ਬੀਜਿੰਗ: ਪਾਣੀ ‘ਚ ਮਧਾਣੀ ਪਾਣੀ ਵਾਲੀ ਪੰਜਾਬੀ ‘ਚ ਕਹਾਵਤ ਹੈ , ਪਰ ਜੇਕਰ ਕਿਸੇ ਨੇ ਪਾਣੀ ‘ਚ ਬਣੇ ਘਰ ਦੇਖਣੇ ਹੋਣ ਤਾਂ ਉਹ ਚੀਨ ‘ਚ ਦੇਖ ਸਕਦਾ ਹੈ । ਚੀਨ ਦੇ ਫੁਜਿਆਨ ਸੂਬੇ ਦੇ ਨੀਗੜੇ ਸ਼ਹਿਰ ਵਿੱਚ ਹਜ਼ਾਰਾ ਲੋਕਾਂ ਨੇ ਪਾਣੀ ਦੇ ਘਰ ਬਣਾਏ ਹਨ। ਟੰਕਾ ਬਸਤੀ ਦੁਨੀਆਂ ਦੀ ਇੱਕੋ ਇੱਕ ਅਜਿਹੀ ਬਸਤੀ ਹੈ ਜੋ ਸਮੁੰਦਰ ‘ਚ ਵਸੀ ਹੋਈ ਹੈ। 1300 ਸਾਲ ਪੁਰਾਣੀ ਇਸ ਬਸਤੀ ਵਿੱਚ ੨੦੦੦ ਤੋਂ ਜਿਆਦਾ ਘਰ ਕਿਸ਼ਤੀਆਂ ‘ਚ ਬਣੇ ਹੋਏ ਹਨ। ਜਿਹਨਾਂ ਵਿੱਚ ਲੱਗਭੱਗ ੮੫੦ ਹਜ਼ਾਰ ਲੋਕ ਰਹਿੰਦੇ ਹਨ । ਇਸ ਪਿੰਡ ਵਿੱਚ ਰਹਿਣ ਵਾਲੇ ਸਾਰੇ ਹੀ ਮਛੇਰੇ ਹਨ । ਇਹ ਲੋਕ ਸਮੁੰਦਰ ਵਿੱਚ ਮਛਲੀਆਂ ਮਾਰਦੇ ਹਨ ਤੇ ਇਸ ਨਾਲ ਹੀ ਗੁਜ਼ਾਰਾ ਕਰਦੇ ਹਨ । ਇਹ ਮਛੇਰੇ 1300ਸਾਲ ਪਹਿਲਾਂ ਹਾਕਮਾ ਤੋਂ ਨਰਾਜ਼ ਸਨ ਉਦੋਂ ਤੋਂ ਹੀ ਇਹ ਇੱਥੇ ਰਹਿ ਰਹੇ ਹਨ।ਉਦੋਂ ਤੋਂ ਹੀ ਇਹਨਾਂ ਨੂੰ ਜੀਪਸੀ ਅੋਨ ਦਾ ਸੀ ਕਿਹਾ ਜਾਣ ਲੱਗਾ ਇਹ ਲੋਕ ਕਦੇ ਕਦੇ ਹੀ ਜਮੀਨ ਤੇ ਆਉਂਦੇ ਹਨ।
Related Posts
ਸਾਹਿਤ ਦੀ ਖੋਲ੍ਹੀ ਜਦੋਂ ਮਰਜ਼ੀ ਦੀ ਹੱਟ ਹੋਵੇ…….ਫੇਰ ਕਿਉਂ ਨਾ ਹਰ ਦੂਜੀ ਕੁਰਸੀ ’ਤੇ ਬੈਠਾ ਲੇਖਕ ਜੱਟ ਹੋਵੇ
ਪੰਜਾਬੀ ਲਿਖਾਰੀ ਆਪਣੇ ਆਪ ਨੂੰ ਸਮਾਜ ਦੀ ਕਣਕ ’ਚੋਂ ਕਾਂਗਿਆਰੀ ਕੱਢਣ ਵਾਲੇ ਸੰਦ ਮੰਨਦੇ ਨੇ ਪਰ ਇਨ੍ਹਾਂ ਦੇ ਆਪਣੇ ਦਿਮਾਗ…
ਚੰਡੀਗੜ੍ਹ ਵਿਚ ਕੁੜੀ ਨੇ ਫਾਹਾ ਲੈ ਕੇ ਕੀਤੀ ਜੀਵਨ ਲੀਲਾ ਸਮਾਪਤ
ਚੰਡੀਗੜ੍ਹ : ਦੁਨੀਆਂ ਵਿੱਚ ਕਹਿਰ ਵਰਤਾ ਰਹੇ ਕਰੋਨਾ ਦਾ ਕਹਿਰ ਦੇਸ਼ ਦੇ ਸੂਬਿਆਂ ਵਿੱਚ ਵੱਖ ਵੱਖ ਤਰ੍ਹਾਂ ਨਾਲ ਸਾਹਮਣੇ ਆਉਣਾ…