ਓਪੋ ਨੇ ਲਾਂਚ ਕੀਤੇ 2 ਨਵੇਂ ਸਮਾਰਟਫੋਨ

0
118

ਨਵੀ ਦਿਲੀ—ਸਮਾਰਟਫੋਨ ਬਣਾਉਣ ਵਾਲੀ ਕੰਪਨੀ ਓਪੋ (Oppo) ਨੇ ਭਾਰਤ ‘ਚ ਆਪਣੇ ਨਵੇਂ ਸਮਾਰਟਫੋਨ Oppo F11 Pro ਅਤੇ Oppo F11 ਲਾਂਚ ਕਰ ਦਿੱਤਾ ਹੈ। ਭਾਰਤ ‘ਚ Oppo F11 Pro ਦੀ ਕੀਮਤ 24,990 ਰੁਪਏ ਹੈ। ਇਸ ਸਮਾਰਟਫੋਨ ਦੀ ਪ੍ਰੀ-ਬੁਕਿੰਗ 5 ਮਾਰਚ ਤੋਂ ਸ਼ੁਰੂ ਹੋ ਗਈ ਹੈ। ਇਹ ਸਮਾਰਟਫੋਨ 15 ਮਾਰਚ 2019 ਤੋਂ ਸੇਲ ਲਈ ਉਪਲੱਬਧ ਹੋਵੇਗਾ। ਉੱਥੇ Oppo F11 ਦੀ ਕੀਮਤ 19,990 ਰੁਪਏ ਹੈ। Oppo F11 Pro ‘ਚ 6.5 ਇੰਚ ਦੀ ਫੁੱਲ ਐੱਚ.ਡੀ.+ ਡਿਸਪਲੇਅ ਦਿੱਤੀ ਗਈ ਹੈ। ਉੱਥੇ ਓਪੋ ਐੱਫ11 ‘ਚ 6.5 ਇੰਚ ਦੀ ਡਿਸਪਲੇਅ ਸਕਰੀਨ ਹੈ।
ਦੋ ਕਲਰ ‘ਚ ਆਵੇਗਾ Oppo F11 Pro
Oppo F11 Pro ਸਮਾਰਟਫੋਨ Mediatek Helio P70 ਪ੍ਰੋਸੈਸਰ ਨਾਲ ਪਾਵਰਡ ਹੈ। ਸਮਾਰਟਫੋਨ ‘ਚ 6ਜੀ.ਬੀ.ਰੈਮ+64ਜੀ.ਬੀ. ਇੰਟਰਨਲ ਸਟੋਰੇਜ਼ ਹੈ। Oppo F11 Pro ਸਮਾਰਟਫੋਨ ColorOS 6 ਯੂਜ਼ਰ ਇੰਟਰਫੇਸ ‘ਤੇ ਚੱਲਦਾ ਹੈ। ਇਹ ਸਮਾਰਟਫੋਨ ਥੰਡਰ ਬਲੈਕ ਅਤੇ ਅਰਾਰਾ ਗ੍ਰੀਨ ‘ਚ ਆਵੇਗਾ। ਇਹ ਟ੍ਰਿਪਲ-ਕਲਰ ਗ੍ਰੇਡੀਅੰਟ ਨਾਲ ਆਉਂਦਾ ਹੈ।
ਉੱਥੇ Oppo F11 ‘ਚ 4ਜੀ.ਬੀ. ਦੀ ਰੈਮ+128ਜੀ.ਬੀ. ਇੰਟਰਲਨ ਸਟੋਰੇਜ਼ ਹੋਵੇਗੀ। Oppo F11 ‘ਚ VOOC 3.0 ਫਾਸਟ ਚਾਰਜਿੰਗ ਸਪਾਰਟ ਹੋਵੇਗਾ। ਇਹ ਸਮਾਰਟਫੋਨ ਵੀ ColorOS 6 ਯੂਜ਼ਰ ਇੰਟਰਫੇਸ ‘ਤੇ ਚੱਲਦਾ ਹੈ। Oppo F11 ਦੇ ਰੀਅਰ ‘ਚ ਦੋ ਕੈਮਰੇ ਦਿੱਤੇ ਗਏ ਹਨ। ਇਸ ਫੋਨ ਦੇ ਬੈਕ ‘ਚ 48 ਮੈਗਾਪਿਕਸਲ ਅਤੇ 5 ਮੈਗਾਪਿਕਸਲ ਦੇ ਕੈਮਰੇ ਦਿੱਤੇ ਗਏ ਹਨ। ਇਹ ਫੋਨ ਡਬਲ ਗ੍ਰੇਡੀਅੰਟ ਕਲਰ ‘ਚ ਆਵੇਗਾ। ਫੋਨ ‘ਚ ਸੈਲਫੀ ਲਈ 16 ਮੈਗਾਪਿਕਸਲ ਦਾ ਰਾਈਜਿੰਗ ਕੈਮਰਾ ਦਿੱਤਾ ਗਿਆ ਹੈ। ਫੋਨ ਨੂੰ ਪਾਵਰ ਦੇਣ ਇਸ ‘ਚ 4,020 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ।
ਉੱਥੇ Oppo F11 Pro ‘ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਗਈ ਹੈ, ਇਹ VOOC 3.0 ਫਾਸਟ ਚਾਰਜਿੰਗ ਨੂੰ ਸਪਾਰਟ ਕਰੇਗੀ। ਓਪੋ ਦਾ ਦਾਅਵਾ ਹੈ ਕਿ ਫੁੱਲ ਚਾਰਜ ‘ਚ ਰੇਗੂਲਰ ਯੂਜੇਜ ‘ਤੇ ਬੈਟਰੀ ਲਾਈਫ 15.5 ਘੰਟੇ ਹੋਵੇਗੀ। Oppo F11 Pro ਦੇ ਰੀਅਰ ‘ਚ 2 ਕੈਮਰੇ ਦਿੱਤੇ ਗਏ ਹਨ। ਰੀਅਰ ‘ਚ ਦਿੱਤਾ ਗਿਆ ਮੇਨ ਕੈਮਰਾ 48 ਮੈਗਾਪਿਕਸਲ ਦਾ ਹੈ, ਜਦਕਿ ਦੂਜਾ ਕੈਮਰਾ 5 ਮੈਗਾਪਿਕਸਲ ਦਾ। ਫੋਨ ‘ਚ ਅਲਟਰਾ ਨਾਈਟ ਮੋਡ ਦਿੱਤਾ ਗਿਆ ਹੈ। ਇਸ ਸਮਾਰਟਫੋਨ ‘ਚ ਸੈਲਫੀ ਲਈ 16 ਮੈਗਾਪਿਕਸਲ ਦਾ ਕੈਮਰਾ ਦਿੱਤਾ ਗਿਆ ਹੈ। Oppo F11 Pro ਦੇ ਫਰੰਟ ਕੈਮਰੇ ‘ਚ ਪੋਟਰੇਟ ਮੋਡ, ਟਾਈਮ-ਲੈਂਪਸ, ਏ.ਆਈ. ਬੇਸਡ ਬਿਊਟੀ ਮੋਡ ਵਰਗੇ ਫੀਚਰ ਦਿੱਤੇ ਗਏ ਹਨ। ਕੰਪਨੀ ਦਾ ਦਾਅਵਾ ਹੈ ਕਿ Oppo F11 Pro ‘ਚ ਬਿਹਤਰ ਸੈਲਫੀ ਕੈਮਰੇ ਨੂੰ ਐਡ ਕੀਤਾ ਗਿਆ ਹੈ।