ਉਨ੍ਹਾਂ ਨੇ ਮੌਤ ਨੂੰ ਜਾ ਦਿੱਤੀ ਸਾਈ, ਜਦੋਂ ਹਾਕਮਾਂ ਨੇ ਬੰਦੂਕ ਧੱਕੇ ਨਾਲ ਉਨ੍ਹਾਂ ਦੇ ਗਲ ਪਾਈ

ਕੁਲਗਾਮ ਦੇ ਖੁਦਵਾਨੀ ‘ਚ ਰਵਾਇਤੀ ਕਸ਼ਮੀਰੀ ਲਿਬਾਸ ‘ਚ ਆਪਣੇ ਤਿੰਨ ਮੰਜ਼ਿਲਾਂ ਘਰ ਦੇ ਸਾਹਮਣੇ ਬੈਠੀ ਫ਼ਿਰਦੌਸਾ ਦੇ ਕੋਲ ਹੁਣ ਉਮਰ ਦੀਆਂ ਯਾਦਾਂ ਅਤੇ ਸੁਪਨਿਆਂ ਤੋਂ ਸਿਵਾ ਕੁਝ ਨਹੀਂ ਹੈ।ਪੁਲਵਾਮਾ ਹਮਲੇ ਤੋਂ ਬਾਅਦ ਫੌਜ ਦੇ ਆਲਾ ਅਧਿਕਾਰੀ- ਲੈਫੀਨੈਂਟ ਜਨਰਲ ਕੇਜੇ ਐਸ ਢਿੱਲੋਂ ਨੇ ਕਸ਼ਮੀਰੀ ਮਾਵਾਂ ਨੂੰ ਕਿਹਾ ਸੀ ਕਿ ਜਿਨ੍ਹਾਂ ਦੇ ਬੱਚਿਆਂ ਨੇ ਬੰਦੂਕ ਚੁੱਕ ਲਈ ਹੈ, ਉਨ੍ਹਾਂ ਨੂੰ ਸਮਝਾ ਕੇ ਆਤਮ ਸਮਰਪਣ ਕਰਵਾਉਣ ਨਹੀਂ ਤਾਂ ਉਹ ਮਾਰੇ ਜਾਣਗੇ।ਕੇਜੇ ਐਸ ਢਿੱਲੋਂ ਨੇ ਕਿਹਾ ਸੀ, “ਜੋ ਬੰਦੂਕ ਚੁੱਕੇਗਾ ਉਹ ਮਾਰਿਆ ਜਾਵੇਗਾ।”

ਪਰ ਕਸ਼ਮੀਰ ਦੀਆਂ ਮਾਵਾਂ ਦੀ ਆਪਣੀ ਕਹਾਣੀ ਹੈ।

ਫਿਰਦੌਸਾ ਬਾਨੋ

ਫ਼ਿਰਦੌਸਾ ਦੇ ਪੁੱਤਰ ਉਮਰ ਵਾਣੀ ਦੀ ਮੌਤ ਸਾਲ 2018 ‘ਚ ਅਨੰਤਨਾਗ ਬਹਿਰਾਮਸਾਬ ਇਲਾਕੇ ‘ਚ ਭਾਰਤੀ ਫੌਜ ਦੇ ਨਾਲ ਇੱਕ ਮੁਠਭੇੜ ਵਿੱਚ ਹੋ ਗਈ ਸੀ।ਹਥਿਆਰ ਚੁੱਕਣ ਦੇ ਸਿਰਫ਼ ਤਿੰਨ ਮਹੀਨਿਆਂ ਬਾਅਦ ਹੀ ਉਮਰ ਵਾਣੀ ਮਾਰਿਆ ਗਿਆ ਸੀ, ਉਦੋਂ ਉਹ ਮਹਿਜ਼ 21 ਸਾਲ ਦਾ ਸੀ। ਮੁਠਭੇੜ ਵੇਲੇ ਉਨ੍ਹਾਂ ਦੇ ਦੋਸਤ ਵੀ ਉਸ ਦੇ ਨਾਲ ਮੌਜੂਦ ਸਨ।ਫ਼ਿਰਦੌਸਾ ਦੱਸਦੀ ਹੈ ਕਿ ਉਮਰ ਨੇ ਉਹ ਫ਼ੈਸਲਾ ਸ਼ਾਇਦ ਜੇਲ੍ਹ ਤੋਂ ਵਾਪਸ ਆਉਣ ਤੋਂ ਬਾਅਦ ਲਿਆ ਸੀ।

