ਕੋਰੋਨਾ ਵਾਇਰਸ ਦੇ 29 ਨਵੇਂ ਕੇਸ, ਪ੍ਰਧਾਨ ਮੰਤਰੀ ਵੱਲੋਂ ਸਖ਼ਤ ਕੁਆਰੰਟੀਨ ਐਲਾਨ : ਨਿਊਜ਼ੀਲੈਂਡ

0
164

ਵੈਲਿੰਗਟਨ, 9 ਅਪ੍ਰੈਲ 2020 – ਪ੍ਰਧਾਨ ਮੰਤਰੀ ਜੈਕਿੰਡਾ ਆਡਰਨ ਦਾ ਕਹਿਣਾ ਹੈ ਕਿ ਵਿਦੇਸ਼ਾਂ ਤੋਂ ਆਉਣ ਵਾਲੇ ਸਾਰੇ ਕੀਵੀਆਂ ਲਈ ਇੱਕ ਸਖ਼ਤ ਨਵੀਂ ਕੁਆਰੰਟੀਨ ਨੀਤੀ ਅੱਜ ਅੱਧੀ ਰਾਤ ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ ਅਣਮਿਥੇ ਸਮੇਂ ਤੱਕ ਜਾਰੀ ਰਹੇਗੀ। ਉਨ੍ਹਾਂ ਨੇ ਕੀਵੀਆਂ ਦੇ ਦੇਸ਼ ਪਰਤਣ ਬਾਰੇ ਕਿਹਾ ਕਿ, ‘ਕੋਈ ਵੀ ਘਰ ਨਹੀਂ ਜਾਵੇਗਾ, ਹਰ ਕੋਈ ਪ੍ਰਬੰਧਿਤ ਸਹੂਲਤ ਵਿੱਚ ਜਾਵੇਗਾ’।

ਪ੍ਰਧਾਨ ਮੰਤਰੀ ਆਰਡਰਨ ਨੇ ਪ੍ਰੈੱਸ ਕਾਨਫ਼ਰੰਸ ਵਿੱਚ ਕਿਹਾ ਕਿ ਨਿਊਜ਼ੀਲੈਂਡ ਵਿੱਚ ਕੋਵਿਡ -19 ਦੇ 29 ਨਵੇਂ ਕੇਸ ਸਾਹਮਣੇ ਆਏ ਹਨ। ਜੋ 21 ਮਾਰਚ ਤੋਂ ਬਾਅਦ ਸਭ ਤੋਂ ਘੱਟ ਸੰਖਿਆ ਹੈ। ਅੱਜ ਦੇ ਨਵੇਂ 29 ਕੇਸਾਂ ਵਿੱਚੋਂ 23 ਪੁਸ਼ਟੀ ਕੀਤੇ ਅਤੇ 6 ਸੰਭਾਵਿਤ ਕੇਸ ਹਨ। ਇਸ ਨਾਲ ਨਿਊਜ਼ੀਲੈਂਡ ਵਿੱਚ ਪੁਸ਼ਟੀ ਕੀਤੇ ਤੇ ਸੰਭਾਵਿਤ ਕੇਸਾਂ ਨੂੰ ਮਿਲਾ ਕੇ 1239 ਕੇਸ ਹੋ ਗਏ ਹਨ। ਹੁਣ ਤੱਕ 317 ਰਿਕਵਰ ਕੇਸ ਸਾਹਮਣੇ ਆਏ ਹਨ ਅਤੇ 14 ਲੋਕ ਹਸਪਤਾਲ ਵਿੱਚ ਅਤੇ 4 ਆਈਸੀਯੂ ਵਿੱਚ ਹਨ।

ਡਾਇਰੈਕਟਰ ਜਨਰਲ ਆਫ਼ ਹੈਲਥ ਐਸ਼ਲੇ ਬਲੂਮਫੀਲਡ ਨੇ ਕਿਹਾ ਕਿ ਭਵਿੱਖ ਬਾਰੇ ਦੱਸਣਾ ਮੁਸ਼ਕਲ ਸੀ, ਪਰ ਅੱਜ ਲਗਾਤਾਰ ਚੌਥਾ ਦਿਨ ਸੀ ਜਦੋਂ ਨਵੇਂ ਕੇਸਾਂ ਦੀ ਗਿਣਤੀ ਘਟੀ ਅਤੇ ਇਹ ਉਤਸ਼ਾਹਜਨਕ ਹੈ।

ਪ੍ਰਧਾਨ ਮੰਤਰੀ ਆਰਡਰਨ ਨੇ ਕਿਹਾ ਕਿ ਕੈਬਨਿਟ ‘ਅਲਰਟ ਲੈਵਲ 4’ ਨੂੰ ਹਟਾਏ ਜਾਣ ਤੋਂ 2 ਦਿਨ ਪਹਿਲਾਂ 20 ਅਪ੍ਰੈਲ ਨੂੰ ਇਸ ਤੋਂ ਬਾਹਰ ਜਾਣ ਦੇ ਸੰਭਾਵਿਤ ਕਦਮ ਬਾਰੇ ਫ਼ੈਸਲਾ ਲਵੇਗੀ। ਇਸ ਲਈ ਜੇ ਸਾਨੂੰ ਇਹ ਫ਼ੈਸਲਾ ਲੈਣਾ ਹੈ, ਤਾਂ ਸਾਨੂੰ ਸਭ ਤੋਂ ਤਾਜ਼ਾ ਡਾਟੇ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ। ਉਨ੍ਹਾਂ ਨੇ ਕਿਹਾ ਕਿ ਬਾਰਡਰ ਕੰਟਰੋਲ, ਵਧੇਰੇ ਟੈਸਟਿੰਗ ਅਤੇ ਸੰਪਰਕ-ਟਰੇਸਿੰਗ ਮੁੱਖ ਕਾਰਕ ਸਨ ਜੋ ਅੱਗੇ ਵਧ ਰਹੇ ਸਨ।

