ਕੈਨੇਡੀਅਨ ਪੀ. ਐੱਮ. ਟਰੂਡੋ ਨੇ ਕ੍ਰਿਸਮਸ ਮੌਕੇ ਦਿੱਤਾ ਇਹ ਸੰਦੇਸ਼

0
111

ਟੋਰਾਂਟੋ— ਕੈਨੇਡੀਅਨ ਪੀ. ਐੱਮ. ਜਸਟਿਨ ਟਰੂਡੋ ਨੇ ਕੈਨੇਡਾ ਅਤੇ ਪੂਰੀ ਦੁਨੀਆ ਨੂੰ ਕ੍ਰਿਸਮਸ ਦੀਆਂ ਵਧਾਈਆਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਉਹ ਪ੍ਰਾਰਥਨਾ ਕਰਦੇ ਹਨ ਕਿ ਕ੍ਰਿਸਮਸ ਅਤੇ ਨਵਾਂ ਸਾਲ ਹਰੇਕ ਲਈ ਖੁਸ਼ੀਆਂ ਲੈ ਕੇ ਆਵੇ। ਟਰੂਡੋ ਨੇ ਇਸ ਮੌਕੇ ਕੈਨੇਡੀਅਨ ਫੌਜੀਆਂ ਨੂੰ ਵੀ ਯਾਦ ਕੀਤਾ। ਉਨ੍ਹਾਂ ਕਿਹਾ ਕਿ ਜਿੱਥੇ ਸਾਰਾ ਦੇਸ਼ ਜਸ਼ਨ ਮਨਾ ਰਿਹਾ ਹੈ, ਉੱਥੇ ਹੀ ਸਾਡੇ ਫੌਜੀ ਦੇਸ਼ ਘਰਾਂ ਤੋਂ ਦੂਰ ਹਨ। ਅਸੀਂ ਉਨ੍ਹਾਂ ਦੇ ਪਰਿਵਾਰ ਅਤੇ ਉਨ੍ਹਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਾਂਗੇ। ਸਾਡੇ ਦਿਲਾਂ ‘ਚ ਉਨ੍ਹਾਂ ਲਈ ਬਹੁਤ ਸਨਮਾਨ ਹੈ।
ਉਨ੍ਹਾਂ ਕਿਹਾ ਕਿ ਅਸੀਂ ਤੋਹਫੇ ਵੰਡ ਰਹੇ ਹਾਂ, ਕ੍ਰਿਸਮਸ ਟ੍ਰੀ ਸਜਾ ਰਹੇ ਹਾਂ ਅਤੇ ਸਾਂਤਾ ਕਲਾਜ਼ ਦੇ ਖਾਣ ਲਈ ਕੁਕੀਜ਼ ਰੱਖ ਰਹੇ ਹਾਂ। ਕੈਨੇਡਾ ‘ਚ ਬਹੁਤ ਸਾਰੇ ਲੋਕ ਮੁਸ਼ਕਲ ਨਾਲ ਆਪਣਾ ਗੁਜ਼ਾਰਾ ਕਰਦੇ ਹਨ, ਸਾਡੀ ਸਰਕਾਰ ਕੋਸ਼ਿਸ਼ ਕਰ ਰਹੀ ਹੈ ਕਿ ਉਨ੍ਹਾਂ ਲਈ ਕੁਝ ਕਰ ਸਕੀਏ। ਅਸੀਂ ਬੱਚਿਆਂ ਦੇ ਭਵਿੱਖ ਲਈ ਕੋਸ਼ਿਸ਼ਾਂ ਕਰ ਰਹੇ ਹਾਂ। ਆਓ, ਅਸੀਂ ਸਾਰੇ ਵਿਤਕਰੇ ਖਤਮ ਕਰਕੇ ਕ੍ਰਿਸਮਸ ਮਨਾਈਏ ਅਤੇ ਆਪਣੇ ਸ਼ਾਨਦਾਰ ਭਵਿੱਖ ਲਈ ਇਕੱਠੇ ਰਹੀਏ। ਟਰੂਡੋ ਨੇ ਆਪਣੇ ਪਰਿਵਾਰ ਵਲੋਂ ਵੀ ਸਭ ਨੂੰ ‘ਮੈਰੀ ਕ੍ਰਿਸਮਸ’ ਕਿਹਾ। ਕੁਝ ਦਿਨ ਪਹਿਲਾਂ ਟਰੂਡੋ ਨੇ ਆਪਣੇ ਪਰਿਵਾਰ ਨਾਲ ਕ੍ਰਿਸਮਸ ਮੌਕੇ ਘਰ ਸਜਾਉਂਦੇ ਹੋਏ ਤਸਵੀਰ ਸਾਂਝੀ ਕੀਤੀ ਸੀ।PunjabKesariਤੁਹਾਨੂੰ ਦੱਸ ਦਈਏ ਕਿ ਬੀਤੇ ਦਿਨੀਂ ਟਰੂਡੋ ਅਤੇ ਰੱਖਿਆ ਮੰਤਰੀ ਸੱਜਣ ਸਿੰਘ ਨੇ ਮਾਲੀ ‘ਚ ਯੁਨਾਈਟ ਨੇਸ਼ਨਜ਼ ਪੀਸਕੀਪਰਜ਼ ਵਜੋਂ ਤਾਇਨਾਤ ਕੈਨੇਡੀਅਨ ਫੌਜੀਆਂ ਨਾਲ ਮੁਲਾਕਾਤ ਕੀਤੀ ਸੀ। ਉਨ੍ਹਾਂ ਨੇ ਫੌਜੀਆਂ ਨਾਲ ਰਾਤ ਦਾ ਖਾਣਾ ਖਾਦਾ ਅਤੇ ਕਾਫੀ ਸਮਾਂ ਬਤੀਤ ਕੀਤਾ। ਟਰੂਡੋ ਨੇ ਕਿਹਾ ਕਿ ਸਾਡੇ ਫੌਜੀ ਮਾਲੀ ਦੇਸ਼ ਦੀ ਸਹਾਇਤਾ ਕਰ ਕੇ ਕੈਨੇਡਾ ਦਾ ਨਾਂ ਰੌਸ਼ਨ ਕਰ ਰਹੇ ਹਨ।