ਉਹ ਕਹਿੰਦੀ ਹੈ, “ਉਸ ਨੂੰ ਵਾਰ-ਵਾਰ ਪ੍ਰੇਸ਼ਾਨ ਕੀਤਾ ਗਿਆ। ਉਸ ਨੂੰ ਫੜ੍ਹ ਕੇ ਜੰਮੂ ਦੀ ਕੋਟ-ਬਿਲਾਵਲ ਜੇਲ੍ਹ ‘ਚ ਭੇਜ ਦਿੱਤਾ। ਉਹ ਬਾਹਰ ਤਾਂ ਆ ਗਿਆ ਪਰ ਫਿਰ ਵਾਰ-ਵਾਰ ਕੈਂਪ ਸੱਦਣਾ ਆਮ ਗੱਲ ਹੋ ਗਈ।””ਜੇਕਰ ਉਸ ਨੂੰ ਸੁਰੱਖਿਆ ਬਲਾਂ ਨੇ ਪ੍ਰੇਸ਼ਾਨ ਨਾ ਕੀਤਾ ਹੁੰਦਾ ਤਾਂ ਉਹ ਕਦੇ ਵੀ ਬੰਦੂਕ ਚੁੱਕਣ ਲਈ ਮਜ਼ਬੂਰ ਨਹੀਂ ਹੁੰਦਾ। ਵਾਰ-ਵਾਰ ਤੰਗ ਕੀਤੇ ਜਾਣ ਕਾਰਨ ਹੀ ਉਸ ਨੇ ਅੱਤਵਾਦ ਦੇ ਰਸਤੇ ‘ਤੇ ਜਾਣ ਦਾ ਫ਼ੈਸਲਾ ਕੀਤਾ।”

ਭਾਰਤੀ ਫੌਜ ਨੇ ਇਸ ਤਰ੍ਹਾਂ ਦੇ ਇਲਜ਼ਾਮਾਂ ਤੋਂ ਵਾਰ-ਵਾਰ ਇਨਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਉਹ ਕਿਸੇ ਵੀ ਤਰ੍ਹਾਂ ਦਾ ਆਪਰੇਸ਼ਨ ਕਰਨ ਵੇਲੇ ਇਸ ਗੱਲ ਦਾ ਪੂਰਾ ਖ਼ਿਆਲ ਰੱਖਿਆ ਜਾਂਦਾ ਹੈ ਕਿ ਕਿਸੇ ਨਿਰਦੋਸ਼ ਦੀ ਜਾਨ ਨਾ ਜਾਵੇ। ਪਰ ਇਸ ਤਰ੍ਹਾਂ ਦੇ ਇਲਜ਼ਾਮ ਕਸ਼ਮੀਰ ਦੇ ਨੇਤਾਵਾਂ, ਵੱਖਵਾਦੀਆਂ, ਮਨੁੱਖ ਅਧਿਕਾਰ ਸੰਸਥਾਵਾਂ ਅਤੇ ਲੋਕਾਂ ਵੱਲੋਂ ਲਗਦੇ ਰਹੇ ਹਨ।

ਫਿਰਦੌਸਾ ਬਾਨੋ

 

