ਅੰਮ੍ਰਿਤਸਰ :ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ‘ਤੇ ਕਰਤਾਰਪੁਰ ਸਾਹਿਬ ਗਲਿਆਰੇ ਨੂੰ ਖੋਲ੍ਹਣ ਦੇ ਸਬੰਧ ਵਿਚ ਭਾਰਤ ਤੇ ਪਾਕਿਸਤਾਨ ਵਿਚਾਲੇ ਅੱਜ ਅਟਾਰੀ-ਵਾਹਗਾ ਸਰਹੱਦ ‘ਤੇ ਬੈਠਕ ਹੋਈ। ਇਸ ਬੈਠਕ ‘ਚ ਹਿੱਸਾ ਲੈਣ ਲਈ ਪਾਕਿਸਤਾਨ ਤੋਂ 20 ਅਧਿਕਾਰੀ ਭਾਰਤ ਪੁੱਜੇ ਤੇ ਇਹ ਬੈਠਕ ਕਰੀਬ 5 ਘੰਟੇ ਚੱਲੀ। ਇਸ ਬੈਠਕ ਉਪਰੰਤ ਭਾਰਤੀ ਅਧਿਕਾਰੀਆਂ ਵਲੋਂ ਪ੍ਰੈੱਸ ਕਾਨਫਰੰਸ ਕੀਤੀ ਗਈ। ਇਸ ਦੌਰਾਨ ਉਨ੍ਹਾਂ ਦੱਸਿਆ ਕਿ ਭਾਰਤ ਵਲੋਂ ਪਾਕਿਸਤਾਨ ਸਾਹਮਣੇ ਵੀਜ਼ਾ ਫ੍ਰੀ ਐਂਟਰੀ, ਹਰ ਧਰਮ ਦੇ ਲੋਕਾਂ ਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਤੇ ਪੈਦਲ ਜਾਣ ਦੀ ਖੁੱਲ੍ਹ, ਸ਼ਰਧਾਲੂਆਂ ਦੀ ਗਿਣਤੀ 5 ਹਜ਼ਾਰ ਤੇ ਖਾਸ ਮੌਕੇ ‘ਤੇ ਗਿਣਤੀ ਵਧਾ ਕੇ 10 ਹਜ਼ਾਰ ਕਰਨ ਦ ਪ੍ਰਸਤਾਵ ਰੱਖਿਆ ਗਿਆ ਹੈ, ਜਿਸ ‘ਤੇ ਪਾਕਿਸਤਾਨ ਵਲੋਂ ਇਹ ਪ੍ਰਸਤਾਵ ਮੰਨਣ ਲਈ ਹਾਮੀ ਭਰ ਦਿੱਤੀ ਗਈ ਹੈ। ਇਸ ਦੌਰਾਨ ਦੋਵਾਂ ਪਾਸਿਆਂ ਵਲੋਂ ਡਰਾਫਟ ਐਗਰੀਮੈਂਟ ਵੀ ਸਾਂਝੇ ਕੀਤੇ ਗਏ ਤੇ ਭਾਰਤ ਵਲੋਂ ਪਾਕਿਸਤਾਨ ਨੂੰ ਵੀਡੀਓ ਜਰੀਏ ਆਪਣੀਆਂ ਭਾਵਨਾਵਾਂ ਦੱਸੀਆਂ ਗਈਆਂ।
Related Posts
PUBG ਖੇਡਦੇ-ਖੇਡਦੇ ਹਾਈ ਕੋਰਟ ਦੇ ਸੁਪਰਡੈਂਟ ਦੇ ਬੇਟੇ ਦੀ ਮੌਤ
ਚੰਡੀਗਡ਼੍ਹ-ਸੈਕਟਰ-27 ’ਚ ਦਸਵੀਂ ਕਲਾਸ ਦਾ ਵਿਦਿਆਰਥੀ ਬੁੱਧਵਾਰ ਸ਼ਾਮ ਨੂੰ ਕਮਰੇ ’ਚ ਮ੍ਰਿਤਕ ਪਿਆ ਮਿਲਿਆ। ਉਹ ਆਪਣੇ ਕਮਰੇ ’ਚ ਸਵੇਰੇ ਤੋਂ…
ਨੌਜਵਾਨਾਂ ਨੇ ਰਾਜਪੁਰੇ ਤੋਂ ਸਰਹਿੰਦ ਤਕ ਕੀਤੀ ਸਫ਼ਾਈ
ਰਾਜਪੁਰਾ : ਛੋਟੇ ਸਾਹਿਬਜ਼ਾਦਿਆਂ ਦੀ ਯਾਦ ਵਿੱਚ ਵੱਖ-ਵੱਖ ਜਥੇਬੰਦੀਆਂ ਤੇ ਨੌਜਵਾਨਾਂ ਨੇ ਰਾਜਪੁਰਾ ਤੋਂ ਸਰਹਿੰਦ ਤਕ ਲੰਗਰ ਲਾਏ ਹੋਏ ਹਨ।…
ਬਾਲਮੀਕ ਕਾਲੋਨੀ ਵਿੱਚ ਲੋੜਵੰਦਾਂ ਨੂੰ ਕਣਕ ਵੰਡੀ
ਐਸ.ਏ.ਐਸ. ਨਗਰ : ਸੀਨੀਅਰ ਸਿਟੀਜ਼ਨ ਹੈਲਪਏਜ ਐਸੋਸੀਏਸ਼ਨ ਵਲੋਂ ਨਗਰ ਨਿਗਮ ਦੇ ਸਾਬਕਾ ਕੌਂਸਲਰ ਸ੍ਰੀ ਨਰਾਇਣ…