ਸਮਾਰਟਫੋਨਾਂ ’ਤੇ ਹੁਣ ਵਟਸਪਐਪ ਕਰ ਰਿਹਾ ਬਾਏ ਬਾਏ

0
141

ਨਵੀ ਦਿਲੀ–ਵਟਸਐਪ ਨੇ ਅੱਜ ਤੋਂ ਕਈ ਸਮਾਰਟਫੋਨਜ਼ ’ਤੇ ਕੰਮ ਕਰਨਾ ਬੰਦ ਕਰ ਦਿੱਤਾ ਹੈ। ਕੰਪਨੀ ਨੇ ਕਿਹਾ ਹੈ ਕਿ ਅਸੀਂ ਉਨ੍ਹਾਂ ਪਲੇਟਫਾਰਮਜ਼ ’ਤੇ ਫੋਕਸ ਕਰ ਰਹੇ ਹਾਂ ਜਿਨ੍ਹਾਂ ਨੂੰ ਜ਼ਿਆਦਾਤਰ ਲੋਕ ਇਸਤੇਮਾਲ ਕਰਦੇ ਹਨ। ਇਨ੍ਹਾਂ ਮੋਬਾਇਲ ਪਲੇਟਫਾਰਮਜ਼ ’ਚ ਕੰਪਨੀ ਆਉਣ ਵਾਲੇ ਸਾਲਾਂ ’ਚ ਨਵੇਂ ਫੀਚਰ ਐਡ ਕਰੇਗੀ ਅਤੇ ਐਕਟਿਵਲੀ ਇਨ੍ਹਾਂ ਦਾ ਡਿਵੈਲਪਮੈਂਟ ਕਰੇਗੀ।
ਹੁਣ ਕੰਪਨੀ ਨੋਕੀਆ ਐੱਸ40 ਸੀਰੀਜ਼ ਦੇ ਮੋਬਾਇਲ ਤੋਂ ਵਟਸਐਪ ਦਾ ਸਪੋਰਟ ਖਤਮ ਕਰ ਰਹੀ ਹੈ। ਭਾਰਤ ’ਚ ਨੋਕੀਆ ਸੀਰੀਜ਼ 40 ਸਮਾਰਟਫੋਨਜ਼ ਕਾਫੀ ਪ੍ਰਸਿੱਧ ਸਨ ਅਤੇ ਨੋਕੀਆ ਮੁਤਾਬਕ ਕੰਪਨੀ ਨੇ ਭਾਰਤ ’ਚ ਨੋਕੀਆ ਐੱਸ40 ਵਾਲੇ ਕਰੋੜ ਸਮਾਰਟਫੋਨਜ਼ ਵੇਚੇ ਸਨ ਪਰ ਐਂਡਰਾਇਡ ਦੇ ਆਉਣ ਨਾਲ ਇਨ੍ਹਾਂ ਦੀ ਵਿਕਰੀ ਡਿੱਗ ਗਈ। ਹੁਣ ਇਸ ਓ.ਐੱਸ. ਦਾ ਕੋਈ ਮੋਬਾਇਲ ਫੋਨ ਨਹੀਂ ਮਿਲਦਾ।Pਇਸ ਤੋਂ ਇਲਾਵਾ ਜੇਕਰ ਤੁਹਾਡੇ ਸਮਾਰਟਫੋਨ ’ਚ ਐਂਡਰਾਇਡ 2.3.7 Gingerbread ਹੈ ਤਾਂ ਤੁਹਾਡੇ ਲਈ ਵਟਸਐਪ ਦਾ ਸਪੋਰਟ ਮਿਲੇਗਾ ਪਰ 2020 ’ਚ ਇਨ੍ਹਾਂ ਸਮਾਰਟਫੋਨਜ਼ ’ਚ ਵੀ ਵਟਸਐਪ ਕੰਮ ਕਰਨਾ ਬੰਦ ਕਰ ਦੇਵੇਗਾ। ਆਈਫੋਨ ਯੂਜ਼ਰਜ਼ ਦੀ ਗੱਲ ਕਰੀਏ ਤਾਂ ਜੇਕਰ ਤੁਹਾਡੇ ਕੋਲ ਅਜਿਹੇ ਆਈਫੋਨ ਹਨ ਜਿਨ੍ਹਾਂ iOS 7 ਹੈ ਤਾਂ 2020 ’ਚ ਕੰਪਨੀ ਇਨ੍ਹਾਂ ’ਚ ਵਟਸਐਪ ਸਪੋਰਟ ਬੰਦ ਕਰ ਦੇਵੇਗੀ।ਕਿਉਂ ਬੰਦ ਕੀਤਾ ਜਾ ਰਿਹਾ ਹੈ ਵਟਸਐਪ
ਵਟਸਐਪ ਦੇ ਬਿਆਨ ਮੁਤਾਬਕ ਇਹ ਫੈਸਲਾ ਇਸ ਲਈ ਲਿਆ ਗਿਆ ਹੈ ਕਿਉਂਕਿ ਵਟਸਐਪ ਦੇ ਕੁਝ ਫੀਚਰਜ਼ ਇਨ੍ਹਾਂ ਨੂੰ ਸਪੋਰਟ ਨਹੀਂ ਕਰਦੇ ਅਤੇ ਨਾ ਹੀ ਇਨ੍ਹਾਂ ਪਲੇਟਫਾਰਮ ਲਈ ਕੰਪਨੀ ਕੋਈ ਡਿਵੈਲਪਮੈਂਟ ਕਰੇਗੀ। ਕੰਪਨੀ ਨੇ ਕਿਹਾ ਹੈ ਕਿ ਇਹ ਮੋਬਾਇਲ ਫੋਨਜ਼ ਵਟਸਐਪ ਅਤੇ ਇਸ ਦੇ ਫੀਚਰਜ਼ ਦੇ ਹਿਸਾਬ ਨਾਲ ਸਮਰੱਥਾ ਵਾਲੇ ਨਹੀਂ ਹਨ। ਇਸ ਕਾਰਨ ਇਨ੍ਹਾਂ ਸਮਾਰਟਫੋਨਜ਼ ’ਚ ਵਟਸਐਪ ਚੱਲਣਾ ਬੰਦ ਹੋਵੇਗਾ।