ਫ਼ਿਰਦੌਸਾ ਬਾਨੋ ਕਹਿੰਦੀ ਹੈ, “ਕਸ਼ਮੀਰ ਦੇ ਨੌਜਵਾਨਾਂ ਨੂੰ ਇੰਨਾ ਮਜਬੂਰ ਕੀਤਾ ਜਾ ਰਿਹਾ ਹੈ ਕਿ ਉਹ ਅੱਤਵਾਦ ਵੱਲ ਵਧਣ ਲਈ ਮਜਬੂਰ ਹੋ ਰਹੇ ਹਨ।”ਉਹ ਕਹਿੰਦੀ ਹੈ ਕਿ ਇਸੇ ਕਰਕੇ ਇੱਕ ਦਿਨ ਉਹ ਘਰੋਂ ਨਿਕਲਿਆਂ ਅਤੇ ਮੁੜ ਨਹੀਂ ਆਇਆ। 8 ਦਿਨਾਂ ਬਾਅਦ ਉਹ ਮੁੜਿਆ ਤਾਂ ਪਤਾ ਲੱਗਾ ਕਿ ਉਸ ਨੇ ਕੋਈ ਹੋਰ ਰਸਤਾ ਚੁਣ ਲਿਆ ਹੈ।ਮੈਂ ਉਸ ਨੂੰ ਪੁੱਛਿਆ ਕਿ ਜੇਕਰ ਅੱਜ ਉਨ੍ਹਾਂ ਦਾ ਬੇਟਾ ਜ਼ਿੰਦਾ ਹੁੰਦਾ ਤਾਂ ਕੀ ਉਹ ਉਸ ਨੂੰ ਇਹ ਰਸਤਾ ਛੱਡਣ ਲਈ ਕਹਿੰਦੀ?

ਉਨ੍ਹਾਂ ਨੇ ਜਵਾਬ ‘ਚ ਕਿਹਾ ਕਿ ਉਹ ਜ਼ਰੂਰ ਉਸ ਨੂੰ ਕਹਿੰਦੀ ਪਰ ਸ਼ਾਇਦ ਉਹ ਬਹੁਤ ਦੁਖੀ ਸੀ ਤੇ ਉਹ ਉਨ੍ਹਾਂ ਦੀ ਗੱਲ ਨਾ ਸੁਣਦਾ। ਫ਼ਿਰਦੌਸਾ ਦੁੱਖ ਭਰੇ ਲਹਿਜ਼ੇ ‘ਚ ਕਹਿੰਦੀ ਹੈ, “ਇੱਕ ਵਾਰ ਜਦੋਂ ਉਸ ਨੇ ਅੱਤਵਾਦੀ ਸੰਗਠਨ ‘ਚ ਜਾਣ ਬਾਰੇ ਸੋਚ ਲਿਆ ਤਾਂ ਸਾਡੇ ਹੱਥ ਇੱਕ ਤਰ੍ਹਾਂ ਨਾਲ ਬੰਨ੍ਹੇ ਗਏ ਸਨ। ਕੋਈ ਮਾਤਾ-ਪਿਤਾ ਨਹੀਂ ਚਾਹੁੰਦੇ ਕਿ ਉਨ੍ਹਾਂ ਦਾ ਪੁੱਤ ਉਨ੍ਹਾਂ ਤੋਂ ਦੂਰ ਰਹੇ ਪਰ ਇੱਥੇ ਹਾਲਾਤ ਪੂਰੀ ਤਰ੍ਹਾਂ ਬਦਲੇ ਹੋਏ ਹਨ।”

“ਜੇਕਰ ਇੱਥੇ ਇਸ ਤਰ੍ਹਾਂ ਦਾ ਮਾਹੌਲ ਨਾ ਹੁੰਦਾ ਤਾਂ ਅਸੀਂ ਜ਼ਰੂਰ ਕੁਝ ਕਰ ਸਕਦੇ, ਉਸ ਨੂੰ ਜਾਣ ਤੋਂ ਰੋਕਦੇ। ਜਦੋਂ ਮੇਰੇ ਬੇਟੇ ਦੀ ਲਾਸ਼ ਲਿਆਂਦੀ ਗਈ ਤਾਂ ਮੈਂ ਉਸ ਨੂੰ ਦੇਖਦੀ ਰਹੀ, ਕੁਝ ਕਹਿ ਵੀ ਨਾ ਸਕੀ।”ਉਹ ਕਹਿੰਦੀ ਹੈ, “ਜਦੋਂ ਸਾਡੇ ਬੱਚੇ ਬੰਦੂਕ ਚੁੱਕਦੇ ਹਨ ਤਾਂ ਉਹ ਇਸ ਬਾਰੇ ਪਰਿਵਾਰ ਨੂੰ ਨਹੀਂ ਦੱਸਦੇ। ਉਨ੍ਹਾਂ ਨੂੰ ਇਸ ਗੱਲ ਦੀ ਚਿੰਤਾ ਨਹੀਂ ਰਹਿੰਦੀ ਕਿ ਉਨ੍ਹਾਂ ਦੇ ਮਾਪਿਆਂ ਦਾ ਕੀ ਹੋਵੇਗਾ।””ਉਮਰ ਜਦੋਂ ਜੇਲ੍ਹ ਵਿੱਚ ਸੀ ਤਾਂ ਆਪਣੇ ਵਿਆਹ ਬਾਰੇ ਸਾਡੇ ਨਾਲ ਗੱਲ ਕਰਦਾ ਸੀ, ਕਹਿੰਦਾ ਸੀ ਆਪਣੀ ਪਸੰਦ ਦੀ ਕੁੜੀ ਨਾਲ ਵਿਆਹ ਕਰੇਗਾ ਪਰ ਫਿਰ ਸਾਰਾ ਕੁਝ ਬਦਲ ਗਿਆ…।”