ਲਾਕਡਾਊਨ ਹੋਣ ਦੇ 15ਵੇਂ ਦਿਨ ਪ੍ਰਧਾਨ ਮੰਤਰੀ ਆਰਡਰਨ ਨੇ ਕੀਵੀਸ ਨੂੰ ਦੱਸਿਆ ਕਿ ਇਹ ਕੰਮ ਕਰ ਰਿਹਾ ਹੈ ਅਤੇ ਵਿਦੇਸ਼ਾਂ ਤੋਂ ਆਉਣ ਵਾਲੇ ਲੋਕਾਂ ਲਈ ਬਲੈਂਕਟ ਕੁਆਰੰਟੀਨ ਦਾ ਐਲਾਨ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਅੱਧੀ ਰਾਤ ਤੋਂ ਹਰ ਨਿਊਜ਼ੀਲੈਂਡ ਦੇ ਘਰ ਪਰਤਣ ਲਈ ਉਡਾਣ ਭਰਨ ਵਾਲੇ ਨੂੰ ਘੱਟੋ ਘੱਟ 14 ਦਿਨਾਂ ਲਈ ਇੱਕ ਪ੍ਰਵਾਨਿਤ ਸਹੂਲਤ ਵਿੱਚ ਵੱਖਰੇ ਜਾਂ ਪ੍ਰਬੰਧਿਤ ਅਲੱਗ-ਥਲੱਗ ਹੋਣਾ ਪਏਗਾ। ਜਿਨ੍ਹਾਂ ਦੇ ਕੋਰੋਨਾਵਾਇਰਸ ਦੇ ਲੱਛਣ ਹਨ ਉਹ ਕੁਆਰੰਟੀਨ ਹੋਣਗੇ ਅਤੇ ਉਨ੍ਹਾਂ ਨੂੰ ਹੋਟਲ ਦੇ ਕਮਰੇ ਨੂੰ ਛੱਡਣ ਦੀ ਆਗਿਆ ਨਹੀਂ ਦਿੱਤੀ ਜਾਏਗੀ, ਪਰੰਤੂ ਪ੍ਰਬੰਧਿਤ ਅਲੱਗ-ਥਲੱਗ (ਆਇਸੋਲੇਸ਼ਨ) ਰਹਿਣ ਵਾਲੇ ਕੁੱਝ ਤਾਜ਼ੀ ਹਵਾ ਪ੍ਰਾਪਤ ਕਰ ਸਕਣਗੇ।

ਉਨ੍ਹਾਂ ਨੇ ਕਿਹਾ ਕਿ ਪੁਲਿਸ ਸਹੂਲਤਾਂ ਦੀ ਨਿਗਰਾਨੀ ਕਰੇਗੀ। ਫ਼ੌਜ ਨੂੰ ਕੁਆਰੰਟੀਨ ਲਾਗੂ ਕਰਨ ਲਈ ਵੀ ਵਰਤਿਆ ਜਾ ਸਕਦਾ ਹੈ। ਆਰਡਰਨ ਨੇ ਕਿਹਾ ਕਿ ਸਰਹੱਦਾਂ ਦੇ ਨਿਯੰਤਰਣ ਦਾ ਕੋਈ ਅੰਤ ਨਹੀਂ ਹੈ ਕਿਉਂਕਿ ਸਰਹੱਦਾਂ ‘ਤੇ ਕੋਵਿਡ -19 ਕੇਸ ਦੀ ਦਰਾਮਦ ਦਾ ਉੱਚ ਜੋਖ਼ਮ ਬਣਿਆ ਰਹੇਗਾ। ਜਦੋਂ ਤੱਕ ਕੋਈ ਟੀਕਾ ਤਿਆਰ ਨਹੀਂ ਹੁੰਦਾ, ਜਿਸ ਨੂੰ ਅੰਦਾਜ਼ਨ ਲਗਭਗ 12 ਤੋਂ 18 ਮਹੀਨੇ ਲੱਗ ਸਕਦੇ ਹਨ।

ਗੌਰਤਲਬ ਹੈ ਕਿ ਕੋਰੋਨਾ ਵਾਇਰਸ ਦੇ ਦੁਨੀਆ ਭਰ ਵਿੱਚ 1,512,744 ਮਾਮਲੇ, ਕੋਰੋਨਾ ਨਾਲ ਮੌਤਾਂ ਦੀ ਗਿਣਤੀ 88,401 ਅਤੇ ਰਿਕਵਰ ਹੋਏ 324,132 ਮਾਮਲੇ ਸਾਹਮਣੇ ਆਏ ਹਨ।

Google search engine

LEAVE A REPLY

Please enter your comment!
Please enter your name here