ਉੱਤਰੀ ਕੋਰੀਆ ‘ਚ ਕੋਰੋਨਾ ਦਾ ਪਹਿਲਾ ਕੇਸ, ਕਿਮ ਨੇ ਲਾਈ ਐਮਰਜੈਂਸੀ

0
275

ਪਿਓਂਗਯਾਂਗ: ਕੋਰੋਨਾਵਾਇਰਸ ਨੇ ਉੱਤਰੀ ਕੋਰੀਆ ਵਿੱਚ ਵੀ ਦਸਤਕ ਦੇ ਦਿੱਤੀ ਹੈ। ਉੱਤਰੀ ਕੋਰੀਆ ਵਿੱਚ ਕੋਰੋਨਾ ਦਾ ਪਹਿਲਾ ਸ਼ੱਕੀ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਹੀ ਕਿਮ ਜੋਂਗ-ਉਨ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ। ਕਿਮ ਜੋਂਗ ਨੂੰ ਸ਼ੱਕੀ ਕੋਰੋਨਾ ਪੀੜਤ ਦੀ ਨਾਜਾਇਜ਼ ਤੌਰ ‘ਤੇ ਦੱਖਣੀ ਕੋਰੀਆ ਤੋਂ ਸਰਹੱਦ ਪਾਰ ਕਰਨ ਦੀ ਸੂਚਨਾ ਮਿਲੀ ਸੀ। ਇਸ ਮਗਰੋਂ ਜੋਂਗ ਨੇ ਐਮਰਜੈਂਸੀ ਪੋਲਿਟ ਬਿਊਰੋ ਦੀ ਬੈਠਕ ਬੁਲਾਈ ਤੇ ਐਮਰਜੈਂਸੀ ਦਾ ਐਲਾਨ ਕੀਤਾ। ਇਸ ਦੌਰਾਨ ਕਿਮ ਨੇ ਕਿਹਾ, ਇਹ ਦੇਸ ਲਈ ਮੁਸ਼ਕਲ ਸਮਾਂ ਹੈ।

ਦੱਸ ਦਈਏ ਕਿ ਰਿਪੋਰਟਾਂ ਮੁਤਾਬਕ ਕੋਰੋਨਾ ਦਾ ਸ਼ੱਕੀ ਵਿਅਕਤੀ ਤਿੰਨ ਸਾਲ ਪਹਿਲਾਂ ਦੱਖਣੀ ਕੋਰੀਆ ਗਿਆ ਸੀ। ਇਸ ਮਹੀਨੇ ਉਹ ਗ਼ੈਰਕਾਨੂੰਨੀ ਤਰੀਕੇ ਨਾਲ ਸਰਹੱਦ ਪਾਰ ਕਰਕੇ ਆਪਣੇ ਦੇਸ਼ ਪਰਤਿਆ ਤੇ ਜਾਂਚ ਵਿੱਚ ਉਸ ‘ਚ ਕੋਰੋਨਾ ਦੇ ਸੰਕੇਤ ਮਿਲੇ। ਜੇਕਰ ਉਸ ਦੀ ਕੋਰੋਨਾ ਰਿਪੋਰਟ ਪੌਜ਼ੇਟਿਵ ਆਉਂਦੀ ਹੈ ਤਾਂ ਇਹ ਉੱਤਰੀ ਕੋਰੀਆ ਦਾ ਪਹਿਲਾ ਕੇਸ ਹੋਵੇਗਾ, ਜਿਸ ਨੂੰ ਕੋਰੀਆ ਦੇ ਅਧਿਕਾਰੀਆਂ ਨੇ ਅਧਿਕਾਰਤ ਤੌਰ ‘ਤੇ ਸਵੀਕਾਰ ਕਰ ਲਿਆ ਹੈ।

ਉੱਤਰੀ ਕੋਰੀਆ ਵੀ ਬਣਾ ਰਿਹਾ ਕੋਰੋਨਾ ਵੈਕਸੀਨ:

ਉੱਤਰ ਕੋਰੀਆ ਨੇ ਕਿਹਾ ਹੈ ਕਿ ਉਹ ਆਪਣੇ ਦਮ ‘ਤੇ ਕੋਰੋਨਾਵਾਇਰਸ ਦੀ ਵੈਕਸੀਨ ਤਿਆਰ ਕਰ ਰਿਹਾ ਹੈ। ਦੇਸ਼ ਦੀ ‘ਸਾਇੰਸ ਰਿਸਰਚ ਕੌਂਸਲ’ ਨੇ ਇਹ ਦਾਅਵਾ ਕੀਤਾ ਹੈ। ਦੱਖਣੀ ਕੋਰੀਆ ਦੀ ਨਿਊਜ਼ ਏਜੰਸੀ ਯੋਨਹਾਪ ਨੇ ਦੱਸਿਆ ਕਿ ਉੱਤਰ ਕੋਰੀਆ ਦੇ ਵਿਗਿਆਨ ਤੇ ਟੈਕਨਾਲੋਜੀ ਕਮਿਸ਼ਨ ਵਲੋਂ ਚਲਾਈ ਗਈ ਇੱਕ ਵੈਬਸਾਈਟ ਮੀਰਾਏ ‘ਤੇ ਛਪੀ ਰਿਪੋਰਟ ਦੀ ਮੰਨੀਏ ਤਾਂ ਕਮਿਸ਼ਨ ਦੇ ਵਿਗਿਆਨੀ ਇਸ ਸਮੇਂ ਕੋਵਿਡ-19 ਟੀਕਾ ਤਿਆਰ ਕਰਨ ਲਈ ਕਲੀਨੀਕਲ ਟਰਾਇਲ ਕਰ ਰਹੇ ਹਨ।

Google search engine

LEAVE A REPLY

Please enter your comment!
Please enter your name here