ਜ਼ਰੀਫ਼ਾ ਨੂੰ ਹੁਣ ਵੀ ਇੰਤਜ਼ਾਰ ਹੈ

ਅਨੰਤਨਾਗ ਦੀ ਐਸ ਕੇ ਕਾਲੌਨੀ ‘ਚ ਰਹਿਣ ਵਾਲੀ ਜ਼ਰੀਫ਼ਾ ਨੂੰ ਇੰਤਜ਼ਾਰ ਹੈ ਕਿ ਉਨ੍ਹਾਂ ਦਾ ਬੇਟਾ ਵਾਪਸ ਆਵੇਗਾ। ਉਹ ਚਾਹੁੰਦੀ ਹੈ ਕਿ ਉਨ੍ਹਾਂ ਦਾ ਬੇਟਾ ਸਮਾਜਸੇਵਾ ਦੇ ਕੰਮ ‘ਚ ਲੱਗੇ।

ਬੁਰਹਾਨ ਗਨੀ ਦੀ ਮਾਂ ਜ਼ਰੀਫ਼ਾਬੁਰਹਾਨ ਗਨੀ ਦੀ ਮਾਂ ਜ਼ਰੀਫ਼ਾ ਨੂੰ ਅਜੇ ਵੀ ਆਸ ਹੈ ਕਿ ਉਨ੍ਹਾਂ ਦਾ ਬੇਟਾ ਵਾਪਸ ਆਵੇਗਾ

ਜ਼ਰੀਫ਼ਾ ਦਾ ਬੇਟਾ ਬੁਰਹਾਨ ਗ਼ਨੀ ਬੀਤੇ ਸਾਲ 24 ਜੂਨ ਤੋਂ ਲਾਪਤਾ ਹੈ। ਉਹ ਸ਼੍ਰੀਨਗਰ ਦੇ ਸੀਆਰਸੀ ਕਾਲਜ ‘ਚ ਪੜ੍ਹਾਈ ਕਰ ਰਿਹਾ ਬੁਰਹਾਨ ਇੱਕ ਦਿਨ ਜਦੋਂ ਘਰੋਂ ਗਿਆ ਤਾਂ ਵਾਪਸ ਨਹੀਂ ਆਇਆ।ਜ਼ਰੀਫ਼ਾ ਨੂੰ ਹੁਣ ਵੀ ਯਾਦ ਹੈ ਕਿ ਉਹ ਐਤਵਾਰ ਦਾ ਦਿਨ ਸੀ। ਬੇਟੇ ਦੇ ਘਰੋਂ ਗਾਇਬ ਹੋਣ ਦੇ ਤਿੰਨ ਦਿਨ ਬਾਅਦ ਇੱਕ ਤਸਵੀਰ ਸਾਹਮਣੇ ਆਈ ਜਿਸ ਵਿੱਚ ਬੁਰਹਾਨ ਗਨੀ ਬੰਦੂਕ ਫੜੀ ਨਜ਼ਰ ਆ ਰਿਹਾ ਸੀ।ਜ਼ਰੀਫ਼ਾ ਕਹਿੰਦੀ ਹੈ ਕਿ ਇਸ ਤਸਵੀਰ ਨੂੰ ਦੇਖ ਕੇ ਪਰਿਵਾਰ ਨੂੰ ਵੱਡਾ ਸਦਮਾ ਲੱਗਾ।

