ਖਰੜ ਵਿੱਚ ਇੱਕ ਮਹਿਲਾ ਸਮੇਤ ਡ੍ਰਗ ਸਪਲਾਈ ਕਰਨ ਵਾਲੇ ਗਿਰੋਹ ਦੇ 6 ਮੈਂਬਰ ਕਾਬੂ

ਐਸ ਏ ਐਸ ਨਗਰ : ਪੰਜਾਬ ਪੁਲੀਸ ਵਲੋਂ ਨਸ਼ਿਆਂ ਦੇ ਖਿਲਾਫ ਚਲਾਈ ਜਾ ਰਹੀ ਮੁਹਿੰਮ ਦੇ ਤਹਿਤ ਸੀ ਆਈ ਏ ਸਟਾਫ ਖਰੜ ਦੀ ਟੀਮ ਵਲੋਂ ਨਸ਼ੇ ਸਪਲਾਈ ਕਰਨ ਵਾਲੇ ਇੱਕ ਗਿਰੋਹ ਦੇ ਮੈਂਬਰਾਂ ਨੂੰ ਕਾਬੂ ਕਰਕੇ ਸਾਢੇ ਤਿੰਨ ਕਿਲੋ ਹੀਰੋਈਨ ਬਰਾਮਦ ਕੀਤੀ ਹੈ ਜਿਸਦੀ ਕੀਮਤ ਅੰਤਰਰਾਸ਼ਟਰੀ ਬਾਜਾਰ ਵਿੱਚ 18 ਕਰੋੜ ਰੁਪਏ ਬਣਦੀ ਹੈ।

ਇਸ ਸੰਬੰਧੀ ਅੱਜ ਇੱਥੇ ਇੱਕ ਪੱਤਰਕਾਰ ਸੰਮੇਲਨ ਦੌਰਾਨ ਐਸ ਪੀ ਇਨਵੈਸਟੀਗੇਸ਼ਨ ਹਰਮਨਦੀਪ ਸਿੰਘ ਹਾਂਸ, ਡੀ ਐਸ਼ ਪੀ ਸਾਈਬਰ ਕਰਾਈਮ ਸ੍ਰੀਮਤੀ ਰੁਪਿੰਦਰਦੀਪ ਕੌਰ ਸੋਹੀ ਅਤੇ ਡੀ ਐਸ ਪੀ ਖਰੜ ਸ੍ਰੀ ਪਾਲ ਸਿੰਘ ਨੇ ਦੱਸਿਆ ਕਿ ਇਸ ਗਿਰੋਹ ਦੇ ਪੰਜ ਵਿਅਕਤੀਆਂ ਨੂੰ ਮੁਖਬਰ ਦੀ ਸੂਚਨਾ ਦੇ ਆਧਾਰ ਤੇ ਛੱਜੂ ਮਾਜਰਾ ਰੋਡ ਖਰੜ ਵਿਖੇ ਇੱਕ ਨਾਕੇ ਤੇ 1 ਕਿਲੋ 300 ਗ੍ਰਾਮ ਹੀਰੋਈਨ ਸਮੇਤ ਕਾਬੂ ਕੀਤਾ ਗਿਆ ਜਦੋਂਕਿ ਇਹਨਾਂ ਵਿਅਕਤੀਆਂ ਤੋਂ ਕੀਤੀ ਗਈ ਪੁੱਛਗਿੱਛ ਦੇ ਆਧਾਰ ਤੇ ਦਿੱਲੀ ਦੇ ਵਿਕਾਸਪੁਰੀ ਤੋਂ ਇੱਕ ਨਾਈਜੀਰੀਅਨ ਨੂੰ ਦੋ ਕਿਲੋ 200 ਗ੍ਰਾਮ ਹੀਰੋਈਨ ਸਮੇਤ ਕਾਬੂ ਕੀਤਾ ਗਿਆ ਹੈ।

