ਕੀ ਤੁਸੀਂ ਦੇਖੀ ਹੈ ਲਾਹੌਰ ”ਚ ਲੱਗੀ ਇਹ ਸ਼ੈਤਾਨ ਦੀ ਮੂਰਤੀ?

ਲਾਹੌਰ— ਪਾਕਿਸਤਾਨ ਦੇ ਪੰਜਾਬ ਸੂਬੇ ਦੀ ਰਾਜਧਾਨੀ ਲਾਹੌਰ ‘ਚ ਹਾਲ ਹੀ ‘ਚ ਲਗਾਈ ਗਈ ਇਕ ਮੂਰਤੀ ਚਰਚਾ ਤੇ ਦਿਲਚਸਪੀ ਦਾ ਕਾਰਨ ਬਣੀ ਹੋਈ ਹੈ। ਇਹ ਮੂਰਤੀ ਕੁਝ ਹੱਦ ਤੱਕ ਡਰਾਉਣੀ ਵੀ ਹੈ ਤੇ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਵੀ ਚਰਚਾ ਹੈ।
ਮਿੱਟੀ ਰੰਗੀ ਇਹ 16 ਫੁੱਟੀ ਮੂਰਤੀ ਲਾਹੌਰ ਦੇ ਮਿਊਜ਼ੀਅਮ ਦੇ ਦਰਵਾਜ਼ੇ ‘ਤੇ ਲਾਈ ਗਈ ਹੈ। ਇਸ ਮੂਰਤੀ ਨੂੰ ਲਗਾਏ ਜਾਣ ਤੋਂ ਬਾਅਦ ਲੋਕ ਪੁੱਛ ਰਹੇ ਹਨ ਕਿ ਇਹ ਕਿਸ ਦੀ ਮੂਰਤੀ ਹੈ ਤੇ ਕਿਉਂ ਲਾਈ ਗਈ ਹੈ? ਇਸ ਮੂਰਤੀ ਨੂੰ ਸ਼ੈਤਾਨ ਦੀ ਮੂਰਤੀ ਵੀ ਕਿਹਾ ਗਿਆ ਹੈ। ਵਿਵਾਦ ਵਧਿਆ ਤਾਂ ਲਗਾਏ ਜਾਣ ਤੋਂ ਕੁਝ ਦਿਨ ਬਾਅਦ ਹੀ ਇਸ ਨੂੰ ਹਟਾ ਵੀ ਦਿੱਤਾ ਗਿਆ।ਅਸਲ ‘ਚ ਇਸ ਮੂਰਤੀ ਨੂੰ ਕਲਾ ਦੇ ਇਕ ਵਿਦਿਆਰਥੀ ਇਤਿਬਾਤੁਲ ਹਸਨ ਚੀਮਾ ਨੇ ਬਣਾਇਆ ਸੀ। ਚੀਮਾ ਨੇ ਹਾਲ ਹੀ ‘ਚ ਪੰਜਾਬ ਯੂਨੀਵਰਸਿਟੀ ਦੇ ਕਾਲੇਜ ਆਫ ਆਰਟਸ ਐਂਡ ਡਿਜ਼ਾਇਨ ਤੋਂ ਗ੍ਰੇਜੂਏਸ਼ਨ ਕੀਤੀ ਹੈ ਤੇ ਇਹ ਮੂਰਤੀ ਉਸ ਦੀ ਗ੍ਰੇਜੂਏਸ਼ਨ ਦੀ ਆਖਰੀ ਥੀਸਿਸ ਵਰਕ ਸੀ। ਚੀਮਾ ਨੇ ਦੱਸਿਆ ਕਿ ਇਸ ਕਿਰਦਾਰ ਨੂੰ ਬਣਾਉਂਦੇ ਹੋਏ ਮੇਰੇ ਦਿਮਾਗ ‘ਚ ਸ਼ੈਤਾਨੀਅਤ ਦਾ ਕੋਈ ਖਿਆਲ ਨਹੀਂ ਸੀ। ਦੂਜੀ ਗੱਲ ਇਹ ਕਿ ਜੇਕਰ ਇਸ ਨੂੰ ਸ਼ੈਤਾਨ ਬੋਲਿਆ ਜਾ ਰਿਹਾ ਹੈ ਤਾਂ ਸ਼ੈਤਾਨ ਤਾਂ ਕਿਸੇ ਨੇ ਨਹੀਂ ਦੇਖਿਆ, ਫਿਰ ਇਸ ਨੂੰ ਕਿਉਂ ਸ਼ੈਤਾਨ ਦਾ ਨਾਂ ਦਿੱਤਾ ਜਾ ਰਿਹਾ ਹੈ।