ਇੰਜ ਕਰੋ ਭੋਜਨ ਪਦਾਰਥਾਂ ਵਿਚ ਮਿਲਾਵਟ ਦੀ ਪਛਾਣ

ਅੱਜ ਦੀ ਤਾਰੀਖ ਵਿਚ ਸਭ ਖਾਧ ਪਦਾਰਥ ਵਿਸ਼ੇਸ਼ ਕਰਕੇ ਕਣਕ, ਚੌਲ, ਦਾਲਾਂ, ਦੁੱਧ, ਮਸਾਲੇ, ਚਾਹ ਦੀ ਪੱਤੀ, ਤੇਲ, ਘਿਓ ਅਤੇ ਨਮਕ ਆਦਿ ਵਿਚ ਮਿਲਾਵਟ ਹੋਣੀ ਇਕ ਆਮ ਗੱਲ ਹੋ ਗਈ ਹੈ, ਜਿਸ ਦੀ ਵਜ੍ਹਾ ਨਾਲ ਵਿਅਕਤੀ ਨੂੰ ਆਪਣਾ ਸਰੀਰ ਤੰਦਰੁਸਤ ਬਣਾਈ ਰੱਖਣਾ ਬੜੀ ਟੇਢੀ ਖੀਰ ਸਾਬਤ ਹੋ ਰਿਹਾ ਹੈ।
ਕੀ ਹਨ ਮਿਲਾਵਟ ਵਾਲੇ ਖਾਧ ਪਦਾਰਥ
ਜਦੋਂ ਕਿਸੇ ਖਾਧ ਪਦਾਰਥ ਵਿਚ ਕੋਈ ਬਾਹਰੀ ਚੀਜ਼ ਮਿਲਾ ਕੇ ਉਸ ਵਿਚੋਂ ਜ਼ਰੂਰੀ ਤੱਤਾਂ ਨੂੰ ਕੱਢ ਲਿਆ ਜਾਂਦਾ ਹੈ ਜਾਂ ਗ਼ਲਤ ਤਰੀਕੇ ਨਾਲ ਸੰਗ੍ਰਹਿਤ ਕੀਤਾ ਜਾਂਦਾ ਹੈ ਅਤੇ ਇਸ ਨਾਲ ਉਸ ਦੀ ਸ਼ੁੱਧਤਾ ਵਿਚ ਕਮੀ ਆ ਜਾਂਦੀ ਹੈ ਤਾਂ ਉਸ ਖਾਧ ਸਮੱਗਰੀ ਜਾਂ ਖਾਧ ਪਦਾਰਥ ਨੂੰ ਮਿਲਾਵਟ ਵਾਲਾ ਪਦਾਰਥ ਕਿਹਾ ਜਾਂਦਾ ਹੈ।
ਇਸ ਤਰ੍ਹਾਂ ਦੀ ਮਿਲਾਵਟ ਨਾਲ ਖਾਣ ਵਾਲਿਆਂ ਨੂੰ ਖਾਧ ਪਦਾਰਥਾਂ ਵਿਚੋਂ ਮਿਲਣ ਵਾਲੇ ਜ਼ਰੂਰੀ ਪੋਸ਼ਕ ਤੱਤਾਂ ਤੋਂ ਵਾਂਝਾ ਹੋਣਾ ਪੈਂਦਾ ਹੈ ਅਤੇ ਉਹ ਇਸ ਜ਼ਿਆਦਾ ਮਿਲਾਵਟੀ ਆਹਾਰ ਨੂੰ ਲੈਣ ਨਾਲ ਅਨੇਕ ਬਿਮਾਰੀਆਂ ਦੇ ਸ਼ਿਕਾਰ ਹੋ ਜਾਂਦੇ ਹਨ। ਇਸ ਲਈ ਖਪਤਕਾਰਾਂ ਨੂੰ ਹਮੇਸ਼ਾ ਸਾਮਾਨ ਖਰੀਦਦੇ ਸਮੇਂ ਉਸ ਦੇ ਗੁਣਾਂ, ਰੰਗਾਂ ਤੋਂ ਇਲਾਵਾ ਸ਼ੁੱਧਤਾ ਨੂੰ ਜਾਂਚਣ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ। ਇਸ ਲਈ ਖਾਧ ਪਦਾਰਥਾਂ ਵਿਚ ਮਿਲਾਵਟ ਲਾਭ ਕਮਾਉਣ ਲਈ ਕੀਤੀ ਜਾਂਦੀ ਹੈ।
ਕਿਵੇਂ ਕਰੀਏ ਮਿਲਾਵਟ ਦੀ ਪਛਾਣ?