ਜ਼ਰੀਫ਼ਾ ਨੇ ਆਪਣੇ ਬੇਟੇ ਲਈ ਅਪੀਲ ਕੀਤੀ, “ਮੈਂ ਅਪੀਲ ਕਰਦੀ ਹਾਂ ਕਿਸੇ ਨੂੰ ਜੇਕਰ ਪਤਾ ਹੈ ਕਿ ਮੇਰਾ ਬੇਟਾ ਕਿੱਥੇ ਹੈ ਤਾਂ ਮੈਨੂੰ ਵਾਪਸ ਕਰ ਦਿਉ। ਮੇਰਾ ਬੇਟਾ ਵਾਪਸ ਆ ਜਾਵੇਗਾ ਤਾਂ ਮੈਂ ਬਹੁਤ ਖੁਸ਼ ਹੋਵਾਗੀ।”ਮੈਂ ਉਸ ਨੂੰ ਵੀ ਕਹਿੰਦੀ ਹਾਂ, “ਮੇਰੇ ਬੇਟੇ, ਘਰ ਵਾਪਸ ਆ ਜਾ। ਤੈਨੂੰ ਲੋਕਾਂ ਦੀ ਸੇਵਾ ਕਰਨੀ ਚਾਹੀਦੀ ਹੈ, ਉਹੀ ਤੇਰਾ ਕੰਮ ਹੈ। ਗਰੀਬ ਅਤੇ ਮਜ਼ਲੂਮਾਂ ਦੀ ਮਦਦ ਕਰਨਾ ਹੀ ਤੇਰੇ ਲਈ ਅਸਲ ਜਿਹਾਦ ਹੈ। ਮੈਂ ਉਸ ਨੂੰ ਚੰਗੀ ਸਿਖਿਆ ਦਿੱਤੀ ਹੈ।”

ਬੁਰਹਾਨ ਗਨੀਬੁਰਹਾਨ ਗਨੀ ਪਿਛਲੇ 24 ਜੂਨ ਤੋਂ ਲਾਪਤਾ ਹੈ

ਫੌਜ ਵੱਲੋਂ ਮਾਵਾਂ ਨੂੰ ਕੀਤੀ ਗਈ ਅਪੀਲ ‘ਤੇ ਜ਼ਰੀਫ਼ਾ ਨੇ ਕਿਹਾ, “ਮੈਨੂੰ ਨਹੀਂ ਲਗਦਾ ਕਿ ਕੋਈ ਵੀ ਮਾਂ ਚਾਹੇਗੀ ਕਿ ਉਸ ਦਾ ਬੇਟਾ ਮਾਰਿਆ ਜਾਵੇ। ਅਸੀਂ ਚਾਹੁੰਦੇ ਹਾਂ ਕਿ ਸਾਡੇ ਬੇਟੇ ਸਹੀ ਸਲਾਮਤ ਰਹਿਣ ਅਤੇ ਘਰ ਵਾਪਸ ਆ ਜਾਣ। ਇੱਕ ਮਾਂ ਆਪਣੇ ਬੇਟੇ ਨੂੰ ਬੰਦੂਕ ਨਹੀਂ ਫੜਾ ਸਕਦੀ। ਹਰ ਕੋਈ ਜਾਣਦਾ ਹੈ ਕਿ ਇੱਕ ਮਾਂ ਆਪਣੇ ਬੇਟੇ ਨੂੰ ਕਿੰਨੇ ਲਾਡ-ਪਿਆਰ ਨਾਲ ਪਾਲ ਕੇ ਵੱਡਾ ਕਰਦੀ ਹੈ।”

‘ਬੇਟੇ ਨੂੰ ਅੱਤਵਾਦ ਦਾ ਰਸਤਾ ਛੱਡਣ ਲਈ ਨਹੀਂ ਕਹਿ ਸਕਦੀ’

ਹਮੀਦਾ ਦੀ ਸੋਚ ਜ਼ਰੀਫ਼ਾ ਤੋਂ ਵੱਖਰੀ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਕਸ਼ਮੀਰੀ ਨੌਜਵਾਨ ਬੰਦੂਕ ਚੁੱਕਣ ਨੂੰ ਮਜਬੂਰ ਹਨ।ਹਮੀਦਾ ਦੇ ਬੇਟੇ ਤਾਰੀਕ ਅਹਿਮਦ ਖ਼ਾਨ ਅਗਸਤ 2018 ‘ਚ ਅੱਤਵਾਦੀ ਸੰਗਠਨ ਲਸ਼ਕਰ-ਏ-ਤਇਬਾ ਨਾਲ ਜੁੜ ਗਏ ਸਨ।

