ਰੂਪਨਗਰ — ਅੱਜ ਤੋਂ 320 ਸਾਲ ਪਹਿਲਾ ਦਸ਼ਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਸ਼੍ਰੀ ਅਨੰਦ ਪੁਰ ਸਾਹਿਬ ਦੀ ਪਵਿੱਤਰ ਧਰਤੀ ਤੇ ਪੰਜ ਪਿਆਰਿਆਂ ਨੂੰ ਅ੍ਰੰਮਿਤ ਪਾਨ ਕਰਵਾਕੇ ਖਾਸਲਾ ਪੰਥ ਦੀ ਸਿਰਜਨਾ ਕਰ ਸਿੱਖ ਕੌਮ ਨੂੰ ਇੱਕ ਵੱਖਰੀ ਪਹਿਚਾਣ ਦੇਕੇ ਖਾਲਸੇ ਦਾ ਰੂਪ ਦਿੱਤਾ ਸੀ ਅਤੇ ਗੁਰੂ ਸਾਹਿਬ ਖੁਦ ਵੀ ਪੰਜ ਪਿਆਰਿਆਂ ਦੇ ਹੱਥੋ ਅੰਮ੍ਰਿਤ ਪਾਨ ਕਰਕੇ ਗੁਰੂ ਗੋਬਿੰਦ ਰਾਏ ਤੋਂ ਗੁਰੂ ਗੋਬਿੰਦ ਸਿੰਘ ਬਣੇ। ਉਸੇ ਦਿਨ ਤੋਂ ਵਿਸਾਖੀ ਨੂੰ ਸਿੱਖ ਕੌਮ ਖਾਲਸੇ ਦੇ ਜਨਮ ਦਿਹਾੜੇ ਵਜੋਂ ਮਨਾਉਦੀ ਆ ਰਹੀ ਹੈ। ਵਿਸਾਖੀ ਦੇ ਇਸ ਸ਼ੁਭ ਮੌਕੇ ‘ਤੇ ਖਾਲਸੇ ਦੀ ਜਨਮ ਭੂਮੀ ਤੇ ਖਾਲਸਾ ਸਿਰਜਨ ਦਿਵਸ ਬੜੀ ਧੂਮ ਧਾਮ ਨਾਲ ਮਨਾਇਆ ਗਿਆ, ਜਿਸ ‘ਚ ਦੇਸ਼ ਵਿਦੇਸ਼ ਤੋਂ ਲੱਖਾਂ ਦੀ ਤਦਾਦ ‘ਚ ਸੰਗਤਾਂ ਸ਼ਾਮਲ ਹੋਈਆਂ। ਇਸ ਮੌਕੇ ਸ਼੍ਰੀ ਅਨੰਦ ਪੁਰ ਸਾਹਿਬ ਖਾਲਸਾਈ ਰੰਗ ‘ਚ ਰੰਗ ਗਿਆ।

ਸ਼੍ਰੀ ਅਨੰਦ ਪੁਰ ਸਾਹਿਬ ਦੇ ਨਾਲ ਨਾਲ  ਸ਼੍ਰੀ ਗੁਰੂ  ਗੋਬਿੰਦ ਸਿੰਘ ਜੀ ਦੀ ਚਰਨ ਛੋਹ ਪ੍ਰਾਪਤ ਗੁ. ਸ਼੍ਰੀ ਭੱਠਾ ਸਾਹਿਬ ਰੋਪੜ, ਗੁ. ਯਾਦਗਾਰ ਧੰਨ ਧਾਨ ਬਾਬਾ ਦੀਪ ਸਿੰਘ ਜੀ ਸ਼ਹੀਦ ਸੋਲਖੀਆਂ ਤੇ ਗੁਰਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਵਿਖੇ ਵੀ ਖਾਲਸਾ ਸਿਰਜਨਾ ਦਿਵਸ ਸ਼ਰਧਾ ਭਾਵਨਾ ਨਾਲ ਮਨਾਇਆ ਗਿਆ। ਵੱਖ-ਵੱਖ ਗੁਰੂ ਘਰ ‘ਚ ਤਿੰਨ ਦਿਨਾਂ ਤੋਂ ਨਿਰੰਤਰ ਚੱਲ ਰਹੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ, ਜਿਸ ਉਪਰੰਤ ਕਿਰਤਨ ਦਰਬਾਰ ਸਜਾਏ ਗਏ ਅਤੇ ਗੁਰੂਦੁਆਰ ਸੋਲਖੀਆਂ ਵਿਖੇ ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਜੀ ਛੱਤਰ ਛਾਇਆ ਹੇਠ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਵਿਸ਼ਾਲ ਨਗਰ ਕਿਰਤਨ ਸਜਾਇਆ ਗਿਆ। ਜਿਸ ਵਿੱਚ ਸ਼ਾਮਲ ਸੰਗਤਾਂ ਵੱਲੋਂ ਫੂੱਲਾਂ ਦੀ ਵਰਖਾ ਨਾਲ ਨਗਰ ਕਿਰਤਨ ਦਾ ਸੁਆਗਤ ਕੀਤਾ। ਇਸ ਮੋਕੇ ਅੰਮ੍ਰਿਤ ਸੰਚਾਰ ਵੀ ਕਰਵਾਇਆ ਗਿਆ ਜਿਸ ਵਿੱਚ ਅਨੇਕਾ ਪ੍ਰਾਣੀ ਅੰਮ੍ਰਿਤ ਪਾਨ ਕਰਕੇ ਗੁਰੂ ਵਾਲੇ ਬਣੇ। ਇਸ ਮੋਕੇ ਸੰਗਤਾਂ ਵੱਲੋਂ ਗੁਰੂ ਘਰ ਵਿੱਚ ਗੁਰਬਾਣੀ ਸਰਬਣ ਕੀਤੀ ਅਤੇ ਪਵਿੱਤਰ ਸਰੋਵਰ ਵਿੱਚ ਇਸਨਾਨ ਕੀਤਾ। ਵੱਖ ਵੱਖ ਗੁਰੂ ਘਰਾਂ ਵਿੱਚ ਲੱਖਾਂ ਦੀ ਤਦਾਦ ਵਿੱਚ ਪਹੁੰਚੀਆਂ ਸੰਗਤਾਂ ਲਈ ਗੁਰੂ ਦੇ ਅਟੁੱਤ ਲੰਗਰ ਵੀ ਚਲਾਏ ਗਏ।