ਵੈਸੇ ਤਾਂ ਮਿਲਾਵਟੀ ਪਦਾਰਥਾਂ ਦੀ ਪਛਾਣ ਕਰਨੀ ਕਾਫੀ ਮੁਸ਼ਕਿਲ ਹੈ ਪਰ ਜੇ ਤੁਸੀਂ ਕੁਝ ਘਰੇਲੂ ਤਰੀਕਿਆਂ ਨਾਲ ਜਾਂਚ ਕਰਦੇ ਹੋ ਤਾਂ ਜ਼ਰੂਰ ਇਸ ਦੀ ਅਸਲੀ ਸ਼ੁੱਧਤਾ ਦੀ ਪਰਖ ਕਰ ਸਕਦੇ ਹੋ। ਖਪਤਕਾਰਾਂ ਨੂੰ ਇਸ ਗੱਲ ਦੀ ਜਾਣਕਾਰੀ ਜ਼ਰੂਰ ਹੋਣੀ ਚਾਹੀਦੀ ਹੈ ਕਿ ਖਾਧ ਪਦਾਰਥਾਂ ਵਿਚ ਕਿਸ-ਕਿਸ ਤਰ੍ਹਾਂ ਦੀ ਮਿਲਾਵਟ ਕੀਤੀ ਜਾਂਦੀ ਹੈ ਅਤੇ ਇਸ ਨੂੰ ਕਿਵੇਂ ਜਾਂਚਿਆ ਜਾ ਸਕਦਾ ਹੈ। ਆਓ ਜਾਣੀਏ-
ਦੁੱਧ : ਦੁੱਧ ਦੀ ਸਚਾਈ ਜਾਣਨ ਲਈ ਤੁਹਾਨੂੰ ਲੈਕਟੋਮੀਟਰ ਦੀ ਲੋੜ ਪਵੇਗੀ। ਤਾਂ ਹੀ ਇਸ ਦੀ ਅਸਲੀਅਤ ਜਾਂਚ ਹੋ ਸਕਦੀ ਹੈ। ਇਸ ਤੋਂ ਇਲਾਵਾ ਤੁਸੀਂ ਦੁੱਧ ਦੀ ਸ਼ੁੱਧਤਾ ਨੂੰ ਨਾਈਟ੍ਰਿਕ ਐਸਿਡ ਦੇ ਜ਼ਰੀਏ ਵੀ ਨਾਪ ਸਕਦੇ ਹੋ। ਇਸ ਵਾਸਤੇ ਦੁੱਧ ਵਿਚ ਦੋ ਬੂੰਦਾਂ ਨਾਈਟ੍ਰਿਕ ਐਸਿਡ ਦੀਆਂ ਮਿਲਾਓ। ਤੁਸੀਂ ਦੇਖੋਗੇ ਕਿ ਦੁੱਧ ਅਤੇ ਪਾਣੀ ਦੋਵੇਂ ਵੱਖ-ਵੱਖ ਹੋ ਗਏ ਹਨ। ਇਸ ਨਾਲ ਵੀ ਵਿਅਕਤੀ ਦੀ ਸਿਹਤ ਕਾਫੀ ਹੱਦ ਤੱਕ ਪ੍ਰਭਾਵਿਤ ਹੁੰਦੀ ਹੈ।
ਹਲਦੀ : ਬੇਸਣ ਅਤੇ ਹਲਦੀ ਵਿਚ ਅਕਸਰ ਰੰਗ ਮਿਲਾਇਆ ਜਾਂਦਾ ਹੈ, ਜਿਸ ਵਾਸਤੇ ਇਕ ਚਮਚ ਹਲਦੀ ਨੂੰ ਇਕ ਪਰਖ ਨਲੀ ਵਿਚ ਪਾਉਣ ਤੋਂ ਬਾਅਦ ਉਸ ਵਿਚ ਸਾਂਦ੍ਰ ਹਾਈਡ੍ਰੋਕਲੋਰਿਕ ਅਮਲ ਦੀਆਂ ਕੁਝ ਕੁ ਬੂੰਦਾਂ ਪਾਓ। ਜੇ ਬੈਂਗਣੀ ਰੰਗ ਦਿਸਦਾ ਹੈ ਅਤੇ ਮਿਸ਼ਰਣ ਵਿਚ ਪਾਣੀ ਪਾਉਣ ‘ਤੇ ਇਹ ਰੰਗ ਓਝਲ ਹੋ ਜਾਂਦਾ ਹੈ ਤਾਂ ਹਲਦੀ ਸ਼ੁੱਧ ਹੈ, ਨਹੀਂ ਤਾਂ ਮਿਲਾਵਟੀ ਹੈ, ਜੋ ਕਿ ਪ੍ਰਜਨਣ ਤੰਤਰ ਨੂੰ ਨੁਕਸਾਨ ਪਹੁੰਚਾ ਸਕਦੀ ਹੈ ਅਤੇ ਯਕ੍ਰਤ ਅਤੇ ਗੁਰਦੇ ਨੂੰ ਵੀ ਨੁਕਸਾਨ ਪਹੁੰਚਾ ਦੇਵੇਗੀ।