ਤਾਰੀਕ ਅਹਿਮਦ ਦੀ ਮਾਂਕਸ਼ਮੀਰ ਮਸਲੇ ਨੂੰ ਸੁਲਝਾਉਣ ‘ਚ ਹੋਣ ਵਾਲੀ ਦੇਰੀ ਹੀ ਨੌਜਵਾਨਾਂ ਦੇ ਬੰਦੂਕ ਚੁੱਕਣ ਦਾ ਕਾਰਨ

ਤਾਰੀਕ ਦੇ ਪਿਤਾ ਨਜ਼ੀਰ ਅਹਿਮਦ ਖ਼ਾਨ ਦਾ ਵੱਖਵਾਦੀ ਸਿਆਸਤ ਨਾਲ ਇੱਕ ਲੰਬਾ ਇਤਿਹਾਸ ਰਿਹਾ ਹੈ।ਹਮੀਦਾ ਦਾ ਮੰਨਣਾ ਹੈ ਕਿ ਕਸ਼ਮੀਰ ਮਸਲੇ ਨੂੰ ਸੁਲਝਾਉਣ ‘ਚ ਹੋਣ ਵਾਲੀ ਦੇਰੀ ਹੀ ਨੌਜਵਾਨਾਂ ਦੇ ਬੰਦੂਕ ਚੁੱਕਣ ਦਾ ਕਾਰਨ ਹੈ।ਉਹ ਕਹਿੰਦੀ ਹੈ, “ਕਸ਼ਮੀਰ ‘ਚ ਹਰ ਕੋਈ ਕਮਜ਼ੋਰ ਅਤੇ ਬੰਦੂਕ ਚੁੱਕਣ ਲਈ ਮਜਬੂਰ ਹੈ। ਮੇਰੇ ਬੇਟੇ ਦਾ ਮਾਮਲਾ ਕੋਈ ਵੱਖ ਨਹੀਂ ਹੈ। ਜਨਤਕ ਸੁਰੱਖਿਆ ਕਾਨੂੰਨ (ਪੀਐਸਏ) ਦੇ ਨਾਮ ‘ਤੇ ਨਿਰਦੋਸ਼ ਲੋਕਾਂ ਨੂੰ ਜੇਲ੍ਹ ‘ਚ ਸੁਟਿਆ ਜਾ ਰਿਹਾ ਹੈ। ਪੈਲੇਟ ਗਨ ਨਾਲ ਲੋਕ ਅੰਨ੍ਹੇ ਹੋ ਰਹੇ ਹਨ। ਕਸ਼ਮੀਰ ਦਾ ਮਸਲਾ ਜਦੋਂ ਸੁਲਝ ਜਾਵੇਗਾ ਤਾਂ ਸਭ ਕੁਝ ਠੀਕ ਹੋ ਜਾਵੇਗਾ।”

ਫੌਜ ਦੀ ਆਤਮ ਸਮਰਪਣ ਦੀ ਅਪੀਲ ‘ਤੇ ਹਮੀਦਾ ਨੇ ਕਿਹਾ, “ਮੈਂ ਆਪਣੇ ਬੇਟੇ ਨੂੰ ਨਹੀਂ ਕਹਿ ਸਕਦੀ ਹੈ ਕਿ ਅੱਤਵਾਦ ਦਾ ਰਸਤਾ ਛੱਡ ਦੇਵੇ। ਜੋ ਵੀ ਬੰਦੂਕ ਚੁੱਕੇਗਾ ਉਹ ਮਾਰਿਆ ਜਾਵੇਗਾ ਅਤੇ ਮੇਰੇ ਬੇਟੇ ਦੀ ਕਿਸਮਤ ਵੀ ਇਸ ਤੋਂ ਵੱਖ ਨਹੀਂ ਹੋਵੇਗੀ। ਕਸ਼ਮੀਰ ‘ਚ ਮਾਰੇ ਗਏ ਮੁੰਡੇ ਵੀ ਸਾਡੇ ਪੁੱਤਰਾਂ ਵਾਂਗ ਸਨ।”

