ਦੇਹਰਾਦੂਨ- ਉਤਰਾਖੰਡ ਦੇ ਹਰਿਦੁਆਰ ਜ਼ਿਲ੍ਹੇ ਅਤੇ ਨਾਲ ਲੱਗਦੇ ਉੱਤਰ ਪ੍ਰਦੇਸ਼ ਦੇ ਕਈ ਪਿੰਡਾਂ ‘ਚ ਜ਼ਹਿਰੀਲੀ ਸ਼ਰਾਬ ਪੀਣ ਕਾਰਨ ਘੱਟੋ-ਘੱਟ 12 ਲੋਕਾਂ ਦੀ ਮੌਤ ਹੋ ਗਈ। ਅਧਿਕਾਰਕ ਸੂਤਰਾਂ ਨੇ ਅੱਜ ਦੱਸਿਆ ਕਿ ਜ਼ਹਿਰੀਲੀ ਸ਼ਰਾਬ ਪੀਣ ਨਾਲ ਬਿਮਾਰ ਲੋਕਾਂ ਦੀ ਗਿਣਤੀ ਨੂੰ ਦੇਖਦਿਆਂ ਇਸ ਹਾਦਸੇ ‘ਚ ਮ੍ਰਿਤਕਾਂ ਦੀ ਗਿਣਤੀ ਵਧਣ ਦਾ ਸ਼ੱਕ ਹੈ। ਸੂਬਾ ਸਰਕਾਰ ਨੇ ਤਤਕਾਲੀ ਕਾਰਵਾਈ ਕਰਦਿਆਂ ਆਬਕਾਰੀ ਵਿਭਾਗ ਦੇ 13 ਅਧਿਕਾਰੀ ਅਤੇ ਕਰਮਚਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਸੂਬੇ ਦੇ ਆਬਕਾਰੀ ਮੰਤਰੀ ਪ੍ਰਕਾਸ਼ ਪੰਤ ਨੇ ਦੱਸਿਆ ਕਿ ਕੰਮ ‘ਚ ਲਾਪਰਵਾਹੀ ਵਰਤਣ ਕਾਰਨ ਸੰਬੰਧਿਤ ਖੇਤਰ ‘ਚ ਨਿਯੁਕਤ ਵਿਭਾਗ ਦੇ 13 ਨਿਰੀਖਕਾਂ ਅਤੇ ਉਪ ਨਿਰੀਖਕਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
Related Posts
ਜਦੋੋਂ ਸੁਭਾਸ਼ ਚੰਦਰ ਬੋਸ ਨੇ ਕਿਹਾ–ਤੂੰ ਮੇਰੇ ਦਿਲ ਦੀ ਰਾਣੀ ਐਂ
ਸਾਲ 1934 ਸੀ। ਸੁਭਾਸ਼ ਚੰਦਰ ਬੋਸ ਉਸ ਵੇਲੇ ਆਸਟਰੀਆ ਦੀ ਰਾਜਧਾਨੀ ਵਿਏਨਾ ਵਿੱਚ ਸਨ। ਉਸ ਸਮੇਂ ਤੱਕ ਉਨ੍ਹਾਂ ਦੀ…
ਇੰਜ ਕਰੋ ਭੋਜਨ ਪਦਾਰਥਾਂ ਵਿਚ ਮਿਲਾਵਟ ਦੀ ਪਛਾਣ
ਅੱਜ ਦੀ ਤਾਰੀਖ ਵਿਚ ਸਭ ਖਾਧ ਪਦਾਰਥ ਵਿਸ਼ੇਸ਼ ਕਰਕੇ ਕਣਕ, ਚੌਲ, ਦਾਲਾਂ, ਦੁੱਧ, ਮਸਾਲੇ, ਚਾਹ ਦੀ ਪੱਤੀ, ਤੇਲ, ਘਿਓ ਅਤੇ…
ਪੱਤਰਕਾਰੀ ਦੇ ਗੁਲਗਲੇ
ਪੱਤਰਕਾਰੀ ਦੇ ਗੁਲਗਲੇ ਜਿਨ੍ਹਾਂ ਦੇ ਮੂੰਹ ਨੂੰ ਲਗ ਜਾਂਦੇ ਐ, ਉਹ ਫੇਰ ਜਲੇਬੀਆਂ ਖਾਣੀਆਂ ਛੱਡ ਜਾਂਦੇ ਐ। ਗੈਲੇ ਗੁਲਗਲੇ ਸੁਆਦ…