ਗੁਰੂ ਸਾਹਿਬ ਵੱਲੋਂ ਦਿੱਤੇ ਮਨੁੱਖਤਾਂ ਦੀ ਸੇਵਾ ਦੇ ਉਪਦੇਸ਼ ਤੇ ਚੱਲਦੇ ਹੋਏ ਇਸ ਵਿਸਾਖੀ ਦੇ ਮੌਕੇ ‘ਤੇ ਗੁਰੂ ਘਰਾਂ ‘ਚ ਵੱਖ ਵੱਖ ਬਿਮਾਰੀਆਂ ਦੇ ਮੁੱਫਤ ਮੈਡੀਕਲ ਚੈਅਕੱਪ ਕੈਂਪਾਂ ਦਾ ਆਯੋਜਨ ਵੀ ਕੀਤਾ ਗਿਆ। ਜਿਸ ‘ਚ ਵਾਹੀ ਡੈਟਲ ਹਸਪਤਾਲ ਦੀ ਟੀਮ ਵੱਲੋਂ ਗੁਰੂਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਵਿਖੇ ਦੰਦਾਂ ਦੀਆਂ ਬਿਮਾਰੀਆਂ ਲਈ ਕੈਂਪ ਲਗਾਇਆ ਗਿਆ ਜਿਸ ਦਾ ਉਦਘਾਟਨ ਮੁੱਖ ਪ੍ਰਬੰਧਕ ਬਾਬਾ ਅਵਤਾਰ ਸਿੰਘ ਜੀ ਵੱਲੋਂ ਕੀਤਾ ਗਿਆ। ਇਸ ਦੇ ਨਾਲ ਹੀ ਗੁ. ਯਾਦਗਾਰ ਧੰਨ ਧਾਨ ਬਾਬਾ ਦੀਪ ਸਿੰਘ ਚੈਰੀਟੇਬਲ ਹਸਪਤਾਲ ਸੋਲਖੀਆਂ ਦੀ ਟੀਮ ਵੱਲੋਂ ਜਨਰਲ ਬਿਮਾਰੀਆਂ, ਹੱਡੀ ਰੋਗ, ਕੰਨ ਰੋਗ , ਆਦਿ ਬਿਮਾਰੀਆਂ ਦਾ ਮੁਫਤ ਚੈਅਕੱਪ ਕੈਂਪ ਲਗਾਕੇ ਹਜ਼ਾਰਾਂ ਮਰੀਜਾਂ ਦਾ ਚੈਅਕੱਪ ਕੀਤਾ ਤੇ ਲੋੜਵੰਦ ਮਰੀਜਾਂ ਨੂੰ ਮੁਫਤ ਦਵਾਈਆਂ ਦਿੱਤੀਆਂ।
ਇਸ ਮੌਕੇ ਗੁ. ਯਾਦਗਾਰ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੀ ਮੁੱਖ ਪ੍ਰਬੰਧਕ ਬੀਬੀ ਕਮਲਜੀਤ ਕੌਰ ਸਪੁੱਤਰੀ ਸੰਚਖੰਡ ਬਾਬਾ ਸਰੂਪ ਸਿੰਘ ਜੀ ਤੇ ਗੁਰੂਦੁਆਰਾ ਹੈਡ ਦਰਬਾਰ ਟਿੱਬੀ ਸਾਹਿਬ ਦੇ ਮੁੱਖ ਪ੍ਰਬੰਧਕ ਬਾਬਾ ਅਵਤਾਰ ਸਿੰਘ ਜੀ ਨੇ ਸਮੂਹ ਸੰਗਤਾਂ ਨੂੰ ਖਾਲਸਾ ਸਾਜਨਾ ਦਿਵਸ ਦੀਆਂ ਵਧਾਈਆਂ ਦਿੱਤੀਆਂ ਅਤੇ ਗੁਰੂ ਦੇ ਦੱਸੇ ਰਾਹ ਤੇ ਚੱਲ ਅੰਮ੍ਰਿਤ ਪਾਨ ਕਰ ਸਿੰਘ ਸਜਣ ਲਈ ਪ੍ਰੇਰਿਤ ਕੀਤਾ।

Leave a Reply

Your email address will not be published. Required fields are marked *