ਚਾਹ ਦੀ ਪੱਤੀ : ਚਾਹ ਦੀ ਪੱਤੀ ਵਿਚ ਮਿਲਾਵਟ ਦਾ ਪਤਾ ਲਗਾਉਣ ਲਈ ਕਿਸੇ ਸਫੈਦ ਗਿੱਲੇ ਕਾਗਜ਼ ‘ਤੇ ਸਭ ਤੋਂ ਪਹਿਲਾਂ ਉਸ ਨੂੰ ਪਾਓ। ਜੇ ਕੋਈ ਰੰਗ ਮਿਲਾਇਆ ਗਿਆ ਹੋਵੇਗਾ ਤਾਂ ਤੁਰੰਤ ਕਾਗਜ਼ ‘ਤੇ ਉਤਰ ਆਵੇਗਾ, ਜੋ ਕਿ ਭਵਿੱਖ ਵਿਚ ਤੁਹਾਨੂੰ ਆਹਾਰ ਤੰਤਰ ਰੂਪੀ ਕਈ ਬਿਮਾਰੀਆਂ ਲਾ ਸਕਦਾ ਹੈ।
ਸਰ੍ਹੋਂ ਦਾ ਤੇਲ : ਸਰ੍ਹੋਂ ਦੇ ਤੇਲ ਵਿਚ ਵੀ ਸੋਇਆਬੀਨ, ਰੇਪਸੀਡ ਅਤੇ ਆਰਜਿਮੋਨ ਤੇਲ ਦੀ ਵਰਤੋਂ ਕੀਤੀ ਜਾਂਦੀ ਹੈ। ਮਿਲਾਵਟ ਦੀ ਸਟੀਕ ਜਾਂਚ ਲਈ ਟੈਸਟ ਟਿਊਬ ਵਿਚ ਸਲਫਿਊਰਿਕ ਐਸਿਡ ਅਤੇ ਤੇਲ ਮਿਲਾ ਕੇ ਹਿਲਾਓ। ਜੇ ਤੇਲ ਮਿਲਾਵਟੀ ਹੋਵੇਗਾ ਤਾਂ ਹੇਠਾਂ ਪੀਲਾ ਰੰਗ ਦਿਖਾਈ ਦੇਣ ਲੱਗੇਗਾ, ਜੋ ਕਿ ਅੱਗੇ ਚੱਲ ਕੇ ਬੇਕਾਬੂ ਜਬਰ ਨਾਲ ਜੂਝਣ ‘ਤੇ ਮਜਬੂਰ ਕਰ ਦੇਵੇਗਾ।
ਕਾਲੀ ਮਿਰਚ : ਅੰਤ ਵਿਚ ਅਸੀਂ ਗੱਲ ਕਰਦੇ ਹਾਂ ਕਾਲੀ ਮਿਰਚ ਦੀ। ਵੈਸੇ ਤਾਂ ਕਾਲੀ ਮਿਰਚ ਵਿਚ ਪਪੀਤੇ ਦੇ ਬੀਜ ਹੀ ਮਿਲਾਏ ਜਾਂਦੇ ਹਨ, ਜਿਸ ਦੀ ਪਛਾਣ ਦੇਖਣ ਨਾਲ ਹੀ ਹੋ ਜਾਂਦੀ ਹੈ ਪਰ ਜੇ ਫਿਰ ਵੀ ਸ਼ੁੱਧਤਾ ਵਿਚ ਸ਼ੱਕ ਰਹਿ ਜਾਂਦਾ ਹੈ ਤਾਂ ਕਾਲੀ ਮਿਰਚ ਨੂੰ ਪਾਣੀ ਵਿਚ ਪਾ ਦਿਓ। ਜੇ ਪਪੀਤੇ ਦੇ ਬੀਜਾਂ ਦਾ ਮਿਸ਼ਰਣ ਹੈ ਤਾਂ ਉਹ ਪਾਣੀ ਵਿਚ ਤੈਰਨ ਲੱਗੇਗਾ ਅਤੇ ਸ਼ੁੱਧ ਕਾਲੀ ਮਿਰਚ ਡੁੱਬ ਜਾਵੇਗੀ। ਇਸ ਤਰ੍ਹਾਂ ਤੁਸੀਂ ਇਸ ਵਿਚ ਹੋਈ ਮਿਲਾਵਟ ਦੀ ਪਛਾਣ ਨੂੰ ਅਸਾਨੀ ਨਾਲ ਦੇਖਣ ਵਿਚ ਸਫ਼ਲ ਹੋ ਜਾਓਗੇ।

Leave a Reply

Your email address will not be published. Required fields are marked *