ਕਾਲੇ ਕੱਪੜੇ ਪਾ ਕੇ ਸੜਕਾਂ ‘ਤੇ ਨਿਕਲੀਆਂ ਪਤਨੀਆਂ, ਵਾਪਸ ਮੰਗੇ ਪਤੀ

ਜਲੰਧਰ —’ਔਰਤਾਂ ‘ਤੇ ਦਿਨ-ਬ-ਦਿਨ ਵਧ ਰਹੇ ਅੱਤਿਆਚਾਰਾਂ ਖਿਲਾਫ ਇਨਸਾਫ ਲੈਣ ਲਈ ਮਜਬੂਰੀਵੱਸ ਔਰਤਾਂ ਨੂੰ ਸੰਘਰਸ਼ ਦਾ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ।’ ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਔਰਤਾਂ ‘ਤੇ ਹੋ ਵਿਦੇਸ਼ੀ ਲਾੜਿਆਂ ਹੱਥੋਂ ਸਤਾਈਆਂ ਲੜਕੀਆਂ ਤੇ ਔਰਤਾਂ ‘ਤੇ ਹੋ ਰਹੇ ਅੱਤਿਆਚਾਰਾਂ ਵਿਰੁੱਧ ਲੜਨ ਵਾਲੀ ਸੰਘਰਸ਼ੀ ਸੰਸਥਾ ‘ਅਬ ਨਹੀਂ ਸੋਸ਼ਲ ਵੈੱਲਫੇਅਰ ਸੋਸਾਇਟੀ’ ਦੀ ਪ੍ਰਧਾਨ ਸਤਵਿੰਦਰ ਕੌਰ ਸੱਤੀ ਨੇ ਸਥਾਨਕ ਦੇਸ਼ ਭਗਤ ਯਾਦਗਾਰ ਹਾਲ ‘ਚ ਕੱਢੀ ਜਾਣ ਵਾਲੀ ਰੋਸ ਰੈਲੀ ਮੌਕੇ ਜਾਰੀ ਬਿਆਨ ਵਿਚ ਕੀਤਾ। ਉਨ੍ਹਾਂ ਕਿਹਾ ਕਿ ਸਮੇਂ-ਸਮੇਂ ‘ਤੇ ਸਰਕਾਰਾਂ ਵਲੋਂ ਵੱਖ-ਵੱਖ ਤਰ੍ਹਾਂ ਦੇ ਕਾਨੂੰਨ ਬਣਾ ਕੇ ਉਸਨੇ ਬੇਟੀ ਬਚਾਓ, ਬੇਟੀ ਪੜ੍ਹਾਓ ਰਾਹੀਂ ਔਰਤਾਂ ‘ਤੇ ਹੋ ਰਹੇ ਅੱਤਿਆਚਾਰ ਨੂੰ ਰੋਕਣ ਲਈ ਖਤਮ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ, ਜਿਨ੍ਹਾਂ ਨੂੰ ਪੂਰੀ ਤਰ੍ਹਾਂ ਅਮਲੀਜਾਮਾ ਨਹੀਂ ਪਹੁੰਚਾਇਆ ਜਾ ਸਕਿਆ। ਇਸ ਲਈ ਮਾਂ ਦੇ ਗਰਭ ਤੋਂ ਲੈ ਕੇ ਪੂਰੇ ਜੀਵਨ ਤੱਕ ਨਿੱਤ ਨਵੀਆਂ ਤੋਂ ਨਵੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ।
ਸੱਤੀ ਨੇ ਕਿਹਾ ਕਿ ਮਾਂ-ਬਾਪ ਵਲੋਂ ਆਪਣੀ ਧੀ ਦੇ ਸੁੱਖਾਂ ਲਈ ਆਪਣੀ ਪਹੁੰਚ ਤੋਂ ਵੱਧ ਕੀਤੇ ਵੱਧ ਖਰਚੇ ਅਤੇ ਧੀ ਵਲੋਂ ਆਪਣੇ ਭਵਿੱਖ ਲਈ ਸੰਜੋਏ ਸੁਪਨੇ, ਨਵੀਂ ਜ਼ਿੰਦਗੀ ਵਿਆਹ ਦੇ ਰੂਪ ਵਿਚ ਸ਼ੁਰੂ ਕਰਨ ਦੀ ਚਾਹਤ, ਲਾਲਚੀ, ਘੁਮੰਡੀ, ਧੋਖੇਬਾਜ਼ ਤੇ ਕੁਝ ਵਿਦੇਸ਼ੀ ਅਤੇ ਲੋਕਲ ਲਾੜਿਆਂ ਵਲੋਂ ਕੀਤੇ ਅੱਤਿਆਚਾਰ ਦੀ ਦਾਸਤਾਨ ਅੱਜ ਘਰ-ਘਰ ਦੀ ਕਹਾਣੀ ਬਣਦੀ ਜਾ ਰਹੀ ਹੈ। ਇਸ ਮੌਕੇ ਸੋਸਾਇਟੀ ਦੀ ਮੀਤ ਪ੍ਰਧਾਨ ਪਲਵਿੰਦਰ ਕੌਰ ਪੱਲਵੀ, ਜਨਰਲ ਸਕੱਤਰ ਸੀਮਾ ਜਗਰਾਓਂ ਤੇ ਹੋਰਨਾਂ ਨੇ ਵੀ ਮੀਡੀਆ ਸਾਹਮਣੇ ਆਪਣੇ ਦੁਖੀ ਮਨ ਦੀ ਵੇਦਨਾ ਪ੍ਰਗਟ ਕੀਤੀ।
ਉਪਰੰਤ ਇਕ ਰੋਹ ਭਰਪੂਰ ਰੋਸ ਰੈਲੀ ਕੱਢੀ ਗਈ ਜੋ ਕਿ ਬੀ. ਐੱਮ. ਸੀ. ਚੌਕ, ਡੀ. ਸੀ. ਦਫਤਰ ਤੋਂ ਹੁੰਦੀ ਹੋਈ ਰਿਜਨਲ ਪਾਸਪੋਰਟ ਦਫਤਰ ਪੁੱਜ ਕੇ ਰਿਜਨਲ ਪਾਸਪੋਰਟ ਅਫਸਰ ਨੂੰ ਮੰਗ ਪੱਤਰ ਦੇ ਕੇ ਸਮਾਪਤ ਹੋਈ।

Leave a Reply

Your email address will not be published. Required fields are marked *