ਨਵੀਂ ਦਿੱਲੀ— ਇਸ ਵਾਰ ਬਜਟ ‘ਚ ਉੱਚ ਸਿੱਖਿਆ ਸੰਸਥਾਨਾਂ ‘ਚ ਸੀਟਾਂ ਵਧਾਉਣ ‘ਤੇ ਖਾਸ ਫੋਕਸ ਰਹਿਣ ਵਾਲਾ ਹੈ। ਸਾਰੀ ਯੂਨੀਵਰਸਿਟੀਆਂ ਅਤੇ ਕਾਲਜਾਂ ‘ਚ 25 ਫੀਸਦੀ ਸੀਟ ਵਧਾਉਣ ਦਾ ਐਲਾਨ ਕੀਤਾ ਜਾ ਸਕਦਾ ਹੈ ਜਿਸ ਨੂੰ ਲੈ ਕੇ ਐਜੁਕੇਸ਼ਨ ਬਜਟ ‘ਚ ਵਾਧਾ ਹੋ ਸਕਦਾ ਹੈ।
ਇਸ ਵਾਰ ਸਿੱਖਿਆ ਬਜਟ ‘ਚ 8-12 ਫੀਸਦੀ ਤੱਕ ਦਾ ਵਾਧਾ ਸੰਭਵ ਹੈ। ਸਿੱਖਿਆ ਦਾ ਕੁਲ ਬਜਟ 90-95 ਹਜ਼ਾਰ ਕਰੋੜ ਰੁਪਏ ਰਹਿਣ ਦੀ ਉਮੀਦ ਹੈ। 1 ਫਰਵਰੀ ਦੇ ਅੰਤਰਿਮ ਬਜਟ ‘ਚ ਉੱਚ ਸਿੱਖਿਆ ਬਜਟ ‘ਚ 4000 ਕਰੋੜ ਰੁਪਏ ਦਾ ਵਾਧਾ ਸਹੀ ਹੈ। ਇਸ ਦੇ ਨਾਲ ਹੀ ਉੱਚ ਸਿੱਖਿਆ ‘ਚ 25 ਫੀਸਦੀ ਸੀਟਾਂ ਵਧਾਉਣ ਦਾ ਐਲਾਨ ਹੋ ਸਕਦਾ ਹੈ।
ਜ਼ਿਕਰਯੋਗ ਹੈ ਕਿ ਕਮਜੋਰ ਵਰਗ ਆਸ਼ਰਨ ਦੇ ਕਾਰਨ ਸੀਟਾਂ ਵਧਾਉਣ ਦੀ ਜ਼ਰੂਰਤ ਹੈ। ਇਸ ਬਜਟ ‘ਚ ਰਾਈਟ ਟੂ ਐਜੁਕੇਸ਼ਨ ਦਾਇਰਾ ਵਧਾ ਕੇ 12ਵੀਂ ਤੱਕ ਕੀਤਾ ਜਾਣਾ ਵੀ ਸੰਭਵ ਹੈ।