ਕੋਵਿਡ ਸੰਕਟ ਦੌਰਾਨ ਸਿਵਲ ਡਿਫੈਂਸ ਟੀਮ ਵੱਲੋਂ ਭਲਾਈ ਕਾਰਜ ਜਾਰੀ

0
172

ਬਰਨਾਲਾ : ਡਿਪਟੀ ਕਮਿਸ਼ਨਰ ਕਮ ਕੰਟਰੋਲਰ ਸਿਵਲ ਡਿਫੈਂਸ ਬਰਨਾਲਾ ਅਤੇ ਕਮਾਂਡੈਟ ਪੰਜਾਬ ਹੋਮ ਗਾਰਡਜ਼ ਅਤੇ ਸਿਵਲ ਡਿਫੈਂਸ ਸੰਗਰੂਰ ਰਛਪਾਲ ਸਿੰਘ ਧੂਰੀ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਿਵਲ ਡਿਫੈਂਸ ਬਰਨਾਲਾ ਵੱਲੋਂ ਕੋਵਿਡ—19 ਮਹਾਮਾਰੀ ਦੌਰਾਨ ਬਰਨਾਲਾ ਜ਼ਿਲ੍ਹੇ ਦੇ ਜ਼ਰੂਰਤਮੰਦ ਮਰੀਜ਼ਾਂ ਨੂੰ ਪੰਜਾਬ ਦੇ ਵੱਖ ਵੱਖ ਜ਼ਿਲਿ੍ਹਆਂ ਤੋਂ ਦਵਾਈਆਂ ਲਿਆ ਕੇ ਦੇਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ।

ਇਸ ਤਹਿਤ ਬਰਨਾਲਾ ਜ਼ਿਲ੍ਹੇ ਦੇ ਕਈ ਜ਼ਰੂਰਤਮੰਦਾਂ ਨੇ ਦਵਾਈਆਂ ਵਾਸਤੇ ਸਿਵਲ ਡਿਫੈਂਸ ਬਰਨਾਲਾ ਨਾਲ ਤਾਲਮੇਲ ਕੀਤਾ। ਇਸੇ ਦੇ ਮੱਦੇਨਜ਼ਰ ਅੱਜ ਸੁਖਜੀਤ ਸਿੰਘ ਪੁੱਤਰ ਸੁਖਦੇਵ ਸਿੰਘ ਵਾਸੀ ਪਿੰਡ ਕਲਾਲਾ (ਜ਼ਿਲ੍ਹਾ ਬਰਨਾਲਾ) ਨੇ ਸਿਵਲ ਡਿਫੈਂਸ ਸਟਾਫ ਨਾਲ ਹਰਿਆਣਾ ਸਟੇਟ ਦੇ ਪੰਚਕੂਲਾ  (ਸੈਕਟਰ 23) ਤੋਂ ਲੰਬੇ ਸਮੇਂ ਤੋਂ ਚੱਲ ਰਹੀ ਦਵਾਈ ਲਿਆ ਕੇ ਦੇਣ ਲਈ ਤਾਲਮੇਲ ਕੀਤਾ ਗਿਆ। ਸਿਵਲ ਡਿਫੈਂਸ ਟੀਮ ਵੱਲੋਂ ਪੰਚਕੂਲਾ ਤੋਂ ਦਵਾਈ ਪ੍ਰਾਪਤ ਕੀਤੀ ਗਈ ਅਤੇ ਅੱਜ ਉਨ੍ਹਾਂ ਦੇ ਗ੍ਰਹਿ ਪਿੰਡ ਕਲਾਲਾ ਵਿਖੇ ਇੰਚਾਰਜ ਕੁਲਦੀਪ ਸਿੰਘ, ਡਿਪਟੀ ਚੀਫ ਵਾਰਡਨ ਮਹਿੰਦਰ ਕਪਿਲ,  ਪਰਮਜੀਤ ਸਿੰਘ,  ਅਮਨਦੀਪ ਸਿੰਘ ਅਤੇ ਸੁਖਦੀਪ ਸਿੰਘ ਵੱਲੋਂ ਸੁਖਜੀਤ ਸਿੰਘ ਨੂੰ ਡਾਕਟਰੀ ਰਾਇ ਅਨੁਸਾਰ ਦਵਾਈ ਮੁੱਹਈਆ ਕਰਵਾਈ ਗਈ।

Google search engine

LEAVE A REPLY

Please enter your comment!
Please enter your name here