ਕੁੱਤੇ ਨੂੰ ਜੱਫੀਆਂ ਪਾਉ, 7000 ਰੁਪਏ ਘਰ ਲੈ ਜਾਉ

0
143

ਟੈਕਸਸ— ਜੇਕਰ ਤੁਹਾਨੂੰ ਕੁੱਤਿਆਂ ਨਾਲ ਖੇਡਣਾ ਪਸੰਦ ਹੈ ਤਾਂ ਤੁਹਾਡੇ ਸੁਪਨਿਆਂ ਦੀ ਨੌਕਰੀ ਇੱਥੇ ਨਿਕਲੀ ਹੈ। ਇਕ ਰੈਸਟੋਰੈਂਟ ਕੁੱਤਿਆਂ ਦੇ ਨਾਲ ਸਮਾਂ ਬਿਤਾਉਣ ਦੇ ਲਈ ਪੈਸੇ ਦੇ ਰਿਹਾ ਹੈ। ਅਮਰੀਕਾ ਦੇ ਟੈਕਸਸ ‘ਚ ਸਥਿਤ ਮਟਸ ਕੈਨਾਈਨ ਕੈਂਟਿਨਾ ਨਾਂ ਦਾ ਰੈਸਟੋਰੈਂਟ ਇਕ ਘੰਟਾ ਕੁੱਤੇ ਨਾਲ ਖੇਡਣ ‘ਤੇ 100 ਡਾਲਰ ਵਿਅਕਤੀ ਨੂੰ ਦੇ ਰਿਹਾ ਹੈ। ਰੈਸਟੋਰੈਂਟ ਨੇ ਇਸ ਨੌਕਰੀ ਲਈ ਯੋਗ ਉਮੀਦਵਾਰਾਂ ਲਈ ਐਪਲੀਕੇਸ਼ਨ ਵੀ ਮੰਗਵਾਏ ਹਨ । ਅਮਰੀਕਾ ਦੇ ਟੈਕਸਸ ‘ਚ ਇਕ ਰੈਸਟੋਰੈਂਟ ਕੁੱਤਿਆਂ ਦੇ ਨਾਲ ਸਮਾਂ ਬਿਤਾਉਣ ਲਈ ਪੈਸੇ ਦੇ ਰਿਹਾ ਹੈ। ਮਟਸ ਕੈਨਾਈਨ ਕੈਂਟਿਨਾ ਰੈਸਟੋਰੈਂਡ ਨੇ ਆਪਣੇ ਇੱਥੇ ਪਪਟਰ ਦੀ ਵੈਕੰਸੀ ਕੱਢੀ ਹੈ। ਉਂਝ ਤਾਂ ਇਹ ਇਕ ਇੰਟਰਸ਼ਿਪ ਹੈ ਪਰ ਬਾਕੀਆਂ ਤੋਂ ਕਾਫੀ ਵੱਖ ਹੈ। ਇਸ ਇੰਟਰਸ਼ਿਪ ‘ਚ ਇੰਟਰਨ ਨੂੰ ਨਾ ਸਿਰਫ ਕੁੱਤਿਆਂ ਦੇ ਨਾਲ ਖੇਡਣ ਨੂੰ ਮਿਲੇਗਾ ਸਗੋਂ ਉਸ ਦੇ ਲਈ ਪੂਰੇ 100 ਡਾਲਰ ਵੀ ਮਿਲਣਗੇ। ਇਹ ਪੈਸੇ ਇੰਟਰਨ ਨੂੰ ਪ੍ਰਤੀ ਘੰਟੇ ਦੇ ਹਿਸਾਬ ਨਾਲ ਮਿਲਣਗੇ । ਇੰਟਰਨ ਦਾ ਕੰਮ ਸਿਰਫ ਇੰਨਾ ਹੀ ਹੋਵੇਗਾ ਕਿ ਉਸ ਨੂੰ ਰੈਸਟੋਰੈਂਟ ‘ਚ ਆਏ ਕੁੱਤਿਆਂ ਦੇ ਨਾਲ ਖੇਡਣਾ ਹੋਵੇਗਾ ਅਤੇ ਉਸ ਦੇ ਮਾਲਿਕ ਨਾਲ ਮਿਲਣਾ-ਜੁਲਣਾ ਹੋਵੇਗਾ। ਰੈਸਟੋਰੈਂਟ ਦੇ ਕੋ ਫਾਊਂਡਰ ਕਾਈਲ ਨੂਨਨ ਨੇ ਕਿਹਾ ਕਿ ਬਾਕੀ ਨੌਕਰੀਆਂ ਦੇ ਨਾਲ ਜ਼ਿੰਮੇਦਾਰੀਆਂ ਆਉਂਦੀਆਂ ਹਨ ਪਰ ਇਸ ਦੇ ਨਾਲ ਅਜਿਹਾ ਕੁਝ ਨਹੀਂ ਹੈ। ਇਸ ਡ੍ਰੀਮ ਜਾਬ ਲਈ ਅਪਲਾਈ ਕਰਨ ਦੀ ਆਖਰੀ ਤਰੀਕ 12 ਨਵੰਬਰ ਹੈ।