ਖਰੜ ਵਿੱਚ 52 ਹਾਕਰਾਂ ਅਤੇ 30 ਸਫਾਈ ਸੇਵਕਾਂ ਦੀ ਹੋਈ ਸਕ੍ਰਿਨਿੰਗ

ਖਰੜ : ਡੀ. ਸੀ. ਸ੍ਰੀ ਗਿਰੀਸ਼ ਦਿਆਲਨ ਦੀ ਅਗਵਾਈ ਵਿੱਚ ਜ਼ਿਲ੍ਹਾ ਪ੍ਰਸ਼ਾਸ਼ਨ ਵੱਲੋਂ ਅਖਬਾਰ ਵਿਕਰੇਤਾਵਾਂ ਅਤੇ ਏਜੰਟਾਂ ਦੀ ਸਕਰੀਨਿੰਗ ਲਈ ਸ਼ੁਰੂ ਕੀਤੀ ਗਈ ਮੁਹਿੰਮ ਦੇ ਤਹਿਤ ਅੱਜ ਦੂਜੇ ਦਿਨ ਖਰੜ ਦੇ ਰਾਮ ਭਵਨ ਵਿਖੇ ਚਲਾਈ ਗਈ।
ਇਸ ਦੌਰਾਨ ਅੱਜ 52 ਹਾਕਰਾਂ ਅਤੇ ਅਖਬਾਰਾਂ ਦੇ ਏਜੰਟਾਂ ਦੀ ਸਕ੍ਰਿਨਿੰਗ ਕੀਤੀ ਗਈ ਤਾਂ ਜੋ ਆਮ ਲੋਕਾਂ ਦੇ ਮਨਾਂ ਵਿਚ ਕੋਈ ਵੀ ਡਰ ਨਾ ਰਹੇ ਅਤੇ ਹਾਕਰਾਂ ਦੀ ਸੁਰੱਖਿਆ ਵੀ ਕੀਤੀ ਜਾ ਸਕੇ। ਸਕ੍ਰਿਨਿੰਗ ਪ੍ਰਕਿਰਿਆ ਐਸ ਐਮ ਓ ਡਾ ਤਰਸੇਮ ਸਿੰਘ  ਖਰੜ ਦੁਆਰਾ ਭੇਜੇ ਗਏ ਇੱਕ ਡਾਕਟਰ ਇੰਦਰਜੀਤ ਸਿੰਘ ਸੋਹੀ ਅਤੇ ਮਲਟੀਪਰਪਜ਼ ਹੈਲਥ ਵਰਕਰਜ਼ (ਐਮਪੀਐਚਡਬਲਯੂ) ਦੀ ਟੀਮ ਦੁਆਰਾ ਕੀਤੀ ਗਈ। ਵਿਕਰੇਤਾਵਾਂ ਦੀ ਸਕ੍ਰਿਨਿੰਗ ਤੋਂ ਇਲਾਵਾ ਟੀਮ ਨੇ ਉਨ੍ਹਾਂ ਨੂੰ ਸਮਾਜਕ ਦੂਰੀਆਂ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ, ਮਾਸਕ ਅਤੇ ਸੈਨੀਟਾਈਜ਼ਰ ਦੀ ਵਰਤੋਂ ਬਾਰੇ ਜਾਗਰੂਕ ਕੀਤਾ।
ਅਖਬਾਰ ਵਿਕਰੇਤਾਵਾਂ ਤੋਂ ਇਲਾਵਾ, 30 ਸਫਾਈ ਸੇਵੀਆਂ ਦੀ ਜਾਂਚ ਵੀ ਕੀਤੀ ਗਈ। ਕਿਸੇ ਵੀ ਵਿਕਰੇਤਾ ਅਤੇ ਸਫਾਈ ਸੇਵਕ ਵਿਚ ਲੱਛਣ ਨਹੀਂ ਪਾਏ ਗਏ। ਇਸ ਮੌਕੇ ਸੌ ਤੋਂ ਵੱਧ ਹੈਂਡ ਸੈਨੀਟਾਈਜ਼ਰ ਅਤੇ ਮਾਸਕ ਵੀ ਵੰਡੇ ਗਏ। ਇਸ ਮੌਕੇ ਨਗਰ ਕੌਂਸਲ ਵੱਲੋਂ ਕਾਰਜ ਸਾਧਕ ਅਫ਼ਸਰ ਸੰਗੀਤ ਕੁਮਾਰ ਸੈਨੇਟਰੀ ਇੰਸਪੈਕਟਰ ਬਲਬੀਰ ਢਾਕਾ, ਅਖਬਾਰਾਂ ਐਸੋਸੀਏਸ਼ਨ, ਖਰੜ ਤੋਂ ਗਗਨ ਸੂਰੀ ਅਤੇ ਸ਼ਸ਼ੀਪਾਲ ਜੈਨ ਵੀ ਹਾਜਿਸ ਸਨ।

Leave a Reply

Your email address will not be published. Required fields are marked *