ਉਹਨਾਂ ਦੱਸਿਆ ਕਿ ਸੀ ਆਈ ਏ ਸਟਾਫ  ਖਰੜ ਦੇ ਇੰਚਾਰਜ ਇੰਸਪੈਕਟਰ ਰਜੇਸ਼ ਗੁਮਾਰ ਸਮੇਤ ਟੀਮ ਵਲੋਂ ਮੁਖਬਰੀ ਹੋਣ ਤੇ ਇਹਨਾਂ ਵਿਅਕਤੀਆਂ ਦੇ ਖਿਲਾਫ 27 ਮਈ ਨੂੰ ਐਨ ਡੀ ਪੀ ਐਸ ਐਕਟ ਦੀ ਧਾਰਾ 21-61-85 ਦੇ ਤਹਿਤ ਮਾਮਲਾ ਦਰਜ ਕੀਤਾ ਸੀ ਅਤੇ 28 ਮਈ ਨੂੰ ਪਿੰਡ ਛੱਜੂ ਮਾਜਰਾ ਰੋਡ ਤੇ ਨਾਕਾਬੰਦੀ ਕਰਕੇ ਵਹੀਕਲਾਂ ਦੀ ਚੈਕਿੰਗ ਦੌਰਾਨ ਪੁਲੀਸ ਨੂੰ ਵੇਖ ਕੇ ਗੱਡੀਆਂ ਭਜਾਉਣ ਦੀ ਕੋਸ਼ਸ਼ ਕਰ ਰਹੇ ਦੋ ਗੱਡੀਆਂ ਵਿੱਚ ਸਵਾਰ ਇੱਕ ਮਹਿਲਾ ਸਮੇਤ ਜਾ ਰਹੇ ਗਿਰੋਹ ਦੇ ਪੰਜ ਮੈਂਬਰਾਂ   ਅੰਜੁਲ ਸੋਢੀ ਵਾਸੀ ਸੂਭਾਸ਼ ਬਸਤੀ ਸਿਰਸਾ ਹਰਿਆਣਾ, ਪਰਿਵਾਰ ਸਿੰਘ ਵਾਸੀ   ਨੇੜੇ ਕੇ ਐਫ਼ ਸੀ ਪਿੰਡ ਬੱਲੋਮਾਜਰਾ, ਰਵੀ ਵਰਮਾ ਵਾਸੀ ਸੈਕਟਰ -125 ਸੰਨ ਇਨਕਲੇਵ ਖਰੜ, ਦਲਵਿੰਦਰ ਸਿੰਘ ਉਰਫ ਬਿਟੂ ਵਾਸੀ ਪਿੰਡ ਖਹਿਰਾ ਕਲਾਂ ਥਾਣਾ ਸਰਦੂਲਗੜ ਜਿਲ੍ਹਾ ਮਾਨਸਾ (ਹਾਲ ਵਾਸੀ ਕਿਰਾਏਦਾਰ  ਗਲੀ ਨੰਬਰ 2, ਭਾਰਤ ਨਗਰ ਕੰਗਣਪੁਰ ਰੋਡ ਸਿਰਸਾ) ਅਤੇ ਨੀਲੂ ਪਤਨੀ ਪਵਨ ਕੁਮਾਰ ਵਾਸੀਗਲੀ ਨੰਬਰ 2 ਭਾਰਤ ਨਗਰ ਕੰਗਣਪੁਰ ਰੋਡ ਸਿਰਸਾ ਨੂੰ ਕਾਬੂ ਕੀਤਾ ਸੀ ਜਿਹਨਾਂ ਕੋਲੋਂ 1 ਕਿਲੋਂ 300 ਗ੍ਰਾਮ ਹੈਰੋਇਨ ਅਤੇ 1,00,000 ਰੁਪਏ ਦੀ ਡਰਗ ਸਨੀ ਬਰਾਮਦ ਕੀਤੀ ਸੀ।

ਉਹਨਾਂ ਦੱਸਿਆ ਕਿ ਇਹਨਾਂ ਵਿਅਕਤੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ ਉਹਨਾਂ ਦਾ  6 ਦਿਨ ਦਾ ਪੁਲੀਸ ਰਿਮਾਂਡ ਹਾਸਿਲ ਕੀਤਾ ਗਿਆ ਸੀ ਅਤੇ ਡੂੰਘਾਈ ਨਾਲ ਕੀਤੀ ਪੁੱਛਗਿੱਛ ਦੇ ਆਧਾਰ ਤੇ ਇੱਕ ਨਾਈਜੀਰੀਅਨ ਵਿਅਕਤੀ ਡੈਵਿੜ ਵਾਸੀ ਗਲੀ ਨੰਬਰ 8 ਵਿਕਾਸਪੁਰੀ ਨੇੜੇ ਤਿਲਕ ਨਗਰ (ਨਵੀਂ ਦਿੱਲੀ) ਨੂੰ 31 ਮਈ ਦਿੱਲੀ ਤੋਂ ਕਾਬੂ ਕਰਕੇ 2 ਕਿਲੋ 200 ਗ੍ਰਾਮ ਹੈਰੋਇਨ ਬਰਾਮਦ ਕੀਤੀ ਸੀ।

ਉਹਨਾਂ ਦੱਸਿਆ ਕਿ ਇਹ ਵਿਅਕਤੀ ਕਾਫੀ ਸਮੇਂ ਤੇ ਪੰਜਾਬ, ਚੰਡੀਗੜ੍ਹ ਅਤੇ ਹਰਿਆਣਾ ਦੇ ਵੱਖ ਵੱਖ ਇਲਾਕਿਆਂ ਵਿੱਚ ਹੈਰੋਈਨ ਸਪਲਾਈ ਕਰਨ ਦਾ ਧੰਦਾ ਕਰ ਰਹੇ ਸਨ। ਦਲਵਿੰਦਰ ਸਿੰਘ ਉਕਤ ਖਿਲਾਫ ਪਹਿਲਾਂ ਵੀ ਥਾਣਾ ਸਰਦੂਲਗੜ ਤੇ ਥਾਣਾ ਸਿਟੀ ਵਿੱਚ ਐਨ ਡੀ ਪੀ ਐਸ ਐਕਟ ਦਾ ਮਾਮਲਾ ਦਰਜ ਹੈ। ਦਲਵਿੰਦਰ ਸਿੰਘ ਉਰਫ ਬਿੱਟੂ ਕਰੀਬ 4 ਸਾਲ ਤੋਂ ਹੈਰੋਇਨ ਵੇਚਣ ਦਾ ਕੰਮ ਕਰ ਰਿਹਾ ਹੈ। ਉਹ ਆਪਣੇ ਦੂਸਰੇ ਸਾਥੀਆਂ ਅੰਜੁਲ ਸੋਢੀ ਅਤੇ ਨੀਲੂ ਨਾਲ ਮਿਲ ਕੇ ਵੱਖ ਪੱਧਰ ਤੇ ਦਿੱਲੀ ਹੈਰੋਈਨ ਲਿਆ ਕੇ ਮਹਿੰਗੇ ਭਾਅ ਵਿੱਚ ਵੇਚਦਾ ਸੀ। ਉਹਨਾਂ ਦੱਸਿਆ ਕਿ ਰਵੀ ਵਰਮਾ ਅਤੇ ਪਰਿਵਾਰ ਸਿੰਘ ਇਹਨਾਂ ਦਾ ਸਮਾਨ ਮੁਹਾਲੀ ਅਤੇ ਚੰਡੀਗੜ੍ਹ ਏਰੀਆ ਵਿੱਚ ਸਪਲਾਈ ਕਰਦੇ ਸੀ। ਪੁੱਛਗਿੱਛ ਦੌਰਾਨ ਦੋਸ਼ੀਆਂ ਨੇ ਦੱਸਿਆ ਕਿ ਉਹ ਖਰੜ ਵਿਖੇ ਹੈਰੋਇਨ ਸਪਲਾਈ ਕਰਨ ਆਏ ਹੋਏ ਸਨ।

Leave a Reply

Your email address will not be published. Required fields are marked *