ਜਲੰਧਰ — ਨਿੱਜੀ ਹਸਪਤਾਲ ‘ਚ ਮਰੀਜ਼ ਦੀ ਮੌਤ ਹੋਣ ਤੋਂ ਬਾਅਦ ਪਰਿਵਾਰ ਵਾਲਿਆਂ ਵੱਲੋਂ ਜਮ ਕੇ ਹੰਗਾਮਾ ਕੀਤਾ ਗਿਆ। ਮਿਲੀ ਜਾਣਕਾਰੀ ਮੁਤਾਬਕ ਪਰਿਵਾਰ ਵਾਲਿਆਂ ਨੇ ਪੁਲਸ ਨੂੰ ਦੱਸਿਆ ਕਿ ਮਨੀ (21) ਨਾਂ ਦੇ ਨੌਜਵਾਨ (21) ਦਾ ਚੁੰਨਮੁੰਨ ਚੌਕ ‘ਚ 13 ਸਤੰਬਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ। ਇਸ ਹਾਦਸੇ ‘ਚ ਉਹ ਗੰਭੀਰ ਰੂਪ ਨਾਲ ਜ਼ਖਮੀ ਹੋ ਗਿਆ ਸੀ। ਉਸ ਨੂੰ ਇਲਾਜ ਲਈ ਗਲੋਬਲ ਹਸਪਤਾਲ ‘ਚ ਲਿਜਾਇਆ ਗਿਆ, ਜਿੱਥੇ ਉਸ ਨੂੰ ਵੈਂਟੀਲੇਟਰ ‘ਤੇ ਰੱਖਿਆ ਗਿਆ ਸੀ। ਪਰਿਵਾਰ ਵੱਲੋਂ ਹੋਰ ਹਸਪਤਾਲ ‘ਚ ਵੀ ਡਾਕਟਰਾਂ ਨੂੰ ਉਸ ਦੀ ਰਿਪੋਰਟ ਦਿਖਾਈ ਗਈ ਸੀ। ਉਨ੍ਹਾਂ ਨੇ ਮਨੀ ਦੇ ਬ੍ਰੇਨ ਦਾ ਆਪਰੇਸ਼ਨ ਕਰਨ ਦੀ ਗੱਲ ਕਹੀ ਸੀ ਪਰ ਗਲੋਬਲ ਹਸਪਤਾਲ ਦੇ ਡਾਕਟਰਾਂ ਨੇ ਲਾਪਰਵਾਹੀ ਦਿਖਾਉਂਦੇ ਹੋਏ ਉਸ ਦਾ ਆਪਰੇਸ਼ਨ ਨਹੀਂ ਕੀਤਾ। ਮਰੀਜ਼ ਦੀ ਮੌਤ ਤੋਂ ਬਾਅਦ ਵੀ ਉਸ ਦੇ ਇਲਾਜ ਦੇ ਨਾਂ ‘ਤੇ ਹਸਪਤਾਲ ਵਾਲੇ ਉਨ੍ਹਾਂ ਕੋਲੋਂ ਰੋਜ਼ਾਨਾ 35 ਹਜ਼ਾਰ ਰੁਪਏ ਲੈ ਰਹੇ ਸਨ। ਇਸ ਸਬੰਧੀ ਪਹਿਲਾਂ ਵੀ ਪੁਲਸ ਨੂੰ ਸ਼ਿਕਾਇਤ ਦਿੱਤੀ ਗਈ ਸੀ। ਮੌਕੇ ‘ਤੇ ਪਹੁੰਚੀ ਪੁਲਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
Related Posts
ਹਾਈਕੋਰਟ ਵਲੋਂ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿਚ ਪਟਾਕੇ ਚਲਾਉਣ ਦਾ ਸਮਾਂ ਤੈਅ
ਚੰਡੀਗੜ੍ਹ,17 ਅਕਤੂਬਰ,(ਨੀਲ ਭਲਿੰਦਰ ਸਿੰਘ):ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਆਪਣੇ ਅਧਿਕਾਰ ਖੇਤਰ ਵਿਚ ਆਉਂਦੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਖਿੱਤੇ ਵਿਚ 7…
ਮਨੁੱਖੀ ਦਿਲ ਦੇ ਧੜਕਣ ਵਾਲੀ ਵੀਡੀਓ ਦੇਖ ਤੁਸੀਂ ਵੀ ਹੋ ਜਾਵੋਗੇ ਹੈਰਾਨ
ਤੁਸੀਂ ਸੋਸ਼ਲ ਮੀਡੀਆ ‘ਤੇ ਵੱਖ-ਵੱਖ ਤਰ੍ਹਾਂ ਦੀਆਂ ਵੀਡੀਓਜ਼ ਜ਼ਰੂਰ ਦੇਖੀਆਂ ਹੋਣਗੀਆਂ। ਹਰ ਵੀਡੀਓ ਤੁਹਾਡਾ ਧਿਆਨ ਆਪਣੇ ਵੱਲ ਨਹੀਂ ਖਿੱਚਦੀ ਪਰ…
ਗਰਮੀ ਤੋਂ ਬਚਾਅ ਲਈ ਅਪਣਾਓ ਇਹ ਦੇਸੀ ਨੁਸਖੇ
ਗਰਮੀ ਦੇ ਮੌਸਮ ਆਉਣ ਨਾਲ ਸਰੀਰ ‘ਚ ਗਰਮੀ ਵੀ ਵੱਧਣ ਲੱਗ ਜਾਂਦੀ ਹੈ। ਪਸੀਨਾ ਆਉਣ ਨਾਲ ਸਰੀਰ ਦਾ ਤਪ ਜਾਣਾ।…