ਈ-ਵਾਲਿਟ ਬਣਿਆ ਪੈਸੇ ਟਰਾਂਸਫਰ ਕਰਨ ਦਾ ਸਸਤਾ ਸਾਧਨ

ਨਵੀਂ ਦਿੱਲੀ— ਹੁਣ ਮੋਬਾਇਲ ਈ-ਵਾਲਿਟ ਦੇ ਯੂਜ਼ਰਸ ਜਲਦ ਹੀ ਇਕ ਵਾਲਿਟ ਤੋਂ ਦੂਜੇ ਵਾਲਿਟ ‘ਚ ਵੀ ਪੈਸੇ ਟਰਾਂਸਫਰ ਕਰ ਸਕਣਗੇ। ਭਾਰਤੀ ਰਿਜ਼ਰਵ ਬੈਂਕ (ਆਰ. ਬੀ. ਆਈ.) ਨੇ ਇਸ ਲਈ ਦਿਸ਼ਾ-ਨਿਰਦੇਸ਼ ਜਾਰੀ ਕਰ ਦਿੱਤੇ ਹਨ। ਰਿਜ਼ਰਵ ਬੈਂਕ ਨੇ ਕਿਹਾ ਕਿ ਡਿਜੀਟਲ ਵਾਲਿਟ ਕੰਪਨੀਆਂ ਚਾਹੁਣ ਤਾਂ ਹੁਣ ਸਰਕਾਰ ਵੱਲੋਂ ਸਪੋਰਟਡ ਪੇਮੈਂਟ ਨੈੱਟਵਰਕ ਦਾ ਇਸਤੇਮਾਲ ਕਰ ਸਕਦੀਆਂ ਹਨ, ਜਿਸ ਨਾਲ ਇਨ੍ਹਾਂ ਕੰਪਨੀਆਂ ਵਿਚਕਾਰ ਆਪਸ ‘ਚ ਤੁਰੰਤ ਭੁਗਤਾਨ ਹੋ ਸਕੇਗਾ। ਦੇਸ਼ ‘ਚ ਤਕਰੀਬਨ 50 ਕੰਪਨੀਆਂ ਕੋਲ ਪ੍ਰੀਪੇਡ ਪੇਮੈਂਟ ਇੰਸਟਰੂਮੈਂਟ (ਪੀ. ਪੀ. ਆਈ., ਡਿਜੀਟਲ ਵਾਲਿਟ) ਦੇ ਲਾਇਸੈਂਸ ਹਨ। ਮੋਬਾਇਲ ਵਾਲਿਟਸ ਵਿਚਕਾਰ ਪੇਮੈਂਟ ਲਈ ਆਰ. ਬੀ. ਆਈ. ਨੇ ਹੁਣ ਤਕ ਕੋਈ ਘੱਟੋ-ਘੱਟ ਚਾਰਜ ਲਾਗੂ ਨਹੀਂ ਕੀਤਾ ਹੈ। ਇਸ ਲਈ ਮੰਨਿਆ ਜਾ ਰਿਹਾ ਹੈ ਕਿ ਇਸ ਕਦਮ ਨਾਲ ਦੇਸ਼ ‘ਚ ਡਿਜੀਟਲ ਪੇਮੈਂਟਸ ਨੂੰ ਤੇਜ਼ੀ ਮਿਲੇਗੀ। ਜ਼ਿਕਰਯੋਗ ਹੈ ਕਿ ਦੇਸ਼ ‘ਚ ਮੋਬੀਕਵਿਕ, ਓਕਸੀਜਨ, ਪੇਟੀਐੱਮ, ਆਈ. ਟੀ. ਜੈੱਡ. ਕੈਸ਼ ਅਤੇ ਓਲਾ ਮਨੀ ਕੁਝ ਪਾਪੁਲਰ ਮੋਬਾਇਲ ਵਾਲਿਟਸ ਹਨ। ਮੌਜੂਦਾ ਸਮੇਂ ਇਕ ਮੋਬਾਈਲ ਵਾਲਿਟ ਤੋਂ ਕਿਸੇ ਹੋਰ ਕੰਪਨੀ ਵੱਲੋਂ ਚਲਾਏ ਜਾਂਦੇ ਵਾਲਿਟ ‘ਚ ਪੈਸਾ ਭੇਜਣ ਜਾਂ ਪ੍ਰਾਪਤ ਕਰਨ ਦੀ ਇਜਾਜ਼ਤ ਨਹੀਂ ਮਿਲਦੀ ਹੈ ਪਰ ਜਲਦ ਹੀ ਗਾਹਕ ਯੂ. ਪੀ. ਆਈ. ਰਾਹੀਂ ਮੋਬਾਇਲ ਵਾਲਿਟ ਵਿਚਕਾਰ ਪੈਸੇ ਟਰਾਂਸਫਰ ਕਰ ਸਕਣਗੇ।

Leave a Reply

Your email address will not be published. Required fields are marked *