ਉਹ ਗਾਉਂਦੇ ਰਹਿ ਗਏ ਗੀਤ, ਮੌਤ ਪਤਾ ਨੀ ਕਦ ਬਣ ਗਈ ਮੀਤ

ਇੰਡੋਨੇਸ਼ੀਆ

ਘਟਨਾ ਸਥਾਨ ਦੀਆਂ ਤਸਵੀਰਾਂ ਇਹ ਬਿਆਨ ਕਰਦੀਆਂ ਹਨ ਕਿ ਲਹਿਰਾਂ ਜਿਵੇਂ ਹੀ ਸਟੇਜ ਨਾਲ ਟਕਰਾਈਆਂ ਤਾਂ ਪਰਫੌਰਮ ਕਰ ਰਹੇ ਬੈਂਡ ਦੇ ਮੈਂਬਰ ਅਤੇ ਸਰੋਤੇ ਪਾਣੀ ਵਿੱਚ ਵਹਿ ਗਏ।

ਇਸ ਗਰੁੱਪ ਨਾਲ ਸਬੰਧਤ ਗਾਇਕ ਰੀਫੇਆਨ ਫਾਜਾਰਸ਼ਾਅ ਨੇ ਰੋਂਦਿਆਂ ਇੱਕ ਵੀਡੀਓ ਇੰਸਟਾਗ੍ਰਾਮ ‘ਤੇ ਪਾਇਆ ਅਤੇ ਦੱਸਿਆ ਕਿ ਬੈਂਡ ਦੇ ਮੈਂਬਰ ਅਤੇ ਮੈਨੇਜਰ ਦੀ ਮੌਤ ਹੋ ਗਈ ਹੈ।

ਇਸ ਬੈਂਡ ਦੇ 3 ਹੋਰ ਮੈਂਬਰ ਅਜੇ ਵੀ ਲਾਪਤਾ ਹਨ ਜਿਨ੍ਹਾਂ ਵਿੱਚ ਰੀਫੇਆਨ ਦੀ ਪਤਨੀ ਵੀ ਸ਼ਾਮਲ ਹੈ।

ਜੈਕ ਨਾਮ ਦੇ ਗਾਇਕ ਨੇ ਇੰਸਟਾਗ੍ਰਾਮ ਉੱਤੇ ਵੀਡੀਓ ਪਾ ਕੇ ਸਹੀ ਸਲਾਮਤ ਹੋਣ ਦੀ ਜਾਣਕਾਰੀ ਦਿੱਤੀ ਹੈ। ਇਸ ਬੈਂਡ ਦੇ ਮੈਂਬਰ ਜੈਕ ਇਸ ਲਈ ਬਚ ਗਏ ਕਿਉਂਕਿ ਉਹ ਇਸ ਪਰਫੌਰਮੈਂਸ ਵੇਲੇ ਸਟੇਜ ਉੱਤੇ ਨਹੀਂ ਸਨ।

ਖਬਰ ਏਜੰਸੀ ਰਾਇਟਰਸ ਮੁਤਾਬਕ ਉਸ ਨੇ ਕਿਹਾ,”ਆਖ਼ਰੀ ਪਲਾਂ ਵਿੱਚ ਮੈਨੂੰ ਇੱਕ ਵਾਰ ਤਾਂ ਲੱਗਿਆ ਕਿ ਮੇਰਾ ਸਾਹ ਟੁੱਟ ਜਾਵੇਗਾ ਪਰ ਮੈਂ ਬਚ ਗਿਆ।”

ਕਦੋਂ ਆਈ ਸੁਨਾਮੀ

ਜਿਸ ਥਾਂ ਸੁਨਾਮੀ ਆਈ ਹੈ, ਇਹ ਤੱਟੀ ਖੇਤਰ ਇੰਡੋਨੇਸ਼ੀਆ ਦੀ ਰਾਜਧਾਨੀ ਜਕਾਰਤਾ ਤੋਂ ਉੱਤਰ-ਪੂਰਬ ਵਿੱਚ ਪੈਂਦਾ ਹੈ ਜਿੱਥੇ ਸ਼ਨੀਵਾਰ ਰਾਤ ਨੂੰ ਸਥਾਨਕ ਸਮੇਂ ਮੁਤਾਬਕ ਸਾਢੇ 9 ਵਜੇ ਸੁਮੰਦਰੀ ਲਹਿਰਾਂ ਟਕਰਾਈਆਂ।

ਸੁੰਡਾ ਸਟ੍ਰੇਟ ਜਾਵਾ ਅਤੇ ਸਮਾਤਰਾ ਟਾਪੂਆਂ ਵਿਚਾਲੇ ਪੈਂਦਾ ਹੈ। ਇਹ ਇੰਡੀਅਨ ਓਸ਼ਨਜ਼ ਨੂੰ ਜਾਵਾ ਸਮੁੰਦਰ ਨਾਲ ਵੀ ਜੋੜਦਾ ਹੈ।

