ਉਹ ਹੋਣ ਲੱਗੇ ਕੰਧ ਤੋਂ ਪਾਰ ,ਉਧਰੋ ਕੱਢ ਲੲੀ ਉਹਨਾਂ ਨੇ ਆਰ

0
125

ਵਾਸ਼ਿੰਗਟਨ/ਤਿਜੁਆਨਾ — ਅਮਰੀਕੀ ਏਜੰਟਾਂ ਨੇ ਮੈਕਸੀਕੋ ਦੇ ਤਿਜੁਆਨਾ ‘ਚ ਤਾਰਬੰਦੀ ‘ਤੇ ਚੜ੍ਹ ਕੇ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰ ਰਹੇ ਸੈਂਕੜੇ ਰਫਿਊਜ਼ੀਆਂ ‘ਤੇ ਹੰਝੂ ਗੈਸ ਦੇ ਗੋਲੇ ਛੱਡੇ। ਕੈਲੀਫੋਰਨੀਆ ਦੇ ਸੈਨ ਡਿਆਗੋ ‘ਚ ਅਮਰੀਕੀ ਸਰਹੱਦ ਸ਼ੁਲਕ ਅਤੇ ਸੀਮਾ ਸੁਰੱਖਿਆ (ਸੀ. ਬੀ. ਪੀ.) ਦਫਤਰ ਨੇ ਦੱਸਿਆ ਕਿ ਘਟਨਾ ਤੋਂ ਬਾਅਦ ਸੈਨ ਸਿਦਾਰੋ ਸਰਹੱਦ ਚੌਂਕੀ ਨੂੰ ਉੱਤਰ ਅਤੇ ਦੱਖਣ ਤੋਂ ਆਉਣ ਵਾਲੇ ਰਸਤਿਆਂ ਨੂੰ ਬੰਦ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਪੈਦਲ ਯਾਤਰੀਆਂ ਲਈ ਵੀ ਰਾਹ ਕਈ ਘੰਟਿਆਂ ਤੱਕ ਬੰਦ ਰਿਹਾ। ਸੈਨ ਸਿਦਾਰੋ ਸਰਹੱਦ ਚੌਂਕੀ ਅਮਰੀਕਾ ਅਤੇ ਮੈਕਸੀਕੋ ਸੀਮਾ ‘ਤੇ ਸਥਿਤ ਰੁਝੇਵੀ ਕਰਾਸਿੰਗ ਹੈ।
ਇਨ੍ਹਾਂ ‘ਚੋਂ ਜ਼ਿਆਦਾਤਰ ਰਫਿਊਜ਼ੀ ਹੋਂਡੁਰਾਸ ਤੋਂ ਹਨ ਅਤੇ ਉਸ ਕਾਫਿਲੇ ਦਾ ਹਿੱਸਾ ਹਨ, ਜਿਸ ਦੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਸਖਤ ਨਿੰਦਾ ਕਰਦੇ ਹਨ। ਟਰੰਪ ਨੇ ਹਲਾਤ ਕੰਟਰੋਲ ਤੋਂ ਬਾਹਰ ਹੋ ਜਾਣ ਅਤੇ ਲੋਕਾਂ ਨੂੰ ਸੱਟ ਪਹੁੰਚਾਉਣ ਦੀ ਸਥਿਤੀ ‘ਚ ਮੈਕਸੀਕੋ ਨਾਲ ਲੱਗੀਆਂ ਸਾਰੀਆਂ ਸਰਹੱਦਾਂ ਬੰਦ ਕਰਨ ਦੀ ਧਮਕੀ ਦੇਣ ਤੋਂ 3 ਦਿਨ ਬਾਅਦ ਇਹ ਕਦਮ ਚੁੱਕਿਆ ਗਿਆ ਹੈ। ਮੈਕਸੀਕੋ ਦੇ ਗ੍ਰਹਿ ਮੰਤਰੀ ਅਲਫੋਨਸੋ ਨਾਬਾਰੇੱਟੇ ਨੇ ਤਿਜੁਆਨਾ ਨੇ ਹਮਲਾਵਰ ਤਰੀਕੇ ਨਾਲ ਸਰਹੱਦ ਪਾਰ ਕਰਨ ਦੀ ਕੋਸ਼ਿਸ਼ ਕਰਨ ਵਾਲੇ ਰਫਿਊਜ਼ੀਆਂ ਦੀ ਨਿੰਦਾ ਕਰਦੇ ਹੋਏ ਆਖਿਆ ਕਿ ਉਨ੍ਹਾਂ ਨੂੰ ਵਾਪਸ ਭੇਜਿਆ ਜਾਵੇਗਾ।
ਮਿਲਨੀਓ ਟੀ. ਵੀ. ਨੈੱਟਵਰਕ ‘ਤੇ ਉਨ੍ਹਾਂ ਕਿਹਾ ਕਿ ਕਾਫਿਲੇ ਦੀ ਮਦਦ ਕਰਨ ਦੀ ਬਜਾਏ ਉਹ ਉਨ੍ਹਾਂ ਨੂੰ ਨੁਕਸਾਨ ਪਹੁੰਚਾ ਰਹੇ ਹਨ। ਟਵਿੱਟਰ ‘ਤੇ ਵਾਇਰਲ ਹੋਏ ਵੀਡੀਓ ‘ਚ ਰਫਿਊਜ਼ੀਆਂ ਦੀ ਭੀੜ ਅਮਰੀਕਾ ਵੱਲ ਜਾਂਦੀ ਨਜ਼ਰ ਆ ਰਹੀ ਹੈ, ਜਿਸ ਨੂੰ ਉਥੇ ਤੈਨਾਤ ਮੈਕਸੀਕੋ ਪੁਲਸ ਕਾਬੂ ਨਾ ਕਰ ਪਾਈ। ਕਰੀਬ 5,000 ਰਫਿਊਜ਼ੀ ਅਮਰੀਕਾ’ਤ ਦਾਖਲ ਹੋਣ ਲਈ ਤਿਜੁਆਨਾ ‘ਚ ਇਕੱਠੇ ਹੋ ਰਹੇ ਸਨ।