ਤਾਰੀਕ ਦੀ ਮਾਂ ਹਮੀਦਾਹਮੀਦਾ ਦਾ ਕਹਿਣਾ ਹੈ ਕਿ ਕਸ਼ਮੀਰੀਆਂ ਨੂੰ ਦਬਾਇਆ ਜਾ ਰਿਹਾ ਹੈ

‘ਤਾਂ ਕੋਈ ਅੱਤਵਾਦ ਵੱਲ ਨਹੀਂ ਜਾਵੇਗਾ…’

“ਜਨਤਕ ਸੁਰੱਖਿਆ ਕਾਨੂੰਨ (ਪੀਐਸਏ) ਦੇ ਨਾਮ ‘ਤੇ ਨਿਰਦੋਸ਼ ਲੋਕਾਂ ਨੂੰ ਜੇਲ੍ਹ ‘ਚ ਸੁੱਟਿਆ ਜਾ ਰਿਹਾ ਹੈ। ਪੈਲੇਟ ਗਨ ਨਾਲ ਉਨ੍ਹਾਂ ਨੂੰ ਅੰਨ੍ਹਾ ਕੀਤਾ ਜਾ ਰਿਹਾ ਹੈ ਅਤੇ ਇਸ ਲਈ ਲੋਕ ਕਸ਼ਮੀਰ ‘ਚ ਬੰਦੂਕਾਂ ਚੁੱਕ ਰਹੇ ਹਨ। ਜੇਕਰ ਅੱਤਿਆਚਾਰ ਰੁਕ ਜਾਵੇ ਤਾਂ ਕੋਈ ਵੀ ਅੱਤਵਾਦ ਵੱਲ ਨਹੀੰ ਜਾਵੇਗਾ।”ਜਦੋਂ ਉਨ੍ਹਾਂ ਕੋਲੋਂ ਪੁੱਛਿਆ ਗਿਆ ਕਿ ਕੌਣ ਅੱਤਿਆਚਾਰ ਕਰਦਾ ਹੈ ਤਾਂ ਹਮੀਦਾ ਨੇ ਕਿਹਾ, ਫੌਜ, ਸੀਆਰਪੀਐਫ, ਐਸਓਜੀ ਅਤੇ ਪੁਲਿਸ ਇੱਥੇ ਅੱਤਿਆਚਾਰ ਕਰਦੀ ਹੈ।”

ਪਿਛਲੇ ਦੋ ਸਾਲਾਂ ‘ਚ ਅਧਿਕਾਰੀਆਂ ਦਾ ਦਾਅਵਾ ਹੈ ਕਿ ਸੁਰੱਖਿਆ ਬਲਾਂ ਦੇ ਨਾਲ ਮੁਠਭੇੜ ‘ਚ ਕਰੀਬ 500 ਅੱਤਵਾਦੀ ਅਤੇ ਮਾਰੇ ਗਏ ਹਨ। ਹਾਲ ਹੀ ਵਿੱਚ ਸੁਰੱਖਿਆ ਅਧਿਕਾਰੀਆਂ ਨੇ ਕਿਹਾ ਹੈ ਕਿ ਕਸ਼ਮੀਰ ‘ਚ 200 ਤੋਂ ਵਧੇਰੇ ਅੱਤਵਾਦੀ ਸਰਗਰਮ ਹਨ।90 ਦੇ ਦਹਾਕੇ ‘ਚ ਜਦੋਂ ਕਸ਼ਮੀਰ ‘ਚ ਅੱਤਵਾਦ ਦਾ ਦੌਰ ਸ਼ੁਰੂ ਹੋਇਆ ਸੀ ਤਾਂ ਕਈ ਕਸ਼ਮੀਰੀ ਨੌਜਵਾਨਾਂ ਨੇ ਬੰਦੂਕਾਂ ਚੁੱਕੀਆਂ ਸਨ ਅਤੇ ਕਸ਼ਮੀਰ ਵਿੱਚ ਭਾਰਤੀ ਸ਼ਾਸਨ ਖ਼ਿਲਾਫ਼ ਲੜਨਾ ਸ਼ੁਰੂ ਕੀਤਾ ਸੀ।

Leave a Reply

Your email address will not be published. Required fields are marked *