ਟੋਰਾਂਟੋ — ਕੈਨੇਡਾ ‘ਚ ਇਕ ਵੀਡੀਓ ਸ਼ੂਟ ਦੌਰਾਨ ਜਹਾਜ਼ ਤੋਂ ਹੇਠਾਂ ਡਿੱਗਣ ਕਾਰਨ ਰੈਪਰ ਦੀ ਮੌਤ ਹੋ ਗਈ। ਉਸ ਦੀ ਪ੍ਰਬੰਧਕ ਟੀਮ ਮੁਤਾਬਕ, ਜਹਾਜ਼ ਦੇ ਪਰਾਂ ‘ਚ ਫੱਸਣ ਤੋਂ ਬਾਅਦ ਕੈਨੇਡੀਆਈ ਰੈਪਰ ਦੀ ਮੌਤ ਹੋਈ ਹੈ। ਬਿਆਨ ਮੁਤਾਬਕ 22 ਸਾਲਾ ਜਾਨ ਜੇਮਸ ਦੀ ਬ੍ਰਿਟਿਸ਼ ਕੋਲੰਬੀਆ ‘ਚ ਵਿੰਗ-ਵਾਕਿੰਗ ਐਕਸੀਡੈਂਟ ਦੌਰਾਨ ਮੌਤ ਹੋਈ। ਜਹਾਜ਼ ‘ਤੇ ਸਟੰਟ ਕਰਦੇ ਹੋਏ ਰੈਪਰ ਦਾ ਸੰਤੁਲਨ ਵਿਗੜ ਗਿਆ, ਜਿਸ ਤੋਂ ਬਾਅਦ ਉਸ ਦੀ ਹੇਠਾਂ ਡਿੱਗਣ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਸਟੰਟ ਦੌਰਾਨ ਜੇਮਸ ਨੇ ਪੈਰਾਸ਼ੂਟ ਪਾ ਰਖਿਆ ਸੀ ਪਰ ਕਾਫੀ ਦੇਰ ਤੱਕ ਪਰ (ਜਹਾਜ਼ ਦੇ ਪਰ) ‘ਚ ਫੱਸ ਜਾਣ ਕਾਰਨ ਉਸ ਨੂੰ ਪੈਰਾਸ਼ੂਟ ਨੂੰ ਖੋਲਣ ਦਾ ਸਮਾਂ ਨਾ ਮਿਲਿਆ। ਉਸ ਸਮੇਂ ਜੇਮਸ ਨੇ ਜਹਾਜ਼ ਨੂੰ ਜਾਣ ਦਿੱਤਾ ਲੈਂਡਿੰਗ ਦੇ ਸਮੇਂ ਉਹ ਹੇਠਾਂ ਡਿੱਗ ਗਿਆ ਜਿਸ ਤੋਂ ਬਾਅਦ ਉਸ ਦੀ ਮੋਤ ਹੋ ਗਈ ਬਿਆਨ ‘ਚ ਆਖਿਆ ਗਿਆ ਹੈ ਕਿ ਪਾਇਲਟ ਨੇ ਸੇਫ ਲੈਂਡਿੰਗ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਲੈਂਡਿੰਗ ਤੋਂ ਇਕ ਮਿੰਟ ਪਹਿਲਾਂ ਹੀ ਜੇਮਸ ਹੇਠਾਂ ਡਿੱਗ ਗਿਆ। ਪੁਲਸ ਮਾਮਲੇ ਜੇਮਸ ਦੀ ਮੌਤ ਜਾਂਚ ਕਰ ਰਹੀ ਹੈ। ਜੇਮਸ ਨੇ ਆਪਣੀ ਪਲੇਅ ਬੁਆਏ ਮਾਡਲ ਫ੍ਰੇਂਡ ਕਾਲੀ ਜੇਮਸ ਨਾਲ ਵਿਆਹ ਕੀਤਾ ਸੀ। ਹਾਲ ਹੀ ‘ਚ ਜੇਮਸ ਦੀ ਲੱਕ ‘ਚ ਵੀ ਸੱਟ ਲਗੀ ਸੀ ਪਰ ਮਿਊਜ਼ਿਕ ਅਤੇ ਸਟੰਟ ਦੇ ਪ੍ਰਤੀ ਦਿਵਾਨਗੀ ਨੇ ਉਨ੍ਹਾਂ ਨੂੰ ਫਿਰ ਤੋਂ ਉਥੇ ਲਿਆ ਕੇ ਖੜ੍ਹਾ ਕਰ ਦਿੱਤਾ ਸੀ ਪਰ ਇਸ ਵਾਰ ਬਦਕਿਸਮਤੀ ਨਾਲ ਜੇਮਸ ਖੁਦ ਨੂੰ ਨਾ ਬਚਾ ਪਾਇਆ।
Related Posts
ਇਨ੍ਹਾਂ ਬੀਮਾਰੀਆਂ ਨੂੰ ਜੜ੍ਹੋਂ ਖਤਮ ਕਰਦਾ ਹੈ ‘ਜਾਮੁਨ’,
ਜਲੰਧਰ— ਜਾਮੁਨ ਦਾ ਫਲ ਜਿੰਨਾ ਖਾਣ ‘ਚ ਸੁਆਦ ਹੁੰਦਾ ਹੈ, ਉਨਾ ਹੀ ਇਹ ਸਰੀਰ ਨੂੰ ਕਈ ਤਰ੍ਹਾਂ ਦੇ ਫਾਇਦੇ ਵੀ…
ਭਾਰ ਹੀ ਨਹੀਂ ਸਗੋਂ ਕਈ ਬੀਮਾਰੀਆਂ ਨੂੰ ਦੂਰ ਕਰਦੀ ਹੈ ”ਗ੍ਰੀਨ ਟੀ”
ਜਲੰਧਰ — ਗ੍ਰੀਨ ਟੀ ਨੂੰ ਸਿਹਤ ਲਈ ਕਾਫੀ ਲਾਭਦਾਇਕ ਮੰਨਿਆ ਜਾਂਦਾ ਹੈ। ਕਈ ਸ਼ੋਧਾਂ ‘ਚ ਵੀ ਗ੍ਰੀਨ ਟੀ ਨੂੰ ਸਿਹਤ ਲਈ…
ਇਨਸਾਨੀਅਤ ਦੇ ਦੀਵੇ ਚੋਂ ਮੁੱਕਿਆ ਤੇਲ, ਡਾਕਟਰਾਂ ਨੇ ਲਾਈ ਕੱਫਣਾਂ ਦੀ ਸੇਲ
ਜਲੰਧਰ — ਨਿੱਜੀ ਹਸਪਤਾਲ ‘ਚ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ। ਮਿਲੀ…