Home LATEST UPDATE ਇਟਲੀ : ਫਤਿਹਗੜ੍ਹ ਸਾਹਿਬ ਦੇ ਨੌਜਵਾਨ ਪਰਵਿੰਦਰ ਸਿੰਘ ਦੀ ਸੜਕ ਹਾਦਸੇ ”ਚ...

ਇਟਲੀ : ਫਤਿਹਗੜ੍ਹ ਸਾਹਿਬ ਦੇ ਨੌਜਵਾਨ ਪਰਵਿੰਦਰ ਸਿੰਘ ਦੀ ਸੜਕ ਹਾਦਸੇ ”ਚ ਮੌਤ

0
132
ਰੋਮ/ਇਟਲੀ — ਇਟਲੀ ਵਿੱਚ ਅਜਿਹਾ ਹੀ ਇਕ ਦਰਦਨਾਕ ਸੜਕ ਹਾਦਸਾ ਲਾਤੀਨਾ ਜ਼ਿਲੇ ਦੇ ਸ਼ਹਿਰ ਸੰਨਵੀਤੋ ਵਿਖੇ ਵਾਪਰਿਆ, ਜਿੱਥੇ ਇਕ ਪੰਜਾਬੀ ਨੌਜਵਾਨ ਪਰਵਿੰਦਰ ਸਿੰਘ (35) ਉਰਫ਼ ਹੈਪੀ ਦੀ ਮੌਤ ਹੋ ਗਈ। ਉਹ ਕਿਸੇ ਜ਼ਰੂਰੀ ਕੰਮ ਸਾਈਕਲ ਉਪੱਰ ਜਾ ਰਿਹਾ ਸੀ।
ਮਿਲ ਜਾਣਕਾਰੀ ਮੁਤਾਬਕ ਪਰਵਿੰਦਰ ਸਿੰਘ ਹੈਪੀ ਬੀਤੇ ਦਿਨ ਕੰਮ ਤੋਂ ਆ ਕੇ ਸ਼ਾਮ ਨੂੰ ਕਿਸੇ ਜ਼ਰੂਰੀ ਕੰਮ ਸਾਈਕਲ ਉਪੱਰ ਜਾ ਰਿਹਾ ਸੀ। ਉਦੋਂ ਉਸ ਦੇ ਪਿੱਛੋਂ ਤੇਜ਼ ਰਫ਼ਤਾਰ ਆ ਰਹੀ ਕਾਰ, ਜਿਸ ਨੂੰ ਇਕ ਇਟਾਲੀਅਨ ਕੁੜੀ ਚਲਾ ਰਹੀ ਸੀ, ਨੇ ਇੰਨੀ ਜ਼ਬਰਦਸਤ ਟੱਕਰ ਮਾਰ ਦਿੱਤੀ ਕਿ ਪਰਵਿੰਦਰ ਸਿੰਘ ਹੈਪੀ ਦੀ ਘਟਨਾ ਸਥਲ ‘ਤੇ ਹੀ ਮੌਤ ਹੋ ਗਈ।ਪੁਲਸ ਨੇ ਲਾਸ਼ ਕਬਜੇ ਵਿਚ ਲੈ ਕੇ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕਪਰਵਿੰਦਰ ਸਿੰਘ ਹੈਪੀ ਫਤਿਹਗੜ੍ਹ ਸਾਹਿਬ ਨਾਲ ਸਬੰਧਤ ਸੀ ਜੋ ਕਿ ਇਕ ਦਹਾਕਾ ਪਹਿਲਾਂ ਘਰ ਦੀ ਗਰੀਬੀ ਦੂਰ ਕਰਨ ਇਟਲੀ ਆਇਆ ਸੀ। ਉਹ ਇਟਲੀ ਵਿਚ ਖੇਤੀ ਬਾੜੀ ਦਾ ਕੰਮ ਕਰ ਆਪਣੇ ਪਰਿਵਾਰ ਦਾ ਪਾਲਣ-ਪੋਸ਼ਣ ਕਰਦਾ ਸੀ ਪਰ ਅਫ਼ਸੋਸ ਇਸ ਹਾਦਸੇ ਕਾਰਨ ਹੋਣੀ ਦਾ ਝੰਬਿਆ ਮ੍ਰਿਤਕ ਪਰਵਿੰਦਰ ਸਿੰਘ ਹੈਪੀ ਆਪਣੇ ਪਿੱਛੇ ਵਿਧਵਾ ਪਤਨੀ ਤੋਂ ਇਲਾਵਾ ਦੋ ਧੀਆਂ ਅਤੇ ਇਕ ਅਪਾਹਜ ਪੁੱਤਰ ਨੂੰ ਬੇਸਹਾਰਾ ਕਰ ਗਿਆ ਹੈ।ਇਸ ਘਟਨਾ ਨਾਲ ਇਲਾਕੇ ਵਿਚ ਸੋਗ ਛਾਇਆ ਹੋਇਆ ਹੈ।