ਇਥੋਪੀਆ ‘ਚ ਮਿਲੀਆ 200 ਕਬਰਾਂ

0
76

ਅਦੀਸ ਅਬਾਬਾ: ਇਥੋਪੀਆ ਦੀ ਪੁਲਿਸ ਨੇ ਦਾਵਾ ਕੀਤਾ ਹੈ ਕਿ ਉਸ ਨੇ ਸਮਾਲੀਆ ਦੇ ਬਾਰਡਰ ਨੇੜੇ 2੦੦ ਕਬਰਾਂ ਲੱਭੀਆਂ ਹਨ।
ਇਹ ਜਿਕਰਯੋਗ ਹੈ ਕਿ ਉੱਥੇ ਚਲ ਰਹੀ ਲੜਾਈ ਕਾਰਨ ਪਿਛਲੇ ਕੁੱਝ ਸਾਲਾਂ ਵਿੱਚ ਹਜਾਰਾਂ ਹੀ ਲੌਕ ਲਾਪਤਾ ਹੋ ਗਏ ਹਨ । ਸਥਾਨਕ ਮੀਡੀਆਂ ਦਾ ਕਹਿਣਾ ਹੈ ਕਿ ਇਥੋਪੀਆ ਦੇ ਸਾਬਕਾ ਰਾਸਟਰਪਤੀ ਦੁਆਰਾ ਕੀਤੇ ਗਏ ਜੁਲਮਾਂ ਦੀ ਪੜਤਾਲ ਦੌਰਾਨ ਇਹ ਕਬਰਾਂ ਸਾਹਮਣੇ ਆਈਆਂ ਹਨ ।ਸਾਬਕਾ ਰਾਸ਼ਟਰਪਤੀ ਅਬਦੀ ਮੁਹੰਮਦ ਨਸਲਕੁਸ਼ੀ ਦੇ ਦੋਸ਼ਾਂ ਕਾਰਨ ਮੁਕੱਦਮੇ ਦਾ ਸਾਹਮਣਾ ਕਰ ਰਿਹਾ ਹੈ । ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਉੱਥੇ ਦੀ ਲੀਓ ਪੁਲਿਸ ਇਹਨਾਂ ਮੌਤਾਂ ਲਈ ਜਿੰਮੇਵਾਰ ਹੈ ਜੋ ਕਿ ਰਾਸ਼ਟਰਪਤੀ ਨੂੰ ਜਵਾਬਦੇਹ ਸੀ।ਪੁਲਿਸ ਇਹਨਾਂ 2੦੦ ਲਾਸ਼ਾਂ ਦੀ ਪਛਾਣ ਕਰਨ ਦੀ ਕੋਸ਼ਿਸ ਕਰ ਰਹੀ ਹੈ।