ਇੰਡੋਨੇਸ਼ੀਆ ਸੁਨਾਮੀ

ਚਸ਼ਮਦੀਦ ਦਾ ਬਿਆਨ

ਓਏਸਟੀਨ ਲੈਂਡ ਐਂਡਰਸੇਨ ਨੋਰਵੇ ਮੂਲ ਦੇ ਫੋਟੋਗ੍ਰਾਫਰ ਹਨ। ਉਹ ਸੁਨਾਮੀ ਵੇਲੇ ਇਸ ਖੇਤਰ ਵਿੱਚ ਮੌਜੂਦ ਸਨ।

ਐਂਡਰਸੇਨ ਨੇ ਬੀਬੀਸੀ ਨੂੰ ਦੱਸਿਆ, ”ਦੋ ਵੱਡੀਆਂ ਲਹਿਰਾਂ ਉੱਠੀਆਂ ਅਤੇ ਦੂਜੀ ਲਹਿਰ ਨੇ ਹੀ ਸਭ ਤੋਂ ਵੱਧ ਤਬਾਹੀ ਮਚਾਈ। ਮੈਂ ਆਪਣੇ ਪਰਿਵਾਰ ਨਾਲ ਇੱਥੇ ਆਇਆ ਹੋਇਆ ਸੀ।”

”ਮੈਂ ਕਿਸੇ ਤਰ੍ਹਾਂ ਹੋਟਲ ਪਹੁੰਚਿਆ, ਸੌਂ ਰਹੀ ਆਪਣੀ ਪਤਨੀ ਤੇ ਬੱਚੇ ਨੂੰ ਉਠਾਇਆ। ਮੈਂ ਖਿੜਕੀ ਵਿੱਚੋਂ ਦੂਜੀ ਲਹਿਰ ਦੇਖੀ ਜਿਸਨੇ ਹੋਟਲ ਨੂੰ ਲਪੇਟ ਵਿੱਚ ਲੈ ਲਿਆ। ਲਹਿਰ ਹੋਟਲ ਨੂੰ ਪਾਰ ਕਰਦੀ ਹੋਈ ਗੱਡੀਆਂ ਰੋੜ ਕੇ ਅੱਗੇ ਲੈ ਗਈ। ਮੈਂ ਅਤੇ ਹੋਰ ਲੋਕ ਹੋਟਲ ਦੇ ਨੇੜੇ ਜੰਗਲ ਵਿੱਚ ਭੱਜ ਗਏ।”

ਇੰਡੋਨੇਸ਼ੀਆ ਸੁਨਾਮੀ

‘ਕਾਰਾਂ ਅਤੇ ਕੰਟੇਨਰ ਹਵਾ ਵਿੱਚ ਤਕਰੀਬਨ 30 ਫੁੱਟ ਤੱਕ ਉੱਛਲੇ’

ਅਸਪ ਪੇਰਾਂਗਕਟ ਨੇ ਖ਼ਬਰ ਏਜੰਸੀ ਏਐੱਫਪੀ ਨੂੰ ਦੱਸਿਆ ਕਿ ਉਹ ਆਪਣੇ ਪਰਿਵਾਰ ਨਾਲ ਜਾਵਾ ਦੇ ਕੈਰੀਟਾ ਬੀਚ ਉੱਤੇ ਸੀ ਜਦੋਂ ਲਹਿਰਾਂ ਉੱਠੀਆਂ ।

ਉਸਨੇ ਅੱਗੇ ਦੱਸਿਆ, ”ਕਾਰਾਂ ਅਤੇ ਕੰਟੇਨਰ ਹਵਾ ਵਿੱਚ ਤਕਰੀਬਨ 30 ਫੁੱਟ ਤੱਕ ਉੱਛਲਦੇ ਦਿਖਾਈ ਦਿੱਤੇ। ਬੀਚ ਨੇੜਲੀਆਂ ਇਮਾਰਤਾਂ, ਦਰਖਤ, ਬਿਜਲੀ ਦੇ ਖੰਬੇ ਪੱਟੇ ਗਏ।”

ਤਬਾਹੀ ਦਾ ਅਸਲ ਕਾਰਨ

ਆਮ ਤੌਰ ਤੇ ਸੁਨਾਮੀ ਦਾ ਕਾਰਨ ਭੂਚਾਲ ਹੁੰਦਾ ਹੈ। ਮਾਹਿਰਾਂ ਮੁਤਾਬਕ ਧਰਤੀ ਹੇਠਾਂ ਪਲੇਟਾਂ ਬਣੀਆਂ ਹੁੰਦੀਆਂ ਹਨ। ਜਦੋਂ ਵੀ ਕੋਈ ਜ਼ਮੀਨੀ ਹਲਚਲ ਹੁੰਦੀ ਹੈ ਤਾਂ ਇਹ ਪਲੇਟਸ ਆਪਸ ਵਿੱਚ ਟਕਰਾ ਜਾਂਦੀਆਂ ਹਨ।

ਕਈ ਵਾਰ ਜਦੋਂ ਇਹ ਟਕਰਾਅ ਦੌਰਾਨ ਇੱਕ ਦੂਜੇ ਦੇ ਉੱਤੇ ਚੜ੍ਹ ਜਾਂਦੀਆਂ ਹਨ ਤਾਂ ਇਹ ਭੂਚਾਲ ਦਾ ਕਾਰਨ ਬਣਦੀਆਂ ਹਨ।

Leave a Reply

Your email address will not be published. Required fields are marked *