ਨਵੀਂ ਦਿੱਲੀ— ਜਲਦ ਹੀ ਇਲੈਕਟ੍ਰਿਕ ਗੱਡੀ, ਮੋਟਰਸਾਈਕਲ ਜਾਂ ਸਕੂਟਰ ਖਰੀਦਣ ‘ਤੇ ਉਸ ਦੀ ਰਜਿਸਟ੍ਰੇਸ਼ਨ ਫੀਸ ਨਹੀਂ ਭਰਨੀ ਪਵੇਗੀ। ਰੋਡ ਟਰਾਂਸਪੋਰਟ ਤੇ ਹਾਈਵੇਜ਼ ਮੰਤਰਾਲਾ ਨੇ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਲਈ ਰਜਿਸਟ੍ਰੇਸ਼ਨ ਫੀਸ ਖਤਮ ਕਰਨ ਦਾ ਪ੍ਰਸਤਾਵ ਦਿੱਤਾ ਹੈ।
ਇਸ ਦਾ ਮਕਸਦ ਇਲੈਕਟ੍ਰਿਕ ਵਾਹਨਾਂ ਪ੍ਰਤੀ ਲੋਕਾਂ ਨੂੰ ਉਤਸ਼ਾਹਤ ਕਰਨਾ ਹੈ, ਤਾਂ ਕਿ ਪੈਟਰੋਲ-ਡੀਜ਼ਲ ਨਾਲ ਚੱਲਣ ਵਾਲੇ ਵਾਹਨਾਂ ਨੂੰ ਛੱਡ ਕੇ ਲੋਕ ਬੈਟਰੀ ਵਾਲੇ ਵਾਹਨ ਖਰੀਦਣ। ਇਸ ਪ੍ਰਸਤਾਵ ਮੁਤਾਬਕ ਇਲੈਕਟ੍ਰਿਕ ਕਾਰ, ਮੋਟਰਸਾਈਕਲ ਤੇ ਸਕੂਟਰ ਲਈ ਰਜਿਸਟ੍ਰੇਸ਼ਨ ਸਰਟੀਫਿਕੇਟ (ਆਰ. ਸੀ.) ਲੈਣ ਜਾਂ ਰੀਨਿਊ ਕਰਵਾਉਣ ‘ਤੇ ਫੀਸ ਨਹੀਂ ਲੱਗੇਗੀ। ਸਰਕਾਰ ਨੇ 2030 ਤੱਕ ਸੜਕਾਂ ‘ਤੇ ਵੱਧ ਤੋਂ ਵੱਧ ਇਲੈਕਟ੍ਰਿਕ ਵਾਹਨਾਂ ਨੂੰ ਉਤਾਰਨ ਦੀ ਯੋਜਨਾ ਬਣਾਈ ਹੋਈ ਹੈ।ਇਸ ਲਈ ਸੜਕ ਟਰਾਂਸਪੋਰਟ ਅਤੇ ਰਾਜ ਮਾਰਗ ਮੰਤਰਾਲਾ ਦਾ ਪ੍ਰਸਤਾਵ ਹੈ ਕਿ ਬੈਟਰੀ ਨਾਲ ਚੱਲਣ ਵਾਲੇ ਵਾਹਨਾਂ ਨੂੰ ਰਜਿਸਟ੍ਰੇਸ਼ਨ ਪ੍ਰਮਾਣ ਪੱਤਰ ਜਾਰੀ ਕਰਨ ਜਾਂ ਉਨ੍ਹਾਂ ਦੇ ਨਵੀਨੀਕਰਨ ਨੂੰ ਫੀਸ ਦੇ ਦਾਇਰੇ ਤੋਂ ਬਾਹਰ ਰੱਖਿਆ ਜਾਵੇ