ਕੁੱਤਿਆਂ ਨੇ ਨੋਚ-ਨੋਚ ਖਾਧਾ ਨੌਜਵਾਨ

0
102

ਸਮਰਾਲਾ — ਪੰਜਾਬ ‘ਚ ਇਸ ਸਮੇਂ ਖੁੰਖਾਰ ਕੁੱਤਿਆਂ ਦਾ ਕਹਿਰ ਜਾਰੀ ਹੈ। ਅੱਜ ਸਮਰਾਲਾ ਦੇ ਨੇੜੇ ਪਿੰਡ ਫਰੌਰ ‘ਚ ਵੀ ਆਦਮਖੋਰ ਬਣੇ ਖੁੰਖਾਰ ਕੁੱਤਿਆਂ ਦੇ ਇਕ ਝੁੰਡ ਨੇ 20-22 ਸਾਲ ਦੇ ਇਕ ਨੌਜਵਾਨ ਨੂੰ ਨੋਚ-ਨੋਚ ਕੇ ਖਾ ਲਿਆ ਅਤੇ ਮੌਕੇ ‘ਤੇ ਪਹੁੰਚੇ ਲੋਕਾਂ ਦੀ ਭੀੜ ਇਨ੍ਹਾਂ ਕੁੱਤਿਆਂ ਤੋਂ ਨੌਜਵਾਨ ਦੀ ਲਾਸ਼ ਦਾ ਬਾਕੀ ਬਚਿਆ ਹੱਡੀਆਂ ਦਾ ਢਾਂਚਾ ਹੀ ਬੜੀ ਮੁਸ਼ਕਲ ਨਾਲ ਛੁੜਵਾ ਸਕੇ। ਪਿੰਡ ਫਰੌਰ ਦੀ ਰੇਲਵੇ ਲਾਈਨ ‘ਤੇ ਘਟੀ ਇਸ ਦਰਦਨਾਕ ਘਟਨਾ ਬਾਰੇ ‘ਚ ਜਾਣਕਾਰੀ ਦਿੰਦੇ ਹੋਏ ਰੇਲਵੇ ਪੁਲਸ ਚੌਕੀ ਦੇ ਇੰਚਾਰਜ ਮਨਜੀਤ ਸਿੰਘ ਨੇ ਦੱਸਿਆ ਕਿ ਆਦਮਖੋਰ ਕੁੱਤਿਆਂ ਦਾ ਸ਼ਿਕਾਰ ਬਣਾ ਇਹ ਨੌਜਵਾਨ ਰੇਲਵੇ ਲਾਈਨ ਕੋਲੋਂ ਪੈਦਲ ਜਾ ਰਹੇ ਸਨ। ਇੰਨੇ ‘ਚ 15-20 ਕੁੱਤਿਆਂ ਦੇ ਝੁੰਡ ਨੇ ਆ ਕੇ ਇਸ ਨੌਜਵਾਨ ਨੂੰ ਘੇਰ ਲਿਆ ਅਤੇ ਨੋਚ-ਨੋਚ ਕੇ ਖਾਣ ਲੱਗੇ।
ਇਸ ਤਰ੍ਹਾਂ ਇਕ ਇਨਸਾਨ ਨੂੰ ਕੁੱਤਿਆਂ ਵਲੋਂ ਨੋਟਣ ਦੀ ਘਟਨਾ ਨੂੰ ਦੇਖਦੇ ਹੀ ਨੇੜੇ-ਤੇੜੇ ਦੇ ਲੋਕ ਇਕੱਠੇ ਹੋ ਕੇ ਕੁੱਤਿਆਂ ਨੂੰ ਭਜਾਉਣ ਦੀ ਕੋਸ਼ਿਸ਼ ਕਰਦੇ ਰਹੇ, ਪਰ ਆਦਮਖੋਰ ਕੁੱਤਿਆਂ ਨੇ ਨੌਜਵਾਨ ਦੇ ਸਰੀਰ ਦਾ ਪੂਰਾ ਮਾਸ ਨੋਚ-ਨੋਚ ਕਰ ਖਾਣ ਦੇ ਬਾਅਦ ਹੀ ਛੱਡਿਆ। ਇਸ ਨੌਜਵਾਨ ਦੀ ਪਛਾਣ ਵੀ ਇਸ ਲਈ ਨਹੀਂ ਹੋ ਸਕੀ ਕਿ ਨੌਜਵਾਨ ਦੇ ਸਰੀਰ ਦੀਆਂ ਹੱਡੀਆਂ ਹੀ ਬਚੀਆਂ ਸਨ। ਪੁਲਸ ਨੇ ਨੌਜਵਾਨ ਦੀਆਂ ਹੱਡੀਆਂ ਨੂੰ ਸਮਰਾਲਾ ਦੇ ਸਰਕਾਰੀ ਹਸਪਤਾਲ ‘ਚ ਰਖਵਾ ਕੇ ਉਸ ਦੇ ਕੱਪੜਿਆਂ ਤੋਂ ਨੇੜੇ-ਤੇੜੇ ਦੇ ਪਿੰਡਾਂ ‘ਚ ਉਸ ਦੀ ਪਛਾਣ ਸ਼ੁਰੂ ਕਰ ਦਿੱਤੀ ਹੈ।