ਈਰਾਨ ਵਿਚ ਫੌਜੀ ਪਰੇਡ ‘ਤੇ ਹਮਲਾ ਕਈਆਂ ਦੀ ਮੌਤ

ਤਹਿਰਾਨ : ਈਰਾਨ ਦੇ ਸ਼ਹਿਰ ਐਹਵਾਜ ਵਿਚ ਫੌਜੀ ਪਰੇਡ ‘ਤੇ ਹਥਿਆਰਬੰਦ ਬੰਦਿਆਂ ਨੇ ਗੋਲੀ ਚਲਾ ਦਿੱਤੀ । ਇਸ ਵਾਕੇ ਵਿਚ 20 ਜਣਿਆਂ ਦੇ ਮਾਰੇ ਜਾਣ ਦੀ ਖਬਰ ਹੈ।
ਜਦੋਂ ਪਰੇਡ ਹੋ ਰਹੀ ਸੀ ਤਾਂ ਹਥਿਆਰਬੰਦ ਬੰਦਿਆਂ ਨੇ ਨੇੜੇ ਦੇ ਪਾਰਕ ‘ਚੋ ਗੋਲੀਆਂ ਚਲਾਈਆਂ । ਗੋਲੀਬਾਰੀ ਦਸ ਮਿੰਟ ਤੱਕ ਹੁੰਦੀ ਰਹੀ। ਦੱਸਿਆ ਜਾਂਦਾ ਹੈ ਕਿ ਫੌਜ ਨੇ ਵੀ ਪੰਜ ਅੱਤਵਾਦੀਆਂ ਨੂੰ ਮੌਕੇ ‘ਤੇ ਮਾਰ ਦਿੱਤਾ।

Leave a Reply

Your email address will not be published. Required fields are marked *