ਏ ਟੀ ਐਮ ਨਾਲ ਦਸ ਲੱਖ ਦਾ ਬੀਮਾ

0
141

ਨਵੀਂ ਦਿੱਲੀ : ਏ.ਟੀ.ਐਮ ਨਾਲ ਮਨੁੱਖ ਦੀ ਜਿੰਦਗੀ ਬਹੁਤ ਅਸਾਨ ਹੋ ਗਈ ਹੈ ਕਿਸੇ ਵੀ ਐਮਰਜੇਸੀ ਸਮੇਂ ਪੈਸੇ ਕਢਵਾਏ ਜਾਂ ਸਕਦੇ ਹਨ ।ਇਹ ਸਾਡੇ ਬਹੁਤ ਸਾਰੇ ਕੰਮ ਅਸਾਨ ਕਰ ਦਿੰਦਾ ਹੈ।ਜਿਵੇਂ ਕਿ ਆਨਲਾਈਨ ਸ਼ੋਪਿੰਗ, ਹੋਟਲ ਦਾ ਬਿੱਲ , ਤੇਲ ਪਵਾਉਣਾ , ਟਿਕਟ ਬੁੱਕ ਕਰਨਾ ਆਦਿ ।ਸ਼ਾਇਦ ਇਸ ਗੱਲ ਤੋਂ ਨਾ ਵਾਕਫ ਹਾਂ ਕਿ ਏ.ਟੀ.ਐਮ ਗਾਹਕਾਂ ਨੂੰ ਬੀਮਾ ਕਵਰ ਵੀ ਮਿਲਦਾ ਹੈ ਇਸ ਤਹਿਤ ਦਿੱਤੇ ਜਾਣ ਵਾਲੇ ਬੀਮੇ ਦੀ ਸੀਮਾ 5੦,੦੦੦ ਤੋਂ ਦਸ ਲੱਖ ਰੁਪਏ ਹੈ।ਅਗਰ ਕਿਸੇ ਏ.ਟੀ.ਐਮ ਹੋਲਡਰ ਦੀ ਮੌਤ ਕਿਸੇ ਐਕਸੀਡੈਂਟ ਕਾਰਨ ਹੋ ਜਾਂਦੀ ਹੈ ਉਸ ਤੋਂ ਬਾਅਦ ਪਰਿਵਾਰ ਵਾਲਿਆਂ ਨੂੰ ਦੋ ਤੋਂ ਪੰਜ ਮਹੀਨੇ ਦੇ ਵਿੱਚ ਵਿੱਚ ਬੈਂਕ ਬ੍ਰਾਂਚ ਵਿੱਚ ਅਰਜ਼ੀ ਦੇਣੀ ਹੋਵੇਗੀ। ਨਾਲ ਹੀ ਏ.ਟੀ.ਐਮ ਹੋਲਡਰ ਨੇ ਅਪਣੇ ਖਾਤੇ ਵਿੱਚ 60 ਦਿਨਾਂ ਦੇ ਵਿੱਚ ਰਾਸ਼ੀ ਜਮ੍ਹਾਂ ਜਾਂ ਕਢਵਾਈ ਹੋਈ ਹੋਣੀ ਚਾਹੀਦੀ ਹੈ।ਫਿਰ ਉਹ ਇਸ ਦਾ ਲਾਭ ਪ੍ਰਾਪਤ ਕਰ ਸਕਦੇ ਹਨ।