ਉਨ੍ਹਾਂ ਕਿਹਾ ਕਿ ਇਹ ਇਕ ਖਿਆਲੀ ਕਿਰਦਾਰ ਹੈ ਤੇ ਇਸ ਨੂੰ ਇਕ ਕਿਰਦਾਰ ਹੀ ਰਹਿਣ ਦੇਣਾ ਚਾਹੀਦਾ ਹੈ। ਜਿਵੇਂ ਕਾਰਟੂਨ ਕਿਰਦਾਰ ਹੁੰਦੇ ਹਨ ਉਸੇ ਤਰ੍ਹਾਂ ਇਹ ਵੀ ਇਕ ਕਿਰਦਾਰ ਹੈ। ਚੀਮਾ ਨੇ ਕਿਹਾ ਕਿ ਉਨ੍ਹਾਂ ਦੀ ਥੀਸਿਸ ਦਾ ਟਾਇਟਲ ਫੇਰੋਸਿਟੀ ਯਾਨੀ ਦਰਿੰਦਗੀ ਜਾਂ ਵਹਿਸ਼ੀਅਤ ਸੀ। ਚੀਮਾ ਮੁਤਾਬਕ ਫਾਇਬਰ ਗਲਾਸ ਨਾਲ ਬਣੀ ਇਸ 16 ਫੁੱਟੀ ਕਲਾਕ੍ਰਿਤੀ ਨੂੰ ਬਣਾਉਣ ‘ਚ ਉਸ ਨੂੰ 5 ਮਹੀਨੇ ਲੱਗ ਗਏ।ਲਾਹੌਰ ਮਿਊਜ਼ੀਅਮ ਦੀ ਇਕ ਨੁਮਾਇਸ਼ ਹੋਣੀ ਸੀ, ਜਿਸ ਲਈ ਵਿਦਿਆਰਥੀਆਂ ਦੀ ਬਣਾਈ ਗਈਆਂ ਕਲਾਕ੍ਰਿਤੀਆਂ ਮੰਗਵਾਈਆਂ ਗਈਆਂ ਸਨ। ਚੀਮਾ ਨੇ ਵੀ ਆਪਣੀ ਇਹ ਮੂਰਤੀ ਉਥੇ ਭੇਜੀ ਸੀ। ਇਸ ਸਥਾਨਕ ਪੱਤਰਕਾਰ ਨੇ ਜਦੋਂ ਇਕ ਮੂਰਤੀ ਦੀ ਤਸਵੀਰ ਨੂੰ ਟਵੀਟ ਕਰਦੇ ਹੋਏ ਲਿੱਖਿਆ ਕਿ ‘ਹੈਲੋ ਫ੍ਰਾਂ ਲਾਹੌਰ’ ਤਾਂ ਇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਚਰਚਾ ਸ਼ੁਰੂ ਹੋ ਗਈ। ਬਹੁਤ ਲੋਕਾਂ ਨੇ ਇਹ ਜਾਨਣਾ ਚਾਹਿਆ ਕਿ ਇਹ ਸ਼ੈਤਾਨੀ ਮੂਰਤੀ ਮਿਊਜ਼ੀਅਮ ਦੇ ਬਾਹਰ ਕਿਉਂ ਲਗਾਈ ਗਈ ਹੈ। ਗੱਲ ਇਥੋਂ ਤੱਕ ਵਧ ਗਈ ਕਿ ਸਥਾਨਕ ਵਕੀਲ ਇਸ ਨੂੰ ਹਟਾਉਣ ਲਈ ਕੋਰਟ ਤੱਕ ਪਹੁੰਚ ਗਏ।

Leave a Reply

Your email address will not be published. Required fields are marked *