ਕੱਲੀ ਤੋਲਦੇ ਨੀ ਨਸਵਾਰ, ਬਾਣੀਏ ਦੇ ਹੱਥ ਵੀ ਆਈ ਸੀ ਕਦੇ ਰਾਜੇ ਆਲੀ ਕਾਰ

ਚਰਨਜੀਤ ਸਿੰਘ

ਤੁਸੀਂ ਇਹ ਜਾਣ ਕੇ ਹੈਰਾਨ ਹੋਵੋਗੇ ਕਿ ਦੁਨੀਆਂ ਉਤੇ ਕਦੇ ਬਾਣੀਏ ਵੀ ਰਾਜ ਕਰਦੇ ਸੀ । ਭਾਵੇਂ ਕਿ ਇਹ ਗੱਲ ਦੁਆਪਰ ਯੁਗ ਦੀ ਹੈ । ਅਗਰਵਾਲਾਂ ਦੀਆਂ ਅਠਾਰਾਂ ਕੁੱਲਾਂ ਦਾ ਪਿਓ ਰਾਜਾ ਅਗਰਸੈਨ ਹਿਸਾਰ ਕੋਲ ਅਗਰੋਹਾ ਵਿਚ ਰਾਜ ਕਰਦਾ ਸੀ । ਮਿੱਥ ਮੂਜਬ ਰਾਜਾ ਅਗਰਸੈਨ ਰਾਜਧਾਨੀ ਬਣਾਉਣ ਲਈ ਥਾਂ ਲੱਭਦਾ ਸੀ ਤੁਰਦਾ ਤੁਰਦਾ ਇੱਕ ਦਿਨ ਅਗਰੋਹੇ ਆਇਆ ਤਾਂ ਉੱਥੇ ਜੰਗਲ ਵਿੱਚ ਚੀਤੇ ਤੇ ਭੇੜੀਏ ਦੇ ਬੱਚੇ ਰਲ ਕੇ ਖੇਡ ਰਹੇ ਸਨ । ਰਾਜੇ ਅਗਰਸੈਨ ਨੂੰ ਗੱਲ ਸ਼ਾਂਤੀ ਪਸੰਦ ਲੱਗੀ ਤੇ ਉਹਨੇ ਇੱਥੇ ਆਪਣੀ ਮੋੜ੍ਹੀ ਗੱਡ ਲਈ । ਅਗਰਸੈਨ ਦੇ ਰਾਜ ਵਿਚ ਜਿਹੜਾ ਕੋਈ ਬੰਦਾ ਬਾਹਰੋਂ ਆਉਂਦਾ ਉਹਨੂੰ ਸਹਿਰ ਵੜਦਿਆਂ ਹੀ ਇਕ ਸਿਕਾਤੇ ਇਕ ਇੱਟ ਦਿੱਤੀ ਜਾਂਦੀ । ਸਿੱਕਾ ਵਪਾਰ ਚਲਾਉਣ ਨੂੰ ਅਤੇ ਇੱਟ ਮਕਾਨ ਬਣਾਉਣ ਨੁੂੰ ਦਿੱਤੇ ਜਾਂਦੇ ਸੀ ।
ਗੱਲਾਂ ਆਪੋ ਆਪਣੀਆਂ ਨੇ ਪਰ ਕਈ ਮੰਨਦੇ ਨੇ ਕਿ ਅਗਰਸੈਨ ਨੇ ਆਪਣੇ ਆਪ ਨੂੰ ਖੱਤਰੀਆਂ ਨਾਲੋਂ ਅੱਡ ਕਰ ਲਿਆ ਸੀ ਤੇ ਬਲੀ ਤੇ ਹਿੰਸਾ ਰਹਿਤ ਰਾਜ ਸਥਾਪਤ ਕੀਤਾ ।
ਕਈ ਸਿਆਣੇ ਬਾਣੀਆਂ ਦੇ ਕਣਕਵੰਨੇ ਰੰਗਾਂ ਤੋਂ ਅੰਦਾਜ਼ਾ ਲਾਉਂਦੇ ਨੇ ਕਿ ਇਹ ਆਰੀਅਨ ( ਬਾਹਮਣ ਖੱਤਰੀਆਂ ) ਨਾਲੋਂ ਵੱਖਰੇ ਇੱਥੋਂ ਦੀ ਹੀ ਮੂਲ ਵਪਾਰੀ ਜਮਾਤ ਨੇ । ਦਿੱਲੀ ਵਿੱਚ ਇਕ ਬਹੁਲੀ ਜਿਨੂੰ ਅਗਰਸੈਨ ਦੀ ਬਹੁਲੀ ਕਿਹਾ ਜਾਂਦਾ ਹੈ ਉਹਦਾ ਸਬੰਧ ਮਾਂਹਭਾਰਤ ਨਾਲ ਦੱਸਦੇ ਨੇ ਪਰ ਅੰਗਰੇਜ਼ ਰਿਕਾਰਡ ਵਿੱਚ ਉਹ ਕਿਸੇ ਬਾਣੀਏ ਵਪਾਰੀ ਨੇ ਬਣਵਾਈ ਸੀ ।

ਪਿਛਲੀ ਇਕ ਸਦੀਂ ਵਿਚ ਪੰਜਾਬ ਦਾ ਇਕ ਬਾਣੀਆਂ ਲਾਲਾ ਲਾਜਪਤ ਰਾਏ ਤੇ ਦਿੱਲੀ ਦਾ ਬਾਣੀਆਂ ਕੇਜਰੀਵਾਲ ਖ਼ਿੱਤੇ ਦੀ ਸਿਆਸਤ ਨੂੰ ਪ੍ਰਭਾਵਿਤ ਕਰਨ ਚ ਕਾਮਯਾਬ ਰਹੇ ਨੇ । ਬਾਕੀ ਬਾਣੀਆਂ ਦੀਆਂ ਗੱਲਾਂ ਤੁਸੀਂ ਦੱਸ ਦਉ

Leave a Reply

Your email address will not be published